Episodes

Friday Feb 07, 2025
Friday Feb 07, 2025
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Friday Feb 07, 2025
Friday Feb 07, 2025
New World Wealth ਰਿਪੋਰਟ ਦੇ ਅਨੁਸਾਰ, ਧਰਮ ਦੇ ਆਧਾਰ 'ਤੇ ਸਭ ਤੋਂ ਵੱਧ ਦੌਲਤ ਰੱਖਣ ਵਾਲੇ ਲੋਕ ਈਸਾਈ ਹਨ। ਈਸਾਈਆਂ ਕੋਲ 107,280 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਦੁਨੀਆ ਦੀ ਕੁੱਲ ਦੌਲਤ ਦਾ 55 ਪ੍ਰਤੀਸ਼ਤ ਹੈ।
ਈਸਾਈਆਂ ਤੋਂ ਬਾਅਦ, ਦੂਸਰੇ ਸਥਾਨ 'ਤੇ ਮੁਸਲਮਾਨ ਆਉਂਦੇ ਹਨ। ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਕੋਲ 11,335 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਕੁੱਲ ਦੌਲਤ ਦਾ 5.9 ਪ੍ਰਤੀਸ਼ਤ ਹੈ। ਹਿੰਦੂ ਧਰਮ ਦੇ ਲੋਕ ਤੀਜੇ ਸਥਾਨ 'ਤੇ ਹਨ, ਜਿਨ੍ਹਾਂ ਕੋਲ 6,505 ਬਿਲੀਅਨ ਅਮਰੀਕੀ ਡਾਲਰ (3.3 ਪ੍ਰਤੀਸ਼ਤ) ਦੀ ਦੌਲਤ ਹੈ।
ਇਸ ਤੋਂ ਇਲਾਵਾ, ਯਹੂਦੀ ਧਰਮ ਦੇ ਲੋਕਾਂ ਕੋਲ 2,079 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਕੁੱਲ ਦੌਲਤ ਦਾ 1.1 ਪ੍ਰਤੀਸ਼ਤ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 67,832 ਬਿਲੀਅਨ ਅਮਰੀਕੀ ਡਾਲਰ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਲੋਕਾਂ ਕੋਲ ਹੈ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਜੋ ਕਿ ਕੁੱਲ ਦੌਲਤ ਦਾ 34.8 ਪ੍ਰਤੀਸ਼ਤ ਹੈ

Friday Feb 07, 2025
Friday Feb 07, 2025
ਮੁਸ਼ਕਿਲਾਂ, ਸਮਸਿਆਵਾਂ, ਪ੍ਰੇਸ਼ਾਨੀਆਂ ਇਹ ਸਭ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਅਸੀਂ ਇਹਨਾਂ ਨਾਲ ਲੜ੍ਹਦੇ ਭਿੜਦੇ, ਕਦੇ ਜਿੱਤਦੇ ਕਦੇ ਹਾਰਦੇ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਾਂ, ਪਰ ਕਈ ਵਾਰੀ ਅਸੀਂ ਇਸ ਲੜ੍ਹਾਈ ਵਿੱਚ ਏਨਾਂ ਹੋਸ਼ ਗਵਾ ਲੈਂਦੇ ਹਾਂ ਕਿ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਾਂ, ਸਾਨੂੰ ਜਾਪਦਾ ਹੈ ਕਿ ਜਿਸ ਸਮੱਸਿਆ ਵਿੱਚ ਅਸੀਂ ਫਸੇ ਹਾਂ ਉਸਦਾ ਕੋਈ ਹੱਲ ਨਹੀਂ, ਅਸੀਂ ਆਪਣਾ ਹਰ ਹੀਲਾ ਵਰਤ ਕੇ ਵੇਖ ਲੈਂਦੇ ਹਾਂ ਪਰ ਫਿਰ ਵੀ ਕੋਈ ਰਾਹ ਨਹੀਂ ਦਿਸਦਾ, ਪਰ ਅੱਜ ਦੀ ਕਹਾਣੀ ਦੇ ਅਨੁਸਾਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਹਰ ਸਿੱਧੇ ਪਾਸੇ ਦਾ ਇੱਕ ਪੁੱਠਾ ਪਾਸਾ ਜਰੂਰ ਹੁੰਦਾ ਹੈ ਜੋ ਸਾਨੂੰ ਨਜ਼ਰ ਆਉਣੋ ਹੱਟ ਜਾਂਦਾ ਹੈ ਅਤੇ ਸਿਰਫ਼ ਇੱਕ ਹੀ ਤਰੀਕੇ ਜਾਂ ਰਾਹ ਦੁਵਾਰਾ ਹੱਲ ਲੱਭਣ ਲਈ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰੀ ਲੋੜ੍ਹ ਹੁੰਦੀ ਹੈ ਥੋੜ੍ਹਾ ਰੁੱਕ ਕੇ ਦੂਜੇ ਪਾਸਿਆਂ ਨੂੰ ਵੀ ਵੇਖਣ ਦੀ, ਹੋ ਸਕਦਾ ਜਿਸ ਪਾਸੇ ਨੂੰ ਅਸੀਂ ਵੇਖ ਨਹੀਂ ਰਹੇ ਉਸ ਪਾਸੇ ਸਾਡੀ ਸਮੱਸਿਆ ਦਾ ਹੱਲ ਹੋਵੇ...

Friday Feb 07, 2025
Friday Feb 07, 2025
ਅਮਰੀਕਾ ਵੱਲੋਂ ਭਾਰਤੀਆਂ ਦੀ ਵਤਨ ਵਾਪਸੀ: ਹੱਥਕੜੀਆਂ, ਬੇੜੀਆਂ ਅਤੇ ਵਿਵਾਦ
ਅਮਰੀਕਾ ਵੱਲੋਂ ਭਾਰਤੀਆਂ ਨੂੰ ਵਤਨ ਵਾਪਸ ਭੇਜਣ ਦੇ ਤਰੀਕੇ ਨੇ ਨਵਾਂ ਵਿਵਾਦ ਜਨਮ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਮਾਮਲੇ ’ਤੇ ਸਫ਼ਾਈ ਦਿੰਦਿਆਂ ਕਿਹਾ ਕਿ 2012 ਦੇ ਅਮਰੀਕੀ ਕਾਨੂੰਨਾਂ ਅਨੁਸਾਰ ਡਿਪੋਰਟੇਸ਼ਨ ਕਾਰਵਾਈ ਦੌਰਾਨ ਕੁਝ 'ਪਾਬੰਦੀਆਂ' ਲਾਗੂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਔਰਤਾਂ ਅਤੇ ਬੱਚਿਆਂ ਨੂੰ ਛੋਟ ਮਿਲਦੀ ਹੈ।
ਭਾਰਤੀ ਸਰਕਾਰ ਨੇ ਅਮਰੀਕੀ ਸਰਕਾਰ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਡਿਪੋਰਟ ਕੀਤੇ ਗਏ ਵਿਅਕਤੀਆਂ ਨਾਲ ਮਨੁੱਖੀ ਹੱਕਾਂ ਦੀ ਉਲੰਘਣਾ ਨਾ ਹੋਵੇ। ਬੁੱਧਵਾਰ ਨੂੰ 104 ਭਾਰਤੀ, ਜੋ ਕਿ ਅਮਰੀਕਾ ਤੋਂ ਡਿਪੋਰਟ ਹੋਏ ਸਨ, ਅੰਮ੍ਰਿਤਸਰ ਏਅਰਪੋਰਟ ‘ਤੇ ਫੌਜੀ ਜਹਾਜ਼ ਰਾਹੀਂ ਪਹੁੰਚੇ।
ਡਿਪੋਰਟੇਸ਼ਨ 'ਤੇ ਰਾਜਨੀਤਿਕ ਤਿੱਖੇ ਹਮਲੇ
ਰਾਜ ਸਭਾ ਵਿੱਚ, ਜੈਸ਼ੰਕਰ ਨੇ ਦੱਸਿਆ ਕਿ 2009 ਤੋਂ ਹੀ ਅਮਰੀਕਾ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਮੀਗਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ (ICE) 2012 ਤੋਂ ਲਾਗੂ ਨੀਤੀਆਂ ਅਨੁਸਾਰ ਕੰਮ ਕਰ ਰਿਹਾ ਹੈ।
ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਇਹ ਪੁੱਛਿਆ ਕਿ ਸਰਕਾਰ ਇਸ ਮਾਮਲੇ ‘ਤੇ ਖਾਮੋਸ਼ ਕਿਉਂ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ 7.25 ਲੱਖ ਭਾਰਤੀ, ਨੌਕਰੀਆਂ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜਬੂਰ ਹੋਏ ਹਨ।
