Episodes

Monday Oct 28, 2024
Monday Oct 28, 2024
ਅੱਗੇ ਵੱਧਣ ਦੀ ਚਾਹ ਅਤੇ ਜ਼ਿੰਦਗੀ ਚ ਜ਼ਿਆਦਾ ਹਾਸਿਲ ਕਰਨ ਦੀ ਇੱਛਾ ਹਰ ਕਿਸੇ ਇਨਸਾਨ ਚ ਹੁੰਦੀ ਹੈ ਅਤੇ ਇਸ ਇੱਛਾ ਪੂਰਤੀ ਲਈ ਇਨਸਾਨ ਸਾਰੀ ਉਮਰ ਪਤਾ ਨਹੀਂ ਕੀ-ਕੀ ਸਿੱਧੇ ਪੁੱਠੇ ਯਤਨ ਕਰਦਾ ਹੈ, ਕਈ ਵਾਰੀ ਝੂਠ-ਫਰੇਬ ਚਲਾਕੀਆਂ ਦੇ ਆਸਰੇ ਅੱਗੇ ਵੱਧਦਾ ਹੈ, ਪਰ ਕੋਈ ਵੀ ਗ਼ਲਤ ਤਰੀਕੇ ਨਾਲ ਕੀਤਾ ਕੰਮ ਕਦੇ ਵੀ ਸਦੀਵੀ ਨਹੀਂ ਹੁੰਦਾ, ਕਦੇ ਨਾ ਕਦੇ ਉਸ ਝੂਠ-ਫਰੇਬ ਦਾ ਪਰਦਾਫਾਸ਼ ਜ਼ਰੂਰ ਹੁੰਦਾ ਹੈ, ਅੱਜ ਦੀ ਕਹਾਣੀ ਸਾਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਗੇ ਵਧੋ, ਕਾਮਯਾਬ ਹੋਵੋ, ਉਹ ਸਭ ਕੁੱਝ ਹਾਸਿਲ ਕਰੋ ਜੋ ਤੁਸੀਂ ਚਾਹੁੰਦੇ ਹੋ ਪਰ ਰਾਹ ਸਹੀ ਚੁਣੋ

Monday Oct 28, 2024
Monday Oct 28, 2024
ਈਰਾਨ ਦੇ ਅਧਿਕਾਰੀਆਂ ਨੇ ਜੇਲ੍ਹ ਵਿਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁਹੰਮਦੀ ਕਰੀਬ 9 ਹਫ਼ਤਿਆਂ ਤੋਂ ਬਿਮਾਰ ਸੀ। ਸਮਾਜ ਸੇਵੀ ਬਾਰੇ ਇੱਕ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਫ੍ਰੀ ਨਾਰਵੇ ਕੋਲੀਸ਼ਨ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੁਹੰਮਦੀ ਨੂੰ ਇਲਾਜ ਲਈ "ਮੈਡੀਕਲ ਛੁੱਟੀ" ਦਿੱਤੀ ਜਾਣੀ ਚਾਹੀਦੀ ਹੈ।

