Episodes

Wednesday Feb 26, 2025
Wednesday Feb 26, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Tuesday Feb 25, 2025
Tuesday Feb 25, 2025
In today’s episode of Bollywood Chronicles with Gautam Kapil on Radio Haanji, we take a nostalgic journey into the life and legacy of Raj Kapoor, the legendary Showman of Bollywood. From his humble beginnings to becoming one of Indian cinema’s most influential filmmakers, we explore his timeless classics like Awaara, Shree 420, and Mera Naam Joker. Gautam Kapil delves into his cinematic brilliance, personal struggles, and artistic vision that shaped Bollywood’s golden era. Alongside fascinating insights, we also play some of his most memorable songs, reliving the magic of his work. Don’t miss this special tribute to a legend who defined Indian cinema!

Tuesday Feb 25, 2025
Tuesday Feb 25, 2025
ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਇੱਕ ਹੱਤਿਆ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 2.4 ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਉਨ੍ਹਾਂ ਦੀ ਉਮਰ ਅਤੇ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਤ ਦੀ ਸਜ਼ਾ ਦੀ ਥਾਂ ਉਮਰ ਕੈਦ ਦੀ ਸਜ਼ਾ ਦਿੱਤੀ ਹੈ।
ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ 12 ਫਰਵਰੀ 2025 ਨੂੰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੱਤਿਆ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਅਤੇ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਜੱਜ ਨੇ ਕਿਹਾ ਕਿ ਸੱਜਣ ਕੁਮਾਰ ਦੇ ਅਪਰਾਧ ਨਿਸ਼ਚਤ ਤੌਰ 'ਤੇ ਕਠੋਰ ਅਤੇ ਨਿੰਦਣਯੋਗ ਹਨ, ਪਰ ਉਨ੍ਹਾਂ ਦੀ 80 ਸਾਲ ਦੀ ਉਮਰ ਅਤੇ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੌਤ ਦੀ ਸਜ਼ਾ ਦੀ ਥਾਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਤਸੱਲੀਬਖ਼ਸ਼ ਰਿਪੋਰਟ ਅਤੇ ਸੱਜਣ ਕੁਮਾਰ ਦੀਆਂ ਬਿਮਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ, ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਰਹੀ ਹੈ। ਜੱਜ ਨੇ ਇਹ ਵੀ ਕਿਹਾ ਕਿ ਸੱਜਣ ਕੁਮਾਰ ਦੇ ਵਿਹਾਰ ਬਾਰੇ ਕੋਈ ਵੀ ਨਕਾਰਾਤਮਕ ਰਿਪੋਰਟ ਨਹੀਂ ਹੈ ਅਤੇ ਜੇਲ੍ਹ ਰਿਪੋਰਟ ਅਨੁਸਾਰ ਉਨ੍ਹਾਂ ਦਾ ਵਿਹਾਰ ਤਸੱਲੀਬਖ਼ਸ਼ ਹੈ। ਜੱਜ ਨੇ ਇਹ ਵੀ ਦੱਸਿਆ ਕਿ ਮੌਜੂਦਾ ਮਾਮਲਾ ਉਸੇ ਘਟਨਾ ਦਾ ਹਿੱਸਾ ਹੈ, ਜਿਸ ਲਈ ਸੱਜਣ ਕੁਮਾਰ ਨੂੰ 17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਸਮੇਂ, ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਪੰਜ ਸਿੱਖਾਂ ਦੀ ਹੱਤਿਆ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜੱਜ ਨੇ ਕਿਹਾ, "ਬੇਸ਼ੱਕ ਮੌਜੂਦਾ ਕੇਸ ਵਿੱਚ ਦੋ ਬੇਕਸੂਰ ਵਿਅਕਤੀਆਂ ਦੀ ਹੱਤਿਆ ਕੋਈ ਛੋਟਾ ਅਪਰਾਧ ਨਹੀਂ ਹੈ, ਪਰ ਉਪਰੋਕਤ ਸਥਿਤੀਆਂ ਇਸ ਨੂੰ 'ਦੁਰਲੱਭ ਤੋਂ ਅਤਿ-ਦੁਰਲੱਭ' ਕੇਸ ਨਹੀਂ ਬਣਾਉਂਦੀਆਂ, ਜਿਸ ਵਿੱਚ ਮੌਤ ਦੀ ਸਜ਼ਾ ਦੀ ਲੋੜ ਹੋਵੇ।" ਅਦਾਲਤ ਨੇ ਸੱਜਣ ਕੁਮਾਰ ਨੂੰ 2.4 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ ਅਤੇ ਸਾਰੀਆਂ ਸਜ਼ਾਵਾਂ ਨੂੰ ਇਕੱਠੇ ਚਲਾਉਣ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਪਤਨੀ ਅਤੇ ਪ੍ਰੋਸਿਕਿਊਸ਼ਨ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਸੱਜਣ ਕੁਮਾਰ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਹਨ। ਪੰਜਾਬੀ ਬਾਗ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ।
A Delhi court has sentenced former Congress MP Sajjan Kumar to life imprisonment in a murder case related to the 1984 anti-Sikh riots. The court also imposed a fine of ₹2.4 lakh. Considering his age and health, the court awarded life imprisonment instead of the death penalty.
Special Judge Kaveri Baweja delivered the verdict in the case concerning the murder of Jaswant Singh and his son, Tarundeep Singh, on November 1, 1984. On February 12, 2025, the court had found Sajjan Kumar guilty. The maximum punishment for murder is the death penalty, while the