Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Sunday Nov 24, 2024

ਭਾਈ ਕਾਨ੍ਹ ਸਿੰਘ ਦਾ ਜਨਮ 30 ਅਗੱਸਤ, 1861 ਈ: ਨੂੰ, ਮਾਤਾ ਹਰਿ ਕੌਰ ਦੀ ਕੁੱਖੋਂ, ਪਿਤਾ ਭਾਈ ਨਰਾਇਣ ਸਿੰਘ ਦੇ ਘਰ, ਦਾਦਾ ਸਰੂਪ ਸਿੰਘ ਦੇ ਵਿਹੜੇ, ਪੜਦਾਦਾ ਨੌਧ ਸਿੰਘ ਦੇ ਖੇੜੇ, ਪਿੰਡ ਸਬਜ਼ ਬਨੇਰਾ, ਰਿਆਸਤ ਪਟਿਆਲੇ ਵਿਚ ਹੋਇਆ। ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋ ਵਿਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ ’ਚ ਸਥਿਤ ਹੈ। ਭਾਈ ਕਾਨ੍ਹ ਸਿੰਘ ਦੇ ਦੋ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ’ਚ ਹੀ ਗੁਜ਼ਰ ਗਈ। ਆਪ ਦੀ 24 ਸਾਲ ਦੀ ਉਮਰ ਵਿਚ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲੇ ਵਿਚ ਤੇ ਦੂਜਾ ਵਿਆਹ ਮੁਕਤਸਰ ਹੋਇਆ। ਥੋੜ੍ਹੇ ਸਮੇਂ ’ਚ ਦੋਹਾਂ ਸੁਪਤਨੀਆਂ ਗੁਜ਼ਰ ਗਈਆਂ। ਤੀਜਾ ਵਿਆਹ ਪਿੰਡ ਰਾਮਗੜ੍ਹ ਪਟਿਆਲੇ ਵਿਚ ਹਰਦਮ ਸਿੰਘ ਦੀ ਲੜਕੀ ਬੀਬੀ ਸੰਤ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਸਪੁੱਤਰ ਭਾਈ ਭਗਵੰਤ ਸਿੰਘ (ਹਰੀ) ਦਾ ਜਨਮ ਹੋਇਆ ਜੋ ਭਾਈ ਕਾਨ੍ਹ ਸਿੰਘ ਦੇ ਇਕਲੌਤੇ ਸਪੁੱਤਰ ਹਨ।

Sunday Nov 24, 2024

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਰੇਡੀਓ ਹਾਂਜੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਤੁਹਾਡਾ ਸਵਾਗਤ ਹੈ, ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡੀ ਸਿੱਖਿਆ ਲੈ ਕੇ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਸੱਚਾਈ, ਧਰਮ ਅਤੇ ਮਾਨਵਤਾ ਲਈ ਆਪਣਾ ਜੀਵਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਨੇ ਸਾਡੀ ਅਜਾਦੀ ਅਤੇ ਧਰਮ ਦੀ ਰਾਖੀ ਲਈ ਜੋ ਕੁਝ ਕੀਤਾ, ਉਸਦਾ ਅਰਥ ਅੱਜ ਵੀ ਅਟੱਲ ਹੈ। ਇਸ ਪਵਿੱਤਰ ਮੌਕੇ 'ਤੇ, ਰੇਡੀਓ ਹਾਂਜੀ ਦੇ ਇਸ ਖ਼ਾਸ ਸ਼ੋਅ ਵਿੱਚ ਮੇਰੇ ਨਾਲ ਨੇ ਮਸ਼ਹੂਰ ਪੰਜਾਬੀ ਪੱਤਰਕਾਰ ਪ੍ਰੀਤ ਰੂਪਲ ਜੀ। ਮੈਂ ਹਾਂ ਤੁਹਾਡਾ ਹੋਸਟ ਗੌਤਮ ਕਪਿਲ। ਆਓ, ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਧਰਮ ਦੇ ਅਸਲੀ ਅਰਥਾਂ ਨੂੰ ਸਮਝੀਏ।

