Episodes

Monday Oct 07, 2024
Monday Oct 07, 2024
ਉਂਝ ਤਾਂ ਵਿਕਟੋਰੀਆ 'ਚ teenager crime ਕੋਈ ਨਵੀਂ ਗੱਲ ਨਹੀਂ ਹੈ। ਪਰ ਤਾਜ਼ਾ ਮਾਮਲਾ ਹੋਸ਼ ਉੱਡਾ ਦੇਵੇਗਾ। ਕਾਨੂੰਨੀ ਕਾਰਨਾਂ ਕਰਕੇ ਇਸਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ। FBI ਨੇ ਜਦੋਂ Victoria Police ਨੂੰ ਇਸ ਲੜਕੇ ਬਾਰੇ ਅਲਰਟ ਭੇਜਿਆ ਅਤੇ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 19 ਸਾਲ ਦੇ ਇਸ ਲੜਕੇ ਨੇ ਆਪਣੇ ਸਾਬਕਾ ਸਕੂਲ ਵਿੱਚ ਗੋਲੀਬਾਰੀ ਕਰਨ, ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਅਤੇ ਟ੍ਰੇਨ ਟਰੈਕ ਨੂੰ ਉਖਾੜ ਕੇ ਰੱਖ ਦੇਣ ਦੀ ਯੋਜਨਾ ਬਣਾ ਲਈ ਸੀ।
ਇਸ ਲੜਕੇ ਨੂੰ ਗਿਰਫਤਾਰ ਕਰਨ ਵੇਲੇ ਪੁਲਿਸ ਨੇ ਇਸ ਕੋਲੋਂ ਬੰਦੂਕ ਬਣਾਉਣ ਵਾਲਾ ਮੈਟੀਰੀਅਲ, ਬੰਬ ਬਣਾਉਣ ਲਈ ਕੈਮਿਕਲ, tactical gears ਆਦਿ ਹੋਰ ਵੀ ਬਹੁਤ ਕੁਝ ਬਰਾਮਦ ਕੀਤਾ।
ਪੁਲਿਸ ਨੇ ਇਸ ਦੀ google history 'ਚ "ਮ੍ਰਿਤਕ ਦੇਹ ਨੂੰ ਕਿਵੇਂ ਦਫ਼ਨਾਈਏ" ਵੀ ਚੈਕ ਕੀਤਾ। ਪੁਲਿਸ ਨਹੀਂ ਚਾਹੁੰਦੀ ਕਿ ਇਸ ਲੜਕੇ ਨੂੰ ਜ਼ਮਾਨਤ ਦਿੱਤੀ ਜਾਵੇ, ਪਰ ਸੋਮਵਾਰ ਦੇ ਦਿਨ Moorabbin Magistrate ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਗਿਆ।
ਜਿੱਥੇ ਅਦਾਲਤ ਨੇ ਇਸ ਨੂੰ ਹਾਲੇ ਜੇਲ੍ਹ 'ਚ ਹੀ ਰੱਖਣ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ।

Monday Oct 07, 2024
Monday Oct 07, 2024
ਇਜ਼ਰਾਈਲ ਉੱਤੇ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਭਿਆਨਕ ਦਹਿਸ਼ਤੀ ਹਮਲੇ ਅਤੇ ਇਸ ਪਿੱਛੋਂ ਸ਼ੁਰੂ ਹੋਈ ਗਾਜ਼ਾ ਜੰਗ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋ ਗਿਆ। ਇਸ ਜੰਗ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਕਈ ਇਲਾਕਿਆਂ ਵਿੱਚ ਵਿਸ਼ਾਲ ਤਬਾਹੀ ਹੋਈ। ਕੁਝ ਦਿਨ ਪਹਿਲਾਂ, ਇਜ਼ਰਾਈਲ ਨੇ ਲਿਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਹਮਲਿਆਂ ਦੀ ਸ਼ੁਰੂਆਤ ਕਰ ਕੇ ਜੰਗ ਦਾ ਨਵਾਂ ਮੋਰਚਾ ਖੋਲ੍ਹ ਦਿੱਤਾ।
ਐਤਵਾਰ ਰਾਤ ਨੂੰ ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਬਾਹਰੀ ਖੇਤਰਾਂ ਵਿਚ ਜ਼ਬਰਦਸਤ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨਾਲ ਉੱਤਰੀ ਗਾਜ਼ਾ ਵਿੱਚ ਵੀ ਹਮਲੇ ਤੇਜ਼ ਹੋ ਗਏ। ਫ਼ਲਸਤੀਨੀ ਅਧਿਕਾਰੀਆਂ ਦੇ ਅਨੁਸਾਰ, ਇੱਕ ਮਸਜਿਦ 'ਤੇ ਹੋਏ ਹਮਲੇ ਵਿੱਚ 19 ਵਿਅਕਤੀ ਮਾਰੇ ਗਏ, ਜਿਸ ਨਾਲ ਜੰਗ ਦੇ ਹਾਲਾਤ ਹੋਰ ਵੀ ਬਿਗੜ ਗਏ ਹਨ।

