Episodes

Sunday Oct 20, 2024
Sunday Oct 20, 2024
ਇਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਹਰ ਰੋਜ਼ $1 ਮਿਲੀਅਨ ਦੇਣਗੇ ਜੋ ਉਨ੍ਹਾਂ ਦੀ ਪਟੀਸ਼ਨ 'ਤੇ ਦਸਤਖਤ ਕਰਦਾ ਹੈ, ਜਿਸ ਦਾ ਮੁੱਖ ਉਦੇਸ਼ ਰਿਪਬਲਿਕਨਾਂ ਨੂੰ ਚੋਣ ਮੈਦਾਨ ਵਾਲੇ ਰਾਜਾਂ ਵਿੱਚ ਵੋਟਰ ਰਜਿਸਟਰ ਕਰਨ ਲਈ ਪ੍ਰੇਰਿਤ ਕਰਨਾ ਹੈ। ਪਰ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਇਹ ਸਕੀਮ ਅਮਰੀਕੀ ਚੋਣ ਕਾਨੂੰਨ ਦਾ ਉਲੰਘਣ ਕਰਦੀ ਹੈ, ਜਿਸਦੇ ਤਹਿਤ ਕਿਸੇ ਨੂੰ ਵੋਟ ਪਾਉਣ ਲਈ ਭੁਗਤਾਨ ਕਰਨ ਜਾਂ ਭੁਗਤਾਨ ਦੀ ਪੇਸ਼ਕਸ਼ ਕਰਨਾ ਗੈਰਕਾਨੂੰਨੀ ਹੈ।

Sunday Oct 20, 2024
Sunday Oct 20, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Sunday Oct 20, 2024
Sunday Oct 20, 2024
ਅਸੀਂ ਬੱਚਿਆਂ ਤੋਂ ਬਹੁਤ ਉਮੀਦਾਂ ਲਗਾਉਂਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਉਹ ਸਭ ਕੁੱਝ ਕਰੇ ਜੋ ਅਸੀਂ ਚਾਹੁੰਦੇ ਹਾਂ , ਪਰ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ ਬੱਚਿਆਂ ਤੋਂ ਉਮੀਦਾਂ ਲਗਾਉਣ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਸਿਖਾਉਣਾ ਪਵੇਗਾ, ਉਹਨਾਂ ਨਾਲ ਸਮਾਂ ਬਤੀਤ ਕਰਨਾ ਪਵੇਗਾ, ਉਹਨਾਂ ਨੂੰ ਸਹੀ-ਗ਼ਲਤ ਦਸਣਾ ਪਵੇਗਾ

Sunday Oct 20, 2024
Sunday Oct 20, 2024
Climate Weather ਅਤੇ Envoirnement ਇਹਨਾਂ ਸਭ ਨੂੰ ਸਮਝਣ ਦੀ ਲੋੜ੍ਹ ਹੈ, ਸਾਡੀ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਜਿਸ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਕੁਦਰਤੀ ਆਫ਼ਤਾਂ ਵੇਖਣ-ਸੁਨਣ ਨੂੰ ਮਿਲਦੀਆਂ ਹਨ, ਜਿੰਨ੍ਹਾਂ ਜ਼ਿਆਦਾ ਅਸੀਂ ਆਪਣੇ ਵਾਤਾਵਰਨ ਨਾਲ ਛੇੜਖਾਨੀਆਂ ਕਰ ਰਹੇ ਹਨ ਓਨੇ ਭਿਅੰਕਰ ਨਤੀਜ਼ੇ ਸਾਹਮਣੇ ਆ ਰਹੇ ਹਨ

Sunday Oct 20, 2024
Sunday Oct 20, 2024
In today's Yash and Vishal show, Yash discussed Gaund art, a traditional art form inspired by nature, reflecting the Gaund tribe's deep connection with the natural world through intricate depictions of flora and fauna.
Vishal, from Australia, shared stories about the Eureka Stockade, a pivotal event during the Australian Gold Rush in 1854, where miners rebelled against harsh treatment. He also touched on the discovery of gold and its lasting impact on Australia's economy and society.
The show was lively, filled with engaging storytelling and great music.

