Episodes

Friday Oct 11, 2024
Friday Oct 11, 2024
ਫ਼ਿਲਮ "ਮਿੱਤਰਾਂ ਦਾ ਚੱਲਿਆ ਟਰੱਕ ਨੀਂ" ਦਾ ਸੰਗੀਤ ਦੇਣ ਵਾਲੇ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਨਾਲ ਮੁਲਾਕਾਤ। ਸੁਖਸ਼ਿੰਦਰ ਸ਼ਿੰਦਾ ਦਾ music ਕਿਉਂ ਕਰਨ ਲੱਗੇ ਸੀ original music ਦੇਣ ਵਾਲੇ ਜਤਿੰਦਰ ਸ਼ਾਹ। "ਗੁਰਦਾਸ ਮਾਨ ਨੂੰ ਥੱਲੇ ਲਾਹੁਣ ਦੀ ਕੋਸ਼ਿਸ ਕਰ ਰਹੇ ਨੇ ਲੋਕ" ਕਿਉਂ ਕਿਹਾ? ਬੰਗਾਲੀ ਸੰਗੀਤ ਬਾਰੇ ਦਿਲਚਸਪ ਗੱਲਾਂ।

Friday Oct 11, 2024
Friday Oct 11, 2024
Premier Jacinta Allan has announced that Victorian health services can now officially implement the "Singh Thattha" technique, an elastic band method designed to accommodate healthcare workers who cannot shave for religious, cultural, or medical reasons.
This approval comes after a successful two-year trial led by the Royal Melbourne Hospital, in collaboration with WorkSafe Victoria, the Department of Health, and Safer Care Victoria. The technique ensures that healthcare workers can maintain safety standards without compromising personal or cultural practices.
For more information, click on the audio link to hear SVA President Jaswinder Singh discuss the technique with Radio Haanji's Senior Producer, Preetinder Singh Grewal.

Friday Oct 11, 2024
Friday Oct 11, 2024
ਪਿੱਛਲੇ ਸੱਤਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ Victoria ਸੂਬੇ ਵਿੱਚ ਕਿਸੇ ਸਰਵੇਖਣ ਦੇ ਅੰਦਰ ਵੋਟਰਾਂ ਨੇ ਸੱਤਧਾਰੀ ਲੇਬਰ ਨਾਲੋਂ ਜਿਆਦਾ ਗਠਜੋੜ (ਲਿਬਰਲ- ਨੈਸ਼ਨਲ) ਨੂੰ ਪਸੰਦ ਕੀਤਾ ਹੋਵੇ। Redbridge ਦੁਆਰਾ ਕੀਤੇ ਸਰਵੇ ਵਿੱਚ ਜਦੋਂ ਸਾਬਕਾ ਪ੍ਰੀਮੀਅਰ Daniel Andrews ਦੇ ਸਮੇਂ ਅੰਕੜੇ ਇਕੱਠੇ ਕੀਤੇ ਗਏ ਤਾਂ ਲੇਬਰ ਪਾਰਟੀ ਨੂੰ 13 ਫੀਸਦ point ਅੱਗੇ ਦਿਖਾਇਆ ਗਿਆ । ਪਰ ਹੁਣ Jacinta Allan ਦੀ ਸਰਕਾਰ ਖਤਰੇ 'ਚ ਨਜ਼ਰ ਆਉਂਦੀ ਹੈ, ਕਿਉਂਕਿ ਵੋਟ ਫ਼ਰਕ 8 ਫੀਸਦ 'ਤੇ ਰਹਿ ਗਿਆ ਹੈ।
ਬੇਸ਼ੱਕ ਸਰਕਾਰ ਕੋਲ ਆਪਣੀ ਸਾਖ ਨੂੰ ਸੁਧਾਰਣ ਲਈ ਲੰਮਾ ਅਰਸਾ ਪਿਆ, ਕਿਉਂਕਿ Victoria ਦੀ ਸੂਬਾਈ ਚੋਣਾਂ ਨਵੰਬਰ 2026 'ਚ ਹੋਈਆਂ ਹਨ।

