Episodes

Friday Nov 29, 2024
Friday Nov 29, 2024
ਬੰਗਲਾਦੇਸ਼ ਦੀ ਸਾਬਕਾ ਮੁੱਖ ਮੰਤਰੀ ਸ਼ੇਖ ਹਸੀਨਾ ਨੇ ਹਿੰਦੂ ਧਾਰਮਿਕ ਆਗੂ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਦੀ ਕੜੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਦਾਸ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਦੇਸ਼ ਧਰੋਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਬੰਗਲਾਦੇਸ਼ ਹਾਈ ਕੋਰਟ ਨੇ ਇਸਕੌਨ ਦੀਆਂ ਸਰਗਰਮੀਆਂ ’ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਸ਼ੇਖ ਹਸੀਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਨਾਤਨ ਧਰਮ ਦੇ ਸਿਖਰਲੇ ਆਗੂ ਨੂੰ ਬੇਇਨਸਾਫੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਨਾਲ, ਉਨ੍ਹਾਂ ਨੇ ਚਟਗਾਓਂ ਵਿੱਚ ਇੱਕ ਮੰਦਰ ਸਾੜੇ ਜਾਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਭਾਈਚਾਰਿਆਂ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ।

Friday Nov 29, 2024
Friday Nov 29, 2024
ਬੱਚਿਆਂ ਲਈ ਸ਼ੋਸ਼ਲ ਮੀਡੀਆ ਪਾਬੰਦ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਆਸਟ੍ਰੇਲੀਆ
ਫੈਡਰਲ ਪਾਰਲੀਮੈਂਟ ਵਿੱਚ ਵੀਰਵਾਰ ਦਾ ਦਿਨ ਹੰਗਾਮਾ ਅਤੇ ਸਰਗਰਮੀਆਂ ਭਰਪੂਰ ਰਿਹਾ। ਇੱਕ ਹੀ ਦਿਨ ਵਿੱਚ 30 ਬਿਲ ਪਾਸ ਕੀਤੇ ਗਏ।ਪਰ ਇੱਕ ਬਿਲ ਜੋ ਪਾਸ ਹੋਣ ਮਗਰੋਂ ਹੁਣ ਕਾਨੂੰਨ ਬਣਨ ਦੇ ਰਾਹ 'ਤੇ ਹੈ, ਜਿਸਨੇ ਵਿਸ਼ਵ ਭਰ ਵਿੱਚ ਸੁਰਖੀਆਂ ਬਟੋਰੀਆਂ, ਉਹ ਸੀ ਸੋਸ਼ਲ ਮੀਡੀਆ 'ਤੇ ਲਗਾਮ ਲਗਾਉਣ ਵਾਲਾ ਬਿਲ।ਆਸਟ੍ਰੇਲੀਆ ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਤੋਂ ਦੂਰ ਰੱਖਣ ਦਾ ਬਿੱਲ ਪਹਿਲਾਂ House of Representatives ਨੇ ਪਾਸ ਕੀਤਾ ਅਤੇ ਮਗਰੋਂ ਹੁਣ ਇਸ ਨੂੰ ਸੈਨੇਟ ਨੇ ਵੀ ਮੋਹਰ ਲਗਾ ਦਿੱਤੀ।
