
Saturday Jun 21, 2025
ਏਅਰ ਇੰਡੀਆ' ਨੂੰ ਟੁੱਟੀਆਂ ਸੀਟਾਂ, ਖਸਤਾ ਹਾਲ ਸਕ੍ਰੀਨਾਂ ਅਤੇ ਏਅਰ ਕੰਡੀਸ਼ਨਿੰਗ ਉੱਤੇ ਧਿਆਨ ਦੇਣ ਦੀ ਲੋੜ - The Talk Show
ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 'ਏਅਰ ਇੰਡੀਆ' ਫੇਰ ਸੁਆਲਾਂ ਦੇ ਘੇਰੇ ਵਿੱਚ ਹੈ। ਟਾਟਾ ਗਰੁੱਪ ਵੱਲੋਂ ਤਕਰੀਬਨ ਦੋ ਸਾਲ ਪਹਿਲਾਂ ਇਸ ਏਅਰਲਾਈਨ ਨੂੰ ਖਰੀਦਣ ਪਿੱਛੋਂ ਇਸਦਾ ਚਾਲੂ ਘਾਟਾ ਭਾਵੇਂ ਘਟਕੇ ਮਹਿਜ਼ 4444 ਕਰੋੜ ਹੀ ਰਹਿ ਗਿਆ ਹੈ ਪਰ ਜਹਾਜ਼ਾਂ ਦੀ ਅੰਦਰੂਨੀ ਖਸਤਾ ਹਾਲਤ ਯਾਤਰੀਆਂ ਵਿੱਚ ਅਕਸਰ ਚਰਚਾ ਤੇ ਨਾਰਾਜ਼ਗੀ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਸਾਡੇ ਸੁਣਨ ਵਾਲਿਆਂ ਨੇ ਪ੍ਰੋਗਰਾਮ ਪੇਸ਼ਕਾਰ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨਾਲ਼ ਇਸ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ 'ਏਅਰ ਇੰਡੀਆ' ਨੂੰ ਟੁੱਟੀਆਂ ਸੀਟਾਂ, ਖਸਤਾ ਹਾਲ ਸਕ੍ਰੀਨਾਂ ਅਤੇ ਏਅਰ ਕੰਡੀਸ਼ਨਿੰਗ ਉੱਤੇ ਧਿਆਨ ਦੇਣ ਦੀ ਲੋੜ ਹੈ; ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ 'ਏਅਰ ਇੰਡੀਆ' ਨੂੰ ਆਪਣੇ ਗਾਹਕਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਹੋਰ ਵੇਰਵੇ ਲਈ ਪੂਰਾ ਪੋਡਕਾਸਟ ਸੁਣੋ.....
No comments yet. Be the first to say something!