Monday Oct 28, 2024
Monday Oct 28, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Oct 28, 2024
Monday Oct 28, 2024
ਲੋਕ ਕਿਵੇਂ ਦੇ ਹਨ, ਚੰਗੇ ਜਾਂ ਮਾੜ੍ਹੇ ਇਹ ਸਮਝਣਾ ਬਹੁਤ ਔਖਾ ਹੈ ਕਿਉਂਕ ਕਿਸੇ ਦੀ ਚੰਗਿਆਈ ਜਾਂ ਬੁਰਾਈ ਦਾ ਪਤਾ ਸਾਨੂੰ ਸਾਡੇ ਉਸ ਇਨਸਾਨ ਨਾਲ ਵਾਹ ਪੈਣ ਤੋਂ ਬਾਅਦ ਪਤਾ ਲੱਗਦਾ ਹੈ, ਸਾਡੇ ਕਿਸੇ ਨਾਲ ਕਿਵੇਂ ਦੇ ਤਜ਼ਰਬੇ ਹਨ ਉਸ ਅਧਾਰ ਤੇ ਅਸੀਂ ਫੈਸਲਾ ਕਰਦੇ ਹਾਂ, ਪਰ ਇਸਤੋਂ ਵੀ ਵੱਡਾ ਇੱਕ ਪੈਮਾਨਾ ਹੈ ਚੰਗਿਆਈ ਜਾਂ ਬੁਰਾਈ ਦਾ ਪਤਾ ਲਾਉਣ ਦਾ ਉਹ ਹੈ ਸਾਡੇ ਮਨ ਦੀ ਅਵਸਥਾ ਅਤੇ ਲੋਕਾਂ ਜਾਂ ਚੀਜਾਂ ਨੂੰ ਵੇਖਣ ਦਾ ਨਜ਼ਰੀਆ, ਬਹੁਤੀ ਵਾਰੀ ਦੁਨੀਆ ਦਾ ਜ਼ਰੂਰ ਸਾਡੇ ਮਨ ਦੀ ਅਵਸਥਾ ਦੁਵਾਰਾ ਤੈਅ ਕੀਤਾ ਜਾਂਦਾ ਹੈ, ਅੱਜ ਦੀ ਕਹਾਣੀ ਵੀ ਕੁੱਝ ਇਸੇ ਤਰ੍ਹਾਂ ਦੇ ਨਜ਼ਰੀਏ ਅਤੇ ਮਨ ਦੀ ਅਵਸਥਾ ਬਾਰੇ ਬਹੁਤ ਕੁੱਝ ਬਿਆਨ ਕਰਦੀ ਹੈ

Sunday Oct 27, 2024
Sunday Oct 27, 2024
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Sunday Oct 27, 2024
Sunday Oct 27, 2024
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਕੋਲ ਸਟਾਕ ਕਰਨ ਲਈ ਜਗ੍ਹਾ ਦੀ ਘਾਟ ਹੈ ਪਰ ਝੋਨੇ ਦੀ ਖਰੀਦ ਜਾਂ ਸਟੋਰੇਜ ਨੂੰ ਲੈ ਕੇ ਕੋਈ ਸੰਕਟ ਨਹੀਂ ਹੈ ਅਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।

Sunday Oct 27, 2024
Sunday Oct 27, 2024
ਕਰੀਬ 10 ਸਾਲ ਸੱਤਾ ਵਿੱਚੋ ਬਾਹਰ ਰਹਿਣ ਤੋਂ ਬਾਅਦ Queensland ਸੂਬੇ 'ਚ ਬਾਜੀ ਪਲਟੀ ਹੈ ਅਤੇ LNP ਨੇ ਸੱਤਾ 'ਚ ਵਾਪਸੀ ਕੀਤੀ ਹੈ।
ਇਸ ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿੱਚ ਮੌਜੂਦਾ ਪ੍ਰੀਮੀਅਰ Steven Miles ਦੀ ਲੇਬਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ LNP ਨੇਤਾ David Crisafulli ਹੁਣ ਇਸ ਸਟੇਟ ਦੇ ਨਵੇਂ ਅਤੇ 41ਵੇਂ ਪ੍ਰੀਮੀਅਰ ਬਣਨਗੇ।
ਸਰਕਾਰ ਬਣਾਉਣ ਲਈ ਲੋੜੀਂਦੀਆਂ ਸੂਬਾਈ ਪਾਰਲੀਮੈਂਟ ਦੀਆਂ 47 ਨਾਲੋਂ ਇੱਕ ਜਿਆਦਾ ਸੀਟਾਂ ਹੀ LNP ਦੇ ਖਾਤੇ ਵਿੱਚ ਪੈ ਚੁੱਕੀਆਂ ਹਨ। Labor Party 30 ਸੀਟਾਂ ਤੱਕ ਸੀਮਤ ਰਹਿ ਗਈ ਹੈ।
ਹਾਲਾਂਕਿ ਸੋਮਵਾਰ ਸਵੇਰ ਤੱਕ ਕਰੀਬ 68 ਫੀਸਦ ਵੋਟਾਂ ਦੀ ਹੀ ਗਿਣਤੀ ਹੋਈ ਹੈ ਅਤੇ ਅੱਜ Crisafulli ਆਪਣੀ ਸਰਕਾਰ ਦੀ ਦਾਅਵੇਦਾਰੀ ਗਵਰਨਰ ਜਰਨਲ ਤੱਕ ਰੱਖਣਗੇ।

Sunday Oct 27, 2024
Sunday Oct 27, 2024
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਦੋ ਸਰਵੇਖਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਦਰਮਿਆਨ ਬਰਾਬਰ ਵੋਟਾਂ ਵਾਲੀ ਸਥਿਤੀ ਸਾਹਮਣੇ ਆਈ ਹੈ। ਇਹ ਸਰਵੇਖਣ ‘ਨਿਊਯਾਰਕ ਟਾਈਮਜ਼’ ਅਤੇ ‘ਸੀਐੱਨਐੱਨ’ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਅਮਰੀਕਾ ਦੇ ਦੋ ਵੱਡੇ ਅਖ਼ਬਾਰਾਂ ‘ਵਾਸ਼ਿੰਗਟਨ ਪੋਸਟ’ ਤੇ ‘ਲਾਸ ਏਂਜਲਸ ਟਾਈਮਜ਼’ ਨੇ ਵੀ ਕਿਸੇ ਉਮੀਦਵਾਰ ਦੀ ਹਮਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ‘ਨਿਊਯਾਰਕ ਟਾਈਮਜ਼’ ਦੇ ਤਾਜ਼ਾ ਸਰਵੇਖਣ ਵਿੱਚ ਦੋਵਾਂ ਉਮੀਦਵਾਰਾਂ ਨੂੰ 48 ਫ਼ੀਸਦ ਵੋਟਿੰਗ ਨਾਲ ਬਰਾਬਰੀ ਵਾਲੀ ਸਥਿਤੀ ਵਿੱਚ ਦਿਖਾਇਆ ਹੈ।

Sunday Oct 27, 2024
Sunday Oct 27, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Oct 24, 2024
Thursday Oct 24, 2024
ਅਸੀਂ ਅਕਸਰ ਆਪਣੀਆਂ ਖਰੀਦੀਆਂ ਹੋਈਆਂ ਚੀਜ਼ਾਂ, ਆਪਣੇ ਬਣਾਏ ਵੱਡੇ ਘਰ, ਕਮਾਏ ਲੱਖਾਂ-ਕਰੋੜਾਂ ਰੁੱਪਈਆਂ ਦਾ ਗਰੂਰ ਚੁੱਕੀ ਇਸ ਦੁਨੀਆਂ ਵਿੱਚ ਵਿਚਰਦੇ ਹਾਂ, ਸਾਨੂੰ ਜਾਪਦਾ ਹੈ ਕਿ ਅਸੀਂ ਬਹੁਤ ਵੱਡੇ ਹਾਂ, ਹਰ ਕਿਸੇ ਨੂੰ ਸਾਡਾ ਇਹ ਵੱਡਾਪਨ ਦਿਸਣਾ ਚਾਹੀਦਾ ਹੈ ਅੱਗੋਂ ਸਾਨੂੰ ਇਸਦੇ ਬਦਲੇ ਇੱਜ਼ਤ ਅਤੇ ਤਵੱਜੋ ਮਿਲਣੀ ਚਾਹੀਦੀ ਹੈ, ਥੋੜ੍ਹੇ ਸ਼ਬਦਾਂ ਵਿੱਚ ਕਹੀਏ ਤਾਂ ਸਾਡੇ ਹੰਕਾਰ ਨੂੰ ਪੱਠੇ ਪੈਣੇ ਚਾਹੀਦੇ ਹਨ, ਤਾਂ ਜੋ ਅਸੀਂ ਜੋ ਕਮਾਇਆ ਉਸਦਾ ਮੁੱਲ ਮੁੜ ਸਕੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡਾ ਵਜੂਦ ਕੀ ਹੈ ਅਤੇ ਇਸ ਦੁਨੀਆ ਵਿੱਚ ਲੋਕ ਪਰੇ ਤੋਂ ਪਰੇ ਪਏ ਹਨ, ਸੁਕਰਾਤ ਨੇ ਕਹਾਣੀ ਵਿੱਚ ਅਜਿਹੇ ਹੀ ਇਕ ਹੰਕਾਰੇ ਬੰਦੇ ਨੂੰ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ, ਆਸ ਕਰਦੇ ਹਾਂ ਕਹਾਣੀ ਦੇ ਰੂਪ ਵਿੱਚ ਇਹ ਸੁਨੇਹਾ ਤੁਸੀਂ ਵੀ ਪਸੰਦ ਕਰੋਗੇ







