Episodes

Wednesday Feb 05, 2025
Wednesday Feb 05, 2025
Let’s talk about desi habits abroad—those little traditions we carried with us, right alongside our 30kg baggage, when we moved to Australia.In this episode of Haanji Melbourne, Vishal Vijay Singh and Preetinder Grewal dive into the everyday habits that Indian-origin people bring with them when they move abroad. Listeners also share their experiences, adding humor and nostalgia to the conversation. Tune in for a lively discussion on the quirks, challenges, and heartwarming things that keep the Indian spirit alive across the world!

Wednesday Feb 05, 2025
Wednesday Feb 05, 2025
ਅਮਰੀਕਾ ਨੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਭੇਜਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਅੱਜ, 200 ਭਾਰਤੀ ਨਾਗਰਿਕ, ਜੋ ਉਥੇ ਬਿਨਾਂ ਵਿਧੀਕ ਦਸਤਾਵੇਜ਼ਾਂ ਦੇ ਰਹਿ ਰਹੇ ਸਨ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਣਗੇ। ਇਹ ਨਾਗਰਿਕ ਅਮਰੀਕੀ ਫੌਜ ਦੇ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਭੇਜੇ ਜਾ ਰਹੇ ਹਨ।
ਇਨ੍ਹਾਂ ਭਾਰਤੀਆਂ ਦੀ ਵਾਪਸੀ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ, ਖੁਫੀਆ ਏਜੰਸੀਆਂ ਅਤੇ ਹਵਾਈ ਅੱਡਾ ਪ੍ਰਸ਼ਾਸਨ ਨੇ ਵੱਡੇ ਪ੍ਰਬੰਧ ਕੀਤੇ ਹਨ। 5 ਫਰਵਰੀ ਨੂੰ ਇਹ ਹਵਾਈ ਜਹਾਜ਼ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਣਗੇ। ਪਹਿਲਾਂ ਇਹ ਸਵੇਰੇ 9 ਵਜੇ ਉਤਰਨ ਦੀ ਉਮੀਦ ਸੀ, ਪਰ ਹੁਣ ਦੁਪਹਿਰ 1 ਵਜੇ ਉਤਰਨ ਦੀ ਸੰਭਾਵਨਾ ਹੈ।
ਹਵਾਈ ਯਾਤਰਾ ਦੌਰਾਨ, ਜਹਾਜ਼ ਜਰਮਨੀ ਦੇ ਰੈਮਸਟਿਨ ਏਅਰਬੇਸ ‘ਤੇ ਥੋੜੀ ਦੇਰ ਲਈ ਰੁਕੇਗਾ। ਭਾਰਤ ਪਹੁੰਚਣ ‘ਤੇ, ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਵੇਗਾ। ਅਧਿਕਾਰੀਆਂ ਅਨੁਸਾਰ, ਪੁਲੀਸ ਉਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਣ ਦੀ ਕਾਰਵਾਈ ਸ਼ੁਰੂ ਕਰੇਗੀ।

Wednesday Feb 05, 2025
Wednesday Feb 05, 2025
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ। 70 ਸੀਟਾਂ ‘ਤੇ ਹੋ ਰਹੀਆਂ ਚੋਣਾਂ ਵਿੱਚ ਸਵੇਰੇ 11 ਵਜੇ ਤੱਕ 20% ਵੋਟ ਪੈ ਚੁੱਕੀਆਂ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿੱਚ ਜਾਪਦਾ ਹੈ। ‘ਆਪ’ ਆਪਣੀਆਂ ਲੋਕ-ਕਲਿਆਣ ਸਕੀਮਾਂ ਦੇ ਆਧਾਰ ‘ਤੇ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਭਾਜਪਾ ਅਤੇ ਕਾਂਗਰਸ ਮੁੜ ਉਭਾਰ ਲੱਭ ਰਹੀਆਂ ਹਨ।
ਇਨ੍ਹਾਂ ਚੋਣਾਂ ਵਿੱਚ 1.56 ਕਰੋੜ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ, ਜੋ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 13,766 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ‘ਆਪ’ ਆਗੂ ਮਨੀਸ਼ ਸਿਸੋਦੀਆ ਅਤੇ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਸਮੇਤ ਕਈ ਅਹਿਮ ਸ਼ਖਸੀਅਤਾਂ ਨੇ ਵੀ ਆਪਣੇ ਵੋਟ ਪਾਏ। ਨਵੀਂ ਦਿੱਲੀ ਹਲਕੇ ਤੋਂ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਵਿੱਚ ਵੋਟ ਪਾਈ। ਵੋਟਿੰਗ ਦੌਰਾਨ ਚੋਣ ਬੂਥਾਂ ‘ਤੇ ਕਤਾਰਾਂ ਵੇਖਣ ਨੂੰ ਮਿਲੀਆਂ।

