Episodes

Monday Mar 03, 2025
Monday Mar 03, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Friday Feb 28, 2025
Friday Feb 28, 2025
ਅੱਜ ਦੀ ਕਹਾਣੀ ਅੱਜ ਦੇ ਸਮਾਜ ਦੇ ਇੱਕ ਅਹਿਮ ਪਹਿਲੂ ਨੂੰ ਬਿਆਨ ਕਰਦੀ ਹੈ, ਕਿ ਸਾਡੇ ਸਮਾਜ ਵਿੱਚ ਪੈਸਾ ਹੀ ਸਭ ਕੁਝ ਹੈ, ਜਿਸ ਕੋਲ ਪੈਸਾ ਹੈ ਉਸਦੀ ਸਮਾਜ ਵਿੱਚ ਇੱਜ਼ਤ ਹੈ, ਪੁੱਛ-ਪੜਤਾਲ ਹੈ, ਘਰਦੇ ਬਾਹਰਦੇ ਸਾਰੇ ਓਦੋਂ ਹੀ ਇੱਜ਼ਤ ਕਰਦੇ ਨੇ ਜਦੋਂ ਜੇਬ ਚ ਪੈਸਾ ਹੋਵੇ, ਕਿਸੇ ਹੱਦ ਤੱਕ ਇਹ ਸਹੀ ਵੀ ਆ, ਪਰ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ, ਸਮਾਜ ਵਿੱਚ ਬੰਦੇ ਦਾ ਆਚਰਣ, ਉਸਦਾ ਸੁਬਾਅ, ਸਖਸ਼ੀਅਤ, ਮੇਲ ਮਿਲਾਪ ਇਹ ਸਭ ਵੀ ਸਮਾਜ ਵਿੱਚ ਸਾਡੀ ਇੱਜ਼ਤ ਕਰਾਉਂਦੇ ਹਨ, ਇਸ ਲਈ ਪੈਸੇ ਦੇ ਨਾਲ-ਨਾਲ ਇਨਸਾਨ ਦਾ ਇਨਸਾਨ ਹੋਣਾ ਵੀ ਬਹੁਤ ਜਰੂਰੀ ਹੈ

Friday Feb 28, 2025
Friday Feb 28, 2025
ਪ੍ਰਸ਼ਾਸਨ ਦੀ ਟੀਮ ਨੇ ਅੱਜ ਇੱਕ ਵੱਡੀ ਕਾਰਵਾਈ ਦੌਰਾਨ ਮਹਿਲਾ ਨਸ਼ਾ ਤਸਕਰ ਰਿੰਕੀ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹ ਦਿੱਤਾ। ਇਹ ਮਕਾਨ ਥਾਣਾ ਕੋਤਵਾਲੀ ਦੇ ਅਧੀਨ ‘ਰੋੜੀ ਕੁੱਟ’ ਮੁਹੱਲੇ ਵਿੱਚ ਸਥਿਤ ਸੀ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਰਿੰਕੀ ਨੇ ਇਹ ਮਕਾਨ ਨਸ਼ਾ ਤਸਕਰੀ ਤੋਂ ਆਉਣ ਵਾਲੀ ਆਮਦਨ ਨਾਲ ਨਾਜਾਇਜ਼ ਕਬਜ਼ਾ ਕਰਕੇ ਤਿਆਰ ਕੀਤਾ ਸੀ।
ਪੁਲੀਸ ਅਤੇ ਪ੍ਰਸ਼ਾਸਨ ਨੇ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ। ਐੱਸਐੱਸਪੀ ਨੇ ਵਾਅਦਾ ਕੀਤਾ ਕਿ ਨਸ਼ਾ ਤਸਕਰੀ ਦੀ ਆਮਦਨ ਨਾਲ ਬਣੇ ਹਰੇਕ ਨਾਜਾਇਜ਼ ਮਕਾਨ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਰਿੰਕੀ ਖ਼ਿਲਾਫ਼ ਪਹਿਲਾਂ ਹੀ 10 ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਪੁਲੀਸ ਨੇ ਉਹਨਾਂ ਸਭ ਦੇ ਖਿਲਾਫ਼ ਲਾਜ਼ਮੀ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ ‘ਰੋੜੀ ਕੁੱਟ’ ਮੁਹੱਲਾ ਇੱਕ ਅਜਿਹਾ ਖੇਤਰ ਹੈ, ਜਿੱਥੇ ਬਹੁਤੇ ਪਰਿਵਾਰ ਪੁਰਾਣੀਆਂ ਇੱਟਾਂ ਦੀ ਰੋੜੀ ਤਿਆਰ ਕਰਕੇ ਵਿਕਰੀ ਕਰਦੇ ਹਨ। ਇਸ ਖੇਤਰ ਵਿੱਚ ਕਈ ਨਸ਼ਾ ਤਸਕਰਾਂ ਦੇ ਵਸਦੇ ਹੋਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ।

Thursday Feb 27, 2025
Thursday Feb 27, 2025
ਗਾਜ਼ਾ ਪੱਟੀ ਵਿੱਚ ਜੰਗਬੰਦੀ ਦੇ ਪਹਿਲੇ ਪੜਾਅ ਦੇ ਸਮਾਪਤ ਹੋਣ ਤੋਂ ਕੁਝ ਦਿਨ ਪਹਿਲਾਂ, ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਵੀਰਵਾਰ ਸਵੇਰੇ ਚਾਰ ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਨੂੰ ਸੌਂਪੀਆਂ। ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਮ੍ਰਿਤਕ ਦੇਹਾਂ ਰੈੱਡ ਕਰਾਸ ਨੂੰ ਸੌਂਪੀਆਂ ਗਈਆਂ ਹਨ। ਇਜ਼ਰਾਈਲ ਨੇ ਦੱਸਿਆ ਕਿ ਇਹ ਤਾਬੂਤ ਮਿਸਰੀ ਵਿਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਸਰਹੱਦ ਰਾਹੀਂ ਲਿਆਂਦੇ ਗਏ ਸਨ ਅਤੇ ਪਛਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਇਸ ਦੇ ਨਾਲ ਹੀ, ਰੈੱਡ ਕਰਾਸ ਦਾ ਇੱਕ ਕਾਫ਼ਲਾ ਕਈ ਦਰਜਨ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਜ਼ਰਾਈਲ ਦੀ ਓਫਰ ਜੇਲ੍ਹ ਤੋਂ ਰਵਾਨਾ ਹੋਇਆ। ਵੈਸਟ ਬੈਂਕ ਦੇ ਸ਼ਹਿਰ ਬੇਟੂਨੀਆ ਵਿੱਚ ਖੁਸ਼ੀ ਮਨਾਉਂਦੇ ਪਰਿਵਾਰਾਂ, ਦੋਸਤਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਰਿਹਾਅ ਹੋਏ ਕੈਦੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਨੂੰ ਗਲਵੱਕੜੀ ਵਿੱਚ ਲਿਆ ਅਤੇ ਤਸਵੀਰਾਂ ਖਿਚਵਾਈਆਂ। ਹਮਾਇਤੀਆਂ ਦੇ ਮੋਡਿਆਂ 'ਤੇ ਚੜ੍ਹੇ ਰਿਹਾਅ ਕੀਤੇ ਵਿਅਕਤੀ ਨੇ ਜੇਤੂ ਨਿਸ਼ਾਨ ਬਣਾਇਆ ਅਤੇ ਲੋਕਾਂ ਨੇ 'ਰੱਬ ਮਹਾਨ ਹੈ' ਦੇ ਨਾਅਰੇ ਲਾਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ 7 ਅਕਤੂਬਰ, 2023 ਦੇ ਹਮਲਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਨ੍ਹਾਂ 'ਤੇ ਕਦੇ ਵੀ ਦੋਸ਼ ਨਹੀਂ ਲਗਾਏ ਗਏ ਸਨ।
ਇਜ਼ਰਾਈਲ ਨੇ ਹਮਾਸ ਵੱਲੋਂ ਬੰਦੀਆਂ ਨਾਲ ਕੀਤੇ ਗਏ ਮਾੜੇ ਸਲੂਕ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ 600 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਸੀ। ਹਮਾਸ ਨੇ ਇਸ ਦੇਰੀ ਨੂੰ ਜੰਗਬੰਦੀ ਦੀ 'ਗੰਭੀਰ ਉਲੰਘਣਾ' ਦੱਸਿਆ ਸੀ ਅਤੇ ਕਿਹਾ ਸੀ ਕਿ ਦੂਜੇ ਪੜਾਅ ਦੀ ਗੱਲਬਾਤ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਫਲਸਤੀਨੀ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।

Thursday Feb 27, 2025
Thursday Feb 27, 2025
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Thursday Feb 27, 2025
Thursday Feb 27, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Feb 26, 2025
Wednesday Feb 26, 2025
In this episode of Haanji Melbourne, hosts Ranjodh Singh and Preetinder Grewal discuss a growing concern within the Sikh community in Australia—the right to wear religious symbols in schools. The most recent incident in Marsden Park, Sydney, concerns a Year 10 Sikh student who was suspended from Australian Christian College for wearing a Kadha (iron bangle), a sacred article of faith in Sikhism.This incident is part of a broader challenge faced by Sikh students in some of the Christian and Catholic schools across Australia, where religious symbols like the Kadha (iron