Sunday Dec 08, 2024
09 Dec, Australia NEWS | Gautam Kapil | Radio Haanji
Bisma Asif ਪਿਛਲੇ ਦਿਨੀਂ Queensland ਸੂਬੇ ਦੀਆਂ ਚੋਣਾਂ ਵਿੱਚ Sandgate ਇਲਾਕੇ ਤੋਂ ਸਟੇਟ MP ਚੁਣੀ ਗਈ ਹੈ।
ਲਾਹੌਰ ਵਿੱਚ ਜੰਮੀ 28 ਸਾਲਾਂ ਬਿਸਮਾ ਪੰਜਾਬੀ, ਉਰਦੂ, ਅੰਗਰੇਜ਼ੀ ਭਾਸ਼ਾਵਾਂ ਬੋਲ ਲੈਂਦੀ ਹੈ, ਅਤੇ University of Queensland ਤੋਂ ਅਰਥ ਸ਼ਾਸਤਰ ਦੀ ਗ੍ਰੈਜੂਏਟ ਹੈ।
Brisbane ਦੇ ਉੱਤਰੀ bayside ਸਬ ਅਰਬ Sandate ਤੋਂ Labor Party ਲਈ ਲੜਦੀ ਹੋਈ ਜਿੱਤ ਹਾਸਲ ਕੀਤੀ ਹੈ। ਹਾਲਾਂਕਿ Labor ਸੂਬੇ ਦੀ ਸੱਤਾ ਵਿਚ ਕਾਬਜ਼ ਨਹੀਂ ਹੋ ਸਕੀ।
ਬਿਸਮਾ ਪਰਿਵਾਰ ਸਣੇ 2004 ਵਿੱਚ ਪਾਕਿਸਤਾਨ ਤੋਂ ਸਿਡਨੀ ਆ ਕੇ ਰਹਿਣ ਲੱਗੀ ਸੀ। ਅਸਟ੍ਰੇਲੀਆਈ ਨਾਗਰਿਕ ਬਣਨ ਮਗਰੋਂ ਪਰਿਵਾਰ ਤਿੰਨ ਸਾਲ ਬਾਅਦ Queensland ਰਹਿਣ ਲੱਗ ਪਿਆ। ਹੁਣ ਆਪਣੇ ਪਤੀ Mitchell ਨਾਲ ਰਹਿੰਦੀ ਹੈ।
Bisma Asif ਕੁਰਾਨ ਸ਼ਰੀਫ 'ਤੇ ਹੱਥ ਰੱਖ ਸੰਹੁ ਚੁੱਕਣ ਵਾਲੀ ਵੀ Queensland ਦੀ ਪਹਿਲੀ MP ਬਣੀ।
Comments (0)
To leave or reply to comments, please download free Podbean or
No Comments
To leave or reply to comments,
please download free Podbean App.