Wednesday Feb 05, 2025
Wednesday Feb 05, 2025
Revenue NSW ਮੁਤਾਬਕ ਲੰਘੇ ਵਰ੍ਹੇ 1 ਜੁਲਾਈ ਤੋਂ ਲੈ ਕੇ ਸੀਟ ਬੈਲਟਾਂ ਦੇ ਹੋਏ ਚਲਾਨਾਂ ਵਿੱਚ 1400 ਗੁਣਾ ਦਾ ਇਜ਼ਾਫ਼ਾ ਹੋਇਆ ਹੈ। ਇਹ ਸਭ ਇਸ ਕਰਕੇ ਕਿਉਂਕਿ ਹੁਣ ਨਿਊ ਸਾਊਥ ਵੇਲਸ ਸੂਬੇ ਵਿੱਚ AI ਯਾਨੀ Artificial Intelligence ਤਕਨੀਕ ਵਾਲੇ ਅਤਿ ਆਧੁਨਿਕ ਕੈਮਰੇ ਕਾਰ ਚਾਲਕ ਨੂੰ ਬਗੈਰ ਸੀਟ ਬੈਲਟ ਪਹਿਣਿਆਂ ਵੇਖ ਸਕਦੇ ਹਨ।
ਇਹਨਾਂ ਕੈਮਰਿਆਂ ਨੇ ਪਿਛਲੇ ਸਾਲ ਦੇ 6 ਮਹੀਨਿਆਂ ਵਿੱਚ ਹੀ ਕਾਰ ਸੀਟ ਬੈਲਟ ਨਾ ਪਾਉਣ ਵਾਲੇ, ਜਾਂ ਗ਼ਲਤ ਢੰਗ ਨਾਲ ਪਾਉਣ ਵਾਲੇ 70,000 ਤੋਂ ਵਧੇਰੇ ਚਾਲਾਨ ਕੱਟੇ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਵਧੇਰੇ fines ਕਾਰਣ ਸਰਕਾਰ ਦੀ ਆਮਦਨ ਵੀ ਵਧੀ ਹੈ।
ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਅਨੁਸਾਰ NSW ਖਜ਼ਾਨੇ ਨੂੰ $34 ਮਿਲੀਅਨ ਡਾਲਰ ਜੁੜੇ ਹਨ।

