Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Wednesday Oct 23, 2024

ਤੁਰਕੀ ਦੀ ਸਰਕਾਰੀ ਏਰੋਸਪੇਸ ਅਤੇ ਰੱਖਿਆ ਕੰਪਨੀ ਦੇ ਕੈਂਪਸ ਵਿੱਚ ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੀ ਗਈ। ਦੇਸ਼ ਦੇ ਮੀਡੀਆ ਨੇ ਇਹ ਖਬਰ ਦਿੱਤੀ ਹੈ। 'ਹੈਬਰ ਤੁਰਕ' ਟੀਵੀ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਹੋਇਆ ਧਮਾਕਾ ਆਤਮਘਾਤੀ ਹਮਲੇ ਦਾ ਨਤੀਜਾ ਹੋ ਸਕਦਾ ਹੈ। ਖਬਰਾਂ 'ਚ ਕਿਹਾ ਗਿਆ ਹੈ ਕਿ ਅੰਕਾਰਾ ਦੇ ਬਾਹਰਵਾਰ ਸਥਿਤ ਕੰਪਨੀ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ।
ਅੱਤਵਾਦੀ ਹਮਲੇ 'ਚ 3 ਲੋਕ ਮਾਰੇ ਗਏ ਹਨ, ਜਦਕਿ ਕੁਝ ਨੂੰ ਬੰਧਕ ਬਣਾ ਲਿਆ ਗਿਆ। ਤੁਰਕੀ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਤੁਰਕੀ ਦੀ ਏਰੋਸਪੇਸ ਅਤੇ ਰੱਖਿਆ ਕੰਪਨੀ ਤੁਸਾਸ ਦੇ ਕੈਂਪਸ 'ਤੇ ਹੋਏ ਹਮਲੇ 'ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਅਲੀ ਯੇਰਲਿਕਾਯਾ ਨੇ ਰਾਜਧਾਨੀ ਅੰਕਾਰਾ ਦੇ ਬਾਹਰਵਾਰ ਸਥਿਤ ਤੁਰਕੀ ਏਰੋਸਪੇਸ ਇੰਡਸਟਰੀਜ਼ 'ਤੇ ਹੋਏ ਹਮਲੇ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

Wednesday Oct 23, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Oct 23, 2024

ਅੱਜ ਦੀ ਚਰਚਾ ਵਿੱਚ, ਵਿਸ਼ਾਲ ਵਿਜੇ ਸਿੰਘ ਅਤੇ ਜੈਸਮੀਨ ਨੇ ਉਹ ਜਜ਼ਬਾਤੀ ਅਤੇ ਮਨੋਵਿਗਿਆਨਕ ਪ੍ਰਭਾਵ ਤੇ ਗੱਲ ਕੀਤੀ ਜੋ ਬੱਚਿਆਂ 'ਤੇ ਉਸ ਸਮੇਂ ਪੈਂਦੇ ਹਨ ਜਦੋਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਆਪਣੇ ਮਾਤਾ-ਪਿਤਾ ਤੋਂ ਦੂਰ ਭਾਰਤ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਕੋਲ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਵਿਚਾਰਿਆ ਕਿ ਮਾਤਾ-ਪਿਤਾ ਨਾਲ ਇਹ ਵਿੱਛੋੜਾ ਕਈ ਵਾਰ ਬੱਚਿਆਂ ਵਿੱਚ ਦੂਰਹਟ ਜਾਂ ਅਲੱਗਾਪਨ ਦਾ ਅਹਿਸਾਸ ਪੈਦਾ ਕਰ ਸਕਦਾ ਹੈ, ਜਿਸ ਨਾਲ ਬੱਚੇ ਦੀ ਜਜ਼ਬਾਤੀ ਵਿਕਾਸ ਤੇ ਮਾਤਾ-ਪਿਤਾ ਨਾਲ ਉਸਦਾ ਰਿਸ਼ਤਾ ਪ੍ਰਭਾਵਿਤ ਹੋ ਸਕਦਾ ਹੈ। ਮਾਲਕਾਂ ਨੇ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਦਾਦਾ-ਦਾਦੀ ਨਾਲ ਰਹਿਣਾ ਬੱਚਿਆਂ ਲਈ ਸੰਸਕਾਰੀ ਅਨੁਭਵ ਅਤੇ ਪਰਿਵਾਰਕ ਸਨੇਹ ਲਿਆ ਸਕਦਾ ਹੈ, ਉੱਥੇ ਇਹ ਮਾਤਾ-ਪਿਤਾ ਨਾਲ ਜਜ਼ਬਾਤੀ ਦੂਰੀ ਵੀ ਪੈਦਾ ਕਰ ਸਕਦਾ ਹੈ। ਚਰਚਾ ਵਿੱਚ ਇਹ ਗੱਲ ਉੱਥੀ ਕਿ ਬੱਚਿਆਂ ਦੀਆਂ ਜਜ਼ਬਾਤੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮਾਤਾ-ਪਿਤਾ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਸੰਤੁਲਨ ਬਹਾਲ ਕਰਨਾ ਜ਼ਰੂਰੀ ਹੈ