ਅਮਰੀਕੀ ਸਰਕਾਰ ਦਾ ਪੱਖ
ਅਮਰੀਕੀ ਬਾਰਡਰ ਪੈਟਰੋਲ ਮੁਖੀ ਮਾਈਕਲ ਬੈਂਕਸ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਇਹ ਦੱਸਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਲੰਬੀ ਡਿਪੋਰਟੇਸ਼ਨ ਉਡਾਣ ਸੀ। ਉਨ੍ਹਾਂ ਇਹ ਵੀ ਕਿਹਾ ਕਿ ਡਿਪੋਰਟ ਹੋਏ ਵਿਅਕਤੀਆਂ ਨੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

Friday Feb 07, 2025
Friday Feb 07, 2025
ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਤ ਦੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਆਗੂਆਂ ਦੇ ਘਰਾਂ ਤੇ ਹਮਲੇ ਕੀਤੇ। ਢਾਕਾ ਵਿੱਚ ਸਥਿਤ ਸ਼ੇਖ ਮੁਜੀਬੁਰ ਰਹਿਮਾਨ ਦੀ ਯਾਦਗਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਜਿਸ ਦੌਰਾਨ ਉਸ ਦੇ ਕੰਧ-ਚਿੱਤਰ ਤਬਾਹ ਕਰ ਦਿੱਤੇ ਗਏ।
ਰਿਪੋਰਟਾਂ ਅਨੁਸਾਰ, ਅੱਜ ਸਵੇਰੇ ਵੀ ਕੁਝ ਇਮਾਰਤਾਂ ਢਾਹੀ ਜਾ ਰਹੀਆਂ ਸਨ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਲੋਕਾਂ ਨੂੰ ਹਿੰਸਾ ਛੱਡਕੇ ਸ਼ਾਂਤੀਪੂਰਨ ਹੱਲ ਲੱਭਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ, ਸ਼ੇਖ ਮੁਜੀਬੁਰ ਰਹਿਮਾਨ ਦੀ ਢਾਕਾ ਸਥਿਤ ਰਿਹਾਇਸ਼ ਤੇ ਭੰਨਤੋੜ ਤੇ ਅੱਗਜ਼ਨੀ ਦੀ ਘਟਨਾ ਵਾਪਰੀ, ਜਿਸ ਦੌਰਾਨ ਮੁਜੀਬੁਰ ਰਹਿਮਾਨ ਦੀ ਬੇਟੀ ਸ਼ੇਖ ਹਸੀਨਾ ਲੋਕਾਂ ਨੂੰ ਆਨਲਾਈਨ ਸੰਬੋਧਨ ਕਰ ਰਹੀ ਸੀ।
ਸੋਸ਼ਲ ਮੀਡੀਆ ’ਤੇ "ਬੁਲਡੋਜ਼ਰ ਜਲੂਸ" ਦੇ ਸੱਦੇ ਤੋਂ ਬਾਅਦ ਧਨਮੰਡੀ ਇਲਾਕੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ਸਾਹਮਣੇ ਰੈਲੀ ਕੀਤੀ ਤੇ ਇਮਾਰਤ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਹ ਹਲਚਲ ਅੱਜ ਸਵੇਰ ਤੱਕ ਜਾਰੀ ਰਹੀ।
ਹਾਨਜੀ ਰੇਡੀਓ ਦੇ ਪ੍ਰਾਪਤ ਜਾਣਕਾਰੀ ਮੁਤਾਬਕ, ਬੰਗਲਾਦੇਸ਼ ਦੇ ਹੋਰ ਇਲਾਕਿਆਂ ਵਿੱਚ ਵੀ ਹਿੰਸਕ ਘਟਨਾਵਾਂ ਹੋਈਆਂ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਰਿਸ਼ਤੇਦਾਰਾਂ ਦੇ ਮਕਾਨ ਢਾਹ ਦਿੱਤੇ। ਖੁਲਨਾ ਸ਼ਹਿਰ ਵਿੱਚ ਸ਼ੇਖ ਹੇਲਾਲ ਉਦਦੀਨ ਅਤੇ ਸ਼ੇਖ ਸਲਾਉਦਦੀਨ ਜਵੈਲ ਦੇ ਘਰ ਵੀ ਹਮਲਿਆਂ ਦਾ ਨਿਸ਼ਾਨ ਬਣੇ।