Saturday Nov 23, 2024

ਨਾਨੀ ਦੀ ਦੇ ਅੱਜ ਦੇ ਐਪੀਸੋਡ ਵਿੱਚ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਜੀ(Nani Ji) ਅਤੇ ਵਿਸ਼ਾਲ ਵਿਜੈ ਸਿੰਘ ਜੀ ਨੇ ਛੋਟੇ ਬੱਚਿਆਂ ਵਿੱਚ ਭਾਵਨਾਵਾਂ ਦੀ ਮਹੱਤਤਾ ਤੇ ਗੱਲਬਾਤ ਕੀਤੀ, ਛੋਟੀ ਉਮਰ ਵਿੱਚ ਬੱਚੇ ਖੁਸ਼ੀ, ਗ਼ਮੀ, ਹੈਰਾਨੀ, ਡਰ ਆਦਿ ਭਾਵਾਂ ਨੂੰ ਸਮਝ ਨਹੀਂ ਪਾਉਂਦੇ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਅਤੇ ਜੇਕਰ ਕੋਈ ਭਾਵ ਉਹਨਾਂ ਉੱਤੇ ਅਸਰ ਪਾ ਰਿਹਾ ਹੈ ਤਾਂ ਕਿਵੇਂ ਉਸ ਭਾਵ ਨੂੰ ਪਛਾਣ ਕੇ ਉਸ ਪ੍ਰਤੀ ਪ੍ਰੀਕਿਰਿਆ ਕਰਨੀ ਹੈ, ਬੱਚਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਸਮਝਾ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ, ਆਸ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਵੇਗੀ ਅਤੇ ਕੰਮ ਵੀ ਆਵੇਗੀ, ਆਪਣੇ ਵਿਚਾਰ, ਸੁਝਾਅ ਜਾਂ ਸਵਾਲ ਤੁਸੀਂ ਸਾਡੇ ਨਾਲ ਜਰੂਰ ਸਾਂਝੇ ਕਰੋ...

Saturday Nov 23, 2024

ਇਰਸ਼ਾਦ ਸੰਧੂ ਦੀ ਲਿਖੀ ਹੋਈ ਬਹੁਤ ਸੋਹਣੀ ਕਵਿਤਾ "ਕੁੱਝ ਬੰਦਿਆ ਦੇ ਨਾਂਅ ਵੀ ਸੋਹਣੇ ਲੱਗਦੇ ਨੇ" ਜਿਸਨੂੰ ਹਰਮਨ ਨੇ ਰੇਡੀਓ ਹਾਂਜੀ ਦੇ ਜਰੀਏ ਆਪ ਸਭ ਨਾਲ ਬਹੁਤ ਸੋਹਣੇ ਤਰੀਕੇ ਨਾਲ ਸਾਂਝਾ ਕੀਤਾ, ਆਸ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਵੇਗੀ

Friday Nov 22, 2024

ਪੰਜਾਬ ਵਿਚ ਭਾਵੇਂ  ਪਰਾਲੀ ਨੂੰ ਇਸ ਸਮੇਂ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਣ ਮਨ ਲਿਆ ਗਿਆ ਹੈ।  ਇਸ ਤੋਂ ਇਲਾਵਾ ਵਾਹਨਾਂ ਤੋਂ ਇਸ ਤੋਂ ਖ਼ਤਰਨਾਕ ਪ੍ਰਦੂਸ਼ਣ ਫੈਲਦਾ, ਪਰ ਇੱਕ ਕਾਰਣ ਉਹ ਹੈ ਜਿਸ ਵਾਲ ਕਿਸੇ ਦਾ ਵੀ ਕੋਈ ਧਿਆਨ ਨਹੀਂ।  ਉਹ ਕਾਰਣ ਹੈ ਹੋਟਲਾਂ , ਮੈਰਜ ਪੈਲਸਾਂ, ਰੇਹੜੀਆਂ , ਘਰਾਂ ਚੋਂ  ਨਿਕਲਦਾ ਕੂੜਾ ਤੇ ਉਸ ਦਾ ਰੋਜਾਨਾ ਸਾੜੇ ਜਾਣਾ।  ਇਸ ਸਮੇਂ  ਜਦੋਂ ਪਰਾਲੀ ਦੀ ਅੱਗ ਵੀ ਲਗਭਗ ਖਤਮ ਹੋ ਗਯੀ ਹੈ ਪਰ ਧੂਆ ਪਹਿਲਾਂ ਨਾਲੋ ਵੀ ਵਧੇਰੇ ਹੈ ਪਾਰ ਕਿਸੇ ਦਾ ਇਸ ਪਾਸੇ ਖਿਆਲ ਨਹੀਂ। ਪੇਸ਼ ਹੈ ਇਸ ਵਸ਼ੇ ਤੇ ਪ੍ਰੀਤਮ ਰੁਪਾਲ ਜੀ ਦੇ ਨਾਲ ਵਿਸ਼ੇਸ਼ ਗੱਲਬਾਲ