Friday Oct 11, 2024
Friday Oct 11, 2024
*ਉਪ ਰਾਸ਼ਟਰਪਤੀ ਕਮਲਾ ਹੈਰਿਸ* ਨੇ ਸਾਬਕਾ ਰਾਸ਼ਟਰਪਤੀ *ਡੋਨਲਡ ਟਰੰਪ* 'ਤੇ ਹੈਲਨ ਚੱਕਰਵਾਤ ਨਾਲ ਜੁੜੀ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਗਾਏ ਹਨ। ਹੈਰਿਸ ਨੇ ਟਰੰਪ ਨੂੰ ਗੈਰ-ਜ਼ਿੰਮੇਵਾਰ ਕਹਿੰਦੇ ਹੋਏ ਦੱਸਿਆ ਕਿ ਟਰੰਪ ਨੇ ਚੱਕਰਵਾਤ ਤੋਂ ਬਚਣ ਵਾਲੇ ਲੋਕਾਂ ਬਾਰੇ ਗਲਤ ਜਾਣਕਾਰੀ ਦੱਸੀ।
ਹੈਰਿਸ ਦੇ ਕਹਿਣ ਮੁਤਾਬਕ, ਟਰੰਪ ਵੱਲੋਂ ਫੈਲਾਈ ਗਈ ਗਲਤ ਜਾਣਕਾਰੀ ਅਸਲ ਸਥਿਤੀ ਤੋਂ ਉਲਟ ਸੀ। ਉਨ੍ਹਾਂ ਜ਼ੋਰ ਦਿੱਤਾ ਕਿ *ਫੇਮਾ* ਕੋਲ ਮਦਦ ਦੇ ਕਾਫੀ ਸਰੋਤ ਮੌਜੂਦ ਹਨ ਅਤੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸੰਕਟ ਵਿੱਚ ਫਸੇ ਲੋਕ ਉਨ੍ਹਾਂ ਦੀ ਵਰਤੋਂ ਕਰ ਸਕਣ।

Friday Oct 11, 2024
Friday Oct 11, 2024
ਕਾਂਗਰਸ ਦੇ ਸਾਬਕਾ ਪ੍ਰਧਾਨ *ਰਾਹੁਲ ਗਾਂਧੀ* ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੇ ਨਤੀਜਿਆਂ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੇ ਪਾਰਟੀ ਆਗੂਆਂ ਨੇ ਨਿੱਜੀ ਹਿੱਤਾਂ ਨੂੰ ਪਾਰਟੀ ਤੋਂ ਉੱਪਰ ਰੱਖਿਆ। ਚੋਣਾਂ ਦੇ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਕਾਂਗਰਸ ਪ੍ਰਧਾਨ *ਮਲਿਕਾਰਜੁਨ ਖੜਗੇ* ਦੀ ਰਿਹਾਇਸ਼ 'ਤੇ ਮੀਟਿੰਗ ਹੋਈ, ਜਿੱਥੇ ਰਾਹੁਲ ਗਾਂਧੀ ਨੇ ਸੂਬੇ ਦੇ ਆਗੂਆਂ ਦੀ ਜ਼ਿੰਮੇਵਾਰੀ ਉਤੇ ਗੱਲ ਕੀਤੀ। ਮੀਟਿੰਗ ਵਿੱਚ ਤਿੰਨ ਸੀਨੀਅਰ ਆਗੂਆਂ ਦੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ, ਜੋ ਹਾਰ ਦੇ ਕਾਰਨਾਂ ਦੀ ਜਾਂਚ ਕਰੇਗੀ।

Friday Oct 11, 2024
Friday Oct 11, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Oct 10, 2024
Thursday Oct 10, 2024
Sunanda Sharma is a very talented and versatile Punjabi singer and actor. We will see her with Amrinder Gill in the latest Punjabi movie, Mitran Da Challeya Truck Ni. In this Punjabi podcast, she shared her journey, dreams, achievements and all about the upcoming movie, which will be released on 10 October 2024.

