Episodes

Monday Dec 02, 2024
Monday Dec 02, 2024
ਜਦੋਂ ਅਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਟਾਲਦੇ ਹਾਂ, ਤਾਂ ਉਹ ਸਿਰਫ਼ ਤਣਾਅ ਅਤੇ ਪਛਤਾਵੇ ਦਾ ਕਾਰਨ ਬਣਦੀਆਂ ਹਨ। ਸਮੇਂ ਨੂੰ ਸਮਝਣਾ ਅਤੇ ਇਸਦੀ ਸਹੀ ਵਰਤੋਂ ਸਾਡੇ ਜੀਵਨ ਨੂੰ ਸਵਾਰ ਸਕਦਾ ਹੈ, ਜੇਕਰ ਅਸੀਂ ਆਲਸ ਕਰਦੇ ਹਾਂ ਅਤੇ ਹਰ ਕੰਮ ਵਿੱਚ ਟਾਲ ਮਟੋਲ ਕਰਦੇ ਹਾਂ ਤਾਂ ਇਕ ਸਮਾਂ ਇਹੋ ਜਿਹਾ ਆਉਂਦਾ ਹੈ ਜਦੋਂ ਸਭ ਕੁੱਝ ਵੱਸੋਂ ਬਾਹਰ ਹੋ ਜਾਂਦਾ ਹੈ, ਇਸ ਛੋਟੀ ਜਿਹੀ ਕਹਾਣੀ ਜਰੀਏ ਬਹੁਤ ਵਧੀਆ ਤਰੀਕੇ ਨਾਲ ਸਮੇਂ ਦੀ ਵਰਤੋਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਆਸ ਕਰਦੇ ਹਨ ਕਿ ਕਹਾਣੀ ਆਪ ਸਭ ਨੂੰ ਜਰੂਰ ਪਸੰਦ ਆਵੇਗੀ ...

Monday Dec 02, 2024
Monday Dec 02, 2024
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Monday Dec 02, 2024
Monday Dec 02, 2024
ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਵੇਗੀ, ਜਿਸ ਵਿੱਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਕੋਈ ਸਿਆਸੀ ਤਨਖਾਹ ਜਾਂ ਧਾਰਮਿਕ ਤਨਖਾਹ ਲਾਉਣ ਬਾਰੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ ਮੀਟਿੰਗ ’ਤੇ ਲੱਗੀਆਂ ਹੋਈਆਂ ਹਨ।
ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਮਾਮਲੇ ਨੂੰ ਵਿਚਾਰਦੇ ਹੋਏ ਉਨ੍ਹਾਂ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ।

Monday Dec 02, 2024
Monday Dec 02, 2024
ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਹਲਾਕ ਹੋ ਗਏ। ਇਜ਼ਰਾਈਲ ਵੱਲੋਂ ਮੁਵਾਸੀ ਇਲਾਕੇ ਦੇ ਇਕ ਕੈਂਪ ’ਤੇ ਹਮਲਾ ਕੀਤਾ ਗਿਆ ਸੀ ਜਿਥੇ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਮਿਸਰ ਨਾਲ ਲਗਦੇ ਸਰਹੱਦੀ ਸ਼ਹਿਰ ਰਾਫ਼ਾਹ ’ਤੇ ਇਕ ਹੋਰ ਹਮਲੇ ’ਚ ਚਾਰ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ’ਚ ਹਮਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਿਰਫ਼ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਹੋਰ ਵੱਖਰੇ ਘਟਨਾਕ੍ਰਮ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਕਾਰਨ ਇਜ਼ਰਾਈਲ ’ਚ ਸਾਇਰਨ ਵਜਣ ਲੱਗ ਪਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਨੂੰ ਆਪਣੇ ਇਲਾਕੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਵਾ ’ਚ ਫੁੰਡ ਦਿੱਤਾ। ਉਧਰ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਮੋਸ਼ੇ ਯਾਲੋਨ ਨੇ ਨੇਤਨਯਾਹੂ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਉੱਤਰੀ ਗਾਜ਼ਾ ’ਚ ਅਰਬਾਂ ਦੀ ਨਸਲਕੁਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਹੁਣ ਜਬਾਲੀਆ ’ਚ ਕਹਿਰ ਢਾਹਿਆ ਹੋਇਆ ਹੈ।

