Monday Feb 24, 2025

ਕਹਾਣੀ ਆਪਣੀ ਮਾਂ ਬੋਲੀ - Punjabi Kahani Apni Maa Boli - Ranjodh Singh

ਬਦਲਦੇ ਸਮੇਂ ਨੇ ਸਾਡੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਇੱਕ ਬਹੁਤ ਵੱਡੀ ਤਬਦੀਲੀ ਸਾਡੀ ਜ਼ਿੰਦਗੀ ਵਿੱਚ ਆਈ ਹੈ ਜੋ ਕਿ ਹੈ ਸਾਡੀ ਆਪਣੀ ਮਾਂ ਬੋਲੀ ਨਾਲੋਂ ਦੂਰੀ ਵਧ ਗਈ ਹੈ, ਅਸੀਂ ਹਰ ਰੋਜ਼ ਬੋਲਚਾਲ ਅਤੇ ਲਿਖਤੀ ਵਰਤੋਂ ਵਿੱਚ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤਦੇ ਹਾਂ, ਆਪਣੇ ਦਸਤਖ਼ਤ ਅੰਗਰੇਜ਼ੀ ਵਿੱਚ ਕਰਦੇ ਹਾਂ, ਇਥੋਂ ਤੱਕ ਕਿ ਅਸੀਂ ਆਪਣੇ ਜਨਮ ਵੇਲੇ ਦੇ ਦਿੱਤੇ ਹੋਏ ਨਾਵਾਂ ਨੂੰ ਵੀ ਛੋਟਾ ਕਰਕੇ ਅੰਗਰੇਜ਼ੀ ਦੇ ਇੱਕ ਦੋ ਅੱਖਰਾਂ ਤੱਕ ਸੀਮਤ ਕਰ ਲਿਆ ਹੈ, ਜਿਵੇਂ ਸਤਿੰਦਰ ਸਰਤਾਜ ਦੀ ਇੱਕ ਬੜੀ ਸੋਹਣੀ ਸਤਰ ਹੈ "ਨਾਮ ਗੁਰਮੀਤ ਸਿੰਘ ਸੀ ਜੋ ਹੁਣ ਗੈਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਪਿੰਡ ਛੱਡ ਸ਼ਹਿਰੀ ਹੋ ਗਿਆ", ਇਹ ਬਹੁਤ ਆਮ ਹੀ ਵੇਖਣ ਯੋਗ ਵਤੀਰਾ ਹੈ 
ਪਰ ਇਹ ਸੁਭਾਅ ਸਾਡੇ ਲੋਕਾਂ ਦਾ ਹੀ ਜ਼ਿਆਦਾਤਰ ਵੇਖਣ ਨੂੰ ਮਿਲਦਾ ਹੈ, ਜਿੱਥੇ ਅਸੀਂ ਲੋਕ ਆਪਣੀ ਮਾਂ ਬੋਲੀ ਨੂੰ ਬੋਲਣ ਅਤੇ ਵਰਤਣ ਵੇਲੇ ਝਿੱਜਕਦੇ ਹਾਂ ਉੱਥੇ ਦੁਨੀਆ ਦੇ ਬਹੁਤ ਸਾਰੇ ਦੇਸ਼, ਖਿਤੇ ਅਤੇ ਲੋਕ ਅਜਿਹੇ ਹਨ ਜੋ ਆਪਣੀ ਬੋਲੀ ਆਪਣੇ ਨਾਵਾਂ ਨੂੰ ਏਨਾ ਪਿਆਰ ਕਰਦੇ ਹਨ ਕਿ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਣ, ਭਾਵੇਂ ਜਿੰਨੀਆਂ ਮਰਜ਼ੀ ਜ਼ੁਬਾਨਾਂ ਸਿੱਖ ਲੈਣ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਵਿਸਾਰਦੇ, ਇਹ ਸ਼ਰਮਿੰਦਗੀ ਸਿਰਫ਼ ਸਾਡੇ ਹਿੱਸੇ ਹੀ ਆਈ ਹੈ, ਅੱਜ ਦੀ ਕਹਾਣੀ ਸਾਨੂੰ ਸਾਡੀ ਮਾਂ ਬੋਲੀ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਆਸ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125