ਇਸ ਦੇ ਨਾਲ ਹੀ, ਢਾਕਾ ਯੂਨੀਵਰਸਿਟੀ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਹਾਲ ਦੇ ਨਾਮ ਨੂੰ ਵੀ ਹਟਾਇਆ ਗਿਆ। ਕੁਝ ਹੋਰ ਸਥਾਨਕ ਆਗੂਆਂ ਦੇ ਘਰ ਵੀ ਨੁਕਸਾਨ ਵਿੱਚ ਆਏ।
ਰਿਪੋਰਟਾਂ ਅਨੁਸਾਰ, ਬੁੱਧਵਾਰ ਦੀ ਰਾਤ ਸ਼ੇਖ ਹਸੀਨਾ ਦੇ ਮਰਹੂਮ ਪਤੀ ਵਾਜ਼ਿਦ ਮੀਆਂ ਦੀ ਰਿਹਾਇਸ਼ ‘ਸੁਧਾ ਸਦਨ’ ਨੂੰ ਵੀ ਅੱਗ ਲਗਾ ਦਿੱਤੀ ਗਈ। 5 ਅਗਸਤ ਨੂੰ ਹਸੀਨਾ ਦੀ ਸਰਕਾਰ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਇਹ ਇਮਾਰਤ ਖਾਲੀ ਹੋ ਗਈ ਸੀ।In Bangladesh, protesters launched nighttime attacks on the homes of former Prime Minister Sheikh Hasina’s relatives and leaders of the Awami League. In Dhaka, the memorial of Sheikh Mujibur Rahman was also targeted, with his wall murals being destroyed.
Reports indicate that the demolition of some buildings continued into the morning. The interim government of Bangladesh has urged people to end violence and seek peaceful solutions. Earlier, there was vandalism and arson at Sheikh Mujibur Rahman’s Dhaka residence while his daughter, Sheikh Hasina, was addressing the public online.
Following social media calls for a “bulldozer rally,” thousands gathered in Dhanmondi and demolished Mujibur Rahman’s residence. The protests and destruction continued through the morning.
According to Haanji Radio, violent incidents were also reported from other parts of Bangladesh, where Sheikh Hasina’s relatives’ homes were attacked. In Khulna city, the residences of Sheikh Helal Uddin and Sheikh Salauddin Jewel were destroyed.
At Dhaka University, protesters removed the name of Bangabandhu Sheikh Mujibur Rahman Hall. Other local leaders’ houses were also targeted.