Friday Oct 18, 2024
Friday Oct 18, 2024
ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਇਹ ਦੋਸ਼ ਲਗਾਇਆ ਹੈ। ਸੰਘੀ ਵਕੀਲਾਂ ਨੇ ਅਧਿਕਾਰੀ ਦੀ ਪਛਾਣ 39 ਸਾਲਾ ਵਿਕਾਸ ਯਾਦਵ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਯਾਦਵ ਕੈਬਨਿਟ ਸਕੱਤਰੇਤ ਵਿੱਚ ਕੰਮ ਕਰ ਰਹੇ ਸਨ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁੱਖ ਦਫ਼ਤਰ ਹੈ।

Friday Oct 18, 2024
Friday Oct 18, 2024
ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਬੰਧ ਕੰਪਿਊਟਰ ਦੀ ਦੁਨੀਆਂ ਦੀਆਂ ਉਨ੍ਹਾਂ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ। ਅੱਜ ਦੀ ਦੁਨੀਆਂ ਵਿੱਚ ਸਭ ਨੂੰ ਇਹ ਜਾਨਣ ਦੀ ਤਾਂਘ ਹੈ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਤੇ ਇਸ 'ਤੇ ਕੰਮ ਕਰਨ ਵਾਲੇ ਇਸਦੇ ਅਤਿ-ਆਧੁਨਿਕ ਰੂਪਾਂ ਤੋਂ ਕਿਉਂ ਚਿੰਤਤ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲਵਿਜੇ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......

Friday Oct 18, 2024
Friday Oct 18, 2024
ਫਿਲਮ ਗੋਰਿਆਂ ਦੇ ਨਾਲ ਲਗਦੀ ਜ਼ਮੀਨ ਜੱਟ ਦੀ ਦੇ ਅਦਾਕਾਰ ਅਰਮਾਨ ਬੇਦਿਲ ਅਤੇ ਅਦਾਕਾਰਾ ਪ੍ਰੀਤ ਔਜਲਾ ਨਾਲ ਹੋਈ ਖਾਸ ਮੁਲਾਕਾਤ ਵਿੱਚ ਉਹਨਾਂ ਦੀ ਨਵੀਂ ਆਉਣਵਾਲੀ ਫਿਲਮ ਬਾਰੇ ਗੱਲਬਾਤ ਕੀਤੀ ਅਤੇ ਕੀ ਕੁੱਝ ਖਾਸ ਵੇਖਣ ਨੂੰ ਮਿਲ ਸਕਦਾ ਇਸ ਫਿਲਮ ਵਿੱਚ ਜਾਣਗੇ ਗੌਤਮ ਕਪਿਲ ਦੇ ਨਾਲ

Thursday Oct 17, 2024
Thursday Oct 17, 2024
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਸੇਵਾਵਾਂ ਜਾਰੀ ਰੱਖਣ ਲਈ ਅਪੀਲ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ , ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਵਾਪਰੇ ਸਮੁੱਚੇ ਘਟਨਾਕ੍ਰਮ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਆਫ਼ੀ ਮੰਗੀ ਹੈ।

Thursday Oct 17, 2024
Thursday Oct 17, 2024
ਸੂਬੇ 'ਚ ਛੋਟੇ ਬੱਚਿਆਂ ਦਰਮਿਆਨ ਵਧ ਰਹੇ ਅਪਰਾਧ ਨੂੰ ਕੰਟਰੋਲ ਕਰਨ ਲਈ Northern Territory ਦੀ ਪਾਰਲੀਮੈਂਟ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਹੁਣ ਸਟੇਟ ਵਿੱਚ 10 ਸਾਲ ਦੇ ਬੱਚੇ ਨੂੰ ਵੀ ਅੰਜਾਮ ਦਿੱਤੇ ਗਏ ਅਪਰਾਧ ਲਈ ਜੇਲ੍ਹ ਭੇਜਿਆ ਜਾ ਸਕੇਗਾ। ਸੂਬੇ ਦੀ ਮੁੱਖ ਮੰਤਰੀ Lia Finocchiaro ਨੇ ਕਿਹਾ ਕਿ ਇਹ ਲਾਜ਼ਮੀ ਹੈ, ਕਿਉਂਕਿ 10-11 ਸਾਲ ਤੋਂ ਲੈ ਕੇ 17 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਨੇ ਸੂਬੇ ਵਿੱਚ ਪਿਛਲੇ ਕੁਝ ਸਾਲਾਂ ਦਰਮਿਆਨ ਚੋਰੀ, ਕਤਲ ਵਰਗੀਆਂ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। Northern Territory 'ਚ ਇਸ ਤੋਂ ਪਹਿਲਾਂ criminal responsibility ਲਈ ਉਮਰ 12 ਸਾਲ ਸੀ।