bangle) and kirpan (ceremonial dagger) have been restricted under school policies. The international advocacy group UNITED SIKHS has now stepped in, preparing to take legal action against what the student’s family is calling discriminatory policies. The Director of UNITED SIKHS Australia, Gurvinder Singh, has shared some critical information exchanged between the student, her parents and the school principal, revealing the conflicting perspectives: while the family views the suspension as religious discrimination, the school insists it is enforcing its uniform policy of not permitting the jewellery items. Joining the discussion, Gurvinder Singh provides further insights, along with testimonies from other Australian Sikh families who have faced similar challenges in the past.🎧 Tune in to this episode of Haanji Melbourne as we discuss the legal, cultural, and social dimensions of this issue.
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਤਹਿਤ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਸਿੱਖ ਭਾਈਚਾਰੇ ਦੇ ਇੱਕ ਅਹਿਮ ਮਸਲੇ 'ਤੇ ਵਿਚਾਰ-ਚਰਚਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਕਈ ਕ੍ਰਿਸ਼ਚਨ ਅਤੇ ਕੈਥੋਲਿਕ ਸਕੂਲ਼ਾਂ ਵਿੱਚ ਧਾਰਮਿਕ ਚਿੰਨਾਂ ਜਿਵੇਂ ਕਿ ਕੜ੍ਹਾ ਜਾਂ ਕਿਰਪਾਨ ਪਹਿਨਣ ਕਰਕੇ ਸਮੱਸਿਆ ਆ ਰਹੀ ਹੈ। ਤਾਜਾ ਮਾਮਲਾ ਸਿਡਨੀ ਦੇ ਮਾਰਸਡਨ ਪਾਰਕ ਵਿਚਲੇ ਇੱਕ ਈਸਾਈ ਸਕੂਲ ਦਾ ਹੈ ਜਿਥੇ 10ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੂੰ ਕੜ੍ਹੇ ਦੀ ਵਜਾਹ ਕਰਕੇ ਸਕੂਲ ਤੋਂ ਸਸਪੇਂਡ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਸਿੱਖ ਸੰਸਥਾ ਯੂਨਾਇਟੇਡ ਸਿੱਖਸ ਹੁਣ ਇਸ ਕੇਸ ਦੀ ਕਾਨੂੰਨੀ ਪੈਰਵੀ ਕਰਨ ਲਈ ਤਿਆਰੀ ਖਿੱਚ ਰਹੀ ਹੈ। ਉਨ੍ਹਾਂ ਦੇ ਆਸਟ੍ਰੇਲੀਅਨ ਚੈਪਟਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਇਸ ਸਿਲਸਿਲੇ ਵਿੱਚ ਮਾਪਿਆਂ ਅਤੇ ਸਕੂਲ ਵਿਚਾਲੇ ਹੋਈਆਂ 'ਈਮੇਲਜ਼' ਰੇਡੀਓ ਹਾਂਜੀ ਨੂੰ ਸਪੁਰਦ ਕੀਤੀਆਂ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਪੀੜ੍ਹਤ ਸਿੱਖ ਪਰਿਵਾਰ ਇਸਨੂੰ 'ਭੇਦਭਾਵ' ਵਾਲੀ ਨੀਤੀ ਗਰਦਾਨ ਰਿਹਾ ਹੈ ਜਦਕਿ ਸਕੂਲ ਪ੍ਰਿੰਸੀਪਲ ਮੁਤਾਬਿਕ ਉਨ੍ਹਾਂ ਇਹ ਫੈਸਲਾ ਆਪਣੀ ਸਕੂਲ ਦੀ 'ਵਰਦੀ ਪਾਲਿਸੀ' ਤਹਿਤ ਲਿਆ ਹੈ।
