Episodes

Wednesday Nov 06, 2024
Wednesday Nov 06, 2024
ਇਤਿਹਾਸ ਵਿੱਚ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ 'ਚ ਦੋ ਸ਼ਖਸੀਅਤਾਂ ਦਾ ਦੇਹਾਂਤ ਹੋਇਆ। ਇੱਕ ਕਤਲ ਅਤੇ ਦੂਸਰੀ ਕੁਦਰਤੀ ਮੌਤ, ਇੱਕ ਪੁਰਾਤਨ ਭਾਰਤ ਦਾ ਸੁਲਤਾਨ ਮੁਗਲ ਬਾਦਸ਼ਾਹ ਅਕਬਰ ਅਤੇ ਦੂਸਰੀ ਆਧੁਨਿਕ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ। ਦੋਹਾਂ ਦੇ ਪੰਜਾਬ ਨਾਲ ਸੰਬੰਧਾਂ ਦੀ ਇੱਕ ਕਹਾਣੀ।

Wednesday Nov 06, 2024
Wednesday Nov 06, 2024
ਕੇਂਦਰ ਨੇ ਪੰਜਾਬ ਦੇ ਛੋਟੇ ਅਤੇ ਮਾਰਜਿਨਲ ਕਿਸਾਨਾਂ ਲਈ ਸਬਸਿਡੀ ਵਾਲੇ ਕਣਕ ਦੇ ਬੀਜਾਂ ਦੀ ਯੋਜਨਾ ਵਿੱਚ ਬਦਲਾਅ ਕੀਤੇ ਹਨ। ਪਹਿਲਾਂ ਕਿਸਾਨਾਂ ਨੂੰ 5 ਏਕੜ ਤੱਕ ਸਬਸਿਡੀ ਮਿਲਦੀ ਸੀ, ਪਰ ਹੁਣ ਇਹ ਸਿਰਫ 1 ਏਕੜ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ। ਇਸ ਨਾਲ ਜ਼ਿਆਦਾ ਕਿਸਾਨ ਸਬਸਿਡੀ ਵਾਲੇ ਬੀਜ ਲੈ ਸਕਣਗੇ, ਪਰ ਬਾਕੀ 1-4 ਏਕੜ ਲਈ ਕਿਸਾਨਾਂ ਨੂੰ ਮਾਰਕਿਟ ਤੋਂ ਮਹਿੰਗੇ ਦਾਮਾਂ 'ਤੇ ਬੀਜ ਖਰੀਦਣੇ ਪੈਣਗੇ। ਕਣਕ ਬੀਜ ਦੀ ਕੁੱਲ ਮਾਤਰਾ 2 ਲੱਖ ਕਵਿੰਟਲ ਹੀ ਰਹੇਗੀ।
ਬੀਜ ਮਾਰਕਿਟ 'ਚ 3,000 ਤੋਂ 4,500 ਰੁਪਏ ਪ੍ਰਤੀ ਕਵਿੰਟਲ ਮਿਲਦੇ ਹਨ, ਜਦ ਕਿ ਸਬਸਿਡੀ ਵਾਲੇ ਬੀਜ 1,000 ਰੁਪਏ ਘੱਟ ਦਾਮ 'ਤੇ ਦਿੱਤੇ ਜਾਂਦੇ ਹਨ। ਇਹ ਯੋਜਨਾ ਨੈਸ਼ਨਲ ਫੂਡ ਸਿਕਿਊਰਟੀ ਸਕੀਮ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਤਹਿਤ ਚਲਾਈ ਜਾਂਦੀ ਹੈ।
ਇਸ ਸਾਲ ਕਣਕ ਦੀ ਖੇਤੀ ਲਈ 35 ਲੱਖ ਹੈਕਟੇਅਰ ਖੇਤਰ ਦੇਖਿਆ ਜਾ ਰਿਹਾ ਹੈ, ਜਿਸ ਲਈ 35 ਲੱਖ ਕਵਿੰਟਲ ਬੀਜ ਦੀ ਲੋੜ ਹੈ। ਸਿਰਫ 2 ਲੱਖ ਕਵਿੰਟਲ ਸਬਸਿਡੀ ਵਾਲੇ ਬੀਜ ਦਿੱਤੇ ਜਾਣਗੇ, ਜਦ ਕਿ 33 ਲੱਖ ਕਵਿੰਟਲ ਬੀਜ ਖੁੱਲ੍ਹੇ ਮਾਰਕਿਟ 'ਚ ਵਿਕੇਗਾ।

