Sunday Aug 18, 2024

Haanji Daily News, 19 Aug 2024 | Gautam Kapil | Radio Haanji

ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਜਾਣ ਦਾ ਰੁਝਾਨ ਵਧਿਆ
ਆਸਟ੍ਰੇਲੀਆ ਦੇ ਸ਼ਹਿਰੀ ਖੇਤਰਾਂ ਤੋਂ ਪੇਂਡੂ ਇਲਾਕਿਆਂ ਵਿੱਚ ਜਾਕੇ ਵੱਸਣ ਦਾ ਝੁਕਾਅ ਲੋਕਾਂ ਵਿੱਚ ਵੱਧ ਰਿਹਾ ਹੈ। Commonwealth Bank ਅਤੇ The Regional Australia Institute ਵੱਲੋਂ ਕੀਤੇ ਗਏ ਅਧਿਐਨ ਵਿੱਚ ਪਤਾ ਚੱਲਦਾ ਹੈ ਕਿ ਪਿਛਲੇ ਇੱਕ ਸਾਲ ਵਿੱਚ 16 ਫੀਸਦ ਲੋਕਾਂ ਨੇ ਦਿਹਾਤੀ ਇਲਾਕਿਆਂ ਵਿੱਚ ਸ਼ਿਫਟ ਕੀਤਾ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਵਧੇਰੇ ਮੈਲਬੌਰਨ ਅਤੇ ਸਿਡਨੀ ਸ਼ਹਿਰਾਂ ਨੂੰ ਛੱਡਣ ਵਾਲੇ ਲੋਕ ਸਨ। ਓਥੇ ਹੀ NSW ਦੇ ਖੇਤਰੀ ਇਲਾਕਿਆਂ ਵਿੱਚ ਸਭ ਤੋਂ ਜਿਆਦਾ ਲੋਕ (42 ਫੀਸਦ) ਜਾਕੇ ਰਹਿਣ ਲੱਗੇ। ਉਂਝ ਟਾਪ 5 ਉਹ ਕਿਹੜੇ ਕੌਂਸਲ ਏਰੀਆ ਹਨ, ਜਿੱਥੇ ਪਿਛਲੇ 12 ਮਹੀਨਿਆਂ ਵਿੱਚ ਜਿਆਦਾਤਰ ਲੋਕਾਂ ਨੇ ਵੱਸਣਾ ਪਸੰਦ ਕੀਤਾ ਹੈ, ਤਾਂ ਉਹ ਲਿਸਟ ਇਸ ਪ੍ਰਕਾਰ ਹੈ।
1. The Sunshine Coast, Queensland – 14.1 per cent
2. Greater Geelong, Victoria – 8.1 per cent
3. Moorabool, Victoria – 5.4 per cent
4. Lake Macquarie, NSW – 4.8 per cent
5. Gold Coast, Queensland – 4.2 per cent

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731