ਹਾਂਜੀ ਮੈਲਬੌਰਨ ਦੇ ਇਸ ਐਪੀਸੋਡ ਵਿੱਚ ਗੁਰਵਿੰਦਰ ਸਿੰਘ ਨੇ ਜਿਥੇ ਕੇਸ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕੀਤੀ ਉਥੇ ਹੋਰ ਕਈ ਆਸਟ੍ਰੇਲੀਆਈ ਸਿੱਖ ਪਰਿਵਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੀ ਜੋ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੇ ਹਨ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ....

Wednesday Feb 26, 2025
Wednesday Feb 26, 2025
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵੱਲੋਂ ਨਵੇਂ ਪ੍ਰੀਖਿਆ ਪ੍ਰਬੰਧਾਂ ਵਿੱਚ ਖੇਤਰੀ ਭਾਸ਼ਾਵਾਂ, ਖ਼ਾਸ ਕਰਕੇ ਪੰਜਾਬੀ, ਨੂੰ ਨਜ਼ਰਅੰਦਾਜ਼ ਕਰਨ ਨਾਲ ਪੰਜਾਬ ਵਿੱਚ ਸਿਆਸੀ ਹਲਕਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸ ਕੇਂਦਰੀ ਫ਼ੈਸਲੇ ਨੂੰ ਪੰਜਾਬੀ ਭਾਸ਼ਾ 'ਤੇ ਹਮਲਾ ਕਰਾਰ ਦਿੱਤਾ ਹੈ, ਜਦਕਿ ਵਿਰੋਧੀ ਧਿਰਾਂ ਨੇ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਸਿਆਸੀ ਦਬਾਅ ਦੇ ਮੱਦੇਨਜ਼ਰ, ਸੀਬੀਐੱਸਈ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਜਾਰੀ ਕੀਤੇ ਗਾਈਡਲਾਈਨ ਸਿਰਫ਼ ਸੰਕੇਤਕ ਹਨ ਅਤੇ ਕਿਸੇ ਵੀ ਵਿਸ਼ੇ ਨੂੰ ਹਟਾਇਆ ਨਹੀਂ ਜਾਵੇਗਾ। ਇਸ ਦੌਰਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਆਪਣੀ ਸਿੱਖਿਆ ਨੀਤੀ ਲਿਆਵੇਗਾ, ਜਿਸ ਲਈ ਮਾਹਿਰਾਂ ਦੀ ਕਮੇਟੀ ਜਲਦੀ ਹੀ ਗਠਿਤ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਅੱਜ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਮੁੱਖ ਵਿਸ਼ਾ ਘੋਸ਼ਿਤ ਕੀਤਾ ਹੈ, ਭਾਵੇਂ ਉਹ ਕਿਸੇ ਵੀ ਸਿੱਖਿਆ ਬੋਰਡ ਨਾਲ ਸੰਬੰਧਤ ਹੋਣ। ਇਸ ਨੋਟੀਫ਼ਿਕੇਸ਼ਨ ਅਨੁਸਾਰ, ਜੇਕਰ ਕੋਈ ਸਕੂਲ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਹੀਂ ਪੜ੍ਹਾਉਂਦਾ, ਤਾਂ ਉਸਦੇ ਸਰਟੀਫਿਕੇਟਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਸਿੱਖਿਆ ਮੰਤਰੀ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸੀਬੀਐੱਸਈ ਦੇ ਨਵੇਂ ਸਿੱਖਿਆ ਪ੍ਰਬੰਧਾਂ ਰਾਹੀਂ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ਦੇ ਮਸੌਦੇ ਵਿੱਚ ਪੰਜਾਬੀ ਦੀ ਅਣਦੇਖੀ ਨੂੰ ਲੈ ਕੇ ਉਹ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੱਤਰ ਲਿਖਣਗੇ, ਤਾਂ ਜੋ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੂਬਿਆਂ ਦੇ ਹੱਕਾਂ ਅਤੇ ਸੰਘੀ ਢਾਂਚੇ ਦੀ ਉਲੰਘਣਾ ਹੈ ਅਤੇ ਦੇਸ਼ ਦੀ ਭਾਸ਼ਾਈ ਵਿਭਿੰਨਤਾ 'ਤੇ ਸਿੱਧਾ ਹਮਲਾ ਹੈ। ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਨਗੇ, ਜਿਸ ਰਾਹੀਂ ਇੱਕ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਸਮੇਤ ਸਾਰੀਆਂ ਭਾਸ਼ਾਵਾਂ ਨੂੰ ਉਚਿਤ ਮਹੱਤਵ ਅਤੇ ਸਨਮਾਨ ਦਿੱਤਾ ਜਾਵੇ। ਬੈਂਸ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਮੋਹਾਲੀ ਦੇ ਪ੍ਰਾਈਵੇਟ ਸਕੂਲ 'ਐਮਿਟੀ ਇੰਟਰਨੈਸ਼ਨਲ ਸਕੂਲ' ਨੂੰ 'ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜਿਜ਼ ਐਕਟ, 2008' ਦੀ ਪਾਲਣਾ ਨਾ ਕਰਨ 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਐਕਟ ਦੀ ਉਲੰਘਣਾ ਕਰਨ ਲਈ ਜਲੰਧਰ ਦੇ ਦੋ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।The Central Board of Secondary Education (CBSE)'s recent examination reforms, which seemingly sideline regional languages, particularly Punjabi, have ignited political tensions in Punjab. The Punjab government has labeled this central decision as an attack on the Punjabi language, while opposition parties have also criticized the central government. In response to the political pressure, CBSE clarified that the guidelines issued for the 10th-grade board exams are merely indicative and that no subject will be excluded. Meanwhile, Education Minister Harjot Singh Bains announced that Punjab will introduce its own education policy, with an expert committee to be formed soon for this purpose. The Punjab government has issued a notification mandating Punjabi as a compulsory core subject in all schools across the state, regardless of their affiliating educational board. According to this notification, certificates from schools that do not teach Punjabi as a core subject will not be recognized. Minister Bains, during a press conference, stated that CBSE's new educational framework attempts to marginalize Punjabi. He mentioned plans to write to Union Education Minister Dharmendra Pradhan regarding the neglect of Punjabi in the education policy draft, seeking accountability of the concerned officials. Bains emphasized that this move violates the rights of states and the federal structure, constituting a direct assault on the nation's linguistic diversity. He asserted that such attempts to impose a singular ideology will not be tolerated and demanded due importance and respect for all languages, including Punjabi.

