Episodes

Saturday Nov 09, 2024
Saturday Nov 09, 2024
ਜਿਸ ਹਿਸਾਬ ਨਾਲ ਸਾਡੇ ਵਾਤਾਵਰਨ ਵਿੱਚ ਬਦਲਾਅ ਆ ਰਹੇ ਹਨ ਅਤੇ ਇਸ ਬਦਲਾਅ ਦੇ ਖ਼ਤਰਨਾਕ ਨਤੀਜ਼ੇ ਸਾਨੂੰ ਹਰ ਰੋਜ਼ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਹੜ੍ਹ, ਲੋੜੋਂ ਜ਼ਿਆਦਾ ਮੀਂਹ, ਗਰਮੀ ਅਤੇ ਠੰਡ ਦਾ ਲਗਾਤਾਰ ਵਧਣਾ, ਸੋਕੇ ਆਦਿ ਵੇਖਣ ਨੂੰ ਮਿਲ ਰਹੇ ਹਨ ਇਹ ਸਾਡੀ ਦੁਨੀਆ ਲਈ ਕੁਦਰਤ ਦੀ ਚੇਤਾਵਨੀ ਹੀ ਹੈ, Climate Change ਦੇ ਅੱਜ ਐਪੀਸੋਡ ਵਿੱਚ ਕੁੱਝ ਅਜਿਹੇ ਤੱਤ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੰਨ੍ਹਾਂ ਨੂੰ ਸੁਣ ਕੇ ਹੈਰਾਨੀ ਦੇ ਨਾਲ-ਨਾਲ ਪ੍ਰੇਸ਼ਾਨੀ ਹੋਣੀ ਵੀ ਲਾਜ਼ਮੀ ਹੈ, ਕਿਉਂਕ ਵਾਤਾਵਰਨ ਦੇ ਹਲਾਤ ਦਿਨੋ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ

Friday Nov 08, 2024
Friday Nov 08, 2024
Mental Health ਅਜੋਕੇ ਸਮੇਂ ਵਿੱਚ ਇੱਕ ਅਜਿਹਾ ਸ਼ਬਦ ਹੈ ਜਿਸਤੋਂ ਲੱਗਭਗ ਹਰ ਕੋਈ ਵਾਕਿਫ ਹੈ, ਪਰ ਹਾਲੇ ਵੀ ਇਸ ਬਾਰੇ ਖੁੱਲ੍ਹਕੇ ਗੱਲਬਾਤ ਨਹੀਂ ਕੀਤੀ ਜਾਂਦੀ, ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝਦੇ ਹਾਂ ਅਤੇ ਕੁੱਝ ਸਮੱਸਿਆਵਾਂ ਇਹੋ ਜਿਹੀਆਂ ਹੁੰਦੀਆਂ ਹਨ ਜਿੰਨ੍ਹਾ ਦਾ ਬੋਝ ਅੰਦਰੋਂ-ਅੰਦਰੀਂ ਸਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਿਹਾ ਹੁੰਦਾ ਹੈ, ਜ਼ਿਆਦਾਤਰ ਲੋਕ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰਨਾ ਪਸੰਦ ਨਹੀਂ ਕਰਦੇ, ਜਿਸ ਕਾਰਨ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਜਾਂ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ Mental Health ਸਹੀ ਨਹੀਂ ਹੈ ਅਤੇ ਉਹਨਾਂ ਨੂੰ ਇਸ ਬਾਰੇ ਗੱਲ ਕਰਨ ਦੀ ਲੋੜ੍ਹ ਹੈ, ਨਾਨੀ ਜੀ ਦੇ ਅੱਜ ਦੇ ਐਪੀਸੋਡ ਵਿੱਚ ਇਸ ਵਿਸ਼ੇ ਬਹੁਤ ਖੁੱਲੀ ਗੱਲਬਾਤ ਕੀਤੀ ਗਈ, ਜਿਸਦਾ ਮੁੱਖ ਕੇਂਦਰ ਬਿੰਦੂ ਇਹੋ ਹੀ ਸੀ ਕਿ ਇਸ ਬਾਰੇ ਗੱਲ ਕਰਨੀ ਬਹੁਤ ਜਰੂਰੀ ਹੈ, ਅਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ...