TikTok, Facebook, Snap Chat, Reddit ਅਤੇ X, Instagram ਆਦਿ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਅਜਿਹੇ ਪ੍ਰਬੰਧ ਕਰਨ ਤਾਂ ਜੋ ਬੱਚੇ ਇਹਨਾਂ social media platforms 'ਤੇ ਆਪਣੇ account ਨਾ ਬਣਾ ਸਕਣ ਅਤੇ ਇਸਦੀ ਵਰਤੋਂ ਨਾ ਕਰਨ। ਅਜਿਹਾ ਕਰਨ ਵਿੱਚ ਅਸਫਲ ਰਹਿਣ ਵਾਲੇ ਪਲੇਟਫਾਰਮਾਂ ਨੂੰ $49.5 ਮਿਲੀਅਨ ਡਾਲਰ ਦਾ ਜੁਰਮਾਨਾ ਲੱਗ ਸਕੇਗਾ।
ਹਾਲਾਂਕਿ Messenger Kids, WhatsApp, Kids Helpline, Google Classroom ਅਤੇ YouTube ਨੂੰ ਪਾਬੰਦੀ ਦੇ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਨਵੰਬਰ ਮਹੀਨੇ 'ਚ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਭਰ ਦੇ ਮਾਪਿਆਂ ਨੂੰ ਕਿਹਾ ਸੀ ਕਿ ਸੋਸ਼ਲ ਮੀਡੀਆ ਸਾਡੇ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਅਸਰ ਪਾ ਰਿਹਾ ਹੈ, ਅਤੇ ਇਹ ਸਾਨੂੰ ਤੈਅ ਕਰਨਾ ਹੋਵੇਗਾ ਕਿ ਅਸੀਂ ਉਹਨਾਂ ਨੂੰ ਇਸ ਅਲਾਮਤ ਤੋਂ ਕਿਵੇਂ ਦੂਰ ਰੱਖੀਏ।

Friday Nov 29, 2024
Friday Nov 29, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Nov 28, 2024
Thursday Nov 28, 2024
ਸਿਆਣੇ ਅਕਸਰ ਕਹਿੰਦੇ ਹੁੰਦੇ ਸੁਣੇ ਹਨ ਕਿ ਕਾਹਲੀ ਅੱਗੇ ਟੋਏ, ਕਾਹਲੇ ਕੰਮ ਕਦੇ ਨਾ ਹੋਏ, ਇਹ ਗੱਲ ਉਦੋਂ ਸਹੀ ਸਾਬਿਤ ਹੁੰਦੀ ਹੈ ਜਦੋਂ ਕੋਈ ਵੀ ਇਸ ਗੱਲ ਦਾ ਤਜ਼ਰਬਾ ਆਪਣੇ ਪਿੰਡੇ ਤੇ ਹੰਢਾਉਂਦਾ ਹੈ, ਅਸੀਂ ਸਾਰੇ ਇੱਕ ਅਜੀਬ ਜਿਹੀ ਕਾਹਲ ਚ ਹਾਂ, ਹਰ ਕਿਸੇ ਕੰਮ ਨੂੰ, ਸਫ਼ਰ ਨੂੰ ਜਾਂ ਫਿਰ ਪਲ ਨੂੰ ਬਸ ਮੁਕਾ ਦੇਣਾ ਚਾਹੁੰਦੇ ਹਾਂ, ਕਿਸੇ ਵੀ ਕੰਮ ਵਿੱਚ ਲੱਗਣ ਵਾਲੀ ਦੇਰ ਸਾਨੂੰ ਬੇਚੈਨ ਕਰਦੀ ਹੈ, ਭਾਵੇਂ ਉਹ ਦੇਰ ਉਸ ਕੰਮ ਲਈ ਲੋੜੀਂਦੀ ਹੀ ਕਿਉਂ ਨਾ ਹੋਵੇ, ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਕੁਦਰਤ ਦੀ ਗਤੀ ਨੂੰ ਪ੍ਰਵਾਨ ਨਾ ਕਰਦੇ ਹੋਵੇ ਆਪਣੀ ਮਰਜ਼ੀ ਅਨੁਸਾਰ ਹਰ ਕਿਸੇ ਨੂੰ ਚਲਾਉਣਾ ਚਾਹੁੰਦੇ ਹਾਂ, ਸਾਨੂੰ ਕਾਹਲ ਹੁੰਦੀ ਹੈ ਕਿ ਅਸੀਂ ਮੰਜ਼ਿਲ ਨੂੰ ਛੇਤੀ ਤੋਂ ਛੇਤੀ ਹਾਸਿਲ ਕਰ ਲਈਏ, ਸਾਡੇ ਦਿਮਾਗ ਵਿੱਚ ਹਮੇਸ਼ਾਂ ਸ਼ੁਰੂ ਅਤੇ ਅੰਤ ਦੀ ਤਸਵੀਰ ਹੁੰਦੀ ਹੈ, ਅਸੀਂ ਕਦੇ ਵੀ ਉਸ ਵਿਚਕਾਰ ਵੇਖਣ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਤੇ ਇਹੋ ਕਾਹਲ ਕਰਨ ਬਣਦੀ ਹੈ, ਡਰ ਦੀ, ਬੇਚੈਨੀ ਦੀ ਅਤੇ ਹਾਰਨ ਦੀ...