Sunday Dec 01, 2024
Sunday Dec 01, 2024
ਿਛਲੇ ਇੱਕ ਸਾਲ ਵਿੱਚ ਸਿਡਨੀ ਦੀਆਂ 32 ਕੌਂਸਲਾਂ 'ਚ ਰਹਿਣ ਵਾਲੇ ਲੋਕਾਂ ਨੇ ਸਿਰਫ਼ ਪਾਰਕਿੰਗ ਜੁਰਮਾਨਿਆਂ ਨਾਲ ਹੀ Councils ਦੇ ਖਜ਼ਾਨੇ ਭਰ ਦਿੱਤੇ। ਜੂਨ 2024 ਨੂੰ ਮੁੱਕੇ ਵਿੱਤੀ ਵਰ੍ਹੇ ਵਿੱਚ $226 ਮਿਲੀਅਨ ਡਾਲਰ ਦੇ ਜੁਰਮਾਨੇ ਲਗਾਏ ਗਏ। ਯਾਨੀ ਕਿ ਹਰ ਇੱਕ ਘੰਟੇ ਵਿੱਚ $25,798 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ।
Central Coast ਦੀ ਕੌਂਸਲ ਦੇ ਵਸਨੀਕਾਂ ਲਈ ਜੁਰਮਾਨੇ ਸਭ ਤੋਂ ਮਹਿੰਗੇ ਰਹੇ, ਜਿਹਨਾਂ ਨੇ Revenue NSW ਨੂੰ $278 ਡਾਲਰ ਪ੍ਰਤੀ ਪਾਰਕਿੰਗ ਟਿਕਟ ਦੇ ਦਿੱਤੇ। Camden 'ਚ $257 ਪ੍ਰਤੀ ਟਿਕਟ, Ryde ਅਤੇ Liverpool ਕੌਂਸਲ ਨੇ $155 ਡਾਲਰ ਪ੍ਰਤੀ ਪਾਰਕਿੰਗ ਟਿਕਟ ਭਰੇ ਗਏ।
ਉਂਝ ਤਾਂ NSW 'ਚ ਪਾਰਕਿੰਗ ਨਾਲ ਜੁੜੇ 125 ਵੱਖੋ ਵੱਖਰੀ ਕਿਸਮ ਦੇ ਚਲਾਨ ਹੁੰਦੇ ਹਨ, ਪਰ ਸਿਡਨੀ ਵਿੱਚ ਜਿਆਦਾਤਰ ਜੁਰਮਾਨੇ ਪਾਰਕਿੰਗ ਟਿਕਟ ਨਾ ਲੈਣ, no-stop sign ਨੂੰ ਸਹੀ ਤਰੀਕੇ ਨਾਲ ਨਾ ਵਰਤਣ ਆਦਿ ਦੇ ਹੁੰਦੇ ਹਨ।