Wednesday Oct 09, 2024
Wednesday Oct 09, 2024
PM Modi ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਸਲਮਾਨਾਂ ਦੀ ਜਾਤੀ ਦੀ ਗੱਲ ਆਉਂਦੇ ਹੀ ਕਾਂਗਰਸ ਦੇ ਮੂੰਹ ’ਤੇ ਤਾਲਾ ਲੱਗ ਜਾਂਦਾ ਹੈ ਪਰ ਹਿੰਦੂ ਸਮਾਜ ਦੀ ਗੱਲ ਆਉਂਦੇ ਹੀ ਉਹ ਚਰਚਾ ਜਾਤੀ ਤੋਂ ਹੀ ਸ਼ੁਰੂ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਹਿੰਦੂ ਜਿੰਨਾ ਵੰਡਿਆ ਜਾਵੇਗਾ, ਓਨਾ ਹੀ ਕਾਂਗਰਸ ਦਾ ਫਾਇਦਾ ਹੋਵੇਗਾ। ਉਨ੍ਹਾਂ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਤੇ ਸ਼ਹਿਰੀ ਨਕਸਲੀਆਂ ਦੀਆਂ ਨਫ਼ਰਤੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੂਬੇ ਦੀ ਜਨਤਾ ਵੀ ਹਰਿਆਣਾ ਵਾਲੇ ਰਾਹ ’ਤੇ ਤੁਰੇ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਕਿਸੇ ਵੀ ਤਰ੍ਹਾਂ ਤੋਂ ਹਿੰਦੂ ਸਮਾਜ ਵਿੱਚ ਅੱਗ ਲਾ ਕੇ ਰੱਖਣਾ ਚਾਹੁੰਦੀ ਹੈ ਅਤੇ ਭਾਰਤ ਵਿੱਚ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉਹ ਇਸੇ ਫਾਰਮੂਲੇ ਨੂੰ ਲਾਗੂ ਕਰਦੀ ਹੈ।

Wednesday Oct 09, 2024
Wednesday Oct 09, 2024
ਆਸਟ੍ਰੇਲੀਆ ਵਿੱਚ ਜਲਦ ਹੀ limited ਗਿਣਤੀ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾਖ਼ਲ ਹੋਣ ਦਾ ਫ਼ੈਸਲਾ ਕਾਨੂੰਨ ਬਣ ਜਾਵੇਗਾ। ਅਗਸਤ ਮਹੀਨੇ ਵਿੱਚ ਫੈਡਰਲ ਸਰਕਾਰ ਵੱਲੋਂ ਸੁਝਾਏ ਫ਼ੈਸਲੇ ਨੂੰ Senate committee ਨੇ ਆਪਣੀ ਹਮਾਇਤ ਨਾਲ ਅੱਗੇ ਤੋਰ ਦਿੱਤਾ ਹੈ।
ਹਾਲਾਂਕਿ ਸੱਤਧਾਰੀ Labor Party ਨੂੰ ਸੀਨੇਟ ਵਿੱਚ Greens ਪਾਰਟੀ ਦੀ ਸੁਪੋਰਟ ਦੀ ਲੋੜ ਵੀ ਨਹੀਂ ਪਵੇਗੀ, ਕਿਉਂਕਿ ਵਿਰੋਧੀ ਧਿਰ ਇਸ ਫ਼ੈਸਲੇ 'ਤੇ ਸਰਕਾਰ ਦੇ ਨਾਲ ਹੈ।
ਫੈਡਰਲ ਸਰਕਾਰ ਦੁਆਰਾ ਨਵੇਂ ਨਿਯਮ ਮੁਤਾਬਕ 2025 ਤੋਂ ਆਸਟ੍ਰੇਲੀਆ ਵਿੱਚ ਵੱਧ ਤੋਂ ਵੱਧ 270,000 ਕੌਮਾਂਤਰੀ ਵਿਦਿਆਰਥੀ ਹੀ ਦਾਖਲਾ ਲੈ ਸਕਣਗੇ।
ਇਹਨਾਂ ਵਿੱਚ 145,000 ਹੀ ਪਬਲਿਕ ਯੂਨੀਵਰਸਿਟੀਆਂ ਵਿੱਚ ਜਾ ਸਕਣਗੇ, ਜਦਕਿ 30,000 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਬਾਕੀ ਦੇ 95,000 VET ਕਾਲਜਾਂ ਵਿੱਚ ਜਾ ਸਕਣਗੇ।

Wednesday Oct 09, 2024
Wednesday Oct 09, 2024
ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਉਤਰਾਧਿਕਾਰੀ ਸੈਫੂਦੀਨ ਮਾਰਿਆ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਉਸ ਦੀ ਮੌਤ ਦਾ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਦੀ ਮੌਤ ਪਿਛਲੇ ਹਫਤੇ ਬੈਰੁਤ ਵਿਚ ਹੋਈ ਦੱਸੀ ਗਈ ਹੈ। ਸੈਫੂਦੀਨ ਦਾ ਜਨਮ ਲਿਬਨਾਨ ਦੇ ਅਲ ਨਹਰ ਵਿਚ ਹੋਇਆ ਸੀ।