Tuesday Nov 05, 2024
Tuesday Nov 05, 2024
ਫ੍ਰਾਂਸ ਅਤੇ ਡੱਚ ਅਧਿਕਾਰੀਆਂ ਨੇ ਰਲਕੇ ਵੀਡੀਓ ਸਟਰੀਮਿੰਗ ਪਲੇਟਫਾਰਮ Netflix ਦੇ Paris ਅਤੇ Amsterdam ਦਫਤਰਾਂ 'ਚ ਛਾਪੇਮਾਰੀ ਕੀਤੀ ਹੈ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਟੈਕਸ ਦੀ ਹੇਰਾਫੇਰੀ ਨਾਲ ਜੁੜੇ ਸਾਲ 2022 ਦੇ ਇੱਕ ਮਾਮਲੇ ਵਿੱਚ ਇਹ ਛਾਪੇ ਮਾਰੇ ਹਨ। Netflix ਦਾ ਕਹਿਣਾ ਹੈ ਕਿ ਉਹ ਜਿੱਥੇ ਵੀ ਕੰਮ ਕਰਦੇ ਹਨ, ਉਸ ਦੇਸ਼ ਦੇ ਕਾਨੂੰਨਾਂ ਦਾ ਪਾਲਣ ਕਰਦੇ ਹਨ।ਪਰ ਫ੍ਰਾਂਸੀਸੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ Netflix ਨੇ 'ਆਫ ਦੀ ਬੁੱਕਸ' ਦੇਣਦਾਰੀਆਂ ਛੁਪਾਈਆਂ ਹਨ ਅਤੇ ਇਹ ਗੰਭੀਰ ਟੈਕਸ ਧੋਖਾਧੜੀ ਦਾ ਮਾਮਲਾ ਹੋ ਸਕਦਾ ਹੈ

Tuesday Nov 05, 2024
Tuesday Nov 05, 2024
ਆਸਟ੍ਰੇਲੀਆ ਵਿਚ ਦੁਨੀਆ ਦੇ ਸਭ ਤੋਂ ਵੱਡੇ ਕੈਦੀ ਮਗਰਮੱਛ ਦੀ ਮੌਤ ਹੋ ਗਈ। ਇਸ ਮਗਰਮੱਛ ਦਾ ਨਾਂ ਕੈਸੀਅਸ (Cassius) ਸੀ। ਕੈਸੀਅਸ 5.48 ਮੀਟਰ (18 ਫੁੱਟ) ਲੰਬਾ ਸੀ। ਇਸ ਨੇ ਮਨੁੱਖੀ ਕੈਦ (captive) ਵਿੱਚ ਸਭ ਤੋਂ ਵੱਡੇ ਮਗਰਮੱਛ ਵਜੋਂ ਵਿਸ਼ਵ ਰਿਕਾਰਡ ਬਣਾਇਆ। ਸ਼ਨੀਵਾਰ ਨੂੰ ਆਸਟ੍ਰੇਲੀਆਈ ਵਾਈਲਡਲਾਈਫ ਸੈਂਚੂਰੀ ਨੇ ਇਸ ਵਿਸ਼ਾਲ ਪਾਲਤੂ ਮਗਰਮੱਛ ਦੀ ਮੌਤ ਦੀ ਪੁਸ਼ਟੀ ਕੀਤੀ। ਮੰਨਿਆ ਜਾਂਦਾ ਹੈ ਕਿ ਉਹ 110 ਸਾਲ ਤੋਂ ਵੱਧ ਉਮਰ ਦਾ ਸੀ। Queensland ਦੇ ਸੈਰ-ਸਪਾਟਾ ਸ਼ਹਿਰ ਕੇਅਰਨਜ਼ ਨੇੜੇ ਗ੍ਰੀਨ ਆਈਲੈਂਡ 'ਤੇ ਅਧਾਰਤ ਸੰਸਥਾ Marineland Melanesia Crocodile Habitat ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ Cassius ਦੀ ਸਿਹਤ 15 ਅਕਤੂਬਰ ਤੋਂ ਹੀ ਖ਼ਰਾਬ ਸੀ। Marineland ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਉਹ 1987 ਤੋਂ ਇਸ ਸਥਾਨ 'ਤੇ ਰਹਿ ਰਿਹਾ ਸੀ। ਉਸਨੂੰ ਗੁਆਂਢੀ Northern Territory ਤੋਂ ਲਿਆਂਦਾ ਗਿਆ ਸੀ। ਕੈਸੀਅਸ ਖਾਰੇ ਪਾਣੀ ਦਾ ਮਗਰਮੱਛ ਸੀ। ਇਸ ਨੇ ਕੈਦ ਵਿਚ ਰਹਿਣ ਦਾ ਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਦੇ ਤੌਰ 'ਤੇ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਆਪਣੇ ਨਾਂ ਕੀਤਾ। ਗਿਨੀਜ਼ ਅਨੁਸਾਰ ਇਸ ਨੇ 2013 ਵਿੱਚ ਫਿਲੀਪੀਨਜ਼ ਦੇ ਮਗਰਮੱਛ ਲੋਲੋਂਗ ਦੀ ਮੌਤ ਤੋਂ ਬਾਅਦ ਇਹ ਖਿਤਾਬ ਜਿੱਤਿਆ, ਜੋ ਕਿ 6.17 ਮੀਟਰ (20 ਫੁੱਟ 3 ਇੰਚ) ਲੰਬਾ ਸੀ।