Friday Nov 08, 2024
Friday Nov 08, 2024
ਅਸੀਂ ਸਾਰੇ ਸੁਭਾਅ ਆਦਤਾਂ ਸੋਚ ਪੱਖੋਂ ਇੱਕੋ ਜਿਹੇ ਹਾਂ, ਕਿਸੇ ਚ ਕੋਈ ਔਗੁਣ ਹੈ, ਕਿਸੇ ਚ ਕੋਈ ਹੋਰ, ਕੋਈ ਕਿਸੇ ਪੱਖ ਤੋਂ ਬਹੁਤ ਗੁਣੀ ਹੈ, ਤੇ ਕੋਈ ਦੂਜਾ ਕਿਸੇ ਦੂਜੇ ਪੱਖ ਤੋਂ, ਬੁਰੇ ਤੋਂ ਬੁਰੇ ਇਨਸਾਨ ਵਿੱਚ ਵੀ ਕੋਈ ਚੰਗਿਆਈ ਹੋਵੇਗੀ, ਤੇ ਚੰਗੇ ਤੋਂ ਚੰਗੇ ਇਨਸਾਨ ਵਿੱਚ ਵੀ ਔਗੁਣ ਜਰੂਰ ਹੋਣਗੇ, ਪਰ ਜਦੋਂ ਗੱਲ ਮੈਂ(ਆਪਣੇ ਆਪ) ਦੀ ਆਉਂਦੀ ਹੈ ਤਾਂ ਸਾਨੂੰ ਆਪਣੀਆਂ ਸਾਰੀਆਂ ਬੁਰਾਈਆਂ, ਔਗੁਣ ਦਿਸਣੋ ਬੰਦ ਹੋ ਜਾਂਦੇ ਨੇ, ਪਰ ਜਦੋ ਗੱਲ ਕਿਸੇ ਦੂਜੇ ਦੀ ਆਉਂਦੀ ਹੈ ਤਾਂ ਉਸ ਵਿੱਚ ਕੋਈ ਚੰਗਿਆਈ ਲੱਭਿਆਂ ਵੀ ਨਹੀਂ ਲੱਭਦੀ, ਇਹ ਬਹੁਤ ਆਮ ਹੈ ਅਤੇ ਹਰ ਕਿਸੇ ਨਾਲ ਇੰਞ ਹੀ ਹੁੰਦਾ ਹੈ, ਪਰ ਜੇਕਰ ਦੂਜੇ ਦੇ ਔਗੁਣ ਲੱਭਣ ਉੱਤੇ ਲਾਉਣ ਵਾਲੇ ਸਮੇਂ ਨੂੰ ਆਪਣੇ ਔਗੁਣ ਲੱਭਣ ਵਿੱਚ ਅਤੇ ਉਹਨਾਂ ਔਗੁਣਾਂ ਨੂੰ ਦੂਰ ਕਰਨ ਵਿੱਚ ਲਾਇਆ ਜਾਵੇ ਤਾਂ ਹੋ ਸਕਦਾ ਕਿ ਆਪਣੇ ਔਗੁਣ ਦੂਰ ਹੋਣ ਨਾਲ ਸਾਨੂੰ ਦੂਜਿਆਂ ਦੇ ਔਗੁਣ ਵੀ ਦਿਸਣੇ ਬੰਦ ਹੋ ਜਾਣ, ਅੱਜ ਦੀ ਕਹਾਣੀ ਕੁੱਝ ਇਸ ਤਰ੍ਹਾਂ ਦਾ ਹੀ ਸੁਨੇਹਾ ਦੇਂਦੀ ਹੈ...

Friday Nov 08, 2024
Friday Nov 08, 2024
ਇਸ ਹਫ਼ਤੇ ਦੇ Health Talk ਦੇ ਐਪੀਸੋਡ ਵਿੱਚ ਡਾ.ਸੰਦੀਪ ਭਗਤ ਜੀ ਨੇ ਤਣਾਅ(Stress) ਬਾਰੇ ਜਾਣਕਾਰੀ ਦਿਤੀ ਕਿ ਕਿਵੇਂ Stress ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਇਸਤੋਂ ਹੋਣ ਵਾਲੇ ਗੰਭੀਰ ਰੋਗ ਜਿਵੇਂ ਦਿਲ ਦੀਆਂ ਬਿਮਾਰੀਆਂ, ਸ਼ੂਗਰ, BP ਵੱਧਣਾ ਆਦਿ ਬਹੁਤ ਆਮ ਹਨ, ਅਕਸਰ ਲੋਕ ਦਵਾਈਆਂ ਖਾ ਕੇ Stress ਅਤੇ ਇਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇੱਕਲਿਆਂ ਦਵਾਈਆਂ ਇਸ ਵਿੱਚ ਮਦਦ ਨਹੀਂ ਕਰ ਸਕਦੀਆਂ, ਡਾ ਸਾਬ ਨੇ ਦੱਸਿਆ ਕਿ ਕਿਵੇਂ ਅਸੀਂ Stress ਨੂੰ Manage ਕਰ ਸਕਦੇ ਹਾਂ, ਦਵਾਈ ਦੇ ਨਾਲ-ਨਾਲ ਹੋਰ ਕਿਹੜੇ ਤਰੀਕੇ ਹਨ ਜੋ ਸਾਨੂੰ ਤਣਾਅ ਤੋਂ ਬਚਾਅ ਕਰਨ ਵਿੱਚ ਮਦਦ ਕਰ ਸਕਦੇ ਹਨ, ਆਸ ਕਰਦੇ ਹਾਂ ਕਿ ਇਹ ਗਲਬਾਤ ਹਰ ਸੁਨਣ ਵਾਲੇ ਲਈ ਲਾਭਦਾਇਕ ਹੋਵੇਗੀ ਕਿਉਕਿਂ ਕੋਈ ਵੀ ਅਜਿਹਾ ਇਨਸਾਨ ਨਹੀਂ ਹੈ ਜੋ ਕਿ Stress ਨਾ ਲੈਂਦਾ ਹੋਵੇ...

