Friday Jul 19, 2024

Haanji Daily News, 19 July 2024 | Gautam Kapil | Radio Haanji

ਵਿਕਟੋਰੀਆ 'ਚ ਧੋਖੇਬਾਜ਼ ਬਿਲਡਰ ਨੂੰ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ
Aycon Constructions & Building Services ਨਕਲੀ ਇੰਸੂਰੈਂਸ ਸਰਟੀਫਿਕੇਟਾਂ ਦੀ ਵਰਤੋਂ ਕਰਦਿਆਂ ਫੜੀ ਗਈ ਹੈ। ਇਸ ਉਸਾਰੀ ਕੰਪਨੀ ਨੂੰ ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਜ਼ੁਰਮਾਨਾ ਕੀਤਾ ਗਿਆ ਹੈ। ਆਇਕਨ ਕੰਸਟ੍ਰਕਸ਼ਨਜ਼ ਦੇ ਡਾਇਰੈਕਟਰ Seyit Ayranci ਨੂੰ $250,000 ਦਾ ਜੁਰਮਾਨਾ ਲਗਾਇਆ ਗਿਆ ਅਤੇ ਉਦਯੋਗ ਤੋਂ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ। ਉਸਨੇ 150 ਤੋਂ ਵੱਧ ਬਿਲਡਿੰਗ ਪਰਮਿਟਾਂ ਲਈ ਜਾਅਲੀ ਬੀਮਾ ਸਰਟੀਫਿਕੇਟ ਬਣਾਏ, ਜਿਸ ਨਾਲ ਉਸਾਰੀ ਦੌਰਾਨ ਪਰਿਵਾਰ ਅਸੁਰੱਖਿਅਤ ਰਹੇ।
ਯਾਦ ਰਹੇ ਪਿਛਲੇ ਸਾਲ Porter Davis ਦੇ ਬੰਦ ਹੋ ਜਾਣ ਤੋਂ ਬਾਅਦ ਜੁਰਮਾਨੇ ਸਖ਼ਤ ਕੀਤੇ ਗਏ ਸਨ। ਕਰੀਬ 1700 ਘਰਾਂ ਦੇ ਉਸਾਰੀ ਅਧੀਨ ਪ੍ਰੋਜੈਕਟ ਠੱਪ ਹੋ ਗਏ ਕਿਉਂਕਿ ਪਰਿਵਾਰ ਨਵੇਂ ਬਿਲਡਰਾਂ ਦੀ ਭਾਲ ਵਿੱਚ ਸਨ। ਮੁਕੰਮਲ ਅਤੇ ਅੱਧੇ ਬਣੇ ਘਰ ਵੀ ਪ੍ਰਭਾਵਿਤ ਹੋਏ, ਉਹ ਹੁਣ ਨਵੇਂ ਬਿਲਡਰ ਲੱਭ ਰਹੇ ਹਨ ।
ਮਈ ਮਹੀਨੇ ਵਿੱਚ Oaklands Junction, Aintree, Woodstock ਅਤੇ Somerton ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਸਾਲਾਂ ਤੱਕ ਫੈਲੀ ਕਥਿਤ ਧੋਖਾਧੜੀ ਦੇ ਸਬੂਤ ਸਾਹਮਣੇ ਆਏ ਸਨ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731