minimum is life imprisonment. The judge noted that Kumar's crimes were undoubtedly heinous and deplorable, but considering his 80-year age and health issues, life imprisonment was deemed appropriate. The court's order highlighted satisfactory reports from jail authorities regarding Kumar's conduct and his medical conditions as factors influencing the sentencing decision.

Tuesday Feb 25, 2025
Tuesday Feb 25, 2025
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਕਿਹਾ ਕਿ ਯੂਕਰੇਨ ਵਿਰੁੱਧ ਜੰਗ ਨੂੰ ਖਤਮ ਕਰਨਾ ਅਤੇ ਸਮਝੌਤਾ ਕਰਨਾ ਰੂਸ ਦੇ ਹਿੱਤ ਵਿੱਚ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਇਕ ਸਮਝੌਤਾ ਕਰਨ ਦੇ ਇੱਛੁਕ ਹਨ। ਸਾਊਦੀ ਅਰਬ ਦੇ ਰਿਆਧ ਵਿੱਚ ਰੂਸੀ ਅਤੇ ਅਮਰੀਕੀ ਸਿਖਰਲੇ ਅਧਿਕਾਰੀਆਂ ਨੇ ਯੂਕਰੇਨ ਵਿੱਚ ਜੰਗਬੰਦੀ ਅਤੇ ਸਬੰਧਾਂ ਨੂੰ ਸੁਧਾਰਨ ਲਈ ਗੱਲਬਾਤ ਕੀਤੀ। ਇਸ ਮੀਟਿੰਗ ਦਾ ਉਦੇਸ਼ ਟਰੰਪ ਅਤੇ ਪੁਤਿਨ ਵਿਚਕਾਰ ਮੁਲਾਕਾਤ ਦਾ ਰਾਹ ਸਾਫ ਕਰਨਾ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਯੂਕਰੇਨ ਨਾਲ ਇਕ ਐਸਾ ਸਮਝੌਤਾ ਕਰਨ ਦੀ ਉਮੀਦ ਕਰਦੇ ਹਨ ਜੋ ਅਮਰੀਕਾ ਨੂੰ ਅਰਬਾਂ ਡਾਲਰ ਦੀ ਸੁਰੱਖਿਆ ਸਹਾਇਤਾ ਦੇ ਬਦਲੇ ਧਰਤੀ ਦੇ ਖਣਿਜਾਂ ਦਾ ਅਧਿਕਾਰ ਦੇਵੇਗਾ। ਇਸ ਦੌਰਾਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ਾਂਤੀ ਪ੍ਰਕਿਰਿਆ ਵਿੱਚ ਸੁਰੱਖਿਆ ਗਾਰੰਟੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਲਿਆਉਣ ਲਈ ਪਹਿਲਾਂ ਕੁਝ ਠੋਸ ਨਤੀਜੇ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸਦੀ ਜਾਂਚ ਅਤੇ ਤਸਦੀਕ ਕੀਤੀ ਜਾ ਸਕੇ। ਮੈਕਰੋਨ ਨੇ ਇਹ ਵੀ ਦੱਸਿਆ ਕਿ ਕਈ ਯੂਰਪੀ ਸਹਿਯੋਗੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਪਰ ਇਸ ਲਈ ਅਮਰੀਕੀ ਸਹਿਯੋਗ ਦੀ ਲੋੜ ਹੈ ਤਾਂ ਜੋ ਸੁਰੱਖਿਆ ਗਾਰੰਟੀ ਦੀ ਭਰੋਸੇਯੋਗਤਾ ਅਤੇ ਸਾਂਝੀ ਰੋਕਥਾਮ ਸਮਰੱਥਾ ਨੂੰ ਯਕੀਨੀ ਬਣਾਇਆ ਜਾ ਸਕੇ।