Tuesday Feb 04, 2025
Tuesday Feb 04, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Feb 03, 2025
Monday Feb 03, 2025
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਬਰਾਹਮ ਲਿੰਕਨ ਦੇ ਉਕਤੀਆਂ ਦਾ ਹਵਾਲਾ ਦਿੰਦਿਆਂ ਕੇਂਦਰੀ ਬਜਟ 2025-26 ਨੂੰ ‘ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦਾ’ ਕਹਿ ਕੇ ਵਿਆਖਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਮੱਧ ਵਰਗ ਦੇ ਹਿੱਤਾਂ ਦੀ ਰਾਖੀ ਕਰਨ ‘ਚ ਯਕੀਨ ਰੱਖਦੇ ਹਨ, ਪਰ ਨੌਕਰਸ਼ਾਹਾਂ ਨੂੰ ਟੈਕਸ ਕਟੌਤੀ ਲਈ ਮਨਾਉਣ ਵਿੱਚ ਸਮਾਂ ਲੱਗਾ।
ਸੀਤਾਰਮਨ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਮੱਧ ਵਰਗ ਦੀ ਆਵਾਜ਼ ਸੁਣੀ ਹੈ। ਇਹ ਉਹ ਇਮਾਨਦਾਰ ਕਰਦਾਤਾ ਹਨ, ਜੋ ਹਮੇਸ਼ਾ ਸਰਕਾਰ 'ਤੇ ਉਮੀਦ ਰੱਖਦੇ ਹਨ ਪਰ ਉਨ੍ਹਾਂ ਦੀਆਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ।" ਉਨ੍ਹਾਂ ਮੁੱਖ ਤੌਰ ‘ਤੇ ਮਹਿੰਗਾਈ ਅਤੇ ਆਮਦਨ 'ਤੇ ਹੋ ਰਹੇ ਪ੍ਰਭਾਵ ਦੀ ਚਿੰਤਾ ਸੀ।
ਇਹੀ ਕਾਰਨ ਸੀ ਕਿ ਪ੍ਰਧਾਨ ਮੰਤਰੀ ਨੇ ਕਰਦਾਤਿਆਂ ਨੂੰ ਰਾਹਤ ਦੇਣ ਲਈ ਨਵੇਂ ਢੰਗ ਲੱਭਣ ‘ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਨੇ ਕਿਹਾ ਕਿ ਨਵੀਆਂ ਟੈਕਸ ਦਰਾਂ ਮੱਧ ਵਰਗ ਲਈ ਵੱਡੀ ਰਾਹਤ ਲਿਆਉਣਗੀਆਂ। ਨਤੀਜੇ ਵਜੋਂ, ਉਨ੍ਹਾਂ ਦੇ ਹੱਥਾਂ ‘ਚ ਵਧੇਰੇ ਪੈਸਾ ਰਹੇਗਾ, ਜਿਸ ਨਾਲ ਘਰੇਲੂ ਖਪਤ, ਬਚਤ ਅਤੇ ਨਿਵੇਸ਼ ਵਧੇਗਾ।
ਕੇਂਦਰੀ ਬਜਟ 2025-26 ਵਿੱਚ ਲੋਕ ਸਭਾ ਨੂੰ 903 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜੋ ਰਾਜ ਸਭਾ ਨੂੰ ਮਿਲੀ ਰਕਮ (413 ਕਰੋੜ) ਦੀ ਤੁਲਨਾ ‘ਚ ਦੋਣੇ ਹਨ। ਸੰਸਦ ਟੀਵੀ ਅਤੇ ਰਾਜ ਸਭਾ ਸਕੱਤਰੇਤ ਲਈ ਵੀ ਵੱਖ-ਵੱਖ ਵੰਡ ਕੀਤੀ ਗਈ ਹੈ, ਜਿਸ ‘ਚ 2.25 ਕਰੋੜ ਰੁਪਏ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦੀ ਤਨਖਾਹਾਂ ਲਈ ਰਾਖਵਾਂ ਰੱਖੇ ਗਏ ਹਨ।

Monday Feb 03, 2025
Monday Feb 03, 2025
ਐਤਵਾਰ ਦੀ ਸ਼ਾਮ ਸਿਡਨੀ ਵਿੱਚ ਇੱਕ ਫੰਡ ਇਕੱਠਾ ਕਰਨ ਵਾਲੇ ਡਿਨਰ ਪ੍ਰੋਗਰਾਮ ਦੌਰਾਨ ਫੈਡਰਲ ਵਿਰੋਧੀ ਧਿਰ ਨੇਤਾ ਨੇ 'ਅਮੀਰ ਲੋਕਾਂ' ਦਾ ਧਿਆਨ ਆਪਣੇ ਵੱਲ ਖਿੱਚਿਆ। Peter Dutton ਨੇ ਟਿੱਪਣੀ ਕੀਤੀ ਕਿ ਜੇਕਰ ਇਸ ਸਾਲ ਫੈਡਰਲ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ Julia Gillard ਦੀ ਸਰਕਾਰ ਵੇਲੇ ਸ਼ੁਰੂ ਕੀਤਾ Investor Visa ਫਿਰ ਤੋਂ ਲਿਆਂਦਾ ਜਾ ਸਕਦਾ ਹੈ।
ਅਸਲ ਵਿੱਚ $5 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਸਟ੍ਰੇਲੀਆ ਵਿੱਚ ਕੁਝ ਸ਼ਰਤਾਂ ਦੇ ਨਾਲ ਬਿਨਾਂ ਕਿਸੇ ਉਮਰ ਦੀ ਸੀਮਾ ਤੋਂ ਇਹ ਵੀਜ਼ਾ ਹਾਸਲ ਹੋ ਜਾਂਦਾ ਸੀ, ਜਿਸਨੂੰ Anthony Albanese ਸਰਕਾਰ ਨੇ ਬੰਦ ਕਰ ਦਿੱਤਾ ਸੀ। ਇਹ ਗੱਲ Dutton ਨੇ ਓਦੋਂ ਰੱਖੀ ਜਦੋਂ ਉਹ ਸਿਡਨੀ ਦੀ ਇੱਕ marginal ਸੀਟ Bennelong ਤੋਂ ਆਪਣੀ Liberal Party ਦੇ ਉਮੀਦਵਾਰ Scott Yung ਦੇ ਹੱਕ ਵਿੱਚ ਰੱਖੇ ਇੱਕ fund-raiser ਡਿਨਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਦੱਸਿਆ ਜਾ ਰਿਹਾ ਸੀ, ਕਿ ਇਸ ਖ਼ਾਸ ਦਾਅਵਤ ਦੀ ਟਿਕਟ $10,000 ਡਾਲਰ ਸੀ।
ਆਮ ਤੌਰ 'ਤੇ ਆਸਟ੍ਰੇਲੀਆ ਦੇ ਸਾਧਾਰਨ ਵੀਜ਼ਾ ਪ੍ਰੋਗਰਾਮਾਂ ਦੀ ਆਲੋਚਨਾ ਕਰਨ ਵਾਲੇ Peter Dutton ਦੀ ਇਸ visa ਰਾਹੀਂ ਅਮੀਰ ਏਸ਼ੀਆਈ ਖ਼ਾਸ ਤੌਰ 'ਤੇ ਚੀਨੀ ਮੂਲ ਦੇ ਲੋਕਾਂ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਨ ਦੀ ਸਕੀਮ ਹੋ ਸਕਦੀ ਹੈ।

