Sunday Dec 08, 2024
09 Dec, World NEWS - Ranjodh Singh- Radio Haanji
ਬਾਗੀਆਂ ਨੇ ਸੀਰੀਆ ਦੀ ਅਸਦ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਧਾਨੀ ਦਮੱਸ਼ਕ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਸੀਰੀਆਈ ਲੋਕਾਂ ਨੇ ਸੜਕਾਂ ’ਤੇ ਉੱਤਰ ਕੇ ਅਸਦ ਪਰਿਵਾਰ ਦੇ ਪੰਜ ਦਹਾਕਿਆਂ ਦੀ ਤਾਨਾਸ਼ਾਹੀ ਰਾਜ ਖ਼ਤਮ ਹੋਣ ਦਾ ਜਸ਼ਨ ਮਨਾਇਆ। ਸੂਤਰਾਂ ਮੁਤਾਬਕ, ਰਾਸ਼ਟਰਪਤੀ ਬਸ਼ਰ ਅਸਦ ਮੁਲਕ ਛੱਡ ਕੇ ਭੱਜ ਗਏ ਹਨ। ਹਾਲਾਂਕਿ ਰੂਸ, ਜੋ ਸੀਰੀਆ ਦਾ ਨੇੜਲਾ ਭਾਈਵਾਲ ਰਿਹਾ ਹੈ, ਨੇ ਕਿਹਾ ਕਿ ਅਸਦ ਨੇ ਬਾਗੀ ਸਮੂਹਾਂ ਨਾਲ ਗੱਲਬਾਤ ਤੋਂ ਬਾਅਦ ਹੀ ਮੁਲਕ ਛੱਡਿਆ ਹੈ ਅਤੇ ਜਾਣ ਤੋਂ ਪਹਿਲਾਂ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਗੀਆਂ ਦੀ ਅਗਵਾਈ ਅਲ-ਕਾਇਦਾ ਦੇ ਸਾਬਕਾ ਕਮਾਂਡਰ ਅਬੂ ਮੁਹੰਮਦ ਅਲ-ਗੋਲਾਨੀ ਨੇ ਕੀਤੀ। ਗੋਲਾਨੀ ਨੇ ਅਸਦ ਸਰਕਾਰ ਦੇ ਤਖਤਾ ਪਲਟ ਨੂੰ "ਇਸਲਾਮਿਕ ਮੁਲਕ ਦੀ ਜਿੱਤ" ਕਰਾਰ ਦਿੱਤਾ ਹੈ।
Comments (0)
To leave or reply to comments, please download free Podbean or
No Comments
To leave or reply to comments,
please download free Podbean App.