
Thursday Jun 26, 2025
ਆਸਟ੍ਰੇਲੀਆ ਵਿੱਚ ਨਸਲਵਾਦ ਦਾ ਪਰਛਾਵਾਂ ਅਤੇ ਸਾਡਾ ਭਾਰਤੀ ਭਾਈਚਾਰਾ -The Talk Show - Radio Haanji
ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਮਾਹੌਲ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਅਜੇ ਵੀ ਨਸਲਵਾਦ ਜਾਂ ਰੇਸਿਜ਼ਮ (RACISM) ਦਾ ਸਾਹਮਣਾ ਕਰਨਾ ਪੈਂਦਾ ਹੈ। ਨਸਲਵਾਦ ਦੀ ਸਭ ਤੋਂ ਵੱਧ ਸੰਭਾਵਨਾ ਕੰਮ ਵਾਲੀ ਥਾਂ 'ਤੇ ਜਾਂ ਨੌਕਰੀ ਲੱਭਣ ਦੌਰਾਨ ਹੁੰਦੀ ਹੈ। ਇਸ ਤੋਂ ਇਲਾਵਾ ਸ਼ੌਪਿੰਗ ਸੈਂਟਰ ਅਤੇ ਜਨਤਕ ਟਰਾਂਸਪੋਰਟ ਵਿੱਚ ਵੀ ਲੋਕਾਂ ਨੂੰ ਨਸਲਵਾਦ ਦਾ ਸਾਮਣਾ ਕਰਨਾ ਪੈਂਦਾ ਹੈ। ਇੱਕ ਰਿਪੋਰਟ ਮੁਤਾਬਿਕ ਅਫਰੀਕੀ ਮੂਲ ਤੋਂ ਬਾਅਦ, ਦੱਖਣੀ ਏਸ਼ੀਆਈ ਲੋਕ ਜਿਨ੍ਹਾਂ ਵਿੱਚ ਸਾਡਾ ਭਾਰਤੀ ਭਾਈਚਾਰਾ ਵੀ ਸ਼ਾਮਿਲ ਹੈ, ਨੂੰ ਸਭ ਤੋਂ ਵੱਧ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਆਸਟ੍ਰੇਲੀਆ ਰਹਿੰਦਿਆਂ ਜਾਂ ਵਿਚਰਦਿਆਂ ਤੁਸੀਂ ਵੀ ਕਦੇ ਇਸ ਨਾ-ਪੱਖੀ ਵਰਤਾਰੇ ਦਾ ਸਾਮਣਾ ਕੀਤਾ ਹੈ? ਅਗਰ ਹਾਂ ਤਾਂ ਤੁਸੀਂ ਇਸ ਮਸਲੇ ਨੂੰ ਕਿਵੇਂ ਨਜਿੱਠਿਆ?
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਰੇਡੀਓ ਹਾਂਜੀ ਪੇਸ਼ਕਾਰ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਸਮੱਸਿਆ ਉੱਤੇ ਚਰਚਾ ਕਰੇ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....
No comments yet. Be the first to say something!