Tuesday Nov 26, 2024

Haanji Daily News, 26 Nov 2024 | Gautam Kapil | Radio Haanji

ਗੱਲ ਸ਼ੁਰੂ ਸਾਬਕਾ ਪ੍ਰੀਮੀਅਰ Daniel Andrews ਦੇ ਕਾਰਜਕਾਲ ਤੋਂ ਹੋਈ ਸੀ, Labor ਸਰਕਾਰ ਨੇ $100 ਬਿਲੀਅਨ ਡਾਲਰ ਖਰਚਣਾ ਸੀ। ਹੁਣ ਤੱਕ ਵਿਕਟੋਰੀਆ ਸਰਕਾਰ ਨੇ ਕੀ ਕੁਝ ਹਾਸਲ ਕੀਤਾ ਹੈ ਅਤੇ ਕਿੱਥੇ ਕਿੱਥੇ ਜੇਬ ਫੱਟਣ ਲੱਗੀ ਹੈ, ਇਸ ਬਾਰੇ ਅਖਬਾਰ ਹੈਰਲਡ ਸੰਨ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਹੈ।ਵਿਕਟੋਰੀਆ ਸਰਕਾਰ ਨੇ ਹੁਣ ਤੱਕ 47 ਵੱਡੇ ਸੜਕੀ ਪ੍ਰੋਜੈਕਟ ਮੁਕਮੰਲ ਕੀਤੇ ਹਨ, 75 ਨਵੇਂ ਸਕੂਲ ਖੋਲ੍ਹੇ ਹਨ,  84 level crossing ਹਟਾਈਆਂ ਹਨ। 

ਪਰ ਮੈਲਬੋਰਨ ਮੈਟਰੋ ਦੇ ਸ਼ੁਰੂਆਤੀ ਪ੍ਰੋਜੈਕਟ 'ਤੇ ਜਿਹੜਾ ਖਰਚ $10.9 ਬਿਲੀਅਨ ਡਾਲਰ ਸੀ, ਉਹ ਹੁਣ ਵੱਧ ਕੇ $15.6 ਬਿਲੀਅਨ ਡਾਲਰ ਹੋ ਚੁੱਕਾ ਹੈ। 

West Gate Tunnel ਨਿਰਮਾਣ 
$6.3 ਬਿਲੀਅਨ ਤੋਂ ਵਧਕੇ $10.2 ਬਿਲੀਅਨ ਡਾਲਰ ਜਾ ਚੁੱਕਾ ਹੈ ਅਤੇ ਮੁਕਮੰਲ ਹੋਣ ਦਾ ਸਮਾਂ ਵੀ 2022 ਦੀ ਬਜਾਏ 2025 ਤੱਕ ਚਲਾ ਗਿਆ ਹੈ।  Murray Basin ਰੇਲ ਪ੍ਰੋਜੈਕਟ ਹੁਣ $440 ਮਿਲੀਅਨ ਡਾਲਰ ਦੀ ਬਜਾਏ $807 ਮਿਲੀਅਨ ਡਾਲਰ ਦਾ ਬਣ ਚੁੱਕਾ ਹੈ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125