Friday Nov 08, 2024
Friday Nov 08, 2024
ਦੇਸ਼ ਭਰ ਵਿੱਚ Garage Sale Trail ਮੁਹਿੰਮ ਤਹਿਤ ਵਰਤੇ ਹੋਏ ਸਾਮਾਨ ਦੀ ਮੁੜ ਵਿਕਰੀ ਕੀਤੀ ਜਾ ਰਹੀ ਹੈ। ਉਂਝ ਤਾਂ ਹਰ weekend ਆਸਟ੍ਰੇਲੀਆ ਦੇ ਹਰ ਸ਼ਹਿਰ ਦੀ ਹਰ ਗਲੀ ਮੁਹੱਲੇ ਵਿੱਚ ਅਜਿਹਾ ਹੁੰਦਾ ਹੈ, ਪਰ 9-10 ਨਵੰਬਰ ਅਤੇ ਫਿਰ ਇਸ ਤੋਂ ਅਗਲੇ ਸਪਤਾਹ ਅੰਤ ਯਾਨੀ 16-17 ਨਵੰਬਰ ਨੂੰ Garage Sale ਦੀ ਖਾਸ ਮੁਹਿੰਮ ਚੱਲ ਰਹੀ ਹੈ, ਜਦੋਂ ਦੇਸ਼ ਭਰ ਵਿੱਚ ਅਜਿਹੀਆਂ 15,000 ਸੇਲਾਂ ਲੱਗਣਗੀਆਂ। ਮੰਨਿਆਂ ਜਾ ਰਿਹਾ ਹੈ ਕਿ ਕਰੀਬ $3.5 ਮਿਲੀਅਨ ਡਾਲਰ ਦਾ ਸਾਮਾਨ ਖਰੀਦਿਆ- ਵੇਚਿਆ ਜਾਣਾ ਹੈ।
ਪਿਛਲੇ ਸਾਲ 2023 ਵਿੱਚ 420,000 ਗ੍ਰਾਹਕਾਂ ਨੇ ਆਪਣੇ ਆਂਢ ਗੁਆਂਢ ਜਾਂ ਦੂਰੋਂ ਨੇੜਿਓਂ ਲੱਗੀਆਂ Garage Sales ਵਿੱਚ 14,000 ਥਾਵਾਂ 'ਤੇ ਜਾਕੇ ਖਰੀਦੋ ਫਰੋਖ਼ਤ ਕੀਤੀ ਸੀ।

Friday Nov 08, 2024
Friday Nov 08, 2024
ਇਹ ਕਹਾਣੀ ਸਾਡੀ ਜ਼ਿੰਦਗੀ ਦੇ ਉਹਨਾਂ ਅਨੁਭਵਾਂ ਤੇ ਅਧਾਰਤ ਹੈ, ਜਿੱਥੇ ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਸਾਡੇ ਕੋਲ ਸਭ ਕੁਝ ਹੋਵੇ, ਸਾਡਾ ਕੰਮ ਆਸਾਨ ਹੋ ਜਾਵੇ ਅਤੇ ਸਾਨੂੰ ਹਰ ਰੋਜ਼ ਨਵੀਆਂ ਸਫਲਤਾਵਾਂ ਮਿਲਦੀਆਂ ਰਹਿਣ। ਪਰ ਹਕੀਕਤ ਇਹ ਹੈ ਕਿ ਜ਼ਿੰਦਗੀ ਦਾ ਸਫ਼ਰ ਸਿਰਫ ਖੁਸ਼ੀ ਜਾਂ ਸਫਲਤਾ ਵਿੱਚ ਹੀ ਨਹੀਂ, ਸਗੋਂ ਉਸ ਸਮੇਂ ਵੀ ਬਸ ਬੇਹਤਰ ਬਣਨ ਦੀ ਲੋੜ ਹੁੰਦੀ ਹੈ, ਜਦੋਂ ਅਸੀਂ ਆਪਣੇ ਕੰਮ ਤੋਂ ਪੂਰੀ ਤਰਾਂ ਖੁਸ਼ ਨਹੀਂ ਹੁੰਦੇ।