Recently, U.S. President Donald Trump stated that ending the war against Ukraine and reaching a settlement is in Russia's interest. He believes that President Vladimir Putin is also inclined towards a settlement. In Riyadh, Saudi Arabia, top Russian and American officials held discussions aimed at establishing a ceasefire in Ukraine and improving bilateral relations. The purpose of this meeting is to pave the way for a direct dialogue between Trump and Putin.
Trump also mentioned his expectation to negotiate an agreement with Ukraine that would grant the U.S. rights to the country's mineral resources in exchange for billions of dollars in security assistance. Meanwhile, French President Emmanuel Macron emphasized the importance of security guarantees in the peace process. He suggested that to achieve peace, initial concrete results should be pursued, which can be evaluated and verified. Macron also noted that many European allies are ready to participate in this process, but American support is essential to ensure the credibility of security guarantees and collective deterrence capabilities.

Tuesday Feb 25, 2025
Tuesday Feb 25, 2025
ਨਾਮ- Peter Dutton, ਉਮਰ- 55 ਸਾਲ, ਅਹੁਦਾ- ਪ੍ਰਮੁੱਖ ਵਿਰੋਧੀ ਧਿਰ ਨੇਤਾ (ਮਈ 2022 ਤੋਂ), ਅਤੇ Liberal Party ਦੇ ਆਗੂ, ਤਨਖਾਹ - $432,239 ਡਾਲਰ।
ਪਿਛਲੇ 35 ਸਾਲਾਂ ਵਿੱਚ $30 ਮਿਲੀਅਨ ਡਾਲਰ ਦੀਆਂ ਆਸਟ੍ਰੇਲੀਆ ਭਰ ਵਿੱਚ 26 ਜਾਇਦਾਦਾਂ। The Age ਨਾਮ ਦੇ ਅਖਬਾਰ ਦੀ ਤਰਫੋਂ Dutton ਦੀ ਬੇਸ਼ੁਮਾਰ ਪ੍ਰਾਪਰਟੀ ਬਾਰੇ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ।
ਪਿਛਲੇ ਸਾਲ ਜਦੋਂ ਪ੍ਰਧਾਨ ਮੰਤਰੀ ਨੇ $4.3 ਮਿਲੀਅਨ ਡਾਲਰ ਦੀ ਕੀਮਤ ਦਾ ਘਰ ਖਰੀਦਿਆ ਸੀ, ਤਾਂ ਸਣੇ Peter Dutton ਪੂਰੀ ਵਿਰੋਧੀ ਧਿਰ ਨੇ ਜੰਮ ਕੇ ਉਹਨਾਂ ਦੀ ਮੁਖ਼ਾਲਫਤ ਕੀਤੀ ਸੀ। ਅਜਿਹੇ ਵਿੱਚ ਹੁਣ Dutton ਜੋ ਖੁਦ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ, ਕਿਹਾ ਜਾ ਰਿਹਾ ਹੈ, ਕਿ ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਦਾਅਵੇਦਾਰ ਹਨ।
