Episodes

Wednesday Dec 25, 2024
Wednesday Dec 25, 2024
ਸਰਬੰਸਦਾਨੀ ਗਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਅੱਜ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ’ਚ ਅਖੰਡ ਪਾਠ ਨਾਲ ਆਰੰਭ ਹੋ ਗਈ। ਸਭਾ ਦੇ ਅੱਜ ਪਹਿਲੇ ਦਿਨ ਲੱਖਾਂ ਸ਼ਰਧਾਲੂਆਂ ਨੇ ਗੁਰਦੁਆਰੇ ’ਚ ਨਤਮਸਤਕ ਹੋ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭਾ ਦੇ ਤੀਜੇ ਦਿਨ 27 ਦਸੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਸ੍ਰੀ ਜੋਤੀ ਸਰੂਪ ’ਚ ਸੰਪੂਰਨ ਹੋਵੇਗਾ।

Wednesday Dec 25, 2024
Wednesday Dec 25, 2024
Stay connected with everything happening in Australia with Australia News on Radio Haanji, Australia’s #1 Indian radio station. Presented in Punjabi by the charismatic Gautam Kapil, this segment keeps you informed about major headlines, local stories, and the issues that matter most to you. Whether it’s national updates or community news, we bring you accurate and timely coverage every day.

Wednesday Dec 25, 2024
Wednesday Dec 25, 2024
ਅਜ਼ਰਬਾਇਜਾਨੀ ਏਅਰਲਾਈਨ ਦਾ ਜਹਾਜ਼ ਅੱਜ ਇਥੇ ਕਜ਼ਾਖ਼ਸਤਾਨੀ ਸ਼ਹਿਰ ਅਕਤਾਓ ਵਿਚ ਉਤਰਨ ਵੇਲੇ ਕਰੈਸ਼ ਹੋ ਗਿਆ। ਜਹਾਜ਼ ਦੇ ਦੋ ਟੋਟੇ ਹੋ ਗਏ ਤੇ ਮੂਹਰਲਾ ਹਿੱਸਾ ਧਮਾਕੇ ਕਰਕੇ ਮਲਬੇ ਵਿਚ ਤਬਦੀਲ ਹੋ ਗਿਆ। ਹਾਦਸੇ ਮੌਕੇ ਜਹਾਜ਼ ਵਿਚ ਅਮਲੇ ਦੇ ਪੰਜ ਮੈਂਬਰਾਂ ਸਣੇ ਕੁੱਲ 67 ਵਿਅਕਤੀ ਸਵਾਰ ਸਨ। ਅਧਿਕਾਰੀਆਂ ਮੁਤਾਬਕ ਹਾਦਸੇ ਵਿਚ ਦੋਵੇਂ ਪਾਇਲਟਾਂ ਸਣੇ 38 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਘੱਟੋ-ਘੱਟ 29 ਵਿਅਕਤੀਆਂ ਦੀ ਜਾਨ ਵਾਲ ਵਾਲ ਬਚ ਗਈ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ, ਜੋ ਸੇਂਟ ਪੀਟਰਜ਼ਬਰਗ ਦੀ ਯਾਤਰਾ ਉੱਤੇ ਸਨ, ਹਾਦਸੇ ਦਾ ਪਤਾ ਲੱਗਦੇ ਹੀ ਮੁੜ ਆਏ ਹਨ। ਅਲੀਯੇਵ ਨੇ ਹਾਦਸੇ ਵਿਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਅਲੀਯੇਵ ਨੂੰ ਫੋਨ ਕਰਕੇ ਹਾਦਸੇ ’ਤੇ ਦੁੱਖ ਜਤਾਇਆ।

Wednesday Dec 25, 2024
Wednesday Dec 25, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Tuesday Dec 24, 2024
Tuesday Dec 24, 2024
ਕੁੱਝ ਵੀ ਨਵਾਂ ਕਰਨ ਲਈ ਪੁਰਾਣੇ ਤੋਂ ਦੂਰ ਹੋਣਾ ਪੈਂਦਾ ਹੈ, ਕੁੱਝ ਨਵਾਂ ਪਾਉਣ ਲਈ ਪੁਰਾਣੇ ਨੂੰ ਗਵਾਉਣਾ ਪੈਂਦਾ ਹੈ, ਇੱਕ ਚੀਜ਼ ਜਾਂਦੀ ਹੈ ਜਾਂ ਖੁੱਸਦੀ ਹੈ ਤਾਂ ਨਵੀਂ ਹਾਸਿਲ ਹੁੰਦੀ ਹੈ, ਅੱਜ ਦੀ ਕਹਾਣੀ ਜ਼ਿੰਦਗੀ ਦੇ ਅਜਿਹੇ ਹੀ ਡੂੰਗੇ ਅਤੇ ਜਰੂਰੀ ਸਿਧਾਂਤਾਂ ਦੀ ਗੱਲ ਕਰਦੀ ਹੈ

