23 hours ago
World News 30 Oct, 2024 | Radio Haanji | Gautam Kapil
ਕੈਨੇਡਾ ਪੁਲਸ ਨੇ ਬਰੈਂਪਟਨ 'ਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੂੰ ਹਥਿਆਰਾਂ ਅਤੇ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫ਼਼ਤਾਰ ਕੀਤਾ ਹੈ। Peel Region Police ਨੇ ਪੰਜਾਬਣ ਮਾਂ ਨੂੰ ਉਸ ਦੇ ਦੋ ਪੁੱਤਾਂ ਅਤੇ ਅੱਗੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
ਓਂਟਾਰੀਓ ਦੀ ਪੀਲ ਪੁਲੀਸ ਨੇ ਆਪ੍ਰੇਸ਼ਨ ਸਲੈਗਹੈਮਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਵੱਡੀ ਮਾਤਰਾ ਵਿੱਚ ਮਾਰੂ ਅਸਲਾ ਅਤੇ ਨਸ਼ੇ ਦੀ ਖੇਪ ਬਰਾਮਦ ਕਰਦਿਆਂ ਇਹਨਾਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਦੌਸ਼ੀਆਂ ਦੀ ਪਛਾਣ ਕਥਿਤ ਤੌਰ ’ਤੇ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਅੜੈਚ ਤੇ ਪਵਨੀਤ ਨਾਹਲ ਅਤੇ ਬਜ਼ੁਰਗ ਔਰਤ ਨਰਿੰਦਰ ਨਾਗਰਾ (61) ਵਜੋਂ ਹੋਈ ਹੈ।
ਉਨ੍ਹਾਂ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਕੋਕੀਨ ਅਤੇ ਅਫੀਮ ਸਮੇਤ 20,000 ਡਾਲਰ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਸਮੇਤ 11 ਹਥਿਆਰ ਅਤੇ 900 ਤੋਂ ਵੱਧ ਗੋਲਾ ਬਾਰੂਦ ਜ਼ਬਤ ਕੀਤਾ।
Comments (0)
To leave or reply to comments, please download free Podbean or
No Comments
To leave or reply to comments,
please download free Podbean App.