Sunday Dec 01, 2024
Sunday Dec 01, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Saturday Nov 30, 2024
Saturday Nov 30, 2024
ਨਾਨੀ ਦੀ ਦੇ ਅੱਜ ਦੇ ਐਪੀਸੋਡ ਵਿੱਚ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਜੀ(Nani Ji) ਅਤੇ ਵਿਸ਼ਾਲ ਵਿਜੈ ਸਿੰਘ ਜੀ ਨੇ ਛੋਟੇ ਬੱਚਿਆਂ ਵਿੱਚ ਭਾਵਨਾਵਾਂ ਦੀ ਮਹੱਤਤਾਤੇਗੱਲਬਾਤਕੀਤੀ, ਛੋਟੀ ਉਮਰ ਵਿੱਚ ਬੱਚੇ ਖੁਸ਼ੀ, ਗ਼ਮੀ, ਹੈਰਾਨੀ, ਡਰ ਆਦਿ ਭਾਵਾਂ ਨੂੰ ਸਮਝ ਨਹੀਂ ਪਾਉਂਦੇ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਅਤੇ ਜੇਕਰ ਕੋਈ ਭਾਵ ਉਹਨਾਂਉੱਤੇਅਸਰਪਾ ਰਿਹਾ ਹੈ ਤਾਂ ਕਿਵੇਂ ਉਸ ਭਾਵ ਨੂੰ ਪਛਾਣ ਕੇ ਉਸ ਪ੍ਰਤੀ ਪ੍ਰੀਕਿਰਿਆ ਕਰਨੀ ਹੈ, ਬੱਚਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਸਮਝਾ ਕੇ ਉਹਨਾਂ ਦੀ ਜ਼ਿੰਦਗੀ ਵਿੱਚਬਹੁਤਵੱਡੇਬਦਲਾਅ ਲਿਆਂਦੇ ਜਾ ਸਕਦੇ ਹਨ, ਆਸ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਵੇਗੀ ਅਤੇ ਕੰਮ ਵੀ ਆਵੇਗੀ, ਆਪਣੇ ਵਿਚਾਰ, ਸੁਝਾਅ ਜਾਂਸਵਾਲਤੁਸੀਂਸਾਡੇ ਨਾਲ ਜਰੂਰ ਸਾਂਝੇ ਕਰੋ...

Saturday Nov 30, 2024
Saturday Nov 30, 2024
ਪਿੱਛਲੇ ਦਿਨੀਂ ਦੋ ਆਸਟ੍ਰੇਲੀਅਨ ਕੁੜੀਆਂ ਦੀ Methanol Poisoning ਕਰਕੇ ਮੌਤ ਦੀ ਖ਼ਬਰ ਕਾਫੀ ਚਰਚਾ ਵਿੱਚ ਰਹੀ, ਅੱਜ ਦੇ Health Talk ਦੇ ਐਪੀਸੋਡ ਵਿੱਚ ਅਸੀਂ ਡਾਕਟਰ ਸਨਦੀਪ ਭਗਤ ਜੀ ਤੋਂ ਜਾਣਾਂਗੇ ਕਿ ਕੀ ਹੈ Methanol Poisoning ਅਤੇ ਕਿਵੇਂ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ ਅਤੇ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ, ਇਹ Methanol ਕਈ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ ਅਤੇ ਅਕਸਰ ਇਸਦੀ ਮਿਲਾਵਟ ਵਾਲੀਆਂ ਚੀਜਾਂ ਸਾਡੇ ਘਰਾਂ ਵਿੱਚ ਵੀ ਪਈਆਂ ਹੁੰਦੀਆਂ ਹਨ ਪਰ ਸਾਨੂੰ ਉਸ ਬਾਰੇ ਜਾਣਕਾਰੀ ਨਹੀਂ ਹੁੰਦੀ, ਜੋ ਕਿ ਖ਼ਤਰਨਾਕ ਸਾਬਿਤ ਹੋ ਸਕਦਾ ਹੈ, ਆਸ ਕਰਦੇ ਹਾਂ ਅੱਜ ਦੇ ਐਪੀਸੋਡ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਹਰ ਕਿਸੇ ਲਈ ਲਾਹੇਵੰਦ ਹੋਵੇਗੀ...

