Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Monday Nov 25, 2024

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Monday Nov 25, 2024

ਸੰਸਦ ਦਾ ਸਰਦ ਰੁੱਤ ਇਜਲਾਸ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਕਈ ਮੁੱਦਿਆਂ ’ਤੇ ਤਿੱਖੀ ਚਰਚਾ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਅਡਾਨੀ ਗਰੁੱਪ ’ਤੇ ਅਮਰੀਕੀ ਅਦਾਲਤ ਵਿੱਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਅਪੂਰਨ ਹਾਲਾਤ ਨੂੰ ਸੰਸਦ ਵਿੱਚ ਚਰਚਾ ਲਈ ਮਹੱਤਵਪੂਰਨ ਵਿਸ਼ੇ ਬਣਾ ਦਿੱਤਾ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਚਰਚਾ ਦੀ ਰੂਪਰੇਖਾ ਦੋਵੇਂ ਸਦਨਾਂ ਦੀਆਂ ਕੰਮਕਾਰ ਕਮੇਟੀਆਂ ਦੁਆਰਾ ਤੈਅ ਕੀਤੀ ਜਾਵੇਗੀ।
ਸਰਦ ਰੁੱਤ ਇਜਲਾਸ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ 16 ਨਵੇਂ ਬਿੱਲ ਪੇਸ਼ ਕਰਨ ਦੀ ਯੋਜਨਾ ਹੈ। ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ, ਸਰਬ ਦਲ ਮੀਟਿੰਗ ਹੋਈ ਜਿਸ ਵਿੱਚ 30 ਪਾਰਟੀਆਂ ਦੇ 42 ਪ੍ਰਤੀਨਿਧੀਆਂ ਨੇ ਹਿਸਾ ਲਿਆ। ਇਸ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਦੋਵੇਂ ਸਦਨਾਂ ਦੀ ਕਾਰਵਾਈ ਸਫ਼ਲਤਾ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕੀਤੀ।

Monday Nov 25, 2024

ਨਿਊ ਸਾਊਥ ਵੇਲਜ਼ ਵਿੱਚ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ Newcastleਵਿੱਚ ਕੋਲਾ ਵਿਰੋਧੀ ਪ੍ਰਦਰਸ਼ਨਾਂ ਵਿੱਚ ਬੀਤੀ ਸ਼ਾਮ ਨਾਟਕੀ ਢੰਗ ਨਾਲ 170 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਹੈ।
ਲਗਾਤਾਰ ਤੀਜੇ ਦਿਨ ਬੰਦਰਗਾਹ 'ਤੇ ਕਬਜ਼ਾ ਕਰਨ ਤੋਂ ਬਾਅਦ ਜਲਵਾਯੂ ਕਾਰਕੁਨਾਂ ਦੀ ਪੁਲਿਸ ਮੰਤਰੀ ਦੁਆਰਾ ਨਿੰਦਾ ਕੀਤੀ ਗਈ ਹੈ।
Rising Tide Climate ਨਾਮ ਦੀ ਸੰਸਥਾ ਦੇ ਕਾਰਕੁਨ ਕਿਸ਼ਤੀਆਂ 'ਤੇ ਸਵਾਰ ਹੋ ਕੇ Newcastle ਦੇ ਸਮੁੰਦਰੀ ਰਾਸਤੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ।ਫੈਡਰਲ ਸਰਕਾਰ ਨੂੰ ਸਾਰੇ ਜੈਵਿਕ ਬਾਲਣ ਪ੍ਰੋਜੈਕਟਾਂ ਨੂੰ ਖਤਮ ਕਰਨ ਅਤੇ ਬੰਦਰਗਾਹ ਨੂੰ ਚਲਾਉਣ ਵਾਲੇ ਕੰਮ ਨੂੰ ਰੋਕਣ ਲਈ ਮੰਗ ਰੱਖ ਰਹੇ ਸਨ।

Monday Nov 25, 2024

ਇਜ਼ਰਾਈਲ ਨੇ ਐਤਵਾਰ ਨੂੰ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਲਾਪਤਾ ਹੋਏ ਇਜ਼ਰਾਇਲੀ-ਮੌਲਡੋਵੀ ਰੱਬੀ (ਧਰਮ ਗੁਰੂ) ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਇਜ਼ਰਾਈਲ ਨੇ ਇਸ ਘਟਨਾ ਨੂੰ ਯਹੂਦੀ ਵਿਰੋਧੀ ਘਿਨਾਉਣੀ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਧਰਮ ਗੁਰੂ ਦੀ ਮੌਤ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਹਰਸੰਭਵ ਕੋਸ਼ਿਸ਼ ਕਰੇਗਾ। ਦੁਬਈ ’ਚ ਇਕ ਦੁਕਾਨ ਦੇ ਮਾਲਕ ਜ਼ਵੀ ਕੋਗਾਨ ਵੀਰਵਾਰ ਨੂੰ ਲਾਪਤਾ ਹੋ ਗਏ ਸਨ। ਸਾਲ 2020 ’ਚ ਅਬਰਾਹਮ ਸਮਝੌਤੇ ਰਾਹੀਂ ਇਜ਼ਰਾਈਲ ਅਤੇ ਯੂਏਈ ਵਿਚਕਾਰ ਕੂਟਨੀਤਕ ਸਬੰਧ ਸਥਾਪਤ ਹੋਣ ਮਗਰੋਂ ਇਜ਼ਰਾਇਲੀ ਵਪਾਰ ਅਤੇ ਸੈਰ-ਸਪਾਟੇ ਲਈ ਦੁਬਈ ਦਾ ਰੁਖ਼ ਕਰ ਰਹੇ ਹਨ। ਯੂਏਈ ਸਰਕਾਰ ਨੇ ਹਾਲੇ ਇਸ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।

