7 days ago

Haanji Daily News, 13 Sep 2024 | Gautam Kapil | Radio Haanji

ਮੈਲਬੌਰਨ ਹਵਾਈ ਅੱਡੇ 'ਤੇ ਹੁਣ ਤੀਸਰੇ runway ਨੂੰ ਮੰਜ਼ੂਰੀ ਮਿਲ ਗਈ ਹੈ। ਜਿਸ ਦੇ ਚੱਲਦਿਆਂ ਨਾ ਕੇਵਲ flights ਦੀ ਗਿਣਤੀ ਵਧੇਗੀ , ਯਾਤਰੀਆਂ ਨੂੰ ਸਹੂਲਤ ਵਧੇਗੀ ਬਲਕਿ ਆਰਥਿਕਤਾ ਨੂੰ ਵੀ ਹੁੰਗਾਰਾ ਮਿਲੇਗਾ। ਪਰ 19 ਮਹੀਨੇ approval ਮਿਲਣ ਨੂੰ ਹੀ ਲੱਗ ਗਏ, ਮਤਲਬ $3 ਬਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਹੁਣ ਸਾਲ 2031 ਤੱਕ ਜਾਕੇ ਮੁਕਮੰਲ ਹੋਵੇਗਾ। ਓਧਰ 30 ਸਾਲ ਪਹਿਲਾਂ ਸ਼ੁਰੂ ਹੋਏ Brisbane ਹਵਾਈ ਅੱਡੇ ਦਾ ਪਹਿਲੀ ਵਾਰ ਕਾਇਆ ਪਲਟ ਹੋਣ ਜਾ ਰਿਹਾ ਹੈ। ਨਵੇਂ high-tech scanners, ਇਸ ਤੋਂ ਇਲਾਵਾ ਯਾਤਰੀਆਂ ਲਈ self-service kiosks ਵੀ ਲੱਗਣਗੇ, ਤਾਂ ਜੋ ਸਮਾਂ ਬਚ ਸਕੇ। Duty free outlet ਅਤੇ food court ਦਾ ਸਾਈਜ਼ ਵੀ ਦੁੱਗਣਾ ਕੀਤਾ ਜਾ ਰਿਹਾ ਹੈ। Brisbane ਹਵਾਈ ਅੱਡੇ ਨੂੰ ਸੋਹਣਾ ਬਣਾਉਣ ਤਾਂ ਕੰਮ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ ਅਤੇ 2027 ਤੱਕ ਮੁਕਮੰਲ ਹੋ ਜਾਵੇਗਾ। 

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731