Episodes

Thursday Jan 30, 2025
Thursday Jan 30, 2025
ਸਾਊਥ ਆਸਟ੍ਰੇਲੀਆ ਦੇਸ਼ ਦਾ ਪਹਿਲਾ ਸਟੇਟ ਬਣ ਚੁੱਕਿਆ ਹੈ, ਜਿੱਥੇ ਨਿਕੋਟੀਨ ਪਾਊਚ ਨਹੀਂ ਵੇਚੇ ਜਾ ਸਕਦੇ।
ਸਿਹਤ ਮਹਿਕਮੇ ਦਾ ਕਹਿਣਾ ਹੈ ਕਿ ਇੱਕ ਛੋਟੀ ਥੈਲੀ (pouch) ਵਿੱਚ 120 ਮਿਲੀਗ੍ਰਾਮ nicotine ਹੁੰਦਾ ਹੈ, ਜਦਕਿ ਇੱਕ ਸਿਗਰੇਟ ਵਿੱਚ 6 ਤੋਂ 20 ਮਿਲੀਗ੍ਰਾਮ। ਅਜਿਹੇ ਵਿੱਚ ਸਰਕਾਰ ਦਾ ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਸੂਬੇ ਵਿੱਚ ਕਿਸੇ ਵੀ ਵਿਅਕਤੀ/ਵਪਾਰ ਨੂੰ nicotine pouch ਵੇਚਦੇ ਹੋਏ ਫੜਿਆ ਜਾਂਦਾ ਹੈ, ਤਾਂ $1.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ

Thursday Jan 30, 2025
Thursday Jan 30, 2025
President Donald Trump has announced strict new immigration policies, impacting nearly 11 million undocumented immigrants in the U.S. His latest executive orders include deploying 10,000 troops to the U.S.-Mexico border, reviving his controversial policy and plans to end birthright citizenship for children of undocumented immigrants. These measures could lead to mass deportations and significant challenges for immigrant communities, including many from India and other countries. In this episode of Haanji Melbourne, hosts Vishal Vijay Singh and Preetinder Grewal discuss the impact of Trump's controversial policies, what they mean for immigrant families, and the legal battles ahead. Listen to this podcast for an insightful discussion and community reactions.

Thursday Jan 30, 2025
Thursday Jan 30, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Jan 29, 2025
Wednesday Jan 29, 2025
ਸਾਡਾ ਨਜ਼ਰੀਆ ਕਿਸੇ ਵੀ ਚੀਜ਼ ਦੇ ਚੰਗੇ-ਮਾੜੇ, ਔਖੇ-ਸੌਖੇ ਨੂੰ ਤੈਅ ਕਰਦਾ ਹੈ, ਕਈ ਵਾਰੀ ਕੋਈ ਗੱਲ, ਘਟਨਾ ਜਾਂ ਕੰਮ ਏਡਾ ਵੱਡਾ ਨਹੀਂ ਹੁੰਦਾ ਜਿੰਨ੍ਹਾਂ ਸਾਡੀ ਸੋਚ ਸਾਡਾ ਨਜ਼ਰੀਆ ਉਸਨੂੰ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਸਾਡੀ ਸਾਰਿਆਂ ਦੀ ਜ਼ਿੰਦਗੀ ਹਰ ਘੜੀ ਕਿਸੇ ਨਾ ਕਿਸੇ ਇਮਤਿਹਾਨ ਵਿਚੋਂ ਲੰਘਦੀ ਹੈ, ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿੱਚ ਅਣਸੁਖਾਵੇਂ ਅਹਿਸਾਸਾਂ ਅਤੇ ਮਹੌਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਈ ਲੋਕ ਔਖੇ ਤੋਂ ਔਖੇ ਹਲਾਤਾਂ ਨੂੰ ਵੀ ਹੱਸ ਕੇ ਜਰ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਨਿਕਲਣ ਲਈ ਸੰਘਰਸ਼ ਕਰਦੇ ਹਨ ਅਤੇ ਦੂਜੇ ਪਾਸੇ ਇਸਦੇ ਉਲਟ ਕਈ ਹਰ ਮੰਨ ਜਾਂਦੇ ਹਨ, ਔਖੇ ਵੇਲਿਆਂ ਚੋਂ ਕਿਵੇਂ ਦੇ ਨਤੀਜ਼ੇ ਹਾਸਿਲ ਕਰਨੇ ਹਨ ਇਹ ਕਾਫੀ ਹੱਦ ਤੱਕ ਸਾਡੇ ਨਜ਼ਰੀਏ ਤੇ ਨਿਰਭਰ ਕਰਦਾ ਹੈ...

Wednesday Jan 29, 2025
Wednesday Jan 29, 2025
ਰੇਡੀਓ ਹਾਂਜੀ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਪੰਜਾਬੀ ਸਿਨੇਮਾ ਦੀ ਬਹੁਤ ਮਸ਼ਹੂਰ ਅਤੇ ਵਿਲੱਖਣ ਅਦਕਾਰਾ ਜੋ ਆਪਣੇ ਇੱਕ ਵਿਸ਼ੇਸ਼ ਡਾਇਲਾਗ ਤੋਂ ਜਾਣੇ ਜਾਂਦੇ ਹਨ "ਪ੍ਰਧਾਨ ਇਲਾਕਾ ਕਿਹੜਾ ਆਪਣਾ" ਵਾਲੇ ਰੂਪੀ ਗਿੱਲ ਜੀ ਨਾਲ, ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਉਹਨਾਂ ਦੀ ਆਉਣ ਵਾਲੇ ਫਿਲਮ ਮਝੈਲ ਬਾਰੇ ਜਾਣਗੇ ਜੋ ਕਿ 31 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸਨੂੰ ਆਪ ਸਭ ਦੇ ਭਰਵੇਂ ਹੁੰਗਾਰੇ ਦੀ ਲੋੜ੍ਹ ਹੈ, ਆਸ ਕਰਦੇ ਹਾਂ ਰੇਡੀਓ ਹਾਂਜੀ ਵੱਲੋਂ ਮਨਤੇਜ ਗਿੱਲ ਦੁਵਾਰਾ ਕੀਤੀ ਗਈ ਇਹ ਇੰਟਰਵਿਊ ਤੁਹਾਨੂੰ ਸਭ ਨੂੰ ਪਸੰਦ ਆਵੇਗੀ...

Wednesday Jan 29, 2025
Wednesday Jan 29, 2025
ਐਲਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ ਰਾਸ਼ਟਰਪਤੀ ਨੇ ਸਪੇਸਐਕਸ ਨੂੰ ਹੁਕਮ ਦਿੱਤਾ ਹੈ ਕਿ ਉਹ ਦੋ ਪੁਲਾੜ ਯਾਤਰੀਆਂ— ਸੁਨੀਤਾ ਵਿਲੀਅਮਜ਼ ਅਤੇ ਬੈਰੀ ‘ਬੁਚ’ ਵਿਲਮੋਰ— ਨੂੰ ਜਿੰਨੀ ਜਲਦੀ ਹੋ ਸਕੇ, ਵਾਪਸ ਲਿਆਉਣ ਦੀ ਯੋਜਨਾ ਬਣਾਵੇ। ਮਸਕ ਨੇ ਲਿਖਿਆ, "ਅਸੀਂ ਇਹ ਕੰਮ ਕਰ ਰਹੇ ਹਾਂ। ਇਹ ਬਹੁਤ ਗੰਭੀਰ ਗੱਲ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਥੇ ਛੱਡ ਦਿੱਤਾ।"
ਰਾਸ਼ਟਰਪਤੀ ਟਰੰਪ ਨੇ ਵੀ ਇਸ ਮਾਮਲੇ ‘ਤੇ ਆਪਣੇ ਵਿਚਾਰ ਦਿੱਤੇ ਅਤੇ ਬਾਇਡਨ ਪ੍ਰਸ਼ਾਸਨ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਦੋਵੇਂ ਪੁਲਾੜ ਯਾਤਰੀ 5 ਜੂਨ 2024 ਤੋਂ ਆਈਐੱਸਐੱਸ ‘ਤੇ ਫਸੇ ਹੋਏ ਹਨ। ਸੀਬੀਐੱਸ ਨਿਊਜ਼ ਮੁਤਾਬਕ, ਇਹ ਯਾਤਰੀ ਬੋਇੰਗ ਸਟਾਰਲਾਈਨਰ ਵਾਹਨ ਵਿੱਚ ਆਈ ਤਕਨੀਕੀ ਦਿੱਕਤ ਕਰਕੇ ਆਈਐੱਸਐੱਸ ‘ਤੇ ਰਹਿ ਗਏ। ਇਸ ਦੇ ਕਾਰਨ ਉਨ੍ਹਾਂ ਦੀ ਧਰਤੀ ‘ਤੇ ਵਾਪਸੀ ਵਿੱਚ ਦੇਰੀ ਹੋਈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਐਲਨ ਮਸਕ ਨੂੰ ਬੇਨਤੀ ਕੀਤੀ ਕਿ ਉਹ ਦੋਵੇਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਤਿਆਰ ਹੋਣ। ਟਰੰਪ ਨੇ ਕਿਹਾ, "ਐਲਨ ਮਸਕ ਜਲਦੀ ਹੀ ਉਨ੍ਹਾਂ ਨੂੰ ਘਰ ਵਾਪਸ ਲਿਆਉਣਗੇ, ਆਸ ਕਰਦੇ ਹਾਂ ਕਿ ਸਭ ਕੁਝ ਠੀਕ ਰਹੇ।"

