Monday Sep 02, 2024
Western Australia ਗੁਰੂਘਰ ਬਾਹਰ ਵਾਪਰੀ ਬੇਅਦਬੀ ਦੀ ਘਟਨਾ ਦਾ ਸੱਚ ਕੀ?
ਇੱਕ ਬੜੀ ਮੰਦਭਾਗੀ ਘਟਨਾ ਇਹਨੀ ਦਿਨੀਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। Tiktok 'ਤੇ ਫੈਲਾਈ ਜਾ ਰਹੀ ਵੀਡੀਓ ਵਿੱਚ ਪਰਥ ਦੇ Canning Vale 'ਚ ਪੈਂਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨਜ਼ਰ ਆਉਂਦੀ ਹੈ। ਜਿਸ ਦਾ ਨੋਟਿਸ ਹੁਣ ਵੈਸਟਰਨ ਆਸਟ੍ਰੇਲੀਆ ਦੇ ਪ੍ਰਮੁੱਖ ਗੁਰੂਘਰਾਂ ਵੱਲੋਂ ਲਿਆ ਗਿਆ ਹੈ।
ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਪਰਥ ਵਸਨੀਕ ਅਮਰਜੀਤ ਸਿੰਘ ਪਾਬਲਾ ਨੇ ਦੱਸਿਆ ਕਿ ਭਾਵੇਂ ਕਿ ਸ਼ੁਰੂਆਤੀ ਨਜ਼ਰ ਲੱਗਦਾ ਹੈ ਕਿ ਇਹ AI (artificial intelligence generated) ਤਰੀਕੇ ਨਾਲ ਬਣਾਈ ਹੋਈ ਵੀਡੀਓ ਹੈ, ਪਰ ਗੁਰੂਘਰ ਦੇ ਨਾਲੋਂ ਨਾਲ ਸੂਬਾਈ ਪੜਤਾਲੀਆ ਏਜੈਂਸੀਆਂ ਇਸ ਘਟਨਾ ਦੀ ਤਫਤੀਸ਼ ਕਰ ਰਹੀਆਂ ਹਨ। ਸ. ਪਾਬਲਾ ਨੇ ਅਪੀਲ ਕੀਤੀ ਕਿ ਸਬੰਧਤ ਏਜੈਂਸੀਆਂ ਨੂੰ ਇਹ ਤੈਅ ਕਰ ਲੈਣ ਤੋਂ ਬਾਅਦ ਹੀ ਕੋਈ ਅਧਿਕਾਰਕ ਟਿੱਪਣੀ ਜਾਰੀ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸ਼ੋਸ਼ਲ ਮੀਡੀਆ 'ਤੇ ਲੋਕ ਇਸ ਮਾਮਲੇ ਨੂੰ ਨਾ ਉਛਾਲਣ, ਕਿਉਂ ਜੋ ਬਹੁ ਗਿਣਤੀ ਸਿੱਖ ਭਾਈਚਾਰੇ ਦੀ ਭਾਵਨਾ ਵਲੂੰਧਰੀ ਜਾ ਸਕਦੀ ਹੈ
Comments (0)
To leave or reply to comments, please download free Podbean or
No Comments
To leave or reply to comments,
please download free Podbean App.