Reports confirm that late Wednesday night, the residence of Sheikh Hasina’s late husband, Wazed Miah, “Sudha Sadan,” was set on fire. Following the removal of Hasina’s government on August 5, this residence had remained vacant.

Friday Feb 07, 2025
Friday Feb 07, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Feb 06, 2025
Thursday Feb 06, 2025
ਅੱਜ ਦੇ ਹਾਂਜੀ ਮੈਲਬੌਰਨ ਦੇ ਐਪੀਸੋਡ ਵਿੱਚ, ਹੋਸਟਸ ਨੋਨੀਆ ਪੀ. ਦਯਾਲ ਅਤੇ ਵਿਸ਼ਾਲ ਵਿਜੇ ਸਿੰਘ ਨੇ ਘਰੇਲੂ ਨੁਸਖ਼ਿਆਂ ਰਾਹੀਂ ਕੁਦਰਤੀ ਚਿਹਰੇ ਦੀ ਚਮਕ ਪ੍ਰਾਪਤ ਕਰਨ ਦੇ ਵਿਸ਼ੇ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸਪੈਸ਼ਲਿਸਟ ਨਾਲ ਸਲਾਹ ਲਏ ਬਿਨਾਂ ਕਰੀਮਾਂ ਅਤੇ ਹੋਰ ਸਕਿੰਨਕੇਅਰ ਉਤਪਾਦਾਂ ਦੀ ਵਰਤੋਂ ਕਰਨ ਦੇ ਸੰਭਾਵਿਤ ਖਤਰਿਆਂ 'ਤੇ ਜ਼ੋਰ ਦਿੱਤਾ, ਇਹ ਦਰਸਾਉਂਦੇ ਹੋਏ ਕਿ ਅਜਿਹੇ ਅਭਿਆਸ ਤੁਹਾਡੀ ਤੁਵਚਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਚਰਚਾ ਇਹ ਵੀ ਕੇਂਦਰਿਤ ਕੀਤੀ ਗਈ ਕਿ ਚਮਕਦਾਰ ਤੁਵਚਾ ਲਈ ਸਿਹਤਮੰਦ ਖੁਰਾਕ ਦੀ ਰੱਖਿਆ ਕਰਨਾ ਕਿੰਨਾ ਮਹੱਤਵਪੂਰਨ ਹੈ, ਜਿਸ ਵਿੱਚ ਪੋਸ਼ਣ ਅਤੇ ਸਕਿੰਨਕੇਅਰ ਦੇ ਵਿਚਕਾਰ ਸਬੰਧ ਨੂੰ ਉਜਾਗਰ ਕੀਤਾ ਗਿਆ। ਆਪਣੀ ਤੁਵਚਾ ਦੀ ਕੁਦਰਤੀ ਸੁੰਦਰਤਾ ਨੂੰ ਵਧਾਉਣ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਹੋਰ ਜਾਣਨ ਲਈ ਜ਼ਰੂਰ ਸੁਣੋ...
In today's episode of haanji melbourne hosts Nonia P. Dayal and Vishal Vijay Singh delved into the topic of achieving a natural face glow through home remedies. They emphasized the potential risks of using creams and other skincare products without consulting a specialist, highlighting how such practices can harm the skin. The discussion also focused on the importance of maintaining a healthy diet for radiant and glowing skin, underscoring the connection between nutrition and skincare. Tune in to learn more about safe and effective ways to enhance your skin's natural beauty!