Tuesday Nov 05, 2024
Tuesday Nov 05, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Tuesday Nov 05, 2024
Tuesday Nov 05, 2024
ਪੰਜਾਬੀ ਲੋਕਾਂ ਦੀ ਜੰਮਣ ਤੋਂ ਲੈ ਕੇ ਮਰਨ ਤੱਕ ਗੀਤ-ਸੰਗੀਤ ਨਾਲ ਸਾਂਝ ਰਹਿੰਦੀ ਹੈ। ਲੋਕ ਗੀਤ, ਲੋਕ-ਮਨਾਂ ਦਾ ਇਜ਼ਹਾਰ ਹੁੰਦਾ ਹੈ ਜਿਸ ਵਿੱਚੋਂ ਸਾਦਗੀ, ਸਰਲਤਾ ਤੇ ਮੁਹੱਬਤ ਝਲਕਦੀ ਹੈ। ਇਹ ਮਨੁੱਖੀ ਮਨ ’ਚੋਂ ਉੱਠਣ ਵਾਲੀਆਂ ਸੱਧਰਾਂ, ਤਾਂਘਾਂ,ਟਿਚੱਰ, ਹਉਕੇ-ਹਾਵੇ ਦਾ ਆਪ ਮੁਹਾਰਾ ਪ੍ਰਗਟਾਅ ਹੁੰਦੇ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲਵਿਜੇ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ...

Monday Nov 04, 2024
Monday Nov 04, 2024
ਦੀਵੇ ਥੱਲ੍ਹੇ ਹਨ੍ਹੇਰਾਅਸੀਂ ਹਮੇਸ਼ਾ ਆਪਣੇ ਵੱਡਿਆਂ ਤੋਂ ਇਹ ਗੱਲ ਸੁਣੀ ਹੈ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ ਹੈ, ਕਿਸੇ ਨੂੰ ਕੰਮ ਨੂੰ ਕਰਦਿਆਂ ਉਸਦੇ ਨਤੀਜੇ ਆਉਂਦਿਆਂ ਉਸ ਵਿੱਚ ਲੱਗਣ ਵਾਲਾ ਉਚਿੱਤ ਸਮਾਂ ਬਹੁਤ ਜ਼ਰੂਰੀ ਰੋਲ ਨਿਭਾਉਂਦਾ ਹੈ ਕਿਉਂਕ ਹਰ ਕੰਮ ਹੋਣ ਦਾ ਇਕ ਸਮਾਂ ਹੁੰਦਾ ਹੈ, ਸਾਡੀ ਇੱਛਾ ਅਨੁਸਾਰ ਇਹ ਸਮਾਂ ਨਹੀਂ ਬਦਲਦਾ, ਪਰ ਅਸੀਂ ਅਕਸਰ ਕਾਹਲੇ ਪੈ ਜਾਂਦੇ ਹਾਂ ਅਤੇ ਕੁਦਰਤ ਦੇ ਇਸ ਵਤੀਰੇ ਪ੍ਰਤੀ ਆਪਣੀ ਬੇਚੈਨੀ ਜਾਹਿਰ ਕਰਦੇ ਹਾਂ, ਪਰ ਇਸ ਨਾਲ ਵੀ ਕਿਤੇ ਕੋਈ ਫਰਕ ਨਹੀਂ ਪੈਂਦਾ, ਪਰ ਜੇਕਰ ਅਸੀਂ ਸਬਰ ਰੱਖਦੇ ਹਾਂ, ਮੇਹਨਤ, ਉਮੀਦ, ਆਸ ਅਤੇ ਵਿਸ਼ਵਾਸ ਰੱਖਦੇ ਹਾਂ ਤਾਂ ਕੀਤਾ ਹੋਇਆ ਸਬਰ ਹਮੇਸ਼ਾਂ ਸਭ ਘਾਟੇ ਪੂਰੇ ਕਰ ਦੇਂਦਾ ਹੈ

