Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Friday Nov 22, 2024

Welcome to "Khulla Akhada" the most fun-filled and free-spirited show on Radio Haanji. Every Friday 10AM-12PM, Ranjodh Singh and Nonia Ji bring you a whirlwind of jokes, lively debates, poetry, and music. The theme of Haanji Melbourne is all about being open, expressive, and having a blast while doing it! Whether it's fun banter or insightful moments, there's something for everyone. Missed the show? No worries—our podcast has all the action, so you can catch up on the fun anytime you want!

Friday Nov 22, 2024

ਸੱਚ, ਜਿਸਦੀ ਭਾਲ ਵਿੱਚ ਸਾਰੀ ਦੁਨੀਆ ਭਟਕ ਰਹੀ ਹੈ, ਹਰ ਕਿਸੇ ਨੂੰ ਜਿਸਦੀ ਤਲਾਸ਼ ਹੈ, ਪਰ ਲੱਭਦਾ ਕਿਸੇ ਵਿਰਲੇ ਟਾਵੇਂ ਨੂੰ ਹੀ ਹੈ, ਪਰ ਅਸੀਂ ਜਿੰਨੂ ਸੱਚ ਕਹਿੰਦੇ ਹਾਂ ਕਿਉਹਸੱਚੀਓਂ ਸੱਚ ਹੈ, ਜੇ ਕਿੱਧਰੇ ਸੱਚ ਸਾਡੇ ਸਾਹਮਣੇ ਆ ਜਾਵੇ ਤਾਂ ਕਿਵੇਂ ਪਛਾਣ ਹੋਊਗੀ ਕਿ ਇਹ ਸੱਚ ਹੈ, ਅੱਜ ਦੀ ਕਹਾਣੀ ਵੀ ਸੱਚ ਦੀ ਤਲਾਸ਼ ਦੀ ਗੱਲ ਕਰਦੀ ਹੈ...

Friday Nov 22, 2024

ਪੰਜਾਬ ਵਿਚ ਭਾਵੇਂ  ਪਰਾਲੀ ਨੂੰ ਇਸ ਸਮੇਂ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਣ ਮਨ ਲਿਆ ਗਿਆ ਹੈ।  ਇਸ ਤੋਂ ਇਲਾਵਾ ਵਾਹਨਾਂ ਤੋਂ ਇਸ ਤੋਂ ਖ਼ਤਰਨਾਕ ਪ੍ਰਦੂਸ਼ਣ ਫੈਲਦਾ, ਪਰ ਇੱਕ ਕਾਰਣ ਉਹ ਹੈ ਜਿਸ ਵਾਲ ਕਿਸੇ ਦਾ ਵੀ ਕੋਈ ਧਿਆਨ ਨਹੀਂ।  ਉਹ ਕਾਰਣ ਹੈ ਹੋਟਲਾਂ , ਮੈਰਜ ਪੈਲਸਾਂ, ਰੇਹੜੀਆਂ , ਘਰਾਂ ਚੋਂ  ਨਿਕਲਦਾ ਕੂੜਾ ਤੇ ਉਸ ਦਾ ਰੋਜਾਨਾ ਸਾੜੇ ਜਾਣਾ।  ਇਸ ਸਮੇਂ  ਜਦੋਂ ਪਰਾਲੀ ਦੀ ਅੱਗ ਵੀ ਲਗਭਗ ਖਤਮ ਹੋ ਗਯੀ ਹੈ ਪਰ ਧੂਆ ਪਹਿਲਾਂ ਨਾਲੋ ਵੀ ਵਧੇਰੇ ਹੈ ਪਾਰ ਕਿਸੇ ਦਾ ਇਸ ਪਾਸੇ ਖਿਆਲ ਨਹੀਂ। ਪੇਸ਼ ਹੈ ਇਸ ਵਸ਼ੇ ਤੇ ਪ੍ਰੀਤਮ ਰੁਪਾਲ ਜੀ ਦੇ ਨਾਲ ਵਿਸ਼ੇਸ਼ ਗੱਲਬਾਲ

