Radio Haanji Podcast
Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.
Episodes

17 minutes ago
17 minutes ago
1 hr 46 min
What to Do After a Car Accident in Victoria: Legal Duties and Safety Guide
A sudden collision on the road can instantly trigger disorientation, anxiety, and conflict. Knowing exactly what to do after a car accident in Victoria protects your safety, ensures compliance with statutory obligations, and shields you from prolonged financial liabilities. On The Talk Show, broadcast on Radio Haanji 1674 AM, hosts Preetinder Grewal and Ranjodh Singh explored the critical legal, procedural, and safety requirements every motorist must navigate following a crash, joined by frontline insights from Harpreet Singh Virdi of Victoria Police.
Many drivers hold persistent misconceptions about exchanging licenses, making roadside apologies, or negotiating private cash settlements. When legal technicalities collide with adrenaline, simple errors can escalate civil incidents into criminal investigations or void comprehensive insurance coverage. Understanding how Victorian law handles collisions, when police attendance is required, and what road data indicates about crash trends is essential for every motorist.

39 minutes ago
39 minutes ago
9 min
ਸਿੱਖ ਇਤਿਹਾਸ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ, ਨਿਸ਼ਕਾਮ ਸੇਵਾ ਅਤੇ ਗੁਰੂ ਪ੍ਰਤੀ ਅਥਾਹ ਸਮਰਪਣ ਦਾ ਉਹ ਚਾਨਣ-ਮੁਨਾਰਾ ਹੈ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਫੁਰਮਾਇਆ ਹੈ:
"ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥ ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ॥"
ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਜਿੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ, ਉੱਥੇ ਹੀ ਭੱਟ ਸਾਹਿਬਾਨ ਨੇ ਵੀ ਸਭ ਤੋਂ ਵੱਧ ਸਵੱਈਏ ਚੌਥੇ ਪਾਤਸ਼ਾਹ ਜੀ ਦੀ ਪਾਵਨ ਸਿਫ਼ਤ-ਸਾਲਾਹ ਵਿੱਚ ਉਚਾਰੇ ਹਨ।
ਮੁਢਲਾ ਜੀਵਨ ਅਤੇ ਸੰਘਰਸ਼
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਭਾਈ ਹਰੀਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਪਰਿਵਾਰ ਦੇ ਸਭ ਤੋਂ ਵੱਡੇ ਸਪੁੱਤਰ ਹੋਣ ਕਰਕੇ ਆਪ ਜੀ ਦਾ ਨਾਮ ਭਾਈ ਜੇਠਾ ਜੀ ਰੱਖਿਆ ਗਿਆ।