Wednesday Feb 05, 2025
Wednesday Feb 05, 2025
ਸਵੀਡਨ ਦੇ ਪੱਛਮੀ ਸਟਾਕਹੋਮ 'ਚ ਇੱਕ ਸਿੱਖਿਆ ਸੰਸਥਾ 'ਚ ਹੋਈ ਭਿਆਨਕ ਗੋਲੀਬਾਰੀ 'ਚ 11 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਮਲਾਵਰ ਵੀ ਸ਼ਾਮਲ ਹੈ। ਇਸ ਹਮਲੇ 'ਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਹੁਣ ਤਕ ਹਮਲਾਵਰ ਦੇ ਮਕਸਦ ਬਾਰੇ ਕੋਈ ਸਪਸ਼ਟਤਾ ਨਹੀਂ ਮਿਲੀ। ਸਵੀਡਨ ਵਿੱਚ ਸਿੱਖਿਆ ਕੇਂਦਰ 'ਤੇ ਅਜਿਹੇ ਹਮਲੇ ਅਸਮਾਨਯ ਹੁੰਦੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਪੈਦਾ ਹੋ ਗਈ। ਪੁਲੀਸ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਈਆਂ ਤਿੰਨ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਦਾ ਓਰੇਬਰੋ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਗੰਭੀਰ, ਪਰ ਸਥਿਰ ਦੱਸੀ ਜਾ ਰਹੀ ਹੈ।
‘ਕੈਂਪਸ ਰਿਸਬਰਗਸਕਾ’ ਨਾਂ ਦੀ ਇਹ ਸਿੱਖਿਆ ਸੰਸਥਾ 20 ਸਾਲ ਤੋਂ ਵੱਧ ਉਮਰ ਵਾਲੇ ਵਿਦਿਆਰਥੀਆਂ ਲਈ ਪ੍ਰਾਇਮਰੀ ਅਤੇ ਮਿਡਲ ਸਿੱਖਿਆ, ਪਰਵਾਸੀਆਂ ਲਈ ਸਵੀਡਿਸ਼ ਭਾਸ਼ਾ ਦੀਆਂ ਕਲਾਸਾਂ ਅਤੇ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦੀ ਹੈ। ਨਿਆਂ ਮੰਤਰੀ ਗੁੰਨਾਰ ਸਟ੍ਰੋਮਰ ਨੇ ਇਸ ਹਮਲੇ ਨੂੰ ਸੰਪੂਰਨ ਸਮਾਜ ਲਈ ਇੱਕ ਵੱਡੀ ਚੋਟ ਕਰਾਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਵਿਦਿਆਰਥੀਆਂ ਨੇ ਕੌਮੀ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਘਰਾਂ ਦੀ ਰਾਹ ਲਈ।
A tragic school shooting in Sweden has left 11 people dead, including the attacker, in a mass shooting in Sweden at an educational institute in Stockholm. Five people have been critically injured, with authorities fearing the death toll might rise.
The attacker's motive remains unknown, as such incidents at educational institutions in Sweden are extremely rare, causing panic in the area. The police reported that five victims, including three women, are undergoing treatment at Örebro University Hospital in critical but stable condition.
The institution, Campus Risbergska, offers primary and middle education for students over 20 years old, Swedish language courses for immigrants, and special education programs. Sweden’s Justice Minister Gunnar Strömmer called the Sweden school shooting a shocking event that has shaken society. The Stockholm shooting occurred in the afternoon after students had left following their national exams.