Thursday Nov 28, 2024
Thursday Nov 28, 2024
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਇਸ ਦੌਰਾਨ ਕਾਂਗਰਸ ਤੇ ਸਪਾ ਦੇ ਕਈ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਸਪੀਕਰ ਨੇ ਆਪਣੀ ਥਾਂ ’ਤੇ ਜਾਣ ਲਈ ਕਿਹਾ ਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ ਹੰਗਾਮਾ ਨਹੀਂ ਰੁਕਿਆ। ਇਸ ਮਗਰੋਂ ਸਪੀਕਰ ਨੇ ਸਵੇਰੇ 11.05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਦੁਪਹਿਰ 12 ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋਇਆ ਜਿਸ ਮਗਰੋਂ ਲਗਪਗ 12.10 ਵਜੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਜਗਦੀਪ ਧਨਖੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਹਿੰਸਾ, ਸੰਭਲ ਹਿੰਸਾ ਤੇ ਦਿੱਲੀ ਵਿੱਚ ਵਧਦੇ ਅਪਰਾਧਾਂ ’ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 18 ਨੋਟਿਸ ਮਿਲੇ ਹਨ।

Thursday Nov 28, 2024
Thursday Nov 28, 2024
Victoria ਸੂਬੇ ਵਿੱਚ ਪ੍ਰਾਪਰਟੀ ਕੀਮਤਾਂ 'ਚ ਇਜਾਫ਼ੇ ਦਾ ਵੱਡਾ ਕਾਰਣ ਭਾਰਤੀ ਮੂਲ ਦੇ ਨਾਗਰਿਕ ਹਨ, ਇਹ ਕਥਨ ਤਾਜ਼ਾ ਰਿਪੋਰਟ ਤੋਂ ਸਹੀ ਸਾਬਤ ਹੁੰਦਾ ਹੈ।
ਆਸਟ੍ਰੇਲੀਆ ਦੇ ਘਰਾਂ ਵਿੱਚ ਭਾਰਤੀਆਂ ਦੀ ਦਿਲਚਸਪੀ ਸਿਰਫ਼ ਇੱਕ ਸਾਲ ਵਿੱਚ ਲਗਭਗ ਇੱਕ ਚੌਥਾਈ ਵਧ ਗਈ ਹੈ, ਅਤੇ ਉਹਨਾਂ ਦੀ ਨਜ਼ਰ ਮੈਲਬੌਰਨ 'ਤੇ ਵਧੇਰੇ ਹੈ।
ਖ਼ਾਸ ਤੌਰ 'ਤੇ Tarneit ਜਾਂ Point Cook ਵਰਗੇ ਸਬ ਅਰਬ।
PropTrack ਅਦਾਰੇ ਦੀ ਤਾਜ਼ਾ Overseas Search Report ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆਈ ਪ੍ਰਾਪਰਟੀ ਵਿੱਚ ਭਾਰਤੀਆਂ ਦੀ ਦਿਲਚਸਪੀ ਪਿਛਲੇ ਸਾਲ ਨਾਲੋਂ 23 ਫੀਸਦ ਵਧੀ ਹੈ।