ਅਜੇ ਆਪ ਜੀ ਬਚਪਨ ਵਿੱਚ ਹੀ ਸਨ ਕਿ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਸ਼ਰੀਕੇ-ਬਰਾਦਰੀ ਵਾਲਿਆਂ ਨੇ ਵੀ ਸਾਥ ਛੱਡ ਦਿੱਤਾ। ਅਜਿਹੀ ਹਾਲਤ ਵਿੱਚ ਆਪ ਜੀ ਦੀ ਨਾਨੀ ਜੀ ਆਪ ਨੂੰ ਆਪਣੇ ਪਿੰਡ ਬਾਸਰਕੇ ਲੈ ਆਏ, ਜੋ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੱਦੀ ਪਿੰਡ ਵੀ ਸੀ। ਨਾਨਕੇ ਘਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ, ਜਿਸ ਕਾਰਨ ਭਾਈ ਜੇਠਾ ਜੀ ਨੇ ਪਰਿਵਾਰ ਦੇ ਗੁਜ਼ਾਰੇ ਲਈ ਛੋਟੀ ਉਮਰੇ ਹੀ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ।
ਗੋਇੰਦਵਾਲ ਸਾਹਿਬ ਆਗਮਨ ਅਤੇ ਨਿਰਸਵਾਰਥ ਸੇਵਾ
ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ, ਤਾਂ ਸੰਗਤਾਂ ਦਾ ਵੱਡਾ ਇਕੱਠ ਹੋਣ ਲੱਗਾ। ਭਾਈ ਜੇਠਾ ਜੀ ਵੀ ਆਪਣੀ ਨਾਨੀ ਜੀ ਸਮੇਤ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ। ਇੱਥੇ ਆਪ ਜੀ ਦਿਨ ਵੇਲੇ ਘੁੰਗਣੀਆਂ ਵੇਚ ਕੇ ਰੋਜ਼ੀ-ਰੋਟੀ ਕਮਾਉਂਦੇ ਅਤੇ ਬਾਕੀ ਸਾਰਾ ਸਮਾਂ ਗੁਰੂ ਦਰਬਾਰ ਦੀ ਸੇਵਾ ਅਤੇ ਸੰਗਤ ਦੀ ਟਹਿਲ ਵਿੱਚ ਬਤੀਤ ਕਰਦੇ। ਹੌਲੀ-ਹੌਲੀ ਆਪ ਜੀ ਨੇ ਪੱਕੇ ਤੌਰ 'ਤੇ ਗੁਰੂ ਚਰਨਾਂ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ।
ਬੀਬੀ ਭਾਨੀ ਜੀ ਨਾਲ ਅਨੰਦ ਕਾਰਜ
ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਅਤੇ ਦੋ ਸਪੁੱਤਰੀਆਂ ਸਨ। ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਚੁੱਕਾ ਸੀ। ਜਦੋਂ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ ਗੱਲ ਚੱਲੀ, ਤਾਂ ਮਾਤਾ ਜੀ ਨੇ ਕੋਲੋਂ ਲੰਘ ਰਹੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਆਖਿਆ ਕਿ ਵਰ ਅਜਿਹਾ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸਾਦਗੀ ਅਤੇ ਉੱਚਾ ਆਚਰਣ ਦੇਖ ਕੇ ਬਚਨ ਕੀਤਾ ਕਿ "ਇਸ ਵਰਗਾ ਕੇਵਲ ਇਹੀ ਹੈ।" ਇਸ ਉਪਰੰਤ ਬੀਬੀ ਭਾਨੀ ਜੀ ਦਾ ਅਨੰਦ ਕਾਰਜ ਭਾਈ ਜੇਠਾ ਜੀ ਨਾਲ ਸੰਪੰਨ ਹੋਇਆ।
ਬਾਉਲੀ ਸਾਹਿਬ ਦੀ ਸੇਵਾ ਅਤੇ ਸ਼ਰੀਕਿਆਂ ਦਾ ਮਿਹਣਾ
ਗੋਇੰਦਵਾਲ ਸਾਹਿਬ ਵਿਖੇ ਪਾਵਨ ਬਾਉਲੀ ਸਾਹਿਬ ਦੀ ਸੇਵਾ ਦੌਰਾਨ ਭਾਈ ਜੇਠਾ ਜੀ ਨੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਗਾਰੇ ਦੀਆਂ ਟੋਕਰੀਆਂ ਢੋਹੀਆਂ। ਇੱਕ ਦਿਨ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਜਦੋਂ ਆਪਣੇ ਜਵਾਈ ਨੂੰ ਗਾਰੇ ਦੀ ਟੋਕਰੀ ਚੁੱਕੀ ਵੇਖਿਆ, ਤਾਂ ਉਨ੍ਹਾਂ ਮਿਹਣੇ ਮਾਰਦਿਆਂ ਕਿਹਾ ਕਿ "ਜੇ ਮਜ਼ਦੂਰੀ ਹੀ ਕਰਨੀ ਸੀ ਤਾਂ ਲਾਹੌਰ ਆ ਜਾਂਦਾ, ਇੱਥੇ ਘਰ-ਜਵਾਈ ਬਣ ਕੇ ਗਾਰੇ ਦੀਆਂ ਟੋਕਰੀਆਂ ਢੋਂਦਾ ਹੈਂ।" ਇਹ ਗੱਲ ਉਨ੍ਹਾਂ ਗੁਰੂ ਅਮਰਦਾਸ ਜੀ ਅੱਗੇ ਵੀ ਦੁਹਰਾਈ।
ਗੁਰੂ ਪਾਤਸ਼ਾਹ ਨੇ ਸ਼ਰੀਕੇ ਵਾਲਿਆਂ ਨੂੰ ਜਵਾਬ ਦਿੰਦਿਆਂ ਬਚਨ ਕੀਤਾ ਕਿ "ਤੁਹਾਨੂੰ ਜੇਠੇ ਦੇ ਸਿਰ ਉੱਤੇ ਗਾਰੇ ਦੀ ਟੋਕਰੀ ਨਜ਼ਰ ਆਉਂਦੀ ਹੈ, ਪਰ ਇਹ ਗਾਰਾ ਨਹੀਂ ਬਲਕਿ ਦੀਨ-ਦੁਨੀਆ ਦਾ ਛਤਰ ਹੈ। ਇੱਕ ਦਿਨ ਸਾਰੀ ਲੋਕਾਈ ਵੇਖੇਗੀ ਕਿ ਜੇਠੇ ਦੇ ਸਿਰ 'ਤੇ ਦੋਹਾਂ ਜਹਾਨਾਂ ਦਾ ਛਤਰ ਝੁੱਲੇਗਾ।"
ਥੜ੍ਹਿਆਂ ਦੀ ਪ੍ਰੀਖਿਆ ਅਤੇ ਗੁਰਿਆਈ ਦੀ ਬਖ਼ਸ਼ਿਸ਼