Friday Nov 22, 2024

Welcome to "Khulla Akhada" the most fun-filled and free-spirited show on Radio Haanji. Every Friday 10AM-12PM, Ranjodh Singh and Nonia Ji bring you a whirlwind of jokes, lively debates, poetry, and music. The theme of Haanji Melbourne is all about being open, expressive, and having a blast while doing it! Whether it's fun banter or insightful moments, there's something for everyone. Missed the show? No worries—our podcast has all the action, so you can catch up on the fun anytime you want!

Friday Nov 22, 2024

ਸੱਚ, ਜਿਸਦੀ ਭਾਲ ਵਿੱਚ ਸਾਰੀ ਦੁਨੀਆ ਭਟਕ ਰਹੀ ਹੈ, ਹਰ ਕਿਸੇ ਨੂੰ ਜਿਸਦੀ ਤਲਾਸ਼ ਹੈ, ਪਰ ਲੱਭਦਾ ਕਿਸੇ ਵਿਰਲੇ ਟਾਵੇਂ ਨੂੰ ਹੀ ਹੈ, ਪਰ ਅਸੀਂ ਜਿੰਨੂ ਸੱਚ ਕਹਿੰਦੇ ਹਾਂ ਕਿਉਹਸੱਚੀਓਂ ਸੱਚ ਹੈ, ਜੇ ਕਿੱਧਰੇ ਸੱਚ ਸਾਡੇ ਸਾਹਮਣੇ ਆ ਜਾਵੇ ਤਾਂ ਕਿਵੇਂ ਪਛਾਣ ਹੋਊਗੀ ਕਿ ਇਹ ਸੱਚ ਹੈ, ਅੱਜ ਦੀ ਕਹਾਣੀ ਵੀ ਸੱਚ ਦੀ ਤਲਾਸ਼ ਦੀ ਗੱਲ ਕਰਦੀ ਹੈ...

Friday Nov 22, 2024

ਪੰਜਾਬ ਵਿਚ ਭਾਵੇਂ  ਪਰਾਲੀ ਨੂੰ ਇਸ ਸਮੇਂ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਣ ਮਨ ਲਿਆ ਗਿਆ ਹੈ।  ਇਸ ਤੋਂ ਇਲਾਵਾ ਵਾਹਨਾਂ ਤੋਂ ਇਸ ਤੋਂ ਖ਼ਤਰਨਾਕ ਪ੍ਰਦੂਸ਼ਣ ਫੈਲਦਾ, ਪਰ ਇੱਕ ਕਾਰਣ ਉਹ ਹੈ ਜਿਸ ਵਾਲ ਕਿਸੇ ਦਾ ਵੀ ਕੋਈ ਧਿਆਨ ਨਹੀਂ।  ਉਹ ਕਾਰਣ ਹੈ ਹੋਟਲਾਂ , ਮੈਰਜ ਪੈਲਸਾਂ, ਰੇਹੜੀਆਂ , ਘਰਾਂ ਚੋਂ  ਨਿਕਲਦਾ ਕੂੜਾ ਤੇ ਉਸ ਦਾ ਰੋਜਾਨਾ ਸਾੜੇ ਜਾਣਾ।  ਇਸ ਸਮੇਂ  ਜਦੋਂ ਪਰਾਲੀ ਦੀ ਅੱਗ ਵੀ ਲਗਭਗ ਖਤਮ ਹੋ ਗਯੀ ਹੈ ਪਰ ਧੂਆ ਪਹਿਲਾਂ ਨਾਲੋ ਵੀ ਵਧੇਰੇ ਹੈ ਪਾਰ ਕਿਸੇ ਦਾ ਇਸ ਪਾਸੇ ਖਿਆਲ ਨਹੀਂ। ਪੇਸ਼ ਹੈ ਇਸ ਵਸ਼ੇ ਤੇ ਪ੍ਰੀਤਮ ਰੁਪਾਲ ਜੀ ਦੇ ਨਾਲ ਵਿਸ਼ੇਸ਼ ਗੱਲਬਾਲ

