Episodes

Thursday Nov 07, 2024
Thursday Nov 07, 2024
ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਗਿਰਦੇ ਪੱਧਰ 'ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਪੰਥ ਦੀ ਪ੍ਰਤੀਨਿਧਿਤਾ ਕਰਦੇ ਅਕਾਲੀ ਦਲ ਦੀ ਅਜਿਹੀ ਹਾਲਤ ਕਿਉਂ ਹੈ?

Thursday Nov 07, 2024
Thursday Nov 07, 2024
ਡੌਨਲਡ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਉਨ੍ਹਾਂ ਦੇ ਸਭ ਤੋਂ ਵੱਡੇ ਸਮਰਥਕ ਮੰਨੇ ਜਾਂਦੇ ਈਲੋਨ ਮਸਕ ਲਈ ਅਸਲ ‘ਜਿੱਤ’ ਸਾਬਤ ਹੋ ਸਕਦੀ ਹੈ।ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਟਰੰਪ ਦੇ ਨਾਲ ਚੋਣਾਂ ਵਾਲੀ ਰਾਤ ਉਨ੍ਹਾਂ ਦੇ ਰਿਜ਼ੌਰਟ ਮਾਰ-ਏ-ਲਾਗੋ ਵਿੱਚ ਗੁਜ਼ਾਰੀ ਸੀ। ਕਿਹਾ ਜਾ ਰਿਹਾ ਹੈ ਕਿ Trump ਆਪਣੀ ਕੈਬਿਨੇਟ ਵਿੱਚ Elon Musk ਨੂੰ ਅਹਿਮ ਥਾਂ ਦੇ ਸਕਦੇ ਹਨ।

Thursday Nov 07, 2024
Thursday Nov 07, 2024
ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਗਈ ਹੈ।
ਮਾਪਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ Anthony Albanese ਨੇ ਕਿਹਾ ਕਿ ਕਾਨੂੰਨ ਪਾਸ ਹੋਣ ਤੋਂ 12 ਮਹੀਨਿਆਂ ਅੰਦਰ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਬਿਲ ਨੂੰ ਪ੍ਰਸਤਾਵ ਕਰਦਿਆਂ ਉਹਨਾਂ ਦੱਸਿਆ ਕਿ ਇਹ ਹੁਣ ਮਾਪਿਆਂ ਦਾ ਫ਼ਰਜ਼ ਹੋਵੇਗਾ ਕਿ ਉਹ ਆਪਣੇ ਨਾਬਾਲਿਗਾਂ ਨੂੰ ਕੋਰੀ ਨਾਂਹ ਕਰਨ ਅਤੇ ਕਹਿਣ ਕਿ ਦੇਸ਼ ਦਾ ਕਾਨੂੰਨ ਸਾਨੂੰ ਇਹ ਤੁਹਾਡੇ ਲਈ ਇਸਤੇਮਾਲ ਕਰਨ ਤੋਂ ਰੋਕਦਾ ਹੈ।
ਹਾਲਾਂਕਿ ਕਾਨੂੰਨ ਤਹਿਤ ਸਜ਼ਾਵਾਂ ਤਾਂ ਨਹੀਂ ਹੋਣਗੀਆਂ, ਪਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

Thursday Nov 07, 2024
Thursday Nov 07, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Nov 06, 2024
Wednesday Nov 06, 2024
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਬੁਲਾਈ ਗਈ ਵਿਦਵਾਨਾਂ ਦੀ ਇਕੱਤਰਤਾ ਵਿਚ ਵੱਖ-ਵੱਖ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਅਕਾਲ ਤਖ਼ਤ ਵੱਲੋਂ ਇਨ੍ਹਾਂ ਨੂੰ ਵਿਚਾਰਨ ਉਪਰੰਤ ਅਗਲੇਰੀ ਕਾਰਵਾਈ ਬਾਰੇ ਫ਼ੈਸਲਾ ਕੀਤਾ ਜਾਵੇਗਾ।