Wednesday Oct 23, 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਅੱਜ ਕਿਹਾ ਕਿ ਰੂਸ-ਯੂਕਰੇਨ ਟਕਰਾਅ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਲਈ ਹਰ ਸੰਭਵ ਸਹਿਯੋਗ ਮੁਹੱਂਈਆ ਕਰਵਾਉਣ ਲਈ ਤਿਆਰ ਹੈ। ਰੂਸ ਦੇ ਕੇਂਦਰੀ ਸ਼ਹਿਰ ਕਜ਼ਾਨ ਵਿਚ 16ਵੇਂ ਬਰਿੱਕਸ ਸਿਖਰ ਸੰਮੇਲਨ ਲਈ ਪੁੱਜੇ ਸ੍ਰੀ ਮੋਦੀ ਨੇ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ। ਬਰਿੱਕਸ ਵਾਰਤਾ ਤੋਂ ਇਕਪਾਸੇ ਹੋਈ ਬੈਠਕ ਮੌਕੇ ਸ੍ਰੀ ਮੋਦੀ ਨੇ ਰੂਸੀ ਸਦਰ ਨੂੰ ਅਗਸਤ ਮਹੀਨੇ ਕੀਵ ਫੇਰੀ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਨਾਲ ਹੋਈ ਗੁਫ਼ਤਗੂ ਤੋਂ ਜਾਣੂ ਕਰਵਾਇਆ। ਭਾਰਤ ਨੇ ਰੂਸ ’ਤੇ ਜ਼ੋਰ ਪਾਇਆ ਕਿ ਉਹ ਰੂਸੀ ਫੌਜ ਵਿਚ ਸਹਾਇਕ ਸਟਾਫ਼ ਵਜੋਂ ਭਰਤੀ ਕੀਤੇ ਭਾਰਤੀ ਨਾਗਰਿਕਾਂ ਨੂੰ ਛੇਤੀ ਫ਼ਾਰਗ ਕਰੇ। ਸ੍ਰੀ ਮੋਦੀ ਦੇ ਬੁੱਧਵਾਰ ਨੂੰ ਵਾਰਤਾ ਤੋਂ ਇਕਪਾਸੇ ਰੂਸੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਗੱਲਬਾਤ ਕਰਨ ਦੇ ਆਸਾਰ ਹਨ।

Wednesday Oct 23, 2024


ਸਾਲ 2023 'ਚ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ Daniel Andrews ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਸੀ। ਉਸ ਵੇਲੇ ਵਿਕਟੋਰੀਆ ਦੇ ਖਜ਼ਾਨੇ 'ਚੋਂ $380 ਮਿਲੀਅਨ ਡਾਲਰ ਮੁਆਵਜੇ ਵੱਜੋਂ Commonwealth Games Federation ਨੂੰ ਦੇਣੇ ਪਏ ਸੀ।
ਓਸੇ ਰਕਮ ਵਿੱਚੋਂ ਕਰੀਬ $205 ਮਿਲੀਅਨ ਡਾਲਰ ਸਕਾਟਲੈਂਡ ਨੂੰ ਦਿੱਤੇ ਗਏ ਹਨ। ਸਕਾਟਲੈਂਡ ਮੁਲਕ ਵਿੱਚ ਥਾਂ ਥਾਂ 'ਤੇ ਹੁਣ ਸਾਬਕਾ ਵਿਕਟੋਰੀਆਈ ਪ੍ਰੀਮੀਅਰ ਦੇ cutouts ਲਗਾ ਕੇ ਧੰਨਵਾਦ ਕੀਤਾ ਜਾ ਰਿਹਾ ਹੈ। ਮੰਨਿਆਂ ਜਾ ਰਿਹਾ ਹੈ ਕਿ ਇਹਨਾਂ ਖੇਡਾਂ ਨਾਲ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ Glasgow (ਜਿੱਥੇ ਇਹ ਖੇਡਾਂ 2026 'ਚ ਆਯੋਜਿਤ ਹੋਣਗੀਆਂ) ਦੀ ਆਰਥਿਕਤਾ ਨੂੰ ਫਾਇਦਾ ਮਿਲੇਗਾ। ਜਦਕਿ Dan Andrews ਨੇ ਜਦੋਂ ਇਹਨਾਂ ਖੇਡਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ, ਤਾਂ ਤਰਕ ਇਹ ਦਿੱਤਾ ਗਿਆ ਸੀ, ਵਿਕਟੋਰੀਆ ਨੂੰ $6-7 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ।