Friday Nov 22, 2024

ਆਸਟ੍ਰੇਲੀਆ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਨਵਾਂ ਕਾਨੂੰਨ, ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਨੂੰ ਪਾਬੰਦ ਕੀਤਾ ਜਾਵੇਗਾ, ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। 
ਹੁਣ ਦੁਨੀਆਂ ਦੇ ਸਭ ਤੋਂ ਅਮੀਰ ਸਖ਼ਸ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ Elon Musk ਨੇ ਇਸ ਕਦਮ ਨੂੰ ਨਿੰਦਿਆ ਹੈ। 
Musk ਦਾ ਕਹਿਣਾ ਹੈ ਕਿ ਇੰਝ ਲੱਗ ਰਿਹਾ ਹੈ ਕਿ ਆਸਟ੍ਰੇਲੀਆ ਸਰਕਾਰ back door ਰਾਹੀਂ internet 'ਤੇ ਲਗਾਮ ਲਗਾਉਣਾ ਚਾਹੁੰਦੀ ਹੈ। 
ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਜਿਆਦਾਤਰ ਸਰਵੇਖਣਾਂ ਵਿੱਚ ਆਸਟ੍ਰੇਲੀਆਈ ਨਾਗਰਿਕਾਂ ਖ਼ਾਸ ਤੌਰ 'ਤੇ ਮਾਪਿਆਂ ਨੂੰ ਇਹ ਫ਼ੈਸਲਾ ਪਸੰਦ ਆ ਰਿਹਾ ਹੈ। 

Thursday Nov 21, 2024

ਯੂਕਰੇਨ ਨੇ ਕਿਹਾ ਕਿ ਰੂਸ ਨੇ ਲੰਘੀ ਰਾਤ ਨੂੰ ਯੂਕਰੇਨੀ ਸ਼ਹਿਰ ਨਿਪਰੋ 'ਤੇ ਹਮਲਾ ਕਰਦਿਆਂ ਜੰਗ ਵਿੱਚ ਪਹਿਲੀ ਵਾਰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ (ICBM) ਦੀ ਵਰਤੋਂ ਕੀਤੀ। ਯੂਕਰੇਨੀ ਹਵਾਈ ਸੈਨਾ ਨੇ ਟੈਲੀਗ੍ਰਾਮ 'ਤੇ ਬਿਆਨ ਵਿੱਚ ਦੱਸਿਆ ਕਿ ਇਹ ਮਿਜ਼ਾਈਲ ਰੂਸ ਦੇ ਅਸਤਰਖਾਨ ਖੇਤਰ ਤੋਂ ਦਾਗੀ ਗਈ ਸੀ, ਜੋ ਕੈਸਪੀਅਨ ਸਾਗਰ ਨਾਲ ਸਥਿਤ ਹੈ, ਪਰ ਇਸ ਗੱਲ ਦੀ ਸਪੱਸ਼ਟਤਾ ਨਹੀਂ ਦਿੱਲੀ ਕਿ ਇਹ ਕਿਸ ਕਿਸਮ ਦੀ ਮਿਜ਼ਾਈਲ ਸੀ। ਨਿਪਰੋ 'ਤੇ ਇਹ ਮਿਜ਼ਾਈਲ ਅਠ ਹੋਰ ਮਿਜ਼ਾਈਲਾਂ ਨਾਲ ਭੇਜੀ ਗਈ ਸੀ, ਅਤੇ ਯੂਕਰੇਨੀ ਸੈਨਾ ਨੇ ਛੇ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਹਨ ਅਤੇ ਇੱਕ ਸਨਅਤੀ ਅਦਾਰਾ ਅਤੇ ਦਿਵਿਆਂਗ ਲੋਕਾਂ ਦਾ ਮੁੜ ਵਸੇਬਾ ਕੇਂਦਰ ਨੁਕਸਾਨਿਆ ਗਿਆ ਹੈ। 
ਇਹ ਹਮਲਾ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵੱਲੋਂ ਸੋਧੇ ਪ੍ਰਮਾਣੂ ਸਿੱਧਾਂਤ 'ਤੇ ਦਸਤਖ਼ਤ ਕਰਨ ਤੋਂ ਦੋ ਦਿਨ ਬਾਅਦ ਕੀਤਾ ਗਿਆ ਹੈ

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20241125