Friday Nov 29, 2024
Friday Nov 29, 2024
ਡਰ, ਇੱਕ ਅਜਿਹਾ ਅਹਿਸਾਸ ਜੋ ਸਾਡੇ ਦਿਲ, ਦਿਮਾਗ ਅਤੇ ਸਰੀਰ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਡਰ ਦਾ ਸੰਬੰਧ ਸਾਡੇ ਦਿਮਾਗ ਅਤੇ ਸਾਡੀ ਕਲਪਨਾ ਸ਼ਕਤੀ ਨਾਲ ਹੁੰਦਾ ਹੈ, ਜਿੰਨਾਂ ਜ਼ਿਆਦਾ ਅਤੇ ਜਿੰਨੇ ਜ਼ਿਆਦਾ ਲੰਬੇ ਸਮੇਂ ਤੱਕ ਅਸੀਂ ਕਿਸੇ ਵਿਚਾਰ ਨੂੰ ਨਾਕਾਰਾਤਮਕ ਰੂਪ ਵਿੱਚ ਆਪਣੇ ਦਿਮਾਗ ਵਿੱਚ ਚੱਲਣ ਦੇਂਦੇ ਹਾਂ, ਡਰ ਦਾ ਆਕਾਰ ਅਤੇ ਪ੍ਰਭਾਵ ਵੱਡਾ ਹੁੰਦਾ ਜਾਂਦਾ ਹੈ, ਪਰ ਇਸਤੇ ਉਲਟ ਜੇਕਰ ਦਿਮਾਗ ਨੂੰ ਉਸ ਮਾੜੇ ਵਿਚਾਰ ਵਿੱਚ ਨਾ ਉਲਝਣ ਦਿੱਤਾ ਜਾਵੇ ਅਤੇ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਐਸੇ ਵਿਚਾਰ ਉੱਤੇ ਕੰਮ ਕੀਤਾ ਜਾਵੇ ਜੋ ਵਿਚਾਰ ਨਾ ਸਿਰਫ ਡਰ ਨੂੰ ਖਤਮ ਕਰ ਸਕਦਾ ਹੈ ਬਲਕਿ ਸਮਸਿਆ ਦਾ ਹੱਲ ਵੀ ਕਰ ਸਕਦਾ ਹੈ, ਅੱਜ ਦੀ ਕਹਾਣੀ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਨੇ ਡਰ ਦੇ ਨਾਲ-ਨਾਲ ਮਾੜੇ ਹਲਾਤਾਂ ਤੇ ਵੀ ਕਾਬੂ ਪਾਇਆ, ਆਸ ਕਰਦੇ ਹਾਂ ਤੁਸੀਂ ਕਹਾਣੀ ਨੂੰ ਜਰੂਰ ਪਸੰਦ ਕਰੋਗੇ, ਅਤੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋਗੇ...

Friday Nov 29, 2024
Friday Nov 29, 2024
ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਵਿੱਚ ਢਿੱਲ ਵਰਤਣ ਲਈ ਤਾੜਨਾ ਕੀਤੀ। ਦਿੱਲੀ ਅਤੇ NCR ਵਿੱਚ ਹਵਾ ਪ੍ਰਦੂਸ਼ਣ ਦੀ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਇੱਕ ਸਿਸਟਮ ਬਣਾਉਣ ਦੀ ਲੋੜ ਹੈ ਜੋ ਪਰਾਲੀ ਸਾੜਨ ਦੇ ਅੰਕੜੇ 24 ਘੰਟੇ ਇੱਕਠੇ ਕਰ ਸਕੇ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਆਗਸਟੀਨ ਜੌਰਜ ਮਸੀਹ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਕਾਰਵਾਈ ਵਿੱਚ ਦੋਵੇਂ ਸੂਬੇ ਸੁਸਤ ਹਨ।
ਬੈਂਚ ਨੇ ਇਹ ਵੀ ਕਿਹਾ ਕਿ ਸਾਰੀਆਂ ਧਿਰਾਂ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਮੱਸਿਆ ਨੂੰ ਹਰ ਸਾਲ ਦੁਹਰਾਇਆ ਨਹੀਂ ਜਾਣਾ ਚਾਹੀਦਾ। ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇੱਕ ਲੈਂਡ ਰਿਕਾਰਡ ਅਧਿਕਾਰੀ ਅਤੇ ਸੰਗਰੂਰ ਬਲਾਕ ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਸ਼ਾਮ 4 ਵਜੇ ਤੋਂ ਬਾਅਦ ਪਰਾਲੀ ਸਾੜੇ ਤਾਂ ਕਿ ਸੈਟੇਲਾਈਟ ਤੋਂ ਬਚ ਸਕਣ। ਬੈਂਚ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਆਪਣੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਨਾ ਹੋਣ ਦੀ ਹਦਾਇਤ ਦੇਵੇ।