Dutton ਦੇ ਪਰਿਵਾਰ ਦੇ ਨਾਮ 'ਤੇ ਇੱਕ shopping plaza ਵੀ ਹੈ। ਖ਼ਬਰ ਅਨੁਸਾਰ ਉਹਨਾਂ ਨੇ ਆਪਣੀ ਪਹਿਲੀ property 19 ਸਾਲ ਦੀ ਉਮਰ ਵਿੱਚ ਖਰੀਦੀ ਸੀ। ਪਹਿਲਾ ਘਰ Yeronga (ਬ੍ਰਿਸਬੇਨ) ਵਿੱਚ 1990 ਦੌਰਾਨ $93,000 ਡਾਲਰ ਦਾ ਖਰੀਦਿਆ ਅਤੇ ਦੋ ਸਾਲ ਮਗਰੋਂ $116,500 ਡਾਲਰ ਦਾ ਵੇਚ ਛੱਡਿਆ।ਸਾਲ 2021 ਵਿੱਚ ਪਰਿਵਾਰਕ ਜਾਇਦਾਦ ਦੇ ਨਾਮ 'ਤੇ Gold Coast ਵਿੱਚ $6 ਮਿਲੀਅਨ ਡਾਲਰ ਦਾ ਖਰੀਦਿਆ ਘਰ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ Dutton ਨੇ ਅਗਸਤ 2020 ਵਿੱਚ ਆਪਣੇ ਆਪਣੇ ਨਾਮ 'ਤੇ Queensland ਦੇ Dayboro ਵਿੱਚ $2.1 ਮਿਲੀਅਨ ਡਾਲਰ ਦਾ 68 ਏਕੜ ਫਾਰਮ ਹਾਊਸ ਵੀ ਖਰੀਦਿਆ। ਅਜਿਹੀਆਂ properties ਦੀ ਫਹਿਰਿਸਤ ਬੜੀ ਲੰਮੀ ਹੈ।ਅਖਬਾਰ ਨੇ Dutton ਦੇ ਸਿਆਸੀ ਸਫਰ ਦੌਰਾਨ ਰਾਤੋ ਰਾਤ ਅਮੀਰ ਹੋਣ ਦੀ ਕਹਾਣੀ 'ਤੇ ਵੀ ਸਵਾਲ ਚੁੱਕੇ ਹਨ। ਸਵਾਲ ਹੈ ਕਿ ਇੱਕ bricklayer ਦਾ ਮੁੰਡਾ ਜੋ ਪੁਲਿਸ ਦੀ ਨੌਕਰੀ ਤੋਂ ਸ਼ੁਰੂਆਤ ਕਰਦਾ ਹੈ, ਉਹ ਏਨੀ ਛੇਤੀ ਕਰੋਡ਼ਾਂ ਦੀ properties ਦਾ ਮਾਲਕ ਕਿਵੇਂ ਬਣ ਬੈਠਿਆ।

Tuesday Feb 25, 2025
Tuesday Feb 25, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Feb 24, 2025
Monday Feb 24, 2025
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Monday Feb 24, 2025
Monday Feb 24, 2025
ਬਦਲਦੇ ਸਮੇਂ ਨੇ ਸਾਡੀ ਜ਼ਿੰਦਗੀ ਦੇ ਹਰੇਕ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਪਰ ਇੱਕ ਬਹੁਤ ਵੱਡੀ ਤਬਦੀਲੀ ਸਾਡੀ ਜ਼ਿੰਦਗੀ ਵਿੱਚ ਆਈ ਹੈ ਜੋ ਕਿ ਹੈ ਸਾਡੀ ਆਪਣੀ ਮਾਂ ਬੋਲੀ ਨਾਲੋਂ ਦੂਰੀ ਵਧ ਗਈ ਹੈ, ਅਸੀਂ ਹਰ ਰੋਜ਼ ਬੋਲਚਾਲ ਅਤੇ ਲਿਖਤੀ ਵਰਤੋਂ ਵਿੱਚ ਜ਼ਿਆਦਾ ਸ਼ਬਦ ਅੰਗਰੇਜ਼ੀ ਦੇ ਵਰਤਦੇ ਹਾਂ, ਆਪਣੇ ਦਸਤਖ਼ਤ ਅੰਗਰੇਜ਼ੀ ਵਿੱਚ ਕਰਦੇ ਹਾਂ, ਇਥੋਂ ਤੱਕ ਕਿ ਅਸੀਂ ਆਪਣੇ ਜਨਮ ਵੇਲੇ ਦੇ ਦਿੱਤੇ ਹੋਏ ਨਾਵਾਂ ਨੂੰ ਵੀ ਛੋਟਾ ਕਰਕੇ ਅੰਗਰੇਜ਼ੀ ਦੇ ਇੱਕ ਦੋ ਅੱਖਰਾਂ ਤੱਕ ਸੀਮਤ ਕਰ ਲਿਆ ਹੈ, ਜਿਵੇਂ ਸਤਿੰਦਰ ਸਰਤਾਜ ਦੀ ਇੱਕ ਬੜੀ ਸੋਹਣੀ ਸਤਰ ਹੈ "ਨਾਮ ਗੁਰਮੀਤ ਸਿੰਘ ਸੀ ਜੋ ਹੁਣ ਗੈਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਪਿੰਡ ਛੱਡ ਸ਼ਹਿਰੀ ਹੋ ਗਿਆ", ਇਹ ਬਹੁਤ ਆਮ ਹੀ ਵੇਖਣ ਯੋਗ ਵਤੀਰਾ ਹੈ ਪਰ ਇਹ ਸੁਭਾਅ ਸਾਡੇ ਲੋਕਾਂ ਦਾ ਹੀ ਜ਼ਿਆਦਾਤਰ ਵੇਖਣ ਨੂੰ ਮਿਲਦਾ ਹੈ, ਜਿੱਥੇ ਅਸੀਂ ਲੋਕ ਆਪਣੀ ਮਾਂ ਬੋਲੀ ਨੂੰ ਬੋਲਣ ਅਤੇ ਵਰਤਣ ਵੇਲੇ ਝਿੱਜਕਦੇ ਹਾਂ ਉੱਥੇ ਦੁਨੀਆ ਦੇ ਬਹੁਤ ਸਾਰੇ ਦੇਸ਼, ਖਿਤੇ ਅਤੇ ਲੋਕ ਅਜਿਹੇ ਹਨ ਜੋ ਆਪਣੀ ਬੋਲੀ ਆਪਣੇ ਨਾਵਾਂ ਨੂੰ ਏਨਾ ਪਿਆਰ ਕਰਦੇ ਹਨ ਕਿ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹੋਣ, ਭਾਵੇਂ ਜਿੰਨੀਆਂ ਮਰਜ਼ੀ ਜ਼ੁਬਾਨਾਂ ਸਿੱਖ ਲੈਣ ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਵਿਸਾਰਦੇ, ਇਹ ਸ਼ਰਮਿੰਦਗੀ ਸਿਰਫ਼ ਸਾਡੇ ਹਿੱਸੇ ਹੀ ਆਈ ਹੈ, ਅੱਜ ਦੀ ਕਹਾਣੀ ਸਾਨੂੰ ਸਾਡੀ ਮਾਂ ਬੋਲੀ ਦੇ ਮਹੱਤਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਆਸ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ

Sunday Feb 23, 2025
Sunday Feb 23, 2025
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਸ੍ਰੀ ਅਕਾਲ ਤਖਤ ਵੱਲੋਂ ਗਠਿਤ ਕੀਤੀ ਗਈ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮਿਲੇ। ਉਨ੍ਹਾਂ ਨੇ ਹੁਣ ਤੱਕ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ।
ਇਸ ਤੋਂ ਪਹਿਲਾਂ, ਕਮੇਟੀ ਦੇ ਪੰਜ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਇਕਬਾਲ ਸਿੰਘ ਝੂੰਦਾਂ ਨੇ ਆਪਣੇ ਕੰਮ ਦੀ ਇੱਕ ਵਿਸ਼ਲੇਸ਼ਣਾਤਮਕ ਰਿਪੋਰਟ ਅਕਾਲ ਤਖਤ ਸਕੱਤਰੇਤ ਵਿੱਚ ਸੌਂਪੀ। ਉਹਨਾਂ ਨੇ ਇਹ ਰਿਪੋਰਟ ਜਥੇਦਾਰ ਨੂੰ ਵੀ ਪੇਸ਼ ਕੀਤੀ ਅਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਪ੍ਰਾਪਤ ਨਹੀਂ ਹੋ ਰਿਹਾ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਹ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣਾਈ ਗਈ ਸੀ, ਪਰ ਅਕਾਲੀ ਦਲ ਵੱਲੋਂ ਭਰਤੀ ਪ੍ਰਕਿਰਿਆ ਨੂੰ ਆਪਣੇ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸ ਕਾਰਨ, ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।
ਮੈਂਬਰਾਂ ਨੇ ਜਥੇਦਾਰ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਕਾਲ ਤਖਤ ਦੇ ਹੁਕਮਾਂ ਦਾ ਪੂਰਾ ਪਾਲਣ ਕਰਨਗੇ। ਉਨ੍ਹਾਂ ਦੱਸਿਆ ਕਿ 2 ਦਸੰਬਰ ਨੂੰ ਜਾਰੀ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ। ਹੁਣ, ਅਕਾਲ ਤਖਤ ਦੇ ਅਗਲੇ ਕਦਮ ਦੀ ਉਡੀਕ ਕੀਤੀ ਜਾ ਰਹੀ ਹੈ।

Sunday Feb 23, 2025
Sunday Feb 23, 2025