ਸੰਨ 1574 ਵਿੱਚ ਜਦੋਂ ਗੁਰੂ ਅਮਰਦਾਸ ਜੀ ਨੇ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣਿਆ, ਤਾਂ ਗੁਰਿਆਈ ਦੀ ਜ਼ਿੰਮੇਵਾਰੀ ਲਈ ਸੰਗਤ ਦੇ ਸ਼ੰਕੇ ਦੂਰ ਕਰਨ ਵਾਸਤੇ ਦੋਵਾਂ ਜਵਾਈਆਂ—ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੀ ਪ੍ਰੀਖਿਆ ਲਈ। ਦੋਵਾਂ ਨੂੰ ਵੱਖੋ-ਵੱਖ ਥੜ੍ਹੇ ਬਣਾਉਣ ਲਈ ਕਿਹਾ ਗਿਆ।
ਗੁਰੂ ਜੀ ਵੱਲੋਂ ਵਾਰ-ਵਾਰ ਕਮੀ ਕੱਢ ਕੇ ਥੜ੍ਹੇ ਢੁਹਾਏ ਜਾਂਦੇ ਰਹੇ। ਤੀਜੇ ਦਿਨ ਭਾਈ ਰਾਮਾ ਜੀ ਧੀਰਜ ਗੁਆ ਬੈਠੇ ਅਤੇ ਕਹਿਣ ਲੱਗੇ ਕਿ ਬਿਰਧ ਅਵਸਥਾ ਕਾਰਨ ਗੁਰੂ ਜੀ ਨੂੰ ਭੁੱਲਣ ਦਾ ਰੋਗ ਲੱਗ ਗਿਆ ਹੈ। ਦੂਜੇ ਪਾਸੇ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ: "ਹੇ ਸਤਿਗੁਰੂ ਜੀ! ਮੈਂ ਅਣਜਾਣ ਅਤੇ ਭੁੱਲਣਹਾਰ ਹਾਂ, ਮੇਰੇ ਵਿੱਚ ਹੀ ਸਮਝ ਦੀ ਘਾਟ ਹੈ। ਜੇ ਆਪ ਜੀ ਦੀ ਰਹਿਮਤ ਹੋਵੇ ਤਾਂ ਹੀ ਮੈਂ ਸਹੀ ਥੜ੍ਹਾ ਬਣਾ ਸਕਦਾ ਹਾਂ।"
ਭਾਈ ਜੇਠਾ ਜੀ ਦੀ ਇਸ ਅਗਾਧ ਨਿਮਰਤਾ ਅਤੇ ਸਮਰਪਣ ਨੂੰ ਦੇਖਦੇ ਹੋਏ ਗੁਰੂ ਅਮਰਦਾਸ ਜੀ ਨੇ ਸੰਨ 1574 ਵਿੱਚ ਉਨ੍ਹਾਂ ਨੂੰ ਚੌਥੇ ਪਾਤਸ਼ਾਹ ਵਜੋਂ ਗੁਰਤਾਗੱਦੀ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕੀਤੀ ਅਤੇ ਗੁਰੂ ਕਾ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਸਾਉਣ ਦਾ ਹੁਕਮ ਦਿੱਤਾ।

45 minutes ago
45 minutes ago
42 min
In this episode of Today Updates on Radio Haanji 1674 AM, host Gautam Kapil covers major global and domestic events shaping the news cycle. We examine the diplomatic clashes at the United Nations General Assembly involving Iran, high-stakes trade discussions between the United States and China, and the growing debate over international artificial intelligence regulation. Closer to home, we break down the operational disruptions at Sydney Airport due to dual industrial strikes, cybersecurity incidents involving federal public health data, and ongoing consumer challenges with supermarket inflation. The episode wraps up with key legal developments surrounding India's Election Commission and podium finishes by Indian athletes at the Asian Games. #RadioHaanji #TodayUpdates #GautamKapil #WorldNews #AustraliaNews #SydneyAirport #AIRegulation #AsianGames #IndianNews #PodcastNews

2 hours ago
2 hours ago
51 min
Start your morning with pure laughter and positive vibes! In this 24 September episode of Laughter Therapy on Radio Haanji 1674 AM, hosts Ranjodh Singh and Krishna Bhardwaj welcome our energetic young stars who light up the studio with their innocent humor and quick wit.From Gurpal Singh's fast-bowling cricket challenge and the hilarious snoring joke to Mannat's witty bank manager story ("Rajasthan