Wednesday Nov 20, 2024

World News 21 Nov, 2024 | Gautam Kapil | Radio Haanji

ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਆਈਏ) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ 60 ਫੀਸਦ ਤੱਕ ਸ਼ੁੱਧ 182.3 ਕਿਲੋਗ੍ਰਾਮ ਯੂਰੇਨੀਅਮ ਹੈ ਜੋ ਅਗਸਤ ਦੀ ਆਖਰੀ ਰਿਪੋਰਟ ਨਾਲੋਂ 17.6 ਕਿਲੋ ਵੱਧ ਹੈ। 60 ਫੀਸਦ ਸ਼ੁੱਧ ਯੂਰੇਨੀਅਮ ਹਥਿਆਰ ਪੱਧਰ ਦੇ 90 ਫੀਸਦ ਸ਼ੁੱਧਤਾ ਵਾਲੇ ਯੂਰੇਨੀਅਮ ਤੋਂ ਤਕਨੀਕੀ ਤੌਰ ’ਤੇ ਕੁਝ ਹੀ ਕਦਮ ਦੂਰ ਹੈ। ਆਈਆਈਏ ਨੇ ਆਪਣੀ ਤਿਮਾਹੀ ਰਿਪੋਰਟ ’ਚ ਇਹ ਵੀ ਅਨੁਮਾਨ ਲਾਇਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ ਕੁੱਲ 6,604.4 ਕਿਲੋ ਯੂਰੇਨੀਅਮ ਦਾ ਭੰਡਾਰ ਸੀ ਜੋ ਅਗਸਤ ਦੇ 852.6 ਕਿਲੋ ਭੰਡਾਰ ਤੋਂ ਵੱਧ ਹੈ। ਆਈਆਈਏ ਦੀ ਪਰਿਭਾਸ਼ਾ ਅਨੁਸਾਰ 60 ਫੀਸਦ ਸ਼ੁੱਧਤਾ ਤੱਕ ਯੂਰੇਨੀਅਮ ਦੀ ਮਾਤਰਾ ਤਕਰੀਬਨ 42 ਕਿਲੋ ਹੈ ਜਿਸ ’ਤੇ ਜੇ ਸਮੱਗਰੀ ਨੂੰ ਹੋਰ 90 ਫੀਸਦ ਤੱਕ ਵਧਾ ਦਿੱਤਾ ਜਾਵੇ ਤਾਂ ਸਿੱਧਾਂਤਕ ਤੌਰ ’ਤੇ ਇਕ ਪ੍ਰਮਾਣੂ ਹਥਿਆਰ ਬਣਾਉਣਾ ਸੰਭਵ ਹੈ।

Comments (0)

To leave or reply to comments, please download free Podbean or

No Comments

Copyright 2023 All rights reserved.

Podcast Powered By Podbean

Version: 20241125