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਇਡਨ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਨੇ ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਸ਼ਿੰਗਟਨ ’ਚ ‘ਗਵਰਨਰਜ਼ ਵਰਕਿੰਗ ਸੈਸ਼ਨ’ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਬਾਇਡਨ ਪ੍ਰਸ਼ਾਸਨ ਨੇ ‘ਵੋਟਿੰਗ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਵੱਲੋਂ ਯੂਐੱਸਏਡ ਮਾਮਲੇ ’ਚ ਅਜਿਹਾ ਦਾਅਵਾ ਪੰਜਵੀਂ ਵਾਰ ਕੀਤਾ ਗਿਆ ਹੈ।
ਟਰੰਪ ਨੇ ਬੀਤੇ ਦਿਨ ‘ਕੰਜ਼ਰਵੇਟਿਵ ਪੌਲਿਟੀਕਲ ਐਕਸ਼ਨ ਕਾਨਫਰੰਸ’ (ਸੀਪੀਏਸੀ) ’ਚ ਬੀਤੇ ਦਿਨ ਆਪਣੇ ਭਾਸ਼ਣ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਨੇ ਪਹਿਲਾਂ ਵੀ ਕਈ ਵਾਰ ਦਾਅਵਾ ਕੀਤਾ ਹੈ ਕਿ ‘ਚੋਣਾਂ ’ਚ ਵੋਟਰਾਂ ਦੀ ਭਾਗੀਦਾਰੀ ਵਧਾਉਣ’ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਕੀਤੀ ਗਈ ਅਤੇ ਉਨ੍ਹਾਂ ਇਸ ਲਈ ਅਮਰੀਕਾ ਦੀ ਕੌਮਾਂਤਰੀ ਵਿਕਾਸ ਏਜੰਸੀ (ਯੂਐੱਸਏਆਈਡੀ) ਨੂੰ ਨਿਸ਼ਾਨੇ ’ਤੇ ਲਿਆ ਹੈ। ਟਰੰਪ ਦੇ ਇਸ ਦਾਅਵੇ ਤੋਂ ਬਾਅਦ ਭਾਰਤ ’ਚ ਵਿਵਾਦ ਪੈਦਾ ਹੋ ਗਿਆ ਹੈ। ਆਪਣੇ ਭਾਸ਼ਣ ’ਚ ਟਰੰਪ ਨੇ ਭਾਰਤ ’ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਭਾਰਤ ਨੂੰ ਉਸ ਦੀਆਂ ਚੋਣਾਂ ’ਚ ਮਦਦ ਲਈ 1.8 ਕਰੋੜ ਡਾਲਰ ਦਿੱਤੇ ਗਏ। ਆਖਿਰ ਕਿਉਂ?..। ਅਸੀਂ ਸਿਰਫ਼ ਪੁਰਾਣੇ ਪੇਪਰ ਬੈਲੇਟ ਵੱਲ ਕਿਉਂ ਨਹੀਂ ਜਾਂਦੇ ਅਤੇ ਉਨ੍ਹਾਂ ਨੂੰ ਆਪਣੀਆਂ ਚੋਣਾਂ ’ਚ ਸਾਡੀ ਮਦਦ ਕਰਨ ਦਿੰਦੇ ਹਾਂ, ਠੀਕ ਹੈ ਨਾ? ਵੋਟਰ ਪਛਾਣ ਪੱਤਰ, ਕੀ ਇਹ ਚੰਗਾ ਨਹੀਂ ਹੋਵੇਗਾ? ਅਸੀਂ ਭਾਰਤ ਨੂੰ ਚੋਣਾਂ ਲਈ ਪੈਸਾ ਕਿਉਂ ਦੇ ਰਹੇ ਹਾਂ। ਉਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ।’ ਉਨ੍ਹਾਂ ਕਿਹਾ, ‘ਉਹ ਸਾਡਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ’ਚੋਂ ਇੱਕ ਹਨ… ਉਹ 200 ਫੀਸਦ (ਟੈਕਸ) ਲਾਉਂਦੇ ਹਨ ਅਤੇ ਅਸੀਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੋਣਾਂ ’ਚ ਮਦਦ ਲਈ ਬਹੁਤ ਸਾਰਾ ਪੈਸਾ ਦੇ ਰਹੇ ਹਾਂ।’ ਟਰੰਪ ਨੇ ਬੰਗਲਾਦੇਸ਼ ਨੂੰ 2.9 ਕਰੋੜ ਡਾਲਰ ਦੇਣ ਲਈ ਵੀ ਯੂਐੱਸਏਡ ਦੀ ਆਲੋਚਨਾ ਕੀਤੀ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘2.9 ਕਰੋੜ ਅਮਰੀਕੀ ਡਾਲਰ ਦੀ ਵਰਤੋਂ ਸਿਆਸੀ ਸਥਿਤੀ ਮਜ਼ਬੂਤ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੀਤੀ ਗਈ ਹੈ ਤਾਂ ਜੋ ਲੋਕ ਬੰਗਲਾਦੇਸ਼ ’ਚ ਕੱਟੜ ਖੱਬੇ-ਪੱਖੀ ਕਮਿਊਨਿਸਟਾਂ ਲਈ ਵੋਟ ਕਰ ਸਕਣ।