Gupta") and Pappu's midnight robbery encounter, this episode is packed with non-stop entertainment. Plus, Fateh Singh shares interesting facts about BMW and lays down a lively "Kids vs. Adults" cricket challenge, Asees Kaur sings popular Punjabi bolian, and Sukhanjit Dadwal tests our minds with a clever coconut riddle!Tune in for heartfelt family entertainment that keeps the global Punjabi diaspora connected to their roots, language, and culture.Listen free at haanji.com.auRadio Haanji App: iOS and Android

2 hours ago
2 hours ago
22 min
ਕੀ ਅਮੀਰੀ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ? ਜਾਂ ਫਿਰ ਸੰਤੋਖ ਤੇ ਇਮਾਨਦਾਰੀ ਦੀ ਕਿਰਤ ਸਭ ਤੋਂ ਵੱਡੀ ਦੌਲਤ ਹੈ?ਐਂਤਨ ਚੈਖ਼ਵ (Anton Chekhov) ਦੀ ਲਿਖੀ ਮਸ਼ਹੂਰ ਸੰਸਾਰ ਕਲਾਸਿਕ ਕਹਾਣੀ 'The Shoemaker and the Devil' ਸੁਣੋ Radio Haanji ਦੇ ਵਿਸ਼ੇਸ਼ ਪ੍ਰੋਗਰਾਮ Kitaab Kahani ਵਿੱਚ। ਜਾਣੋ ਕਿ ਕਿਵੇਂ ਇੱਕ ਗ਼ਰੀਬ ਮੋਚੀ ਫ਼ਿਓਦੋਰ ਨੇ ਦੌਲਤ ਦੇ ਲਾਲਚ ਵਿੱਚ ਸ਼ੈਤਾਨ ਨਾਲ ਸੌਦਾ ਕੀਤਾ ਅਤੇ ਇੱਕੋ ਰਾਤ ਵਿੱਚ ਅਮੀਰੀ ਦੇ ਸਾਰੇ ਭਰਮ ਟੁੱਟ ਗਏ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੱਕ-ਸੱਚ ਦੀ ਰੋਟੀ ਅਤੇ ਰੱਬ ਦੇ ਸ਼ੁਕਰਾਨੇ ਵਿੱਚ ਜੋ ਸਕੂਨ ਹੈ, ਉਹ ਕਿਸੇ ਮਹਿਲ ਵਿੱਚ ਨਹੀਂ ਮਿਲ ਸਕਦਾ।

9 hours ago
9 hours ago
24 min
A sudden vehicle collision leaves even seasoned drivers shaken, disoriented, and unsure of their immediate legal obligations. Knowing exactly what to do after a car accident Victoria motorists experience can prevent a stressful roadside situation from escalating into criminal penalties or disputed insurance claims. On The Talk Show, broadcast on Radio Haanji 1674 AM, hosts Preetinder Grewal and Ranjodh Singh sat down with special guest Harpreet Singh Virdi from Victoria Police to unpack statutory duties, community misunderstandings, and frontline enforcement realities.
Many motorists assume that an accident scene requires immediate police dispatch, formal license inspections, and fraught arguments over who caused the impact. In reality, statutory road safety provisions outline clear, minimal requirements designed to protect public safety and facilitate civil insurance resolution. Understanding where legal duties end and where civil disputes begin is critical for staying compliant with Victorian law.
