Tuesday Jul 16, 2024

Haanji Daily News, 16 July 2024 | Gautam Kapil | Radio Haanji

ਬਚਪਨ ਵਿੱਚ ਅਚਾਨਕ ਦਮਾ ਹੋਣ ਦੇ ਨਵੇਂ ਕਾਰਣਾਂ ਦਾ ਖੁਲਾਸਾ, ਬੱਚਿਆਂ ਵਿੱਚ ਦਮੇ ਦੇ ਸ਼ੁਰੂ ਹੋਣ ਦਾ ਇੱਕ ਮੁੱਖ ਕਾਰਨ 'ਦਵਾਈ' ਹੈ। ਪਰ ਡਾਕਟਰਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਸੀ ਕਿ ਇਸਨੂੰ ਕਿਉਂ ਅਤੇ ਕਿਵੇਂ ਰੋਕਿਆ ਜਾਵੇ। ਮੈਲਬੌਰਨ ਵਿੱਚ ਵਿਗਿਆਨੀਆਂ ਨੇ ਐਂਟੀਬਾਇਓਟਿਕਸ ਅਤੇ ਦਮੇ ਦੇ ਵਿਕਾਸ ਦੇ ਵਿੱਚ ਇੱਕ ਪ੍ਰਮੁੱਖ ਸਬੰਧ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਦਹਾਕਿਆਂ ਤੋਂ ਚੱਲਿਆ ਇੱਕ ਰਹੱਸ ਸੁਲਝਾ ਲਿਆ ਹੈ।
ਇਹ ਖੋਜ ਨਵੇਂ ਇਲਾਜਾਂ ਦੀ ਅਗਵਾਈ ਕਰ ਸਕਦੀ ਹੈ, ਜੋ ਜਾਨਾਂ ਬਚਾ ਸਕਦੇ ਹਨ। ਬਚਪਨ ਦੌਰਾਨ antibiotics exposure ਦਮੇ ਲਈ ਇੱਕ ਵੱਡਾ ਜੋਖਮ ਕਾਰਕ ਹੈ। Monash University ਦੇ ਇੱਕ ਅਧਿਐਨ ਵਿੱਚ, ਖੋਜਕਰਤਾਵਾਂ ਨੇ ਪਾਇਆ ਕਿ ਐਂਟੀਬਾਇਓਟਿਕਸ ਬੱਚਿਆਂ ਵਿੱਚ ਫੇਫੜਿਆਂ ਦੇ ਮਹੱਤਵਪੂਰਣ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਘਟਨਾਵਾਂ ਦੀ ਇੱਕ ਲੜੀ ਸ਼ੁਰੂ ਕਰ ਦਿੰਦੇ ਹਨ। ਇਹ ਸਭ ਉਹਨਾਂ ਦੇ ਪੇਟ ਤੋਂ ਸ਼ੁਰੂ ਹੁੰਦਾ ਹੈ।
ਸਾਲਾਂ ਤੋਂ, ਐਂਟੀਬਾਇਓਟਿਕਸ ਨੂੰ ਅਸਥਮਾ ਨਾਲ ਜੋੜਿਆ ਜਾਂਦਾ ਰਿਹਾ ਹੈ। ਪਰ ਖੋਜ ਰਿਪੋਰਟ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਜੋ ਕਿ 2.7 ਮਿਲੀਅਨ ਆਸਟ੍ਰੇਲੀਅਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕਿਉਂਕਿ ਅਕਸਰ ਆਪਣੀ gut health (ਅੰਤੜੀਆਂ ਦੀ ਸਿਹਤ) ਲਈ ਆਸਟ੍ਰੇਲੀਆਈ ਲੋਕ ਅੱਡੋ ਅੱਡ ਤਰੀਕੇ ਅਪਣਾਉਂਦੇ ਹਨ। ਪਰ antibiotics ਵਧੇਰੇ ਨੁਕਸਾਨਦੇਹ ਹਨ। ਹੁਣ ਤੱਕ, ਹਾਲਾਂਕਿ, ਖੋਜਕਰਤਾ ਇਹ ਨਹੀਂ ਸਮਝ ਸਕੇ ਕਿ ਕੁਝ ਲੋਕਾਂ ਨੂੰ ਦਮਾ ਹੋਣ ਦੀ ਸੰਭਾਵਨਾ ਬਾਕੀਆਂ ਨਾਲੋਂ ਵਧੇਰੇ ਕਿਉਂ ਹੁੰਦੀ ਹੈ।
ਪ੍ਰੋਫੈਸਰ ਬੈਂਜਾਮਿਨ ਮਾਰਸਲੈਂਡ (Benjamin Marsland) ਨੇ ਆਪਣੀ ਇਸ ਤਾਜ਼ਾ ਖੋਜ ਰਾਹੀਂ ਦੱਸਿਆ ਹੈ ਕਿ ਅੰਤੜੀਆਂ ਦੇ ਬੈਕਟੀਰੀਆ ਇੱਕ ਕਿਸਮ ਦਾ IPA ਨਾਮਕ ਇੱਕ ਅਣੂ ਪੈਦਾ ਕਰਦੇ ਹਨ, ਜੋ ਬੱਚਿਆਂ ਦੇ ਸਾਹ ਨਾਲੀਆਂ ਦੀ ਰੱਖਿਆ ਕਰਦੇ ਹਨ। ਐਂਟੀਬਾਇਓਟਿਕਸ ਇਸ ਬੈਕਟੀਰੀਆ ਨੂੰ ਘਟਾ ਸਕਦੇ ਹਨ, ਸਾਹ ਨਾਲੀ ਦੇ ਸੈੱਲਾਂ ਨੂੰ ਕਮਜ਼ੋਰ ਬਣਾ ਸਕਦੇ ਹਨ ਅਤੇ ਸੰਭਾਵੀ ਤੌਰ 'ਤੇ ਜੀਵਨ ਭਰ ਸੋਜਸ਼ ਦਾ ਕਾਰਨ ਬਣ ਸਕਦੇ ਹਨ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731