Wednesday Jan 29, 2025
Wednesday Jan 29, 2025
Victoria ਪੁਲਿਸ ਵੱਲੋਂ ਮੈਲਬੌਰਨ ਦੇ ਇਲਾਕੇ St Albans ਦੀ ਰਹਿਣ ਵਾਲੀ ਇੱਕ ਔਰਤ ਦੇ ਘਰ ਦਾਖਲ ਹੋ ਕੇ ਉਸਦਾ Credit Card ਚੋਰੀ ਕਰਨ ਤੇ ਫਿਰ ਉਸ ਵਿਚੋਂ 40 ਹਜ਼ਾਰ ਤੋਂ ਵੀ ਵੱਧ ਖਰਚਣ ਦੇ ਮਾਮਲੇ ਵਿੱਚ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸਿਆ ਗਿਆ ਹੈ ਕਿ ਇਹਨਾਂ ਨੇ ਪਹਿਲਾਂ ਵੀ ਇੱਕ online payment app ਰਾਹੀਂ ਪੀੜਤਾ ਨੂੰ ਚੂਨਾ ਲਗਾਇਆ ਸੀ।
ਪੁਲਿਸ ਮੁਤਾਬਕ credit card ਤੋਂ $41,000 ਡਾਲਰ ਦੀ ਸ਼ਾਪਿੰਗ ਵੀ ਕਰ ਲਈ ਗਈ।
Victoria ਪੁਲਿਸ ਵੱਲੋਂ ਜਾਰੀ CCTV ਤਸਵੀਰਾਂ ਵਿੱਚ ਵਿਖਾਈ ਦੇਣ ਵਾਲੇ ਭਾਰਤੀ ਮੂਲ ਦੇ ਦੋ ਸ਼ਖਸ ਜਿੰਨਾ ਦੀ ਉਮਰ 30-ਸਾਲ ਦੇ ਲੱਗਭੱਗ ਲੱਗਦੀ ਹੈ, ਅਤੇ ਇੱਕ ਵਿਅਕਤੀ ਦੀ ਸੱਜੀ ਬਾਂਹ 'ਤੇ tatto ਬਣਿਆ ਹੈ, ਇਸ ਜਾਂਚ ਲਈ ਲੋੜੀਂਦੇ ਹਨ।
Anyone with information is urged to contact Crime Stoppers on 1800 333 000 or visit www.crimestoppersvic.com.au