Foreign Investment Review Board ਮੁਤਾਬਕ ਵਿਕਟੋਰੀਆ ਵਿੱਚ ਵਿਦੇਸ਼ੀਆਂ ਨੂੰ ਕੁੱਲ $6.6 ਬਿਲੀਅਨ ਡਾਲਰ ਦੀਆਂ ਵਿਕੀਆਂ ਪ੍ਰਾਪਰਟੀਆਂ ਵਿੱਚੋਂ $440 ਮਿਲੀਅਨ ਭਾਰਤੀਆਂ ਦੁਆਰਾ ਖਰੀਦੀਆਂ ਗਈਆਂ ਹਨ।
ਭਾਰਤ ਤੋਂ ਬਾਅਦ ਅਮਰੀਕਾ, ਨਿਊਜੀਲੈਂਡ, ਬਰਤਾਨੀਆ ਅਤੇ ਚੀਨ ਦੇ ਨਿਵੇਸ਼ਕਾਂ ਦਾ ਨੰਬਰ ਆਉਂਦਾ ਹੈ।

Thursday Nov 28, 2024
Thursday Nov 28, 2024
ਬੰਗਲਾਦੇਸ਼ ਦੀ ਅਦਾਲਤ ਨੇ ਅੱਜ ਦੇਸ਼ ਧਰੋਹ ਦੇ ਦੋਸ਼ ਹੇਠ ਹਿੰਦੂ ਜਥੇਬੰਦੀ ‘ਸੰਮਿਲਿਤ ਸਨਾਤਨੀ ਜੋਤ’ ਦੇ ਨੇਤਾ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ‘ਚਟਗਾਓਂ ਦੇ ਛੇਵੇਂ ਮੈਟਰੋਪੋਲੀਟਨ ਮੈਜਿਸਟਰੇਟ ਕਾਜ਼ੀ ਸ਼ਰੀਫੁਲ ਇਸਲਾਮ ਦੀ ਅਦਾਲਤ ਨੇ ਅੱਜ ਸਵੇਰੇ 11.45 ਵਜੇ ਇਹ ਹੁਕਮ ਸੁਣਾਇਆ।’ ਹਿੰਦੂ ਪੁਜਾਰੀ ਨੂੰ ਜ਼ਮਾਨਤ ਨਾ ਮਿਲਣ ’ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅਦਾਲਤੀ ਕੰਪਲੈਕਸ ’ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬੰਗਲਾਦੇਸ਼ ਪੁਲੀਸ ਨੇ ਬੀਤੇ ਦਿਨ ਦਾਸ ਨੂੰ ਢਾਕਾ ਦੇ ਹਜ਼ਰਤ ਸ਼ਾਹ ਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਦੀ ਜਾਸੂਸੀ ਬ੍ਰਾਂਚ ਦੇ ਬੁਲਾਰੇ ਰਿਜ਼ਾਉਲ ਕਰੀਮ ਨੇ ਕਿਹਾ, ‘ਦਾਸ ਨੂੰ ਪੁਲੀਸ ਦੀ ਮੰਗ ’ਤੇ ਹਿਰਾਸਤ ’ਚ ਲਿਆ ਗਿਆ ਹੈ।’

Thursday Nov 28, 2024
Thursday Nov 28, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Nov 27, 2024
Wednesday Nov 27, 2024
