Thursday Nov 21, 2024

Haanji Daily News, 21 Nov 2024 | Gautam Kapil | Radio Haanji

ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਇੱਕ ਐਸਾ ਫ਼ੈਸਲਾ ਲਿਆ ਹੈ, ਜਿਸ ਨਾਲ ਸਿਆਸੀ ਪੱਧਰ 'ਤੇ Anthony Albanese ਵਜ਼ਾਰਤ ਵੱਲ ਕਈ ਉਂਗਲਾਂ ਉਠਣਗੀਆਂ। 

ਸਰਕਾਰ ਨੇ Future Fund ਰਾਹੀਂ ਦੇਸ਼ ਵਿੱਚ ਘਰਾਂ ਦੀ ਕਿੱਲਤ ਨੂੰ ਦੂਰ ਕਰਨ ਅਤੇ green energy ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਮਨ ਬਣਾਇਆ ਹੈ।

 ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ Future Fund ਇੱਕ ਪਬਲਿਕ wealth fund ਹੈ, ਜੋ ਕਿ ਆਸਟ੍ਰੇਲੀਆ ਦੀ ਕੁੱਲ ਆਰਥਿਕਤਾ ਦਾ ਤੀਸਰਾ ਹਿੱਸਾ ਹੈ। 

ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਵਿੱਚੋਂ ਘੱਟੋ ਘੱਟ 2032-33 ਤੱਕ ਪੈਸਾ ਨਹੀਂ ਕੱਢਣਗੇ। 

Future Fund ਨੂੰ ਲਿਬਰਲ ਪਾਰਟੀ ਦੇ ਸਾਬਕਾ treasurer Peter Costello ਨੇ ਸ਼ੁਰੂ ਕੀਤਾ ਸੀ, ਉਦੋਂ ਇਸ ਵਿੱਚ $60 ਬਿਲੀਅਨ ਡਾਲਰ ਰੱਖੇ ਗਏ ਸਨ। ਇਸ ਫੰਡ ਰਾਹੀਂ ਸਰਕਾਰ ਜਨਤਕ ਖੇਤਰਾਂ ਵਿੱਚ invest ਕਰਦੀ ਹੈ ਅਤੇ ਕਮਾਈ ਦੀ ਰਕਮ ਜਮ੍ਹਾ ਹੋਈ ਜਾ ਰਹੀ ਹੈ। ਜਿਸ ਨੂੰ ਦੇਸ਼ ਵਿੱਚ ਐਮਰਜੈਂਸੀ ਜਿਹੇ, ਔਖੇ ਘਰੇਲੂ ਜਾਂ ਬਾਹਰੀ ਸੰਕਟ ਵੇਲੇ ਇਸਤੇਮਾਲ ਕਰਨ ਲਈ ਬਚਾਇਆ ਜਾ ਰਿਹਾ ਹੈ। 

ਮੌਜੂਦਾ ਸਮੇਂ ਵਿੱਚ ਇਸ ਫੰਡ ਅੰਦਰ $230 ਬਿਲੀਅਨ ਡਾਲਰ ਹੋ ਚੁੱਕੇ ਹਨ, ਜੋ ਕਿ ਦੇਸ਼ ਦੀ ਆਰਥਿਕਤਾ ਦਾ ਤੀਸਰਾ ਹਿੱਸਾ ਬਣਦਾ ਹੈ। 

ਅਜਿਹੇ ਵਿੱਚ Labor ਸਰਕਾਰ ਦੇ ਇਸ ਫ਼ੈਸਲੇ ਨਾਲ ਆਉਂਦੇ ਦਿਨਾਂ ਵਿੱਚ ਚੰਗੀ ਸਿਆਸਤ ਭਖੇਗੀ। 

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125