Monday Feb 03, 2025
Monday Feb 03, 2025
The Rehmat Sandhu Foundation, founded by Ravinder Kaur, has been honored with the Disability Access and Inclusion Leader of the Year Award by the City of Melton. Kaur’s journey, marked by courage, compassion, and resilience, has led her to become a powerful advocate for individuals with disabilities. Through her foundation, she has worked tirelessly to promote accessibility and inclusion, making a lasting impact on the community. Here she speaks to Radio Haanji Senior Producer Preetinder Grewal….
Melbourne-based Ravinder Kaur faced an unimaginable loss when her only child Rehmat Sandhu passed away at the age of 21 in 2014.Instead of letting grief consume her, she turned her pain into purpose, dedicating her life to helping others by setting up the Rehmat Sandhu Foundation. Speaking to Radio Haanji, Ravinder Kaur shared her deeply personal journey of loss, resilience, and purpose. "After losing my only child at the age of 21, my world completely shattered. No parent should have to go through such pain, but I knew I had two choices—let grief consume me or channel it into something meaningful. I chose the latter. My son may no longer be with me, but his spirit lives on in the work I do every day,” she said. As a profound act of generosity, Ms Kaur donated her Melton home to Anglicare, ensuring it serves those in need and provides a safe space for the most vulnerable in the community."I wanted my home to be more than just bricks and walls. I wanted it to be a place where people find safety, support, and care. Helping others gives me a sense of peace, knowing that even in loss, I can still create something meaningful," she added. Her dedication to disability inclusion and accessibility has made a lasting impact, earning Rehmat Sandhu Foundation the Disability Access and Inclusion Leader of the Year Award from the City of Melton during Australia Day Celebrations on January 26, 2025."Receiving this award was humbling because it wasn’t just about me—it was about our entire community’s efforts to make society more inclusive. It reminded me that small actions lead to big changes."Beyond her contributions in Australia, Ravinder’s work has gained global recognition. On December 5, 2024, she traveled to London, representing the Rehmat Sandhu Foundation at the prestigious Global Housing, Healthcare, and Enablement Awards Gala Dinner. There, she was honored with the Most Outstanding Contribution to Disability Participants in the World (2024) by a Not-for-Profit."To stand in a room filled with global leaders in healthcare and disability services and hear my name called—it was surreal. This award is not just for me but for every person who believes in breaking barriers and advocating for equal opportunities."For Ravinder, this journey has been about turning pain into purpose and creating a lasting impact."From India to Australia and then to a global stage, this journey has shown me that when we come together for a cause greater than ourselves, we can truly change lives. My mission is simple—to keep pushing for a world where inclusion is not a privilege but a right,” she said with pride.Ravinder Kaur story is a powerful testament to the strength of the human spirit, reminding us all that even in the face of immense loss, one person’s determination can inspire change and transform lives.Tune in to this podcast as Radio Haanji Senior Producer Preetinder Grewal speaks to community advocate Ravinder Kaur for an insightful conversation.

Monday Feb 03, 2025
Monday Feb 03, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Saturday Feb 01, 2025
Saturday Feb 01, 2025
Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.