ਕਿਸੇ ਵੀ ਜ਼ੁਬਾਨ ਜਾਂ ਭਾਸ਼ਾ ਦੀ ਵਿੱਚ ਮੌਜੂਦ ਧੁਨੀਆਂ, ਸ਼ਬਦ, ਅਖਾਣ, ਮੁਹਾਵਰੇ ਆਦਿ ਇਹ ਦਰਸਾਉਂਦੇ ਹਨ ਕਿ ਉਹ ਜ਼ੁਬਾਨ ਕਿਨ੍ਹੀ ਅਮੀਰ ਹੈ, ਪੰਜਾਬੀ ਜ਼ੁਬਾਨ ਹਰ ਪੱਖ ਤੋਂ ਬਹੁਤ ਪ੍ਰਭਾਵਸ਼ਾਲੀ ਹੈ, ਕਿਉਂਕ ਸਾਡੀ ਭਾਸ਼ਾ ਦੇ ਅੱਖਰ ਹਰ ਤਰ੍ਹਾਂ ਦੀ ਧੁਨੀ ਦਾ ਉਚਾਰਣ ਕਰਨ ਲਈ ਯੋਗ ਹਨ, ਇਸ ਤੋਂ ਇਲਾਵਾ ਪੰਜਾਬੀ ਕੋਲ ਅਣਗਿਣਤ ਸ਼ਬਦਾਂ ਦਾ ਖ਼ਜ਼ਾਨਾ ਹੈ, ਅਖਾਣ, ਕਹਾਵਤਾਂ ਹਨ ਜੋ ਜ਼ਿੰਦਗੀ ਦੇ ਹਰ ਪੱਖ ਵਿੱਚ ਪੂਰੀਆਂ ਫਿੱਟ ਬੈਠਦੀਆਂ ਹਨ, ਹਾਂਜੀ ਮੈਲਬਾਰਨ ਦੇ ਅੱਜ ਦੇ ਐਪੀਸੋਡ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਜੀ ਨੇ ਇਸ ਵਿਸ਼ੇ ਤੇ ਖਾਸ ਗੱਲਬਾਤ ਕੀਤੀ, ਉਹਨਾਂ ਨੇ ਸਾਡੀ ਜੁਬਾਨ ਦੀ ਅਮੀਰੀ ਨੂੰ ਦਰਸਾਉਣ ਲਈ ਬਹੁਤ ਸਾਰੀਆਂ ਉਦਹਾਰਣਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਪੀੜੀ ਆਪਣੀ ਭਾਸ਼ਾ ਤੋਂ ਦੂਰ ਹੋ ਕੇ ਸਦੀਆਂ ਤੋਂ ਚਲਦੇ ਆ ਰਹੇ ਕਹਾਵਤਾਂ-ਅਖਾਣਾਂ ਦੇ ਸਿਲਸਲੇ ਨੂੰ ਤੋੜ ਰਹੀ ਹੈ, ਇਸਤੇ ਚਿੰਤਾ ਪ੍ਰਗਟਾਈ, ਪੰਜਾਬੀ ਜ਼ੁਬਾਨ ਸਮਰਪਿਤ ਅੱਜ ਦਾ ਐਪੀਸੋਡ ਬਹੁਤ ਹੀ ਜਾਣਕਾਰੀ ਭਰਪੂਰ ਹੈ ਅਤੇ ਅਸੀਂ ਆਸ ਕਰਦੇ ਹਨ ਕਿ ਤੁਸੀਂ ਸਭ ਇਸਨੂੰ ਪਸੰਦ ਕਰੋਗੇ...

Wednesday Nov 27, 2024
Wednesday Nov 27, 2024
ਚੰਡੀਗੜ੍ਹ ਦੇ ਸੈਕਟਰ-26 ਵਿੱਚ ਰੈਪਰ ਬਾਦਸ਼ਾਹ ਦੇ ਕਲੱਬ ਸਣੇ ਦੋ ਹੋਰ ਨਾਈਟ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ ਹਨ, ਪਰ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋਕੇ ਕਲੱਬਾਂ ਦੇ ਬਾਹਰ ਕੁਝ ਸੁੱਟਦੇ ਹੋਏ ਗਏ, ਜਿਸ ਤੋਂ ਬਾਅਦ ਧਮਾਕਾ ਹੋਇਆ। ਪੁਲੀਸ ਨੂੰ ਇਹ ਮੰਨਣਾ ਹੈ ਕਿ ਇਹ ਸੁਤਲੀ ਬੰਬ ਦਾ ਧਮਾਕਾ ਸੀ। ਪੁਲੀਸ ਅਤੇ ਖੁਫੀਆ ਏਜੰਸੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਜ਼ਬਤ ਕਰਕੇ ਮਾਮਲੇ ਦੀ ਪੜਤਾਲ ਜਾਰੀ ਹੈ