Friday Nov 22, 2024

ਆਸਟ੍ਰੇਲੀਆ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਨਵਾਂ ਕਾਨੂੰਨ, ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਨੂੰ ਪਾਬੰਦ ਕੀਤਾ ਜਾਵੇਗਾ, ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। 
ਹੁਣ ਦੁਨੀਆਂ ਦੇ ਸਭ ਤੋਂ ਅਮੀਰ ਸਖ਼ਸ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ Elon Musk ਨੇ ਇਸ ਕਦਮ ਨੂੰ ਨਿੰਦਿਆ ਹੈ। 
Musk ਦਾ ਕਹਿਣਾ ਹੈ ਕਿ ਇੰਝ ਲੱਗ ਰਿਹਾ ਹੈ ਕਿ ਆਸਟ੍ਰੇਲੀਆ ਸਰਕਾਰ back door ਰਾਹੀਂ internet 'ਤੇ ਲਗਾਮ ਲਗਾਉਣਾ ਚਾਹੁੰਦੀ ਹੈ। 
ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਜਿਆਦਾਤਰ ਸਰਵੇਖਣਾਂ ਵਿੱਚ ਆਸਟ੍ਰੇਲੀਆਈ ਨਾਗਰਿਕਾਂ ਖ਼ਾਸ ਤੌਰ 'ਤੇ ਮਾਪਿਆਂ ਨੂੰ ਇਹ ਫ਼ੈਸਲਾ ਪਸੰਦ ਆ ਰਿਹਾ ਹੈ। 

Thursday Nov 21, 2024

ਯੂਕਰੇਨ ਨੇ ਕਿਹਾ ਕਿ ਰੂਸ ਨੇ ਲੰਘੀ ਰਾਤ ਨੂੰ ਯੂਕਰੇਨੀ ਸ਼ਹਿਰ ਨਿਪਰੋ 'ਤੇ ਹਮਲਾ ਕਰਦਿਆਂ ਜੰਗ ਵਿੱਚ ਪਹਿਲੀ ਵਾਰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ (ICBM) ਦੀ ਵਰਤੋਂ ਕੀਤੀ। ਯੂਕਰੇਨੀ ਹਵਾਈ ਸੈਨਾ ਨੇ ਟੈਲੀਗ੍ਰਾਮ 'ਤੇ ਬਿਆਨ ਵਿੱਚ ਦੱਸਿਆ ਕਿ ਇਹ ਮਿਜ਼ਾਈਲ ਰੂਸ ਦੇ ਅਸਤਰਖਾਨ ਖੇਤਰ ਤੋਂ ਦਾਗੀ ਗਈ ਸੀ, ਜੋ ਕੈਸਪੀਅਨ ਸਾਗਰ ਨਾਲ ਸਥਿਤ ਹੈ, ਪਰ ਇਸ ਗੱਲ ਦੀ ਸਪੱਸ਼ਟਤਾ ਨਹੀਂ ਦਿੱਲੀ ਕਿ ਇਹ ਕਿਸ ਕਿਸਮ ਦੀ ਮਿਜ਼ਾਈਲ ਸੀ। ਨਿਪਰੋ 'ਤੇ ਇਹ ਮਿਜ਼ਾਈਲ ਅਠ ਹੋਰ ਮਿਜ਼ਾਈਲਾਂ ਨਾਲ ਭੇਜੀ ਗਈ ਸੀ, ਅਤੇ ਯੂਕਰੇਨੀ ਸੈਨਾ ਨੇ ਛੇ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਹਨ ਅਤੇ ਇੱਕ ਸਨਅਤੀ ਅਦਾਰਾ ਅਤੇ ਦਿਵਿਆਂਗ ਲੋਕਾਂ ਦਾ ਮੁੜ ਵਸੇਬਾ ਕੇਂਦਰ ਨੁਕਸਾਨਿਆ ਗਿਆ ਹੈ। 
ਇਹ ਹਮਲਾ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵੱਲੋਂ ਸੋਧੇ ਪ੍ਰਮਾਣੂ ਸਿੱਧਾਂਤ 'ਤੇ ਦਸਤਖ਼ਤ ਕਰਨ ਤੋਂ ਦੋ ਦਿਨ ਬਾਅਦ ਕੀਤਾ ਗਿਆ ਹੈ

Thursday Nov 21, 2024

Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Thursday Nov 21, 2024

Join Radio Haanji hosts Vishalvijay Singh and Preetinder Grewal as we explore the decline of reading habits in the Punjabi community and why it’s crucial to revive this timeless tradition. From preserving our culture and language to fostering creativity and intellectual growth, we discuss practical ways to reconnect with books and inspire the next generation. Let’s turn the page and rediscover the power of literature together!