Tuesday Dec 24, 2024
Tuesday Dec 24, 2024
ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ’ਤੇ ਚਲ ਰਹੇ ਮੋਰਚਿਆਂ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ ਅਤੇ ਹਰਜਿੰਦਰ ਸਿੰਘ ਟਾਂਡਾ ਨੇ ਕੀਤੀ।
ਇਸ ਤੋਂ ਇਲਾਵਾ, ਆਗੂਆਂ ਨੇ ਜਨਵਰੀ ਦੇ ਪਹਿਲੇ ਹਫ਼ਤੇ ਰਾਸ਼ਟਰਪਤੀ ਨਾਲ ਮਿਲਣ ਦਾ ਫੈਸਲਾ ਕੀਤਾ ਹੈ ਅਤੇ 9 ਜਨਵਰੀ ਨੂੰ ਮੋਗਾ ਵਿੱਚ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ। 21 ਦਸੰਬਰ ਨੂੰ ਪਟਿਆਲਾ ਵਿੱਚ ਕਿਸਾਨ ਮਜ਼ਦੂਰ ਮੋਰਚਾ ਨਾਲ 6 ਮੈਂਬਰੀ ਏਕਤਾ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਸੁਖਾਵੇਂ ਮਾਹੌਲ ਰਿਹਾ। ਇਸ ਦੇ ਬਾਵਜੂਦ, ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਆਪਣਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਲਈ ਅਗਲੇ ਸਮੇਂ ਵਿੱਚ ਹੋਰ ਮੀਟਿੰਗਾਂ ਹੋਣਗੀਆਂ, ਜਿਸ ਤੋਂ ਬਾਅਦ ਫੈਸਲੇ ਕੀਤੇ ਜਾਣਗੇ।

Tuesday Dec 24, 2024
Tuesday Dec 24, 2024
ਲਗਾਤਾਰ ਵਧਦੀ ਜਾ ਰਹੀ ਗਰਮੀ ਕਾਰਨ CFA (Country Fire Authority) ਦੁਆਰਾ ਮੁਕਮੰਲ ਸਟੇਟ ਵਿੱਚ ਅੱਗ ਦੇ ਇਸਤੇਮਾਲ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਹਾਲਾਂਕਿ ਫਿਲਹਾਲ ਇਹ ਪਾਬੰਦੀ ਸਿਰਫ਼ Boxing Day ਯਾਨੀ 26 ਦਸੰਬਰ ਲਈ ਹੈ, ਪਰ ਪੂਰੇ ਸੀਜ਼ਨ ਦੌਰਾਨ ਅਲੱਗ ਅਲੱਗ ਇਲਾਕਿਆਂ ਵਾਸਤੇ ਫਿਰ ਤੋਂ Total Fire Ban ਲਗਾਏ ਜਾ ਸਕਦੇ ਹਨ।
ਦੱਸਿਆ ਗਿਆ ਹੈ ਕਿ Grampians National Park ਵਿੱਚ ਲੱਗੀ ਅੱਗ 'ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਇਹ ਅੱਗਾਂ ਵੀਰਵਾਰ ਦੇ ਦਿਨ ਹੋਰ ਵੱਧ ਸਕਦੀਆਂ ਹਨ।
Total Fire Ban ਵੀ ਲਗਾ ਦਿੱਤਾ ਗਿਆ ਹੈ, ਬਿਨਾਂ permit ਦੇ ਜੇਕਰ ਕੋਈ ਅੱਗ ਲਗਾਉਂਦਾ ਹੈ, $21,800 ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ

Tuesday Dec 24, 2024
Tuesday Dec 24, 2024
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਤੋਂ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲਾ (ਫਲੈਗਪੋਲ) ਦੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਵਰਕ ਅਤੇ ਸਟੱਡੀ ਪਰਮਿਟ ਘਰ ਬੈਠੇ ਨਵਿਆਏ ਜਾਂ ਵਧਾਏ ਜਾ ਸਕਦੇ ਹਨ, ਪਰ ਅਰਜੀ ਖਾਤਮ ਹੋਣ ਤੋਂ ਕਾਫੀ ਦਿਨ ਪਹਿਲਾਂ ਦਾਖਲ ਕਰਨੀ ਪਏਗੀ। ਇਹ ਫੈਸਲਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਦਿੱਕਤਾਂ ਅਤੇ ਭੀੜ ਘੱਟ ਕਰਨ ਲਈ ਕੀਤਾ ਹੈ। 24 ਦਸੰਬਰ ਤੋਂ ਫਲੈਗਪੋਲ ਦੀ ਲੋੜ ਨਹੀਂ ਹੈ, ਅਤੇ ਅਰਜੀਕਰਤਾ ਆਨਲਾਈਨ ਅਰਜ਼ੀ ਭਰ ਸਕਦੇ ਹਨ। ਇਹ ਤਬਦੀਲੀ ਲੋਕਾਂ ਲਈ ਸੁਖਾਲੀ ਹੈ ਅਤੇ ਸਲਾਹਕਾਰਾਂ ਤੋਂ ਬਿਨਾਂ ਵੀ ਅਰਜ਼ੀ ਭਰੀ ਜਾ ਸਕਦੀ ਹੈ।

Tuesday Dec 24, 2024
Tuesday Dec 24, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Dec 19, 2024
Thursday Dec 19, 2024
ਸੂਬੇ 'ਚ ਵਧ ਰਹੀਆਂ ਛੁਰੇਬਾਜੀ ਦੀਆਂ ਘਟਨਾਵਾਂ ਮਗਰੋਂ ਹੁਣ NSW ਸਟੇਟ ਸਰਕਾਰ ਵੱਲੋਂ ਪੁਲਿਸ ਨੂੰ ਇਹ ਹੱਕ ਦਿੱਤਾ ਜਾਵੇਗਾ ਕਿ ਬਿਨ੍ਹਾ ਕਿਸੇ ਵਾਰੰਟ ਦੇ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈ ਸਕਣ। ਪੁਲਿਸ ਮੈਟਲ ਭਾਲਣ ਵਾਲੀ ਛੜੀ (wanding) ਦਾ ਇਸਤੇਮਾਲ ਉਹਨਾਂ ਇਲਾਕਿਆਂ ਵਿੱਚ ਕਰੇਗੀ ਜਿੱਥੇ ਪਿਛਲੇ 6 ਮਹੀਨਿਆਂ ਦੌਰਾਨ ਚਾਕੂ ਹਮਲੇ ਦੀਆਂ ਘਟਨਾਵਾਂ ਵਧੀਆਂ ਹਨ।
ਹਾਲਾਂਕਿ ਕੁਝ ਇੱਕ ਸਿੱਖ ਜਥੇਬੰਦੀਆਂ ਨੇ ਇਸ ਨਵੇਂ ਨਿਯਮ 'ਤੇ ਇਤਰਾਜ਼ ਜਤਾਇਆ ਹੈ। Turbans 4 Australia ਤੋਂ ਅਮਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਨਿਯਮ ਬਣਾਉਣ ਵੇਲੇ community consultation ਕਰ ਲੈਣੀ ਚਾਹੀਦੀ ਸੀ। ਕਿਤੇ ਇਹ ਨਾ ਹੋਵੇ ਕਿ ਪੁਲਿਸ ਅੰਮ੍ਰਿਤਪਾਲਧਾਰੀ ਵਿਅਕਤੀਆਂ ਦੀ ਵੀ ਅਪਰਾਧੀਆਂ ਵਾਂਗ ਤਲਾਸ਼ੀ ਲੈਣ ਲੱਗ ਪਵੇ।
NSW ਦੇ ਅਪਰਾਧਾਂ ਬਾਰੇ ਅੰਕੜੇ ਇੱਕਠੇ ਕਰਨ ਵਾਲੀ ਸੰਸਥਾ ਮੁਤਾਬਕ 2023 'ਚ ਹਿੰਸਾਤਮਕ ਘਟਨਾਵਾਂ ਦੀ ਗਿਣਤੀ 1,518 ਸੀ। ਉਂਝ Queensland ਸੂਬੇ 'ਚ ਅਜਿਹਾ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ। ਜਿੱਥੇ ਪੁਲਿਸ ਸ਼ੱਕ ਦੇ ਆਧਾਰ 'ਤੇ ਜਨਤਕ ਥਾਵਾਂ 'ਤੇ ਤਲਾਸ਼ੀ ਲੈ ਲੈਂਦੀ ਹੈ।







