Thursday Dec 12, 2024
13 Dec, Australia NEWS | Gautam Kapil | Radio Haanji
ਇਸੇ ਸਾਲ ਅਗਸਤ ਮਹੀਨੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। Tiktok 'ਤੇ ਫੈਲਾਈ ਜਾ ਰਹੀ ਇੱਕ ਵੀਡੀਓ ਵਿੱਚ ਪਰਥ ਦੇ Canning Vale 'ਚ ਪੈਂਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ 'ਬੇਅਦਬੀ' ਦੀ ਘਟਨਾ ਦਾ ਨੋਟਿਸ ਸਿਰਫ਼ ਵੈਸਟਰਨ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦੁਨੀਆਂ 'ਚ ਵਸਦੇ ਸਿੱਖ ਭਾਈਚਾਰੇ ਨੇ ਲਿਆ ਸੀ।
ਭਾਵੇਂ ਕਿ ਸ਼ੁਰੂਆਤੀ ਤੌਰ' ਤੇ ਇਹ ਗੱਲ ਕਹੀ ਗਈ ਕਿ ਇਹ AI (artificial intelligence generated) ਨਾਲ ਬਣਾਈ ਹੋਈ ਵੀਡੀਓ ਹੈ, ਪਰ ਇਸ ਸਿਲਸਿਲੇ ਵਿੱਚ ਗੁਰੂਘਰ ਦੇ ਨਾਲੋ-ਨਾਲ ਸੂਬਾਈ ਪੜਤਾਲੀਆ ਏਜੰਸੀਆਂ ਵੀ ਇਸਦੀ ਤਫਤੀਸ਼ ਕਰਦੀਆਂ ਰਹੀਆਂ।
ਮਗਰੋਂ ਪਤਾ ਲੱਗਾ ਕਿ ਖਿਜਾਰ ਹਯਾਤ (21) ਨਾਮ ਦਾ ਇੱਕ ਨੌਜਵਾਨ ਕਥਿਤ ਤੌਰ 'ਤੇ ਇਸ ਘਿਨੌਣੇ ਕਾਰੇ ਨੂੰ ਅੰਜਾਮ ਦੇਣ ਪਿੱਛੇ ਜਿੰਮੇਵਾਰ ਹੈ, ਜਿਸ ਨੂੰ ਸਥਾਨਕ ਅਥਾਰਟੀਆਂ ਨੇ ਗ੍ਰਿਫਤਾਰ ਵੀ ਕਰ ਲਿਆ। ਹਾਲਾਂਕਿ ਮਗਰੋਂ ਚੱਲੀ ਕਾਨੂੰਨੀ ਕਾਰਵਾਈ ਵਿੱਚ ਉਕਤ ਸਖ਼ਸ ਨੂੰ ਸਖਤ ਸਜ਼ਾ ਦੇਣੋਂ ਅਦਾਲਤ ਨੇ ਇਨਕਾਰ ਕਰ ਦਿੱਤਾ। ਜਿਸ ਦਾ ਸਿੱਖ ਭਾਈਚਾਰੇ ਵਿੱਚ ਖਾਸਾ ਰੋਸ ਵੇਖਣ ਨੂੰ ਮਿਲਿਆ।
ਹੁਣ SAWA (Sikh Association of Western Australia) ਨਾਮ ਦੀ ਸੰਸਥਾ ਜੋ ਕਿ ਸੂਬੇ ਵਿੱਚ ਗੁਰੂਘਰਾਂ ਦੀ ਸੰਭਾਲ ਕਰਦੀ ਹੈ, ਦੇ ਹਵਾਲੇ ਨਾਲ ਬੀਤੇ ਦਿਨੀਂ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ immigration ਮੰਤਰੀ Tony Burke ਨੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰ ਉਸ ਨੂੰ ਦੇਸ਼ ਵਿੱਚੋਂ ਬਾਹਰ ਕੱਢਣ (deport) ਕਰਨ ਦਾ ਫ਼ੈਸਲਾ ਲਿਆ ਹੈ।
ਬਹਿਰਹਾਲ ਭਾਈਚਾਰੇ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ। ਕਾਰਵਾਈ ਮੁਕਮੰਲ ਹੋਣ ਤੱਕ ਉਸਨੂੰ detention centre ਵਿੱਚ ਰੱਖਿਆ ਗਿਆ ਹੈ।
Comments (0)
To leave or reply to comments, please download free Podbean or
No Comments
To leave or reply to comments,
please download free Podbean App.