Thursday Nov 21, 2024

ਮਾਂ-ਬਾਪ, ਬੇਬੇ-ਬਾਪੂ, ਮੰਮੀ-ਡੈਡੀ ਜੋ ਮਰਜ਼ੀ ਕਹਿ ਕੇ ਬੁਲਾ ਲਵੋ, ਪਰ ਇਹਨਾਂ ਦੇ ਮਾਇਨੇ, ਸੁਭਾਅ, ਅਹਿਸਾਸ ਪੂਰੀ ਦੁਨੀਆ ਵਿੱਚ ਇੱਕੋ ਜਿਹੇ ਹਨ, ਸਾਰਿਆਂ ਲਈ ਸਭ ਤੋਂ ਜਰੂਰੀ ਚੀਜ਼ ਆਪਣੀ ਔਲਾਦ ਦੀ ਖੁਸ਼ੀ ਹੈ ਅਤੇ ਮਾਪੇ ਆਪਣੀ ਔਲਾਦ ਦੀ ਖੁਸ਼ੀ ਲਈ ਕਿਸੇ ਵੀ ਤਰਾਂ ਦੇ ਦੁੱਖ ਜਰ ਜਾਂਦੇ ਹਨ, ਜਿੰਨ੍ਹੇ ਜੋਗੇ ਹੁੰਦੇ ਹਨ ਉਸਤੋਂ ਹਮੇਸ਼ਾ ਵਧਕੇ ਕਰਦੇ ਹਨ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਕਮੀ ਜਾਂ ਮੁਸ਼ਕਿਲ ਨਾ ਆਵੇ, ਪਰ ਕਈ ਵਾਰੀ ਅਸੀਂ ਆਪਣੇ ਮਾਪਿਆਂ ਦੇ ਕੀਤੇ ਉੱਦਮ, ਮਿਹਨਤ ਅਤੇ ਤਿਆਗ ਨੂੰ ਅਣਗੌਲਿਆਂ ਕਰ ਦੇਂਦੇ ਹਾਂ, ਸਾਨੂੰ ਜਾਪਦਾ ਹੈ ਕਿ ਇਹ ਤਾਂ ਸਾਡਾ ਹਕ਼ ਹੈ, ਸਾਡੇ ਮਾਪੇ ਜੋ ਸਾਡੇ ਲਈ ਕਰ ਰਹੇ ਹਨ ਉਹ ਤਾਂ ਹਰ ਕੋਈ ਕਰਦਾ ਹੈ ਅਤੇ ਅਸੀਂ ਉਹਨਾਂ ਨੂੰ ਬਹੁਤ ਹਲਕੇ ਵਿੱਚ ਲੈ ਜਾਂਦੇ ਹਾਂ, ਪਰ ਜੇਕਰ ਥੋੜ੍ਹਾ ਜਿਹਾ ਵੀ ਇਮਾਨਦਾਰੀ ਨਾਲ ਸੋਚਿਆ ਜਾਵੇ ਤਾਂ ਸਾਨੂੰ ਸਾਰੀ ਸਮਝ ਆ ਜਾਵੇਗੀ ਕਿ ਉਹ ਸਾਡੇ ਲਈ ਕੀ ਕੁੱਝ ਕਰਦੇ ਹਨ ਤੇ ਕਿਵੇਂ ਕਰਦੇ ਹਨ, ਅੱਜ ਦੀ ਕਹਾਣੀ ਵੀ ਕੁੱਝ ਇਸ ਤਰਾਂ ਦਾ ਹੀ ਸੁਨੇਹਾ ਸਾਨੂੰ ਸਾਰਿਆਂ ਨੂੰ ਦੇਂਦੀ ਹੈ, ਆਸ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਊਗੀ...