Wednesday Feb 26, 2025
Wednesday Feb 26, 2025
ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤੇ ਹਾਲ ਹੀ ਵਿੱਚ ਤਣਾਅਪੂਰਨ ਹੋ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ, ਉਨ੍ਹਾਂ ਦੇ ਸਲਾਹਕਾਰ ਅਤੇ ਉਦਯੋਗਪਤੀ ਐਲਨ ਮਸਕ ਨੇ ਹਰ ਫ਼ੈਸਲੇ ਵਿੱਚ ਟਰੰਪ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਵੀ ਸ਼ਾਮਲ ਹੈ। ਇਸ ਕਾਰਨ ਕੈਨੇਡਾ ਵਿੱਚ ਐਲਨ ਮਸਕ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਐੱਨਡੀਪੀ ਸੰਸਦ ਮੈਂਬਰ ਚਾਰਲੀ ਐਂਗਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਐਲਨ ਮਸਕ ਦੀ ਦੋਹਰੀ ਨਾਗਰਿਕਤਾ ਅਤੇ ਕੈਨੇਡੀਅਨ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ। ਇਸ ਮੰਗ ਨੂੰ ਸਮਰਥਨ ਦੇਣ ਲਈ ਇੱਕ ਈ-ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ 'ਤੇ ਹੁਣ ਤੱਕ 2,82,594 ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮਸਕ ਟਰੰਪ ਪ੍ਰਸ਼ਾਸਨ ਵਿੱਚ ਕੈਨੇਡਾ ਦੀ ਖ਼ੁਦਮੁਖ਼ਤਿਆਰੀ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਦੌਲਤ ਅਤੇ ਤਾਕਤ ਦੀ ਵਰਤੋਂ ਕਰ ਰਹੇ ਹਨ।
ਪਿਛਲੇ ਮਹੀਨੇ, ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੈਨੇਡੀਆਈ ਰਾਜਨੀਤੀ ਬਾਰੇ ਟਿੱਪਣੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰ ਦਾ ਸਮਰਥਨ ਕੀਤਾ ਅਤੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕੀਤੀ। ਇਸ ਕਾਰਨ ਕੈਨੇਡਾ ਵਿੱਚ ਮਸਕ ਦੇ ਖ਼ਿਲਾਫ਼ ਨਾਰਾਜ਼ਗੀ ਵਧ ਰਹੀ ਹੈ।
ਹਾਲਾਂਕਿ, ਕੈਨੇਡਾ ਦੀ ਪਾਰਲੀਮੈਂਟ ਵਿੱਚ ਈ-ਪਟੀਸ਼ਨਾਂ ਦੀ ਸ਼ੁਰੂਆਤ 2015 ਵਿੱਚ ਹੋਈ ਸੀ, ਅਤੇ ਇਹ ਸਰਕਾਰ ਨੂੰ ਆਪਣੀ ਨੀਤੀਆਂ ਵਿੱਚ ਬਦਲਾਅ ਕਰਨ ਲਈ ਕਾਨੂੰਨੀ ਤੌਰ 'ਤੇ ਬਾਧਿਆ ਨਹੀਂ ਕਰਦੀਆਂ। ਫਿਰ ਵੀ, ਇਹ ਪਟੀਸ਼ਨ ਜਨਤਾ ਦੀ ਚਿੰਤਾ ਅਤੇ ਰੋਸ ਨੂੰ ਦਰਸਾਉਂਦੀ ਹੈ।
Relations between the United States and Canada have recently become strained. Following President Donald Trump's re-election, his advisor and entrepreneur Elon Musk has supported every decision, including the proposal to make Canada the 51st state of the U.S. This has led to protests against Elon Musk in Canada.
NDP Member of Parliament Charlie Angus has appealed to Prime Minister Justin Trudeau to immediately revoke Elon Musk's dual citizenship and Canadian passport. To support this demand, an e-petition has been initiated, which has garnered over 282,594 signatures so far. The petition alleges that Musk is using his wealth and influence within the Trump administration to undermine Canada's sovereignty.
Last month, Musk made comments about Canadian politics on the social media platform X, where he endorsed Conservative leader Pierre Poilievre and criticized Prime Minister Trudeau. This has increased resentment against Musk in Canada.
Although e-petitions were introduced in the Canadian Parliament in 2015 and do not legally compel the government to change its policies, this petition reflects public concern and anger.

Wednesday Feb 26, 2025
Wednesday Feb 26, 2025
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Ranjodh Singh, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.