Monday Nov 25, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sunday Nov 24, 2024

ਭਾਈ ਕਾਨ੍ਹ ਸਿੰਘ ਦਾ ਜਨਮ 30 ਅਗੱਸਤ, 1861 ਈ: ਨੂੰ, ਮਾਤਾ ਹਰਿ ਕੌਰ ਦੀ ਕੁੱਖੋਂ, ਪਿਤਾ ਭਾਈ ਨਰਾਇਣ ਸਿੰਘ ਦੇ ਘਰ, ਦਾਦਾ ਸਰੂਪ ਸਿੰਘ ਦੇ ਵਿਹੜੇ, ਪੜਦਾਦਾ ਨੌਧ ਸਿੰਘ ਦੇ ਖੇੜੇ, ਪਿੰਡ ਸਬਜ਼ ਬਨੇਰਾ, ਰਿਆਸਤ ਪਟਿਆਲੇ ਵਿਚ ਹੋਇਆ। ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋ ਵਿਚ ਰਹਿੰਦੇ ਸਨ ਜੋ ਰਿਆਸਤ ਨਾਭਾ ਦੇ ਚੌਧਰੀ ਸਨ। ਪਿੰਡ ਪਿੱਥੋ ਬਠਿੰਡਾ ਜ਼ਿਲ੍ਹੇ ’ਚ ਸਥਿਤ ਹੈ। ਭਾਈ ਕਾਨ੍ਹ ਸਿੰਘ ਦੇ ਦੋ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ’ਚ ਹੀ ਗੁਜ਼ਰ ਗਈ। ਆਪ ਦੀ 24 ਸਾਲ ਦੀ ਉਮਰ ਵਿਚ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲੇ ਵਿਚ ਤੇ ਦੂਜਾ ਵਿਆਹ ਮੁਕਤਸਰ ਹੋਇਆ। ਥੋੜ੍ਹੇ ਸਮੇਂ ’ਚ ਦੋਹਾਂ ਸੁਪਤਨੀਆਂ ਗੁਜ਼ਰ ਗਈਆਂ। ਤੀਜਾ ਵਿਆਹ ਪਿੰਡ ਰਾਮਗੜ੍ਹ ਪਟਿਆਲੇ ਵਿਚ ਹਰਦਮ ਸਿੰਘ ਦੀ ਲੜਕੀ ਬੀਬੀ ਸੰਤ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਸਪੁੱਤਰ ਭਾਈ ਭਗਵੰਤ ਸਿੰਘ (ਹਰੀ) ਦਾ ਜਨਮ ਹੋਇਆ ਜੋ ਭਾਈ ਕਾਨ੍ਹ ਸਿੰਘ ਦੇ ਇਕਲੌਤੇ ਸਪੁੱਤਰ ਹਨ।

Sunday Nov 24, 2024

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਰੇਡੀਓ ਹਾਂਜੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਤੁਹਾਡਾ ਸਵਾਗਤ ਹੈ, ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡੀ ਸਿੱਖਿਆ ਲੈ ਕੇ ਆਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਸੱਚਾਈ, ਧਰਮ ਅਤੇ ਮਾਨਵਤਾ ਲਈ ਆਪਣਾ ਜੀਵਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਨੇ ਸਾਡੀ ਅਜਾਦੀ ਅਤੇ ਧਰਮ ਦੀ ਰਾਖੀ ਲਈ ਜੋ ਕੁਝ ਕੀਤਾ, ਉਸਦਾ ਅਰਥ ਅੱਜ ਵੀ ਅਟੱਲ ਹੈ। ਇਸ ਪਵਿੱਤਰ ਮੌਕੇ 'ਤੇ, ਰੇਡੀਓ ਹਾਂਜੀ ਦੇ ਇਸ ਖ਼ਾਸ ਸ਼ੋਅ ਵਿੱਚ ਮੇਰੇ ਨਾਲ ਨੇ ਮਸ਼ਹੂਰ ਪੰਜਾਬੀ ਪੱਤਰਕਾਰ ਪ੍ਰੀਤ ਰੂਪਲ ਜੀ। ਮੈਂ ਹਾਂ ਤੁਹਾਡਾ ਹੋਸਟ ਗੌਤਮ ਕਪਿਲ। ਆਓ, ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਧਰਮ ਦੇ ਅਸਲੀ ਅਰਥਾਂ ਨੂੰ ਸਮਝੀਏ।

Saturday Nov 23, 2024

ਨਾਨੀ ਦੀ ਦੇ ਅੱਜ ਦੇ ਐਪੀਸੋਡ ਵਿੱਚ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਜੀ(Nani Ji) ਅਤੇ ਵਿਸ਼ਾਲ ਵਿਜੈ ਸਿੰਘ ਜੀ ਨੇ ਛੋਟੇ ਬੱਚਿਆਂ ਵਿੱਚ ਭਾਵਨਾਵਾਂ ਦੀ ਮਹੱਤਤਾ ਤੇ ਗੱਲਬਾਤ ਕੀਤੀ, ਛੋਟੀ ਉਮਰ ਵਿੱਚ ਬੱਚੇ ਖੁਸ਼ੀ, ਗ਼ਮੀ, ਹੈਰਾਨੀ, ਡਰ ਆਦਿ ਭਾਵਾਂ ਨੂੰ ਸਮਝ ਨਹੀਂ ਪਾਉਂਦੇ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਅਤੇ ਜੇਕਰ ਕੋਈ ਭਾਵ ਉਹਨਾਂ ਉੱਤੇ ਅਸਰ ਪਾ ਰਿਹਾ ਹੈ ਤਾਂ ਕਿਵੇਂ ਉਸ ਭਾਵ ਨੂੰ ਪਛਾਣ ਕੇ ਉਸ ਪ੍ਰਤੀ ਪ੍ਰੀਕਿਰਿਆ ਕਰਨੀ ਹੈ, ਬੱਚਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਸਮਝਾ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ, ਆਸ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਵੇਗੀ ਅਤੇ ਕੰਮ ਵੀ ਆਵੇਗੀ, ਆਪਣੇ ਵਿਚਾਰ, ਸੁਝਾਅ ਜਾਂ ਸਵਾਲ ਤੁਸੀਂ ਸਾਡੇ ਨਾਲ ਜਰੂਰ ਸਾਂਝੇ ਕਰੋ...

Saturday Nov 23, 2024

ਇਰਸ਼ਾਦ ਸੰਧੂ ਦੀ ਲਿਖੀ ਹੋਈ ਬਹੁਤ ਸੋਹਣੀ ਕਵਿਤਾ "ਕੁੱਝ ਬੰਦਿਆ ਦੇ ਨਾਂਅ ਵੀ ਸੋਹਣੇ ਲੱਗਦੇ ਨੇ" ਜਿਸਨੂੰ ਹਰਮਨ ਨੇ ਰੇਡੀਓ ਹਾਂਜੀ ਦੇ ਜਰੀਏ ਆਪ ਸਭ ਨਾਲ ਬਹੁਤ ਸੋਹਣੇ ਤਰੀਕੇ ਨਾਲ ਸਾਂਝਾ ਕੀਤਾ, ਆਸ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਵੇਗੀ

Friday Nov 22, 2024

ਪੰਜਾਬ ਵਿਚ ਭਾਵੇਂ  ਪਰਾਲੀ ਨੂੰ ਇਸ ਸਮੇਂ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਣ ਮਨ ਲਿਆ ਗਿਆ ਹੈ।  ਇਸ ਤੋਂ ਇਲਾਵਾ ਵਾਹਨਾਂ ਤੋਂ ਇਸ ਤੋਂ ਖ਼ਤਰਨਾਕ ਪ੍ਰਦੂਸ਼ਣ ਫੈਲਦਾ, ਪਰ ਇੱਕ ਕਾਰਣ ਉਹ ਹੈ ਜਿਸ ਵਾਲ ਕਿਸੇ ਦਾ ਵੀ ਕੋਈ ਧਿਆਨ ਨਹੀਂ।  ਉਹ ਕਾਰਣ ਹੈ ਹੋਟਲਾਂ , ਮੈਰਜ ਪੈਲਸਾਂ, ਰੇਹੜੀਆਂ , ਘਰਾਂ ਚੋਂ  ਨਿਕਲਦਾ ਕੂੜਾ ਤੇ ਉਸ ਦਾ ਰੋਜਾਨਾ ਸਾੜੇ ਜਾਣਾ।  ਇਸ ਸਮੇਂ  ਜਦੋਂ ਪਰਾਲੀ ਦੀ ਅੱਗ ਵੀ ਲਗਭਗ ਖਤਮ ਹੋ ਗਯੀ ਹੈ ਪਰ ਧੂਆ ਪਹਿਲਾਂ ਨਾਲੋ ਵੀ ਵਧੇਰੇ ਹੈ ਪਾਰ ਕਿਸੇ ਦਾ ਇਸ ਪਾਸੇ ਖਿਆਲ ਨਹੀਂ। ਪੇਸ਼ ਹੈ ਇਸ ਵਸ਼ੇ ਤੇ ਪ੍ਰੀਤਮ ਰੁਪਾਲ ਜੀ ਦੇ ਨਾਲ ਵਿਸ਼ੇਸ਼ ਗੱਲਬਾਲ

Copyright 2026 All rights reserved.

Podcast Powered By Podbean

Version: 20241125