Thursday Nov 21, 2024

ਪੰਜਾਬ ’ਚ ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪੈਣ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਸ਼ਾਮ ਦੇ ਛੇ ਵਜੇ ਤੱਕ ਚਾਰ ਸੀਟਾਂ ’ਤੇ 63 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਈਆਂ ਵੋਟਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਹਲਕਾ ਡੇਰਾ ਬਾਬਾ ਨਾਨਕ ਵਿਚ ਆਗੂਆਂ ਵਿਚਾਲੇ ਬਹਿਸਬਾਜ਼ੀ ਹੋਈ ਹੈ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਵੋਟਾਂ ਦਾ ਅਮਲ ਮੁਕੰਮਲ ਹੋਣ ਨਾਲ 45 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ’ਚ ਬੰਦ ਹੋ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਵਿਚ ਸ਼ਾਮ ਛੇ ਵਜੇ ਤੱਕ 63 ਫ਼ੀਸਦੀ, ਬਰਨਾਲਾ ਹਲਕੇ ’ਚ 54 ਅਤੇ ਚੱਬੇਵਾਲ ਹਲਕੇ ਵਿਚ 53 ਫ਼ੀਸਦੀ ਵੋਟਾਂ ਪਈਆਂ।

Thursday Nov 21, 2024

ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਇੱਕ ਐਸਾ ਫ਼ੈਸਲਾ ਲਿਆ ਹੈ, ਜਿਸ ਨਾਲ ਸਿਆਸੀ ਪੱਧਰ 'ਤੇ Anthony Albanese ਵਜ਼ਾਰਤ ਵੱਲ ਕਈ ਉਂਗਲਾਂ ਉਠਣਗੀਆਂ। 
ਸਰਕਾਰ ਨੇ Future Fund ਰਾਹੀਂ ਦੇਸ਼ ਵਿੱਚ ਘਰਾਂ ਦੀ ਕਿੱਲਤ ਨੂੰ ਦੂਰ ਕਰਨ ਅਤੇ green energy ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਮਨ ਬਣਾਇਆ ਹੈ।
 ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ Future Fund ਇੱਕ ਪਬਲਿਕ wealth fund ਹੈ, ਜੋ ਕਿ ਆਸਟ੍ਰੇਲੀਆ ਦੀ ਕੁੱਲ ਆਰਥਿਕਤਾ ਦਾ ਤੀਸਰਾ ਹਿੱਸਾ ਹੈ। 
ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਵਿੱਚੋਂ ਘੱਟੋ ਘੱਟ 2032-33 ਤੱਕ ਪੈਸਾ ਨਹੀਂ ਕੱਢਣਗੇ। 
Future Fund ਨੂੰ ਲਿਬਰਲ ਪਾਰਟੀ ਦੇ ਸਾਬਕਾ treasurer Peter Costello ਨੇ ਸ਼ੁਰੂ ਕੀਤਾ ਸੀ, ਉਦੋਂ ਇਸ ਵਿੱਚ $60 ਬਿਲੀਅਨ ਡਾਲਰ ਰੱਖੇ ਗਏ ਸਨ। ਇਸ ਫੰਡ ਰਾਹੀਂ ਸਰਕਾਰ ਜਨਤਕ ਖੇਤਰਾਂ ਵਿੱਚ invest ਕਰਦੀ ਹੈ ਅਤੇ ਕਮਾਈ ਦੀ ਰਕਮ ਜਮ੍ਹਾ ਹੋਈ ਜਾ ਰਹੀ ਹੈ। ਜਿਸ ਨੂੰ ਦੇਸ਼ ਵਿੱਚ ਐਮਰਜੈਂਸੀ ਜਿਹੇ, ਔਖੇ ਘਰੇਲੂ ਜਾਂ ਬਾਹਰੀ ਸੰਕਟ ਵੇਲੇ ਇਸਤੇਮਾਲ ਕਰਨ ਲਈ ਬਚਾਇਆ ਜਾ ਰਿਹਾ ਹੈ। 
ਮੌਜੂਦਾ ਸਮੇਂ ਵਿੱਚ ਇਸ ਫੰਡ ਅੰਦਰ $230 ਬਿਲੀਅਨ ਡਾਲਰ ਹੋ ਚੁੱਕੇ ਹਨ, ਜੋ ਕਿ ਦੇਸ਼ ਦੀ ਆਰਥਿਕਤਾ ਦਾ ਤੀਸਰਾ ਹਿੱਸਾ ਬਣਦਾ ਹੈ। 
ਅਜਿਹੇ ਵਿੱਚ Labor ਸਰਕਾਰ ਦੇ ਇਸ ਫ਼ੈਸਲੇ ਨਾਲ ਆਉਂਦੇ ਦਿਨਾਂ ਵਿੱਚ ਚੰਗੀ ਸਿਆਸਤ ਭਖੇਗੀ। 

Copyright 2026 All rights reserved.

Podcast Powered By Podbean

Version: 20241125