Wednesday Jul 17, 2024

Haanji Daily News, 17 July 2024 | Gautam Kapil | Radio Haanji

ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ
ਕੁਈਨਜ਼ਲੈਂਡ ਸੂਬੇ ਦੇ ਉੱਤਰੀ ਹਿੱਸੇ ਦੇ Millaa Millaa ਵਾਟਰਫਾਲ ਵਿੱਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਦੋਨਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ 3 ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਪਹਿਲਾਂ ਵਾਟਰਫਾਲ ਵਿੱਚ ਛਾਲ ਮਾਰੀ, ਜਿਸਨੂੰ ਬਾਹਰ ਆਉਣ ਵਿੱਚ ਦਿੱਕਤ ਮਹਿਸੂਸ ਹੋਣ ‘ਤੇ ਦੂਜਾ ਨੌਜਵਾਨ ਵੀ ਉਸਦੀ ਮੱਦਦ ਲਈ ਪਾਣੀ ਵਿੱਚ ਉੱਤਰ ਗਿਆ, ਪਰ ਕੁਝ ਸਮੇਂ ਬਾਅਦ ਹੀ ਦੋਨੋਂ ਲਾਪਤਾ ਹੋ ਗਏ।
ਪੁੁਲਿਸ ਨੇ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾ ਲਈਆਂ ਹਨ ਅਤੇ ਮ੍ਰਿਤਕਾਂ ਦੀ ਸ਼ਨਾਖਤ ਭਾਰਤੀ ਮੂਲ ਦੇ ਚੇਤੰਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਵੱਜੋਂ ਹੋਈ ਹੈ। Crains ਤੋਂ ਲਗਭਗ 100 ਕਿਮੀ ਦੂਰ ਇਸ waterfall ਨੂੰ ਕਾਫੀ ਸ਼ਾਂਤ ਅਤੇ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਅੱਜ ਤੱਕ ਕੋਈ ਮੌਤ ਨਹੀਂ ਹੋਈ ਸੀ।
ਪਾਣੀ ਵਾਲੀ ਥਾਂਵਾਂ (ਝਰਨੇ, ਨਦੀਆਂ ਅਤੇ ਸਮੁੰਦਰ) 'ਚ ਭਾਰਤੀ ਮੂਲ ਦੇ ਲੋਕਾਂ ਦੀ ਹੋ ਰਹੀ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731