Monday Aug 26, 2024

Report Of The Week 26 Aug 2024 | Gautam Kapil | Radio Haanji

ਕੰਮਕਾਜੀ ਸਮੇਂ ਤੋਂ ਬਾਅਦ Boss ਨੇ ਫੋਨ ਕੀਤਾ, ਤਾਂ ਹੋ ਸਕਦਾ ਜੁਰਮਾਨਾ
Right To Disconnect ਦਾ ਕਾਨੂੰਨ 26 ਅਗਸਤ, ਸੋਮਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ। ਕਾਨੂੰਨ ਮੁਤਾਬਕ ਕੰਮ ਕਾਜੀ ਸਮੇਂ ਤੋਂ ਬਾਅਦ (ਉਦਹਾਰਣ ਵੱਜੋਂ ਜੇ ਕੋਈ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਦਾ ਹੈ, ਤਾਂ ਸ਼ਾਮ 5 ਵਜੇ ਤੋਂ ਬਾਅਦ) ਜੇਕਰ ਤੁਹਾਡਾ employer (ਰੁਜ਼ਗਾਰਦਾਤਾ) ਤੁਹਾਨੂੰ ਫੋਨ, ਮੈਸੇਜ ਜਾਂ email ਕਰਦਾ ਹੈ ਤਾਂ ਉਸਦਾ ਜਵਾਬ ਨਾ ਦੇਣ ਦਾ ਹੱਕ ਤੁਹਾਡੇ ਕੋਲ (ਕਰਮਚਾਰੀ) ਹੋਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ right to swtich off ਵਾਲੀ ਪਾਲਿਸੀ ਨੂੰ ਹੀ ਹੋਰ ਵਿਸਤ੍ਰਿਤ ਕੀਤਾ ਜਾ ਰਿਹਾ ਹੈ। ਯੂਨੀਅਨਾਂ ਦਾ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ after work hours 'ਚ ਕਰਮਚਾਰੀਆਂ ਨੂੰ ਫੋਨ switch off ਕਰਨ ਦਾ ਹੱਕ ਦਿੱਤਾ ਜਾਵੇ।
ਨਿਯਮ ਤੋੜਨ 'ਤੇ $19,800 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਰ ਕਾਨੂੰਨ ਉਹਨਾਂ ਕੰਪਨੀਆਂ 'ਤੇ ਹੀ ਲਾਗੂ ਹੋਵੇਗਾ, ਜਿਹਨਾਂ ਕੋਲ 15 ਜਾਂ ਵਧੇਰੇ ਕਰਮਚਾਰੀ ਹਨ। ਛੋਟੀਆਂ ਕੰਪਨੀਆਂ ਨੂੰ ਹੋਰ ਇੱਕ ਸਾਲ ਯਾਨੀ 26 ਅਗਸਤ 2025 ਤੱਕ ਦਾ ਸਮਾਂ ਦਿੱਤਾ ਗਿਆ ਹੈ, ਤਾਂ ਜੋ ਉਹ ਵੀ ਆਪਣੇ ਕੰਮਕਾਜ ਦੇ ਤਰੀਕੇ ਸੁਧਾਰ ਲੈਣ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20240731