From the myth of handing over your driver's license to the hidden risks of unapproved vehicle modifications, this police perspective cuts through common assumptions. Whether you are dealing with a car park scrape or an erratic motorist, the following operational facts protect your rights and ensure your safety on Victorian roads.

21 hours ago
21 hours ago
21 min
In this episode of Indian Updates on Radio Haanji 1674 AM, hosts Ranjodh Singh and Pritam Singh Rupal dissect critical developments shaping India's institutional and legal landscape. The discussion opens with an unprecedented internal rift inside the Election Commission of India, where two election commissioners submitted dissenting notes objecting to Special Summary Revision procedures, unilateral administrative orders, and unvetted additions to Form 6 voter registration. The broadcast also examines the Supreme Court's key observations clarifying that citizens should not face penal punishment for choosing not to sing Vande Mataram, upholding the freedom of conscience. Additional coverage includes the Supreme Court seeking an inquiry report on the Lakhimpur Kheri case trial judge, preparations by the Punjab Mandi Board for the upcoming paddy procurement starting October 1st, and the SGPC forming a five-member investigative committee for the Anandpur Sahib incident.

24 hours ago
24 hours ago
33 min
Join Simi Chahal, Mandy Takhar, and Satwinder on Radio Haanji as they talk about their Punjabi film Tutt Paini English. The team dives into the making of the movie, the importance of Maa Boli (Punjabi language), the humor behind unlearning English for the role, and the emotional connection shared across generations. Tune in for candid stories, fun banter, and insights into family-oriented Punjabi cinema.

