Monday Mar 24, 2025

ਕਹਾਣੀ ਖੁਸ਼ੀ ਦਾ ਮੰਤਰ - Punjabi Kahani Khushi Da Mantar - Ranjodh Singh - Radio Haanji

ਖੁਸ਼ੀਆਂ ਜਿਸਨੂੰ ਹਰ ਕੋਈ ਇਨਸਾਨ ਲੱਭਦਾ ਫਿਰਦਾ ਹੈ, ਲੱਖਾਂ ਯਤਨ ਕਰਦਾ ਹੈ, ਪਰ ਅਕਸਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਖੁਸ਼ੀ ਦੀ ਥ੍ਹਾਂ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਸੀਂ ਕਈ ਚੀਜਾਂ ਇਹ ਸੋਚ ਕੇ ਖਰੀਦਦੇ ਹਾਂ ਕਿ ਇਸ ਨਾਲ ਸਾਨੂੰ ਖੁਸ਼ੀ ਮਿਲ ਜਾਵੇਗੀ, ਲੋਕ ਬਦਲਦੇ ਹਾਂ , ਮਾਹੌਲ ਬਦਲਦੇ ਹਾਂ, ਖੁਸ਼ੀ ਦੀ ਭਾਲ ਵਿੱਚ ਪਤਾ ਨਹੀਂ ਕੀ ਕੁਝ ਕਰਦੇ ਹਾਂ ਪਰ ਖੁਸ਼ੀ ਫ਼ਿਰ ਵੀ ਨਹੀਂ ਲੱਭਦੀ, ਕਿਉਂਕ ਅਸੀਂ ਆਪਣਾ-ਆਪ ਨਹੀਂ ਬਦਲਦੇ, ਅਸੀਂ ਖੁਸ਼ੀ ਮਾਪਣ ਵਾਲੇ ਪੈਮਾਨੇ ਨਹੀਂ ਬਦਲਦੇ, ਖੁਸ਼ੀਆਂ ਸਾਡੇ ਸਾਹਮਣੇ ਸਾਡੇ ਆਲੇ ਦਵਾਲੇ ਬਹੁਤ ਜ਼ਿਆਦਾ ਮਾਤਰਾ ਵਿਚ ਹਮੇਸ਼ਾ ਮੌਜੂਦ ਹੁੰਦੀਆਂ ਹਨ ਪਰ ਸਾਡੀ ਅੱਖ ਉਹਨਾਂ ਨੂੰ ਨਹੀਂ ਵੇਖ ਪਾਉਂਦੀ ਕਿਉਂਕ ਸਾਨੂੰ ਲਗਦਾ ਹੈ ਕਿ ਖੁਸ਼ੀ ਹਾਸਿਲ ਕਰਨੀ ਬਹੁਤ ਔਖੀ ਹੈ ਅਤੇ ਇਸ ਲਈ ਬਹੁਤ ਜ਼ਿਆਦਾ ਯਤਨ ਕਰਨ ਦੀ ਲੋੜ ਹੈ, ਪਰ ਹੁੰਦਾ ਇਸਤੋਂ ਉਲਟ ਹੈ, ਜਦੋਂ ਅਸੀਂ ਔਗੁਣਾਂ ਦੀ ਥ੍ਹਾਂ ਗੁਣਾ ਨੂੰ ਵੇਖਦੇ ਹਾਂ, ਚੀਜ਼ਾਂ ਦੀ ਥ੍ਹਾਂ ਇਨਸਾਨਾਂ ਨੂੰ ਵੇਖਦੇ ਹਾਂ, ਖਿੜੇ ਫੁੱਲ, ਖੇਡਦੇ ਬਚੇ, ਚੜ੍ਹਦਾ ਸੂਰਜ ਅਤੇ ਸਾਡੇ ਆਲੇ ਦੁਆਲੇ ਦੀ ਹਰ ਛੈਅ ਦਾ ਅਨੰਦ ਮਾਣਦੇ ਹਾਂ ਤਾਂ ਹਰ ਚੀਜ਼ ਖੁਸ਼ੀਆਂ ਦੇਣ ਲੱਗ ਜਾਂਦੀ ਹੈ...

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125