Wednesday Jun 19, 2024

Haanji Daily News, 20 June 2024 | Gautam Kapil | Radio Haanji

ਪ੍ਰਮਾਣੂ ਪਲਾਂਟ, ਪੀਟਰ ਡੱਟਣ ਅਤੇ ਆਸਟ੍ਰੇਲੀਆ ਦੀ ਸਿਆਸਤ
ਪ੍ਰਮੁੱਖ ਵਿਰੋਧੀ ਧਿਰ ਨੇਤਾ Peter Dutton ਨੇ ਜਦੋਂ ਤੋਂ ਕਿਹਾ ਹੈ ਕਿ ਅਗਲੀਆਂ ਚੋਣਾਂ ਜਿੱਤ ਕੇ ਜੇਕਰ ਉਹਨਾਂ ਦੀ ਸਰਕਾਰ (ਲਿਬਰਲ - ਨੈਸ਼ਨਲ ਗੱਠਜੋੜ) ਆਉਂਦੀ ਹੈ, ਤਾਂ ਦੇਸ਼ ਵਿੱਚ ਸੱਤ ਪ੍ਰਮਾਣੂ ਪਲਾਂਟ ਲਗਾਏ ਜਾਣਗੇ। ਤਾਂ ਜੋ ਊਰਜਾ ਉਤਪਾਦਨ ਕੀਤਾ ਜਾ ਸਕੇ। ਪਰ ਇਸ ਮੁੱਦੇ 'ਤੇ ਸਾਰੇ ਹੀ ਸੂਬਿਆਂ ਦੇ ਪ੍ਰੀਮੀਅਰ ਗਠਜੋੜ ਦੀ ਇਸ ਬਹੁ ਮੰਤਵੀ ਯੋਜਨਾ ਦਾ ਵਿਰੋਧ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੇ ਬਹੁਤ ਸਾਰੇ ਨੁਕਸਾਨ ਹਨ। ਨਿਊਕਲੀਅਰ ਪਾਵਰ ਪਲਾਂਟ ਲਗਾਉਣਾ ਬਹੁਤ ਮਹਿੰਗਾ ਪੈਂਦਾ ਹੈ ਅਤੇ ਇਹ ਰਕਮ ਕਿੱਥੋਂ ਇਕੱਠੀ ਕੀਤੀ ਜਾਵੇਗੀ? ਪ੍ਰਮਾਣੂ ਐਨਰਜੀ ਨਾਲ ਬਿਜਲੀ ਤਾਂ ਪੈਦਾ ਹੋ ਜਾਵੇਗੀ, ਪਰ ਇਹ ਨਿਊਕਲੀਅਰ ਵੇਸਟ ਕਿੱਥੇ ਸੁੱਟਿਆ ਜਾਵੇਗਾ? ਕਿਉਂਕਿ nuclear waste ਧਰਤੀ ਅਤੇ ਵਾਤਾਵਰਣ ਲਈ ਖ਼ਤਰਨਾਕ ਹੈ।
ਦੱਸ ਦਈਏ ਕਿ ਬੁੱਧਵਾਰ ਦੇ ਦਿਨ ਫੈਡਰਲ ਵਿਰੋਧੀ ਧਿਰ ਨੇਤਾ ਡੱਟਣ ਨੇ ਇੱਕ ਪ੍ਰੈਸ ਵਾਰਤਾ ਰਾਹੀਂ ਦੱਸਿਆ ਕਿ ਉਹਨਾਂ ਦੀ ਯੋਜਨਾ ਪੂਰੀ ਤਰ੍ਹਾਂ ਨਾਲ ਸਰਕਾਰੀ ਖਜ਼ਾਨੇ ਦੀ ਵਰਤੋਂ ਕਰ ਇਹਨਾਂ 7 ਪਾਵਰ ਪਲਾਂਟ ਸਥਾਪਿਤ ਕਰਨ ਦੀ ਹੈ। ਜੋ ਕਿ ਮੌਜੂਦਾ ਬੰਦ ਹੋ ਚੁੱਕੇ ਜਾਂ ਹੋਣ ਜਾ ਰਹੇ ਕੋਲੇ ਦੇ ਨਾਲ ਚੱਲਣ ਵਾਲੇ ਪਲਾਂਟਾ ਦੀਆਂ ਹੀ sites ਹੋਣਗੀਆਂ। ਇਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਚੁੱਕੀ ਹੈ। ਪੀਟਰ ਡੱਟਣ ਅਨੁਸਾਰ ਅਗਲੇ ਸਾਲ ਹੋਣ ਵਾਲੀਆਂ ਫੈਡਰਲ ਚੋਣਾਂ ਮਗਰੋਂ ਗੱਠਜੋੜ ਇਸਦਾ ਖਾਕਾ ਸਾਹਮਣੇ ਰੱਖ ਦੇਵੇਗੀ। ਇਹ sites ਹਨ- Queensland ਸੂਬੇ ਵਿੱਚ Tarong ਅਤੇ Callide, NSW ਵਿੱਚ Liddell and Mount Piper, ਸਾਊਥ ਆਸਟ੍ਰੇਲੀਆ ਵਿੱਚ Port Augusta, ਵਿਕਟੋਰੀਆ ਦੀ Yang ਅਤੇ ਵੈਸਟਰਨ ਆਸਟ੍ਰੇਲੀਆ ਦੀ Muja.
Peter ਅਨੁਸਾਰ ਇਹਨਾਂ ਪਲਾਂਟਾ ਨੂੰ ਬਣਾਉਣ ਤੱਕ ਹੋਰ 13 ਸਾਲ ਦਾ ਸਮਾਂ ਲੱਗੇਗਾ। ਜਦਕਿ ਸੱਤਧਾਰੀ ਲੇਬਰ ਪਾਰਟੀ ਦਾ ਮੰਨਣਾ ਹੈ ਕਿ ਦੇਸ਼ ਵਿੱਚ ਬਿਜਲੀ ਪੈਦਾ ਕਰਨ ਲਈ ਤੁਰੰਤ ਬਦਲਵੇਂ ਵਿਕਲਪ ਲੱਭਣ ਦੀ ਲੋੜ ਹੈ। ਦਹਾਕਿਆਂ ਬੱਧੀ ਯੋਜਨਾ ਦਾ ਕੋਈ ਲਾਭ ਨਹੀਂ ਹੋਣ ਵਾਲਾ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240320