24 hours ago
24 hours ago
22 min
ਇੱਕ ਆਸ, ਇੱਕ ਉਮੀਦ ਕਿੱਦਾਂ ਬੰਦੇ ਨੂੰ ਮੌਤ ਦੇ ਮੂੰਹ ਵਿੱਚੋਂ ਵੀ ਬਚਾ ਲੈਂਦੀ ਹੈ?ਕਿਤਾਬ ਕਹਾਣੀ (Kitaab Kahani) ਦੇ ਇਸ ਵਿਸ਼ੇਸ਼ ਐਪੀਸੋਡ ਵਿੱਚ ਸੁਣੋ ਵਿਸ਼ਵ ਪ੍ਰਸਿੱਧ ਅਮਰੀਕੀ ਲੇਖਕ ਓ. ਹੈਨਰੀ (O. Henry) ਦੀ ਸ਼ਾਹਕਾਰ ਰਚਨਾ 'The Last Leaf' ਦਾ ਪੰਜਾਬੀ ਰੂਪਾਂਤਰਣ। ਇਹ ਕਹਾਣੀ ਹੈ ਇੱਕ ਬਿਮਾਰ ਮੁਟਿਆਰ ਜੌਨਸੀ, ਉਸਦੀ ਵਫ਼ਾਦਾਰ ਸਹੇਲੀ ਸੂ, ਅਤੇ ਇੱਕ ਬਜ਼ੁਰਗ ਕਲਾਕਾਰ ਬਰਮਨ ਦੇ ਸਰਵਉੱਚ ਬਲੀਦਾਨ ਦੀ। ਜਦੋਂ ਜੌਨਸੀ ਨੇ ਆਪਣੀ ਜ਼ਿੰਦਗੀ ਖਿੜਕੀ ਤੋਂ ਬਾਹਰ ਝੜਦੇ ਪੱਤਿਆਂ ਨਾਲ ਜੋੜ ਲਈ, ਤਾਂ ਉਸ ਬਜ਼ੁਰਗ ਨੇ ਠੰਢੀ ਬਰਫ਼ੀਲੀ ਰਾਤ ਵਿੱਚ ਆਪਣੀ ਜਾਨ ਦਾਅ 'ਤੇ ਲਾ ਕੇ ਇੱਕ ਅਜਿਹਾ ਮਾਸਟਰਪੀਸ ਰਚਿਆ ਜਿਸਨੇ ਮੌਤ ਨੂੰ ਹਰਾ ਦਿੱਤਾ।ਜ਼ਿੰਦਗੀ, ਦੋਸਤੀ ਅਤੇ ਬਲੀਦਾਨ ਦੀ ਇਹ ਭਾਵੁਕ ਪੰਜਾਬੀ ਆਡੀਓ ਕਹਾਣੀ ਤੁਹਾਡੀਆਂ ਅੱਖਾਂ ਨਮ ਵੀ ਕਰੇਗੀ ਅਤੇ ਜਿਊਣ ਦਾ ਨਵਾਂ ਹੌਸਲਾ ਵੀ ਦੇਵੇਗੀ।

2 days ago
2 days ago
53 min
ਮਿਡਲ ਈਸਟ ਦੀ ਸਿਆਸਤ ਅਤੇ ਜੰਗੀ ਹਾਲਾਤਾਂ ਨੂੰ ਲੈ ਕੇ ਦੁਨੀਆ ਭਰ ਦੇ ਮੀਡੀਆ ਵਿੱਚ ਲਗਾਤਾਰ ਚਰਚਾਵਾਂ ਛਿੜੀਆਂ ਰਹਿੰਦੀਆਂ ਹਨ, ਪਰ ਅਕਸਰ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੌਣ ਨੇ ਹੂਤੀ ਬਾਗੀ? ਰੇਡੀਓ ਹਾਂਜੀ 1674 AM ਦੇ ਵਿਸ਼ੇਸ਼ ਪ੍ਰੋਗਰਾਮ 'ਇਨਸਾਈਟ ਰਿਪੋਰਟ' (Insight Report) ਵਿੱਚ ਪੇਸ਼ਕਾਰ ਗੌਤਮ ਕਪਿਲ ਨੇ ਇਸ ਗੁੰਝਲਦਾਰ ਮੁੱਦੇ ਦੀ ਪੜਚੋਲ ਕਰਦਿਆਂ ਖ਼ਬਰਾਂ ਦੇ ਪਿੱਛੇ ਛੁਪੇ ਤੱਥ ਸਰੋਤਿਆਂ ਨਾਲ ਸਾਂਝੇ ਕੀਤੇ ਹਨ। ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਹ ਲੜਾਈ ਸਿਰਫ਼ ਦੋ ਮੁਲਕਾਂ ਦੀ ਰਵਾਇਤੀ ਜੰਗ ਨਹੀਂ, ਸਗੋਂ ਖਿੱਤੇ ਦੇ ਵਿਚਾਰਧਾਰਕ, ਭੂਗੋਲਿਕ ਅਤੇ ਆਰਥਿਕ ਹਿੱਤਾਂ ਦਾ ਗੁੰਝਲਦਾਰ ਘੋਲ ਹੈ।
ਯਮਨ ਵਿੱਚ ਸਰਗਰਮ ਬਾਗੀ ਧੜਿਆਂ ਅਤੇ ਸਾਊਦੀ ਅਰਬ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਖੜਕਾ-ਦੜੱਕੇ ਨੇ ਵਿਸ਼ਵ ਵਪਾਰ ਅਤੇ ਸੁਰੱਖਿਆ ਉੱਤੇ ਡੂੰਘਾ ਅਸਰ ਪਾਇਆ ਹੈ। ਖ਼ਬਰਾਂ ਵਿੱਚ ਅਕਸਰ ਯਮਨ ਅਤੇ ਸਾਊਦੀ ਅਰਬ ਦੇ ਆਪਸੀ ਟਕਰਾਅ ਦੀ ਗੱਲ ਕਹਿ ਦਿੱਤੀ ਜਾਂਦੀ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਟਕਰਾਅ ਯਮਨ ਦੀ ਸਰਕਾਰ ਨਾਲ ਨਹੀਂ ਬਲਕਿ ਉੱਥੋਂ ਦੇ ਇੱਕ ਬਾਗੀ ਗੁੱਟ ਨਾਲ ਹੈ। ਇਸ ਪੂਰੇ ਘਟਨਾਕ੍ਰਮ ਨੂੰ ਗਹਿਰਾਈ ਨਾਲ ਸਮਝਣ ਲਈ ਸਾਨੂੰ ਹੂਤੀਆਂ ਦੇ ਇਤਿਹਾਸ, ਲਾਲ ਸਾਗਰ ਦੀ ਨਾਕਾਬੰਦੀ ਅਤੇ ਸਾਊਦੀ ਅਰਬ ਦੇ ਆਰਥਿਕ ਥੰਮ੍ਹ 'ਸਾਊਦੀ ਅਰਾਮਕੋ' ਦੇ ਸਫ਼ਰ ਨੂੰ ਸਮਝਣਾ ਪਵੇਗਾ।