Thursday Nov 07, 2024
Thursday Nov 07, 2024
ਕੀ ਤੁਹਾਨੂੰ ਲੱਗਦਾ ਹੈ ਅੱਜਕਲ ਬਹੁਤ ਸਾਰੇ ਲੋਕਾਂ ਲਈ ਫੋਕਾ ਦਿਖਾਵਾ, ਫੋਕੀ ਟੌਹਰ, ਫੁਕਰੀ ਆਦਿ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਹ ਵਰਤਾਰਾ ਅਕਸਰ ਈਰਖਾ, ਸਾੜਾ, ਉਦਾਸੀ ਅਤੇ ਹੀਣ-ਭਾਵਨਾ ਵਿਚੋਂ ਉਪਜਦਾ ਹੈ। ਇੱਕ ਦੂਜੇ ਦੀਆਂ ਰੀਸਾਂ ਕਰਦੇ ਅਸੀਂ ਫਜੂਲ ਖਰਚਿਆਂ ਤੋਂ ਵੀ ਗੁਰੇਜ਼ ਨਹੀਂ ਕਰਦੇ ਜਿਸਦੀ ਪ੍ਰਤੱਖ ਉਦਾਹਰਣ ਕਰਜ਼ਾ ਚੁੱਕਕੇ ਕੀਤੇ ਮਹਿੰਗੇ ਵਿਆਹ, ਖਰੀਦੀਆਂ ਹੋਈਆਂ ਮਹਿੰਗੀਆਂ ਕਾਰਾਂ, ਬਰਾਂਡਡ ਕੱਪੜੇ, ਘੜੀਆਂ ਆਦਿ ਵੀ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲ ਵਿਜੇ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ...

Thursday Nov 07, 2024
Thursday Nov 07, 2024
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਗਿਰਦੇ ਪੱਧਰ 'ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਪੰਥ ਦੀ ਪ੍ਰਤੀਨਿਧਿਤਾ ਕਰਦੇ ਅਕਾਲੀ ਦਲ ਦੀ ਅਜਿਹੀ ਹਾਲਤ ਕਿਉਂ ਹੈ?

Thursday Nov 07, 2024
Thursday Nov 07, 2024
ਡੌਨਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਉਨ੍ਹਾਂ ਦੇ ਸਭ ਤੋਂ ਵੱਡੇ ਸਮਰਥਕ ਮੰਨੇ ਜਾਂਦੇ ਈਲੋਨ ਮਸਕ ਲਈ ਅਸਲ ‘ਜਿੱਤ’ ਸਾਬਤ ਹੋ ਸਕਦੀ ਹੈ।ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਟਰੰਪ ਦੇ ਨਾਲ ਚੋਣਾਂ ਵਾਲੀ ਰਾਤ ਉਨ੍ਹਾਂ ਦੇ ਰਿਜ਼ੌਰਟ ਮਾਰ-ਏ-ਲਾਗੋ ਵਿੱਚ ਗੁਜ਼ਾਰੀ ਸੀ। ਕਿਹਾ ਜਾ ਰਿਹਾ ਹੈ ਕਿ Trump ਆਪਣੀ ਕੈਬਿਨੇਟ ਵਿੱਚ Elon Musk ਨੂੰ ਅਹਿਮ ਥਾਂ ਦੇ ਸਕਦੇ ਹਨ।

Thursday Nov 07, 2024
Thursday Nov 07, 2024
ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਗਈ ਹੈ।
ਮਾਪਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ Anthony Albanese ਨੇ ਕਿਹਾ ਕਿ ਕਾਨੂੰਨ ਪਾਸ ਹੋਣ ਤੋਂ 12 ਮਹੀਨਿਆਂ ਅੰਦਰ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਬਿਲ ਨੂੰ ਪ੍ਰਸਤਾਵ ਕਰਦਿਆਂ ਉਹਨਾਂ ਦੱਸਿਆ ਕਿ ਇਹ ਹੁਣ ਮਾਪਿਆਂ ਦਾ ਫ਼ਰਜ਼ ਹੋਵੇਗਾ ਕਿ ਉਹ ਆਪਣੇ ਨਾਬਾਲਿਗਾਂ ਨੂੰ ਕੋਰੀ ਨਾਂਹ ਕਰਨ ਅਤੇ ਕਹਿਣ ਕਿ ਦੇਸ਼ ਦਾ ਕਾਨੂੰਨ ਸਾਨੂੰ ਇਹ ਤੁਹਾਡੇ ਲਈ ਇਸਤੇਮਾਲ ਕਰਨ ਤੋਂ ਰੋਕਦਾ ਹੈ।
ਹਾਲਾਂਕਿ ਕਾਨੂੰਨ ਤਹਿਤ ਸਜ਼ਾਵਾਂ ਤਾਂ ਨਹੀਂ ਹੋਣਗੀਆਂ, ਪਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।







