3 days ago

NSW ਸੂਬਾਈ ਸਰਕਾਰ ਦੀ ਤਰਫੋਂ Police Force ਨੂੰ ਇੱਕ ਨਵੀਂ ਤਾਕਤ ਦਿੱਤੀ ਜਾ ਰਹੀ ਹੈ

ਸੂਬੇ 'ਚ ਵਧ ਰਹੀਆਂ ਛੁਰੇਬਾਜੀ ਦੀਆਂ ਘਟਨਾਵਾਂ ਮਗਰੋਂ ਹੁਣ NSW ਸਟੇਟ ਸਰਕਾਰ ਵੱਲੋਂ ਪੁਲਿਸ ਨੂੰ ਇਹ ਹੱਕ ਦਿੱਤਾ ਜਾਵੇਗਾ ਕਿ ਬਿਨ੍ਹਾ ਕਿਸੇ ਵਾਰੰਟ ਦੇ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈ ਸਕਣ। ਪੁਲਿਸ ਮੈਟਲ ਭਾਲਣ ਵਾਲੀ ਛੜੀ (wanding) ਦਾ ਇਸਤੇਮਾਲ ਉਹਨਾਂ ਇਲਾਕਿਆਂ ਵਿੱਚ ਕਰੇਗੀ ਜਿੱਥੇ ਪਿਛਲੇ 6 ਮਹੀਨਿਆਂ ਦੌਰਾਨ ਚਾਕੂ ਹਮਲੇ ਦੀਆਂ ਘਟਨਾਵਾਂ ਵਧੀਆਂ ਹਨ। 

ਹਾਲਾਂਕਿ ਕੁਝ ਇੱਕ ਸਿੱਖ ਜਥੇਬੰਦੀਆਂ ਨੇ ਇਸ ਨਵੇਂ ਨਿਯਮ 'ਤੇ ਇਤਰਾਜ਼ ਜਤਾਇਆ ਹੈ। Turbans 4 Australia ਤੋਂ ਅਮਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਨਿਯਮ ਬਣਾਉਣ ਵੇਲੇ community consultation ਕਰ ਲੈਣੀ ਚਾਹੀਦੀ ਸੀ। ਕਿਤੇ ਇਹ ਨਾ ਹੋਵੇ ਕਿ ਪੁਲਿਸ ਅੰਮ੍ਰਿਤਪਾਲਧਾਰੀ ਵਿਅਕਤੀਆਂ ਦੀ ਵੀ ਅਪਰਾਧੀਆਂ ਵਾਂਗ ਤਲਾਸ਼ੀ ਲੈਣ ਲੱਗ ਪਵੇ।

NSW ਦੇ ਅਪਰਾਧਾਂ ਬਾਰੇ ਅੰਕੜੇ ਇੱਕਠੇ ਕਰਨ ਵਾਲੀ ਸੰਸਥਾ ਮੁਤਾਬਕ 2023 'ਚ ਹਿੰਸਾਤਮਕ ਘਟਨਾਵਾਂ ਦੀ ਗਿਣਤੀ 1,518 ਸੀ। ਉਂਝ Queensland ਸੂਬੇ 'ਚ ਅਜਿਹਾ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ। ਜਿੱਥੇ ਪੁਲਿਸ ਸ਼ੱਕ ਦੇ ਆਧਾਰ 'ਤੇ ਜਨਤਕ ਥਾਵਾਂ 'ਤੇ ਤਲਾਸ਼ੀ ਲੈ ਲੈਂਦੀ ਹੈ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125