Wednesday Dec 04, 2024

ਕਹਾਣੀ ਨਲਕਾ - Punjabi Kahani Nalka -Harpreet Singh Jawanda - Radio Haanji

ਜਿਵੇਂ-ਜਿਵੇਂ ਸਮਾਂ ਬਦਲਦਾ ਹੈ ਦੁਨੀਆ ਦੀ ਸ਼ੈ ਦਾ ਸਰੂਪ ਬਦਲਦਾ ਹੈ, ਉਹ ਭਾਵੇਂ ਤਕਨੀਕ ਹੋਵੇ, ਬੋਲਚਾਲ ਹੋਵੇ, ਵਰਤੀਆਂ ਜਾਣ ਵਾਲਿਆਂ ਚੀਜਾਂ ਹੋਣ, ਲੋਕ ਹੋਣ, ਰਿਸ਼ਤੇ ਹੋਣ ਜਾਂ ਫਿਰ ਕਦਰਾਂ ਕੀਮਤਾਂ, ਸਮਾਂ ਹਰ ਕਿਸੇ ਤੇ ਪ੍ਰਭਾਵ ਪਾਉਂਦਾ ਹੈ ਅਤੇ ਪ੍ਰਭਾਵ ਅਤੇ ਬਦਲਾਅ ਕਈ ਵਾਰੀ ਚੰਗਾ ਹੁੰਦਾ ਹੈ ਅਤੇ ਕਈ ਵਾਰੀ ਮਾੜਾ, ਅੱਜ ਕਹਾਣੀ ਸਮੇਂ ਨਾਲ ਬਦਲੀਆਂ ਦੋ ਪੀੜੀਆਂ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ, ਪੁਰਾਣੀ ਪੀੜ੍ਹੀ ਜੋ ਕਿ ਆਪਣੇ ਨਾਲ-ਨਾਲ ਆਪਣੇ ਨਾਲ ਜੁੜ੍ਹੇ ਲੋਕ, ਆਲਾ ਦੁਆਲਾ, ਰਿਸ਼ਤੇ ਭਾਈਚਾਰੇ ਦੀ ਆਪਣੇ ਨਿੱਜ ਨਾਲੋਂ ਜ਼ਿਆਦਾ ਕਦਰ ਅਤੇ ਪ੍ਰਵਾਹ ਕਰਦੇ ਸਨ, ਉਹਨਾਂ ਦੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਸੀ ਕਿ ਸਾਰਿਆਂ ਨੂੰ ਨਾਲ ਲੈ ਕਿ ਤੁਰਿਆ ਜਾਵੇ, ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਭਾਗੀਦਾਰ ਬਣਿਆ ਜਾਵੇ, ਸਮੇਂ ਦੀ ਮਾਰ ਨੇ ਸਾਡੀ ਪੀੜ੍ਹੀ ਕੋਲੋਂ ਇਹ ਭਾਵਨਾਵਾਂ ਨੂੰ ਖੋਹ ਲਿਆ ਹੈ, ਬਿਗਾਨੇ ਤਾਂ ਦੂਰ ਦੀ ਗੱਲ ਸਾਨੂੰ ਸਾਡੇ ਆਪਣਿਆਂ ਦੀ ਓਨੀ ਖਿੱਚ ਨਹੀਂ ਰਹੀ ਜਿੰਨ੍ਹੀ ਕਿਸੇ ਸਮੇਂ ਹੁੰਦੀ ਸੀ, ਹਰਪ੍ਰੀਤ ਸਿੰਘ ਜਵੰਦਾ ਦੀ ਇਹ ਕਹਾਣੀ, ਅਜਿਹੇ ਹੀ ਕੁੱਝ ਬਦਲਾਵਾਂ ਦੀ ਦੇਣ ਦੀ ਗੱਲ ਕਰਦੀ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਖਾ ਰਹੀ ਹੈ, ਆਸ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਜਰੂਰ ਪਸੰਦ ਕਰੋਗੇ...

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125