Wednesday Nov 06, 2024
Wednesday Nov 06, 2024
ਅਸੀਂ ਅਕਸਰ ਸੁਣਿਆ ਕਿ ਚਿੰਤਾ, ਚਿਤਾ ਸਮਾਨ ਹੁੰਦੀ ਆ, ਤੇ ਜਦੋਂ ਇਸ ਗੱਲ ਨੂੰ ਅਸੀਂ ਥੋੜ੍ਹਾ ਜਿਹਾ ਵਿਚਾਰਦੇ ਹਾਂ ਅਤੇ ਫ਼ਿਰ ਆਪਣੀਆਂ ਚਿੰਤਾਵਾਂ ਨੂੰ ਨਜ਼ਰ ਮਾਰਦੇ ਹਾਂ ਤੇ ਇਹ ਗੱਲ ਸਹੀ ਵੀ ਜਾਪਦੀ ਹੈ, ਹਰ ਕੋਈ ਇਨਸਾਨ ਹਰ ਵੇਲ੍ਹੇ ਕਿਸੇ ਨਾ ਕਿਸੇ ਚਿੰਤਾ ਵਿੱਚ ਡੁੱਬਿਆ ਹੁੰਦਾ ਹੈ, ਇਹਨਾਂ ਚਿੰਤਾਵਾਂ ਵਿਚੋਂ ਬਹੁਤ ਸਾਰੀਆਂ ਜਾਇਜ਼ ਹੁੰਦੀਆਂ ਹਨ, ਅਤੇ ਬਹੁਤ ਸਾਰੀਆਂ ਨਾਜਾਇਜ਼, ਅਸੀਂ ਕਿਸੇ ਨਿੱਕੀ ਜਿਹੀ ਗੱਲ ਦਾ ਵੀ ਏਨਾ ਜ਼ਿਆਦਾ ਵਜ਼ਨ ਆਪਣੇ ਦਿਮਾਗ ਉੱਤੇ ਪਾ ਲੈਂਦੇ ਹਾਂ ਕਿ ਸਾਡਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਗੱਲ ਦੀ ਵੀ ਬਹੁਤ ਵੱਡੀ ਸੰਭਾਵਨਾ ਹੈ ਕਿ ਸਾਡੀਆਂ ਸਾਰੀਆਂ ਚਿੰਤਾਵਾਂ ਕਦੇ ਸੱਚ ਨਾ ਹੋਣ, ਉਹ ਸਾਡੇ ਦਿਮਾਗ਼ ਦੀ ਉਪਜ ਹੋਵੇ ਜੋ ਸਾਨੂੰ ਭਵਿੱਖ ਦਿਖਾ ਕੇ ਡਰਾਉਂਦਾ ਹੈ ਅਤੇ ਉਹ ਵੀ ਉਹ ਭਵਿੱਖ ਜੋ ਹੋ ਸਕਦਾ ਕਿ ਕਦੇ ਵਰਤਮਾਨ ਬਣੇ ਹੀ ਨਾ...

Wednesday Nov 06, 2024
Wednesday Nov 06, 2024
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਨੂੰ ਵਿਸ਼ਵ ਨੇਤਾਵਾਂ ਵੱਲੋਂ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਜ਼ਰਾਈਲ ਬੈਂਜਾਮਿਨ ਨੇਤਨਯਾਹੂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਜਿੱਤ ਦੀ ਸ਼ਲਾਘਾ ਕੀਤੀ।

Wednesday Nov 06, 2024
Wednesday Nov 06, 2024
ਆਪਣੇ ਤਾਜ਼ਾ ਐਲਾਨ ਵਿੱਚ University of Wollongong 100 ਤੋਂ ਵਧੇਰੇ ਨੌਕਰੀਆਂ 'ਤੇ ਕੁਹਾੜਾ ਚਲਾ ਸਕਦੀ ਹੈ। ਖਰਚੇ ਬਚਾਉਣ ਦੀ ਕਵਾਇਦ ਵਿਚ ਯੂਨੀਵਰਸਿਟੀ ਨੇ 25 ਅੱਡ- ਅੱਡ ਵਿਭਾਗਾਂ ਦੇ 137 ਤੋਂ ਵਧੇਰੇ ਕਮਰਚਾਰੀਆਂ ਨਾਲ consultation ਗੇੜ ਆਰੰਭ ਦਿੱਤਾ ਹੈ। ਕਰੀਬ $15-20 ਮਿਲੀਅਨ ਡਾਲਰ ਬਚਾਉਣ ਦੇ ਲਈ UOW ਲਗਭਗ 90 full time ਨੌਕਰੀਆਂ ਖ਼ਤਮ ਕਰਨ ਜਾ ਰਹੀ ਹੈ।
ਮੰਨਿਆਂ ਜਾ ਰਿਹਾ ਹੈ ਕਿ history, mathematics, geography ਅਤੇ ਭਾਸ਼ਾਵਾਂ ਦੇ ਵਿਭਾਗ ਖਤਰੇ ਵਿੱਚ ਹਨ। ਕਿਹਾ ਜਾ ਰਿਹਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਕਮੀ ਇਸਦਾ ਵੱਡਾ ਕਾਰਣ ਹੈ

Wednesday Nov 06, 2024
Wednesday Nov 06, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Nov 06, 2024
Wednesday Nov 06, 2024
ਇਤਿਹਾਸ ਵਿੱਚ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ 'ਚ ਦੋ ਸ਼ਖਸੀਅਤਾਂ ਦਾ ਦੇਹਾਂਤ ਹੋਇਆ। ਇੱਕ ਕਤਲ ਅਤੇ ਦੂਸਰੀ ਕੁਦਰਤੀ ਮੌਤ, ਇੱਕ ਪੁਰਾਤਨ ਭਾਰਤ ਦਾ ਸੁਲਤਾਨ ਮੁਗਲ ਬਾਦਸ਼ਾਹ ਅਕਬਰ ਅਤੇ ਦੂਸਰੀ ਆਧੁਨਿਕ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ। ਦੋਹਾਂ ਦੇ ਪੰਜਾਬ ਨਾਲ ਸੰਬੰਧਾਂ ਦੀ ਇੱਕ ਕਹਾਣੀ।