Wednesday Feb 05, 2025
Wednesday Feb 05, 2025
ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਣ ਦੇ ਅਹਿਮ ਫ਼ੈਸਲੇ ਤਹਿਤ, 104 ਭਾਰਤੀ ਪਰਵਾਸੀ, ਜਿਨ੍ਹਾਂ ਵਿੱਚ 30 ਪੰਜਾਬੀ ਵੀ ਸ਼ਾਮਲ ਹਨ, ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ 'ਚ ਪਹੁੰਚੇ। ਉਨ੍ਹਾਂ ਨੂੰ ਇੱਕ ਵਿਸ਼ੇਸ਼ ਅਮਰੀਕੀ ਫੌਜੀ ਜਹਾਜ਼ ਸੀ-17 ਰਾਹੀਂ ਇੱਥੇ ਲਿਆਇਆ ਗਿਆ।
ਵਾਪਸ ਭੇਜੇ ਗਏ ਲੋਕਾਂ ਵਿੱਚ 33 ਗੁਜਰਾਤੀ, 35 ਹਰਿਆਣਵੀ, ਅਤੇ ਉਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਨਾਗਰਿਕ ਵੀ ਸ਼ਾਮਲ ਹਨ। ਇਹ ਵਿਸ਼ੇਸ਼ ਜਹਾਜ਼ ਦੁਪਹਿਰ 2 ਵਜੇ ਉਤਰਾ, ਜਿਸ ਵਿੱਚ ਭਾਰਤੀ ਨਾਗਰਿਕਾਂ ਦੇ ਨਾਲ ਅਮਰੀਕੀ ਅਧਿਕਾਰੀ ਅਤੇ ਹਵਾਈ ਅਮਲਾ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ, 30 ਪੰਜਾਬੀਆਂ ਵਿੱਚ 5 ਅੰਮ੍ਰਿਤਸਰ, 4 ਜਲੰਧਰ, 4 ਪਟਿਆਲਾ, 6 ਕਪੂਰਥਲਾ, 2-2 ਹੁਸ਼ਿਆਰਪੁਰ, ਲੁਧਿਆਣਾ ਅਤੇ ਐੱਸਬੀਐੱਸ ਨਗਰ ਤੋਂ ਹਨ।
ਇਹ ਨੌਜਵਾਨ ਦੋਬਈ ਤੋਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਸਨ, ਜਿਨ੍ਹਾਂ ਨੇ 30-40 ਲੱਖ ਰੁਪਏ ਤੱਕ ਦੀ ਰਕਮ ਚੁਕਾਈ। ਜਦ ਅਮਰੀਕੀ ਜਹਾਜ਼ ਉਤਰੀਆ, ਨਾਗਰਿਕਾਂ ਨੂੰ ਹਵਾਈ ਅੱਡੇ 'ਤੇ ਵੱਖਰੇ ਤੌਰ ਤੇ ਰੱਖਿਆ ਗਿਆ, ਅਤੇ ਇਮੀਗਰੇਸ਼ਨ ਜਾਂਚ ਕੀਤੀ ਗਈ।
ਅਮਰੀਕਾ ਨੇ 18,000 ਤੋਂ ਵੱਧ ਗ਼ੈਰ-ਕਾਨੂੰਨੀ ਭਾਰਤੀਆਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਵਿੱਚੋਂ ਬਹੁਤੇ ਵਿਅਕਤੀ ਸਰਹੱਦ ਪਾਰ ਕਰਕੇ ਜਾਂ ਟੂਰਿਸਟ ਵੀਜ਼ਾ 'ਤੇ ਗਏ ਸਨ ਅਤੇ ਉੱਥੇ ਹੀ ਰਹਿ ਗਏ।
Under the U.S. government’s strict policy against illegal immigration, 104 Indian deportees, including 30 Punjabis, were flown back to India today. They landed at Amritsar airport, arriving via a special U.S. military aircraft, the C-17.
Among those deported, 33 were from Gujarat, 35 from Haryana, and others from Uttar Pradesh and Maharashtra. The flight, which landed at Amritsar airport, also carried U.S. officials and crew members. Reports confirm that among the 30 deported Punjabis, individuals belonged to cities like Amritsar, Jalandhar, Patiala, Kapurthala, Ludhiana, and others.
Many of these young men had fallen prey to agents in Dubai, paying ₹30-40 lakh to enter the U.S. illegally. Upon arrival, they were kept in a separate area for immigration clearance at Amritsar airport.
According to reports, the U.S. has identified over 18,000 illegal Indian immigrants who lack proper documentation. Many had crossed the borders illegally, while others had overstayed on tourist visas.
For more updates on news in Punjabi, stay tuned to Radio Haanji, Australia’s number one radio station.

Wednesday Feb 05, 2025
Wednesday Feb 05, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ







