Monday Dec 02, 2024

02 Dec, World NEWS | Ranjodh Singh| Radio Haanji

ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਹਲਾਕ ਹੋ ਗਏ। ਇਜ਼ਰਾਈਲ ਵੱਲੋਂ ਮੁਵਾਸੀ ਇਲਾਕੇ ਦੇ ਇਕ ਕੈਂਪ ’ਤੇ ਹਮਲਾ ਕੀਤਾ ਗਿਆ ਸੀ ਜਿਥੇ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਮਿਸਰ ਨਾਲ ਲਗਦੇ ਸਰਹੱਦੀ ਸ਼ਹਿਰ ਰਾਫ਼ਾਹ ’ਤੇ ਇਕ ਹੋਰ ਹਮਲੇ ’ਚ ਚਾਰ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ’ਚ ਹਮਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਿਰਫ਼ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਹੋਰ ਵੱਖਰੇ ਘਟਨਾਕ੍ਰਮ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਕਾਰਨ ਇਜ਼ਰਾਈਲ ’ਚ ਸਾਇਰਨ ਵਜਣ ਲੱਗ ਪਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਨੂੰ ਆਪਣੇ ਇਲਾਕੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਵਾ ’ਚ ਫੁੰਡ ਦਿੱਤਾ। ਉਧਰ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਮੋਸ਼ੇ ਯਾਲੋਨ ਨੇ ਨੇਤਨਯਾਹੂ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਉੱਤਰੀ ਗਾਜ਼ਾ ’ਚ ਅਰਬਾਂ ਦੀ ਨਸਲਕੁਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਹੁਣ ਜਬਾਲੀਆ ’ਚ ਕਹਿਰ ਢਾਹਿਆ ਹੋਇਆ ਹੈ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125