Monday Nov 04, 2024
Monday Nov 04, 2024
ਆਸਟ੍ਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਦੇ ਰਸਤਿਓਂ ਹੁੰਦੀ ਮਨੁੱਖੀ ਤਸਕਰੀ ਪਿਛਲੇ ਕੁਝ ਸਾਲਾਂ ਵਿੱਚ 10 ਫੀਸਦ ਵਧੀ ਹੈ।
ਇਸੇ ਨੂੰ ਹੁਣ ਰੋਕਣ ਲਈ anti-human trafficking ਸੰਸਥਾ A21, ਹਵਾਈ ਅੱਡਾ ਅਥਾਰਟੀ ਅਤੇ ਫੈਡਰਲ ਪੁਲਿਸ ਵੱਲੋਂ "Can you see me?" ਨਾਮ ਨਾਲ ਮੈਲਬੌਰਨ ਅਤੇ ਸਿਡਨੀ airports ਤੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਸਾਲ 2023-24 ਵਿੱਚ ਮਨੁੱਖੀ ਤਸਕਰੀ, ਅੰਗ ਤਸਕਰੀ, ਜਬਰਨ ਵਿਆਹ ਵਰਗੀਆਂ 382 ਘਟਨਾਵਾਂ ਦੀ ਸੂਚਨਾ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਹਾਸਲ ਹੋਈਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ human trafficking ਹੀ ਆਧੁਨਿਕ ਗੁਲਾਮੀ ਦਾ ਮੁੱਢ ਹੈ। ਇੱਕ ਅੰਦਾਜ਼ੇ ਅਨੁਸਾਰ ਆਸਟ੍ਰੇਲੀਆ ਵਿੱਚ 41,000 ਦੇ ਆਸ ਪਾਸ ਲੋਕ modern slavery ਦੇ ਹਾਲਾਤਾਂ ਵਿੱਚ ਰਹਿ ਰਹੇ ਹਨ।

Monday Nov 04, 2024
Monday Nov 04, 2024
ਜਾਣੋ ਅੱਜ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਕਦੋਂ ਆਉਣਗੇ ਨਤੀਜੇ?
ਮੌਜੂਦਾ ਉਪ-ਰਾਸ਼ਟਰਪਤੀ (Democrate Party ਤੋਂ) ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ (Republican Party ਤੋਂ) ਡੌਨਲਡ ਟਰੰਪ ਹਫ਼ਤਿਆਂ ਤੋਂ ਚੋਣਾਂ ਵਿੱਚ ਬਰਾਬਰੀ ਦੇ ਗਹਿਗੱਚ ਮੁਕਾਬਲੇ ਵਿੱਚ ਹਨ। ਪਰ ਅੱਜ ਅਮਰੀਕਾ ਭਰ ਦੇ 50 ਸੂਬਿਆਂ ਦੇ ਵੋਟਰ ਆਪਣੇ ਅਗਲੇ ਰਾਸ਼ਟਰਪਤੀ ਦਾ ਫ਼ੈਸਲਾ ਕਰਨਗੇ।
ਇਹ ਵੀ ਸੰਭਵ ਹੈ ਕਿ ਕੁਝ ਨਤੀਜੇ ਹੋਰ ਵੀ ਦੇਰੀ ਨਾਲ ਆਉਣ ਕਿਉਂਕਿ ਸਾਰੇ ਸੱਤ ਸਵਿੰਗ ਸੂਬਿਆਂ ਸਮੇਤ ਹੋਰ ਕਈ ਸੂਬਿਆਂ ਨੇ ਆਪਣੇ ਚੋਣ ਪ੍ਰਬੰਧਾਂ ਵਿੱਚ ਤਬਦੀਲੀਆਂ ਕੀਤੀਆਂ ਹਨ। 2020 ਦੀਆਂ ਚੋਣਾਂ ਮੰਗਲਵਾਰ 3 ਨਵੰਬਰ ਨੂੰ ਸਮਾਪਤ ਹੋਈਆਂ ਸਨ, ਪਰ ਟੀਵੀ ਚੈਨਲਾਂ ਨੇ ਸ਼ਨੀਵਾਰ 7 ਨਵੰਬਰ ਸਵੇਰ ਤੱਕ ਜੋਅ ਬਾਇਡਨ ਨੂੰ ਜੇਤੂ ਨਹੀਂ ਐਲਾਨਿਆ ਸੀ।
ਹਾਲਾਂਕਿ ਬਹੁਤ ਸਾਰੇ ਸੂਬਿਆਂ ਨੇ 24-ਘੰਟਿਆਂ ਦੇ ਅੰਦਰ-ਅੰਦਰ ਆਪਣੇ ਨਤੀਜੇ ਐਲਾਨ ਦਿੱਤੇ ਸੀ, ਪਰ ਪੈਨਸਿਲਵੇਨੀਆ ਅਤੇ ਨੇਵਾਡਾ ਸਮੇਤ ਕੁਝ ਮੁੱਖ ਸੂਬਿਆਂ ਨੇ ਅਜਿਹਾ ਨਹੀਂ ਕੀਤਾ ਸੀ।

Monday Nov 04, 2024
Monday Nov 04, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ







