Episodes
Monday Nov 18, 2024
Monday Nov 18, 2024
ਪ੍ਰਸਿੱਧ ਰੇਡੀਓ ਪੱਤਰਕਾਰ Alan Jones ਨੂੰ ਅੱਜ ਸਵੇਰੇ ਸਿਡਨੀ ਪੁਲਿਸ ਨੇ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ।
ਮਾਮਲਾ ਛੋਟੇ ਲੜਕਿਆਂ ਨੂੰ ਗ਼ਲਤ ਢੰਗ ਨਾਲ ਛੋਹਣ ਦਾ ਹੈ। ਪੁਲਿਸ ਨੇ ਸਾਲ 2001 ਤੋਂ 2019 ਤੱਕ ਦੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ।
Alan Jones ਸਾਲ 2020 'ਚ ਰੇਡੀਓ ਅਤੇ 2021 ਤੋਂ ਟੀਵੀ ਦੀ ਪੱਤਰਕਾਰੀ ਤੋਂ ਸੰਨਿਆਸ ਲੈ ਚੁੱਕੇ ਹਨ।
Monday Nov 18, 2024
Monday Nov 18, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਤਿਨੂਬੂ ਨਾਲ ਅਬੂਜਾ ’ਚ ਰਾਸ਼ਟਰਪਤੀ ਮਹਿਲ ਵਿਚ ਮੀਟਿੰਗ ਕੀਤੀ ਗਈ। ਉਨ੍ਹਾਂ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਨਾਈਜੀਰੀਆ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਦੱਸਣਾ ਬਣਦਾ ਹੈ ਕਿ ਇਹ ਸ੍ਰੀ ਮੋਦੀ ਦੀ ਇਤਿਹਾਸਕ ਤੇ ਪਹਿਲੀ ਯਾਤਰਾ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਈਜੀਰੀਆ ਦੀ ਪਹਿਲੀ ਫੇਰੀ ’ਤੇ ਸਵਾਗਤ ਕਰਦਾ ਹਾਂ ਜੋ 2007 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਡੇ ਦੇਸ਼ ਦੀ ਪਹਿਲੀ ਫੇਰੀ ਵੀ ਹੈ। ਉਨ੍ਹਾਂ ਵਲੋਂ ਭਾਰਤ ਨਾਲ ਕਈ ਮੁੱਦੇ ਵਿਚਾਰੇ ਜਾਣਗੇ। ਇਸ ਤੋਂ ਬਾਅਦ ਨਾਈਜੀਰੀਆ ਦੇ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਸਰਵਉਚ ਕੌਮੀ ਸਨਮਾਨ ‘ ਦਿ ਗਰੈਂਡ ਕਮਾਂਡਰ ਆਫ ਦਿ ਆਰਡਰ ਆਫ ਦਿ ਨਾਈਜਰ’ ਦਿੱਤਾ। ਭਾਰਤੀ ਪ੍ਰਧਾਨ ਮੰਤਰੀ ਨੇ ਇਸ ਸਨਮਾਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ 60 ਹਜ਼ਾਰ ਭਾਰਤੀ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਤੁਹਾਡਾ ਧੰਨਵਾਦ।
Sunday Nov 17, 2024
Sunday Nov 17, 2024
ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਅਸਤੀਫ਼ੇ ’ਚ ਨਜਫਗੜ੍ਹ ਦੇ ਵਿਧਾਇਕ ਗਹਿਲੋਤ ਨੇ ਪਾਰਟੀ ਸਾਹਮਣੇ ‘ਗੰਭੀਰ ਚੁਣੌਤੀਆਂ’ ਵੱਲ ਇਸ਼ਾਰਾ ਕੀਤਾ। ਸੂਤਰਾਂ ਨੇ ਦੱਸਿਆ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇਹ ਅਸਤੀਫਾ ਸਵੀਕਾਰ ਕਰ ਲਿਆ ਹੈ।
Sunday Nov 17, 2024
Sunday Nov 17, 2024
ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁੱਝ ਚੀਜ਼ਾਂ ਜਰੂਰ ਸਿੱਖਣ ਨੂੰ ਮਿਲਣਗੀਆਂ ਜਾਂ ਸਮਝਣ ਨੂੰ ਜਾਂ ਫਿਰ ਸੋਚਣ ਨੂੰ ਪਹਿਲੀ ਗੱਲ ਇਹ ਕਿ ਭਰੋਸਾ ਰੱਖੋ ਚਮਤਕਾਰ ਜਰੂਰ ਹੋਊਗਾ। ਪਰ ਇਹ ਗੱਲ ਭਰੋਸੇ ਤੇ ਹੀ ਟਿਕੀ ਹੈ, ਦੂਜਾ ਇਹ ਕਿ ਦੂਸਰੇ ਦੀ ਮਦਦ ਕਰਨੀ ਸਿੱਖੀਏ ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ ਕਿਉਂਕਿ ਉਸ ਨੂੰ ਸਭ ਪਤਾ ਹੈ ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ ਕਿਸ ਦਾ ਭਲਾ ਕਰ ਰਹੇ ਹੋ ਤੇ ਬੁਰਾ ਸੋਚ ਵੀ ਰਹੇ ਹੋ ਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ ਕਦੀ ਕਦੀ ਮੁਸਕਾਨ ਵੀ ਵੰਡਣੀ ਜਰੂਰੀ ਹੁੰਦੀ ਹੈ ਤੇ ਚੌਥਾ ਏਨ੍ਹੇ ਵੀ ਆਪਣੇ ਕੰਮ ਕਾਜ਼ ਵਿੱਚ ਨਾ ਰੁਝੀਏ ਕੀ ਆਲਾ ਦੁਆਲਾ ਦਿਸਨੋ ਹਟ ਜਾਵੇ...
Sunday Nov 17, 2024
Sunday Nov 17, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦ
Saturday Nov 16, 2024
Saturday Nov 16, 2024
Aditya Sood, ਇੱਕ ਮਸ਼ਹੂਰ ਪੰਜਾਬੀ ਫ਼ਿਲਮ ਡਾਇਰੈਕਟਰ ਹਨ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। "ਓਏ ਹੋਏ ਪਿਆਰ ਹੋ ਗਿਆ", "ਤੇਰੀ ਮੇਰੀ ਜੋੜੀ", ਅਤੇ "ਮਰ ਜਾਵਾਂ ਗੁੜ ਖਾ ਕੇ" ਵਰਗੀਆਂ ਫ਼ਿਲਮਾਂ ਦੇ ਨਾਲ, ਉਹਨਾਂ ਨੇ ਆਪਣੀ ਕਲਾ ਅਤੇ ਕਹਾਣੀਕਾਰ ਦੀ ਵੱਖਰੀ ਪਛਾਣ ਬਣਾਈ ਹੈ। ਅੱਜ ਦੀ ਮੁਲਾਕਾਤ ਵਿੱਚ ਅਦਿਤਿਆ ਸੂਦ ਆਪਣੀ ਨਵੀਂ ਫ਼ਿਲਮ "ਸੈਕਟਰ 17" ਬਾਰੇ ਗੱਲਬਾਤ ਕਰਦੇ ਹੋਏ ਦੇਖੇ ਗਏ। ਇਹ ਫ਼ਿਲਮ ਇੱਕ ਵਿਲੱਖਣ ਕਹਾਣੀ ਤੇ ਆਧਾਰਿਤ ਹੈ, ਜੋ ਦਰਸ਼ਕਾਂ ਨੂੰ ਇੱਕ ਨਵਾਂ ਅਨੁਭਵ ਦੇਵੇਗੀ।
Saturday Nov 16, 2024
Saturday Nov 16, 2024
ਅਰਦਾਸ ਇੱਕ ਅਜਿਹਾ ਸ਼ਬਦ ਹੈ, ਜਿਹੜਾ ਜਦੋਂ ਵੀ ਦਿਮਾਗ਼ ਵਿੱਚ ਆਉਂਦਾ ਹੈ ਤਾਂ ਇੱਕ ਤਸੱਲੀ ਅਤੇ ਠਹਿਰਾਵ ਦੀ ਭਾਵਨਾ ਪੂਰੇ ਸਰੀਰ ਨੂੰ ਠਾਰ ਦੇਂਦੀ ਹੈ ਅਤੇ ਜੋ ਵੀ ਮੁਸ਼ਕਿਲ ਪ੍ਰੇਸ਼ਾਨੀਆਂ ਨਾਲ ਅਸੀਂ ਜੂਝ ਰਹੇ ਹੁੰਦੇ ਹਾਂ ਉਹ ਸਾਨੂੰ ਸਤਾਉਣਾ ਬੰਦ ਕਰ ਦੇਂਦੀਆਂ ਹਨ, ਅਰਦਾਸ ਦਾ ਸਿੱਧਾ ਸੰਬੰਧ ਸਾਡੀਆਂ ਭਾਵਨਾਵਾਂ ਨਾਲ ਹੁੰਦਾ ਹੈ, ਜਿੰਨ੍ਹੀ ਸਾਡੀ ਭਾਵਨਾ ਸੱਚੀ-ਸੁੱਚੀ ਹੋਵੇਗੀ ਉਨ੍ਹਾਂ ਅਰਦਾਸ ਦਾ ਪ੍ਰਭਾਵ ਵੱਧ ਹੋਵੇਗਾ, ਸੱਚੇ ਦਿਲੋਂ ਕੀਤੀ ਗਈ ਅਰਦਾਸ ਜਰੂਰ ਕਬੂਲ ਹੁੰਦੀ ਹੈ ਅਤੇ ਅਸੀਂ ਜੋ ਵੀ ਉਸ ਪ੍ਰਮਾਤਮਾ ਤੋਂ ਮੰਗਦੇ ਹਾਂ ਉਹ ਸਾਨੂੰ ਜਰੂਰ ਮਿਲਦਾ ਹੈ, ਦੇਰ-ਸਵੇਰ ਹੋ ਸਕਦੀ ਹੈ ਪਰ ਅਰਦਾਸ ਪੂਰੀ ਜਰੂਰ ਹੁੰਦੀ ਹੈ
Saturday Nov 16, 2024
Saturday Nov 16, 2024
ਕੀ ਅੰਮ੍ਰਿਤਸਰ ਤੋਂ ਲਾਹੌਰ ਤੱਕ ਧੂੰਏ- ਪ੍ਰਦੂਸ਼ਣ ਦੀ ਵਜ੍ਹਾ ਦੀਵਾਲੀ ਅਤੇ ਪਰਾਲੀ ਹੈ? ਹਵਾ ਪ੍ਰਦੂਸ਼ਣ ਤੋਂ ਮੁਕਤ ਕਰਨ ਵਿਚ ਦਰਖ਼ਤ ਕਿੰਨੇ ਲਾਹੇਵੰਦ ਹਨ? ਕੀ ਹੋਵੇਗਾ ਜੇਕਰ ਧਰਤੀ ਤੋਂ ਸਾਰੇ ਦਰਖ਼ਤ ਕੱਟ ਦਿੱਤੇ ਜਾਣ?
Thursday Nov 14, 2024
Thursday Nov 14, 2024
ਓਘਰ ’ਚ ਜਨਤਕ ਰੈਲੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਝਾਰਖੰਡ ਦੀ ਪਛਾਣ ਬਦਲਣ ਲਈ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ।’’ ਮੋਦੀ ਨੇ ਅਨਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਅਤੇ ਪਛੜੇ ਵਰਗਾਂ (ਓਬੀਸੀ) ਨੂੰ ‘ਕਮਜ਼ੋਰ’ ਕਰਨ ਸਣੇ ਅਜਿਹੀਆਂ ਹੋਰ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਵਾਅਦਾ ਕਰਦਿਆਂ ਭਰੋਸੇ ਨਾਲ ਆਖਿਆ ਕਿ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਝਾਰਖੰਡ ’ਚ ਸਰਕਾਰ ਬਣਾਉਣ ਜਾ ਰਿਹਾ ਅਤੇ ਉਹ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ।
Thursday Nov 14, 2024
Thursday Nov 14, 2024
ਆਮ ਤੌਰ 'ਤੇ Woolworths ਵਰਗੇ ਰਿਟੇਲ ਸਟੋਰਾਂ 'ਤੋਂ Mars ਦਾ ਮਸ਼ਹੂਰ ਚਾਕਲੇਟ ਬਾਕਸ ਮਿਲ ਜਾਂਦਾ ਸੀ। ਪਰ ਹੁਣ ਇਸ ਕ੍ਰਿਸਮਸ 'ਤੇ ਤੁਸੀਂ 'Celebrations' ਨਾਮ ਦੀ ਇਹ ਚਾਕਲੇਟ ਦਾ ਡੱਬਾ ਸ਼ੈਲਫਾਂ ਤੋਂ ਗਾਇਬ ਪਾਓਂਗੇ।
ਦਰਅਸਲ ਸਾਲ 1997 'ਚ Mars ਦੁਆਰਾ ਸ਼ੁਰੂ ਕੀਤੀ Celebrations ਚਾਕਲੇਟ ਨੂੰ ਬੰਦ ਕਰਨ ਦਾ ਫ਼ੈਸਲਾ ਬਰਾਮਦਗੀ ਦਰਾਂ ਵਧਣ ਕਰਕੇ ਲਿਆ ਗਿਆ ਹੈ।
Your Title
This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.