Wednesday Feb 19, 2025

19 Feb, World NEWS - Radio Haanji

ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ’ਤੇ ਇੱਕ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਉਤਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 17 ਯਾਤਰੀ ਜ਼ਖ਼ਮੀ ਹੋ ਗਏ। ਇਹ ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਆਇਆ ਸੀ, ਜਿਸ ਵਿੱਚ 76 ਯਾਤਰੀ ਅਤੇ 4 ਅਮਲੇ ਦੇ ਮੈਂਬਰ ਮੌਜੂਦ ਸਨ। ਹਾਦਸਾ ਬਾਅਦ ਦੁਪਹਿਰ 2:30 ਵਜੇ ਵਾਪਰਿਆ, ਜਿਸ ਕਾਰਨ ਹਵਾਈ ਅੱਡੇ ਦੀ ਕਾਰਗੁਜ਼ਾਰੀ ਤਿੰਨ ਘੰਟਿਆਂ ਲਈ ਪ੍ਰਭਾਵਿਤ ਹੋਈ।
ਬਚਾਅ ਦਲ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਫੌਰੀ ਕਾਰਵਾਈ ਕੀਤੀ ਗਈ। ਜਹਾਜ਼ ਰਨਵੇਅ 'ਤੇ ਤਿਲਕਣ ਕਰਕੇ ਪਲਟ ਗਿਆ, ਜਿਸ ਨਾਲ ਪਿਛਲਾ ਹਿੱਸਾ ਨੁਕਸਾਨੀਆ ਗਿਆ। 17 ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਨੇ ਕਿਹਾ ਕਿ ਇੱਕ ਵੱਡੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਟਰਾਂਸਪੋਰਟ ਸੇਫਟੀ ਬੋਰਡ ਦੁਆਰਾ ਇਸ ਘਟਨਾ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਏਗੀ। ਹਵਾਈ ਅੱਡੇ ਦੀ ਬੰਦਸ਼ ਕਾਰਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਵਿੱਚ 48 ਵੱਡੇ ਜਹਾਜ਼ਾਂ ਨੂੰ ਮੌਂਟਰੀਅਲ ਅਤੇ ਓਟਵਾ ਵੱਲ ਦਿਵਰਟ ਕੀਤਾ ਗਿਆ।
ਗ੍ਰੇਟਰ ਟੋਰਾਂਟੋ ਏਅਰਪੋਰਟ ਦੇ ਮੁੱਖ ਕਾਰਜਕਾਰੀ ਡੈਬੋਰਾ ਫਲਿੰਟ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ "ਇਹ ਇਕ ਗੰਭੀਰ ਘਟਨਾ ਹੈ, ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗਣਗੇ।" ਰਹੀ ਸੀ.ਸੀ.ਟੀ.ਵੀ ਅਤੇ ਯਾਤਰੀਆਂ ਵਲੋਂ ਬਣਾਈ ਗਈ ਵੀਡੀਓ ਦੇ ਅਧਾਰ ‘ਤੇ ਹਵਾਈ ਅੱਡੇ ਦੀ ਸੁਰੱਖਿਆ ਪ੍ਰਣਾਲੀ ਦੀ ਵੀ ਸਮੀਖਿਆ ਕੀਤੀ ਜਾਵੇਗੀ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125