Wednesday Jan 29, 2025
Wednesday Jan 29, 2025
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Jan 29, 2025
Wednesday Jan 29, 2025
ਇਸ ਫਿਲਮ ਰਾਹੀਂ ਪਿਆਰ ਦੀ ਗਹਿਰਾਈ ਨੂੰ ਹਲਕੇ-ਫੁਲਕੇ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਤਾਂ ਜੋ ਅਸੀਂ ਪਿਆਰ ਦੀ ਕਦਰ ਕਰੀਏ ਅਤੇ ਗਲਤਫਹਿਮੀਆਂ ਦੂਰ ਕਰੀਏ।
ਮਾਪੇ ਆਪਣੇ ਬੱਚਿਆਂ ਲਈ ਕੁਰਬਾਨੀਆਂ ਦਿੰਦੇ ਹਨ, ਪਰ ਕਈ ਵਾਰ ਉਹਨਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ। ਵਿਦੇਸ਼ਾਂ ਵਿੱਚ ਪਲੇ ਬੱਚੇ ਵੱਖ-ਵੱਖ ਸੰਸਕ੍ਰਿਤੀਆਂ ਨਾਲ ਜੁੜਦੇ ਹਨ, ਪਰ ਮਾਪੇ ਅਕਸਰ ਆਪਣੀ ਭਾਈਚਾਰਕ ਚੋਣਾਂ ਨੂੰ ਥੋਪਦੇ ਹਨ, ਜਿਸ ਨਾਲ ਟਕਰਾਅ ਪੈਦਾ ਹੁੰਦਾ ਹੈ।
ਅਸਲ ਪਿਆਰ ਉਹ ਹੈ, ਜੋ ਬੱਚਿਆਂ ਦੀ ਖੁਸ਼ੀ ਅਤੇ ਚੋਣਾਂ ਦਾ ਆਦਰ ਕਰੇ, ਨਾ ਕਿ ਸਿਰਫ਼ ਸਮਾਜਕ ਰਵਾਇਤਾਂ ਨੂੰ। ਆਓ, ਆਪਣੇ ਬੱਚਿਆਂ ਨੂੰ ਆਪਣੀ ਮਰਜੀ ਦੀ ਜ਼ਿੰਦਗੀ ਜੀਣ ਦੀ ਆਜ਼ਾਦੀ ਦੇਈਏ।

Tuesday Jan 28, 2025
Tuesday Jan 28, 2025
ਅੱਜ ਸਵੇਰੇ ਡੈਲਫਟ ਟਾਪੂ ਨੇੜੇ ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਜ ਭਾਰਤੀ ਮਛੇਰੇ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ, ਜਿਸ 'ਤੇ ਭਾਰਤ ਨੇ ਤੁਰੰਤ ਹੀ ਆਪਣੀ ਨਾਰਾਜ਼ਗੀ ਦਰਜ ਕਰਵਾਈ। ਨਵੀਂ ਦਿੱਲੀ ਨੇ ਸ੍ਰੀਲੰਕਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕਰਕੇ ਇਸ ਘਟਨਾ 'ਤੇ ਸਖ਼ਤ ਵਿਰੋਧ ਪ੍ਰਗਟ ਕੀਤਾ।
ਭਾਰਤ ਨੇ ਆਪਣੀ ਪ੍ਰਤੀਕਿਰਿਆ ਵਿੱਚ ਸਪਸ਼ਟ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਤਾਕਤ ਦੀ ਵਰਤੋਂ ਸਵੀਕਾਰ ਨਹੀਂ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਵੇਰੇ ਡੈਲਫਟ ਟਾਪੂ ਨੇੜੇ 13 ਭਾਰਤੀ ਮਛੇਰੇ ਮੱਛੀ ਫੜ ਰਹੇ ਸਨ, ਜਦੋਂ ਸ੍ਰੀਲੰਕਾ ਦੀ ਨੌਸੈਨਾ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਦੋ ਮਛੇਰਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਜਾਫਨਾ ਟੀਚਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਤਿੰਨ ਹੋਰ ਮਛੇਰੇ ਹਲਕੀਆਂ ਸੱਟਾਂ ਨਾਲ ਬਚ ਗਏ।
ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਜ਼ਖ਼ਮੀ ਮਛੇਰਿਆਂ ਨੂੰ ਹਸਪਤਾਲ 'ਚ ਮਿਲ ਕੇ ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿਲਾਇਆ। ਸ੍ਰੀਲੰਕਾ ਨੇ ਦੱਸਿਆ ਕਿ ਇਹ ਮਛੇਰੇ ਕਥਿਤ ਤੌਰ 'ਤੇ ਕੌਮਾਂਤਰੀ ਜਲ ਸੀਮਾ ਪਾਰ ਕਰਕੇ ਸ੍ਰੀਲੰਕਾ ਦੇ ਖੇਤਰ ਵਿੱਚ ਮੱਛੀ ਫੜ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਗਈ।
ਇਸ ਮਾਮਲੇ ਨੂੰ ਲੈ ਕੇ ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਅੱਗੇ ਇਹ ਮੁੱਦਾ ਚੁੱਕਿਆ। ਇਥੇ ਹੀ ਨਹੀਂ, ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ ਰੰਗਾਸਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਛੇਰਿਆਂ ਦੀ ਰਿਹਾਈ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ।







