
Wednesday Dec 11, 2024
11 Dec, Indian NEWS Analysis with Pritam Singh Rupal
ਬੀਤੇ ਦਿਨੀ ਸੁਖਬੀਰ ਬਾਦਲ ਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਸੁਣਾਈ ਗਈ ਸੀ| ਇਸ ਤਨਖਾਹ ਦੇ ਰੂਪ ਦੇ ਵਿੱਚ ਉਹਨਾਂ ਨੇ ਗੁਰੂ ਘਰਾਂ ਦੇ ਬਾਹਰ ਸੇਵਾਦਾਰ ਦੇ ਵਜੋਂ ਸੇਵਾ ਨਿਭਾਉਂਦਿਆਂ ਵੇਖਿਆ ਗਿਆ, ਭਾਂਡੇ ਮਾਂਜਣ ਦੀ ਸੇਵਾ ਨਿਭਾਈ, ਜੋੜਿਆ ਦੀ ਸੇਵਾ ਕੀਤੀ, ਗੁਥਲਖਣੇ ਸਾਫ ਕੀਤੇ। ਉੱਥੇ ਸੁਣਾਈ ਗਈ ਸਜ਼ਾ ਦੇ ਵਿੱਚ ਇੱਕ ਸ਼ਰਤ ਇਹ ਵੀ ਸੀ ਕਿ ਅਕਾਲੀ ਦਲ ਦੀ ਕਮੇਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਊਗਾ ਤੇ ਫਿਰ ਉਹਦੇ ਵਿੱਚ ਅਗਲੇ ਰਾਜਨੀਤਿਕ ਫੈਸਲੇ ਲਏ ਜਾਣਗੇ ਪਰ ਪਿਛਲੇ ਦਿਨਾਂ ਦੇ ਵਿੱਚ ਹੋਏ ਜੋ ਘਟਨਾ ਕਰਮ ਜਿਹਦੇ ਵਿੱਚ ਕਿ ਨਿਗਮ ਦੀਆਂ ਚੋਣਾਂ ਦਾ ਹੁਣ ਜੋ ਐਲਾਨ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਨੇ ਕਿਤੇ ਵੀ ਆਪਣੀ ਕੋਈ ਕਮੇਟੀ ਭੰਗ ਨਹੀਂ ਕੀਤੀ ਤੇ ਉਹੀ ਸਾਰੇ ਚਿਹਰੇ ਮੋਹਰੇ ਫਿਰ ਅੱਗੇ ਫੈਸਲੇ ਲੈਂਦੇ ਨਜ਼ਰ ਆਏ ਇਸ ਚੀਜ਼ ਨੂੰ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਦੇ ਵਜੋਂ ਵੇਖਿਆ ਜਾ ਰਿਹਾ ਸੋ ਇਸੇ ਦੇ ਉੱਤੇ ਬੁੱਧੀਜੀਵੀਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਕੱਤਰਤਾ ਕਰਕੇ ਚਰਚਾ ਕੀਤੀ ਗਈ ਤੇ ਨਾਲ ਦੀ ਨਾਲ ਅਕਾਲੀ ਦਲ ਦੇ ਭਵਿੱਖ ਦੀ ਵੀ ਚਿੰਤਾ ਜਤਾਈ ਗਈ। ਸ਼ਾਇਦ ਅਕਾਲੀ ਦਲ ਜੋ ਇਸ ਸਾਰੇ ਦੇ ਵਿੱਚੋਂ ਹਾਸਿਲ ਕਰਨਾ ਚਾਹ ਰਿਹਾ ਸੀ ਉਹ ਸ਼ਾਇਦ ਨਾ ਕਰ ਪਾਵੇ ਕਿਉਂਕਿ ਲੋਕਾਂ ਦੇ ਵਿੱਚ ਫਿਰ ਦੁਬਾਰਾ ਤੋਂ ਨਕਾਰਾਤਮਕ ਚਰਚਾ ਅਕਾਲੀ ਦਲ ਦੇ ਬਾਰੇ ਹੋਣੀ ਸ਼ੁਰੂ ਹੋ ਗਈ ਹੈ
No comments yet. Be the first to say something!