Wednesday Oct 23, 2024

ਪਾਕਿਸਤਾਨ ਦੇ ਸੱਭਿਆਚਾਰਕ ਸ਼ਹਿਰ ਲਾਹੌਰ ਨੂੰ 394 ਦੇ ਖਤਰਨਾਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਇਸ ਮਗਰੋਂ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਮੋਗ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਮੀਂਹ ਦੀ ਯੋਜਨਾ ਬਣਾਈ ਹੈ।ਪੰਜਾਬ ਦੀ ਸੂਚਨਾ ਮੰਤਰੀ ਆਜ਼ਮਾ ਬੋਖਾਰੀ ਨੇ ਮੰਗਲਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਕੱਲ੍ਹ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ। ਅਸੀਂ ਇਸ ਮਾਮਲੇ ਨੂੰ ਹੱਲ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ ਹੁਣ ਅਸੀਂ ਸ਼ਹਿਰ ਵਿੱਚ ਨਕਲੀ ਮੀਂਹ ਦੀ ਯੋਜਨਾ ਬਣਾ ਰਹੇ ਹਾਂ।" 

Wednesday Oct 23, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Oct 21, 2024

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਦੇਰ ਸ਼ਾਮ ਤੱਕ ਕੁੱਲ 18,31,588 ਟਨ ਝੋਨੇ ਦੀ ਆਮਦ ਹੋਈ ਜਿਸ ਵਿੱਚੋਂ 16,37,517 ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਆ ਚੁੱਕੇ 90 ਫ਼ੀਸਦ ਝੋਨੇ ਦੀ ਖਰੀਦ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਲਈ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ।

Monday Oct 21, 2024

ACT ਯਾਨੀ Australian Capital Territory ਦੀਆਂ ਸ਼ਨੀਵਾਰ ਦੇ ਦਿਨ ਭੁਗਤੀਆਂ ਸੂਬਾਈ ਚੋਣਾਂ ਵਿੱਚ 23 ਸਾਲਾਂ ਤੋਂ ਸੱਤਾ 'ਚ ਰਹਿ ਰਹੀ Labor Party ਇੱਕ ਵਾਰ ਫਿਰ ਤੋਂ ਮੁੜੀ ਹੈ। 
ਯਾਨੀ ਕਿ Andrew Barr ACT ਦੇ ਮੁਖ ਮੰਤਰੀ ਬਣੇ ਰਹਿਣਗੇ। 
ਦੱਸ ਦਈਏ ਕਿ 25 ਸੀਟਾਂ ਵਾਲੀ ਸੂਬਾਈ ਪਾਰਲੀਮੈਂਟ 'ਚ ਸਟੇਟ ਇਲੈਕਸ਼ਨ ਕਮਿਸ਼ਨ ਅਨੁਸਾਰ ਸੋਮਵਾਰ ਸਵੇਰ ਤੱਕ ਲੇਬਰ ਨੇ 10 ਸੀਟਾਂ ਜਿੱਤ ਲਈਆਂ ਸਨ। ਜਦਕਿ ਪਿਛਲੀ ਸਰਕਾਰ 'ਚ ਹਮਾਇਤ ਦੇਣ ਵਾਲੀ Green Party ਨੇ ਤਿੰਨ। ਯਾਨੀ ਸਰਕਾਰ ਬਣਾਉਣ ਲਈ ਲੋੜੀਂਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ।
ਹਾਲਾਂਕਿ ਵਿਰੋਧੀ ਧਿਰ Liberal Party ਨੇ 9 ਸੀਟਾਂ 'ਤੇ ਜਿੱਤ ਹਾਸਲ ਕੀਤੀ। 
ਅਧਿਕਾਰਕ ਨਤੀਜੇ ਹਾਲੇ ਨਹੀਂ ਐਲਾਨੇ ਗਏ।

Sunday Oct 20, 2024

ਕਹਿੰਦੇ ਨੇ ਇਮਾਨਦਾਰ ਬੰਦਾ ਆਪਣੀ ਜ਼ਿੰਦਗੀ ਚ ਧਨ-ਦੌਲਤ, ਨਾਮ-ਸ਼ੌਹਰਤ ਕਮਾਵੇ ਨਾ ਕਮਾਵੇ ਪਰ ਉਹ ਸਕੂਨ, ਸੁਖਚੈਨ ਅਤੇ ਨੀਂਦ ਜਰੂਰ ਕਮਾ ਲੈਂਦਾ ਹੈ, ਇਮਾਨਦਾਰੀ ਇੱਕ ਅਜਿਹੀ ਚੋਣ ਹੈ ਜਿਸ ਨੂੰ ਚੁਨਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਲੈਂਦਾ ਹੈ, ਅੱਜ ਦੀ ਕਹਾਣੀ ਇਮਾਨਦਾਰੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਸਿਖਾਉਂਦੀ ਹੈ ਕਿ ਜੇਕਰ ਤੁਸੀਂ ਇਮਾਨਦਾਰ ਹੋ, ਇਮਾਨਦਾਰੀ ਦੇ ਰਾਹ ਤੇ ਚਲਦੇ ਹੋ ਤਾਂ ਤੁਹਾਡੇ ਲਈ ਹਮੇਸ਼ਾ ਇਸ ਰਸਤੇ ਤੇ ਚਲਣਾ ਕਿੰਨਾ ਜਰੂਰੀ ਹੈ

Copyright 2026 All rights reserved.

Podcast Powered By Podbean

Version: 20241125