Monday Oct 07, 2024
Monday Oct 07, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Oct 07, 2024
Monday Oct 07, 2024
ਮੋਬਾਈਲ ਫੋਨ ਜਾਂ ਸਮਾਰਟ ਫੋਨ ਸਾਡੇ ਜੀਵਨ ਦਾ ਅਨਿਖੱੜਵਾਂ ਅੰਗ ਬਣ ਚੁੱਕੇ ਹਨ। ਹੁਣ ਕੋਈ ਵਿਰਲਾ ਹੀ ਹੋਵੇਗਾ ਜਿਸ ਕੋਲ ਫੋਨ ਨਾ ਹੋਵੇ। ਇਸਦੇ ਫਾਇਦੇ ਅਤੇ ਨੁਕਸਾਨ ਨਾਲ-ਨਾਲ ਚਲਦੇ ਹਨ। ਲੋੜ ਹੈ ਕਿ ਅਸੀਂ ਇਸਦੀ ਵਰਤੋਂ ਕਰੀਏ ਨਾਕਿ ਦੁਰਵਰਤੋਂ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਵਿੱਚ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......

Monday Oct 07, 2024
Monday Oct 07, 2024
Victoria 'ਚ 26 ਅਕਤੂਬਰ ਨੂੰ ਹੋਣ ਜਾ ਰਹੀਆਂ LGA (Local Government Area ਯਾਨੀ ਸਥਾਨਕ ਕੌਂਸਲ) ਚੋਣਾਂ ਵਿੱਚ City of Melbourne ਦੇ Lord Mayor ਅਹੁਦੇ ਲਈ ਕੌਣ ਕੌਣ ਹਨ ਉਮੀਦਵਾਰ? ਕੀ ਫ਼ਰਕ ਹੈ Mayor ਅਤੇ Lord Mayor 'ਚ? ਕੀ ਫ਼ਰਕ ਹੈ Shire ਅਤੇ Council ਜਾਂ Town 'ਚ?

Sunday Oct 06, 2024
Sunday Oct 06, 2024
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਇੱਕ 'ਪੁਰਾਣੀ ਕੰਪਨੀ' ਵਾਂਗ ਹੈ ਜੋ ਬਦਲਦੇ ਸਮੇਂ ਦੇ ਨਾਲ ਕਦਮ ਮਿਲਾ ਕੇ ਨਹੀਂ ਚੱਲ ਰਹੀ। ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ (ਏਆਈ) ਪਰਮਾਣੂ ਹਥਿਆਰਾਂ ਵਾਂਗ ਖ਼ਤਰਨਾਕ ਹੋ ਸਕਦੀ ਹੈ। ਜੈਸ਼ੰਕਰ ਨੇ ਯੂਰਕੇਨ-ਰੂਸ ਅਤੇ ਇਜ਼ਰਾਈਲ-ਹਮਾਸ ਜੰਗਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਇਨ੍ਹਾਂ ਜੰਗਾਂ ਦਾ ਹੱਲ ਕੱਢਣ ਦੇ ਯੋਗ ਨਹੀਂ ਹੈ। ਉਨ੍ਹਾਂ ਸੰਗਠਨ ਨੂੰ ਪੱਛੜਿਆ ਹੋਇਆ ਕਰਾਰ ਦਿੰਦੇ ਹੋਏ ਕਿਹਾ ਕਿ ਕਈ ਮੁਲਕ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਮਸਨੂਈ ਬੌਧਿਕਤਾ ਅਗਲੇ ਦਹਾਕੇ ਦੌਰਾਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰੇਗੀ, ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਤਿਆਰ ਰਹਿਣਾ ਚਾਹੀਦਾ ਹੈ

Sunday Oct 06, 2024
Sunday Oct 06, 2024
ਰੀਪਬਲਿਕਨ ਆਗੂ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿੱਚ ਰੈਲੀ ਦੌਰਾਨ ਲੋਕਾਂ ਨੂੰ ਜਜ਼ਬਾਤੀ ਅਪੀਲ ਕੀਤੀ ਕਿ ਉਹ ਕਮਲਾ ਹੈਰਿਸ ਨੂੰ ਹਰਾ ਕੇ ਉਨ੍ਹਾਂ ਨੂੰ ਅਗਲਾ ਰਾਸ਼ਟਰਪਤੀ ਬਣਾਉਣ। ਇਸ ਰੈਲੀ ਵਿੱਚ ਟੈਸਲਾ ਦੇ ਮਾਲਕ ਐਲਨ ਮਸਕ ਅਤੇ ਉਪ ਰਾਸ਼ਟਰਪਤੀ ਉਮੀਦਵਾਰ ਸੈਨੇਟਰ ਜੇਡੀ ਵੈਂਸ ਵੀ ਹਾਜ਼ਰ ਸਨ। ਟਰੰਪ ਨੇ ਕਮਲਾ ਹੈਰਿਸ ਦੇ ਕੱਟੜਪੰਥੀ ਏਜੰਡੇ ਨੂੰ ਰੋਕਣ ਦੀ ਲੋੜ ਬਾਰੇ ਚੇਤਾਵਨੀ ਦਿੱਤੀ। ਉਸ ਨੇ ਕਿਹਾ ਕਿ ਕਮਲਾ ਹੈਰਿਸ ਸਰਹੱਦੀ ਸੁਰੱਖਿਆ ਅਤੇ ਅਰਥਚਾਰੇ ਸਮੇਤ ਕਈ ਮੁੱਦਿਆਂ 'ਤੇ ਫੇਲ ਹੋ ਚੁੱਕੀ ਹੈ ਅਤੇ ਕੁਦਰਤੀ ਗੈਸ ’ਤੇ ਪਾਬੰਦੀ ਲਾ ਕੇ ਸਥਾਨਕ ਵਰਕਰਾਂ ਨੂੰ ਨੁਕਸਾਨ ਪਹੁੰਚਾਇਆ ਹੈ

Sunday Oct 06, 2024
Sunday Oct 06, 2024
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...

Sunday Oct 06, 2024
Sunday Oct 06, 2024
ਬੀਤੀ ਕੱਲ੍ਹ ਸਿਡਨੀ ਦੇ Hyde Park 'ਚ ਇਕੱਠੇ ਹੋਏ 2000 ਤੋਂ ਵਧੇਰੇ ਮੁਜ਼ਾਹਰਾਕਾਰੀ, ਮੈਲਬੌਰਨ 'ਚ State Library of Victoria ਵੱਲ ਕੂਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ 260 ਪੁਲਿਸ ਕਰਮੀ ਤੈਨਾਤ ਸਨ, ਅੱਜ 7 ਅਕਤੂਬਰ ਨੂੰ ਵੱਡੇ ਪੱਧਰ 'ਤੇ ਹੋਣਗੀਆਂ ਰੈਲੀਆਂ, ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਲੜਾਕਿਆਂ ਨੇ ਇਸਰਾਇਲ 'ਤੇ ਕੀਤਾ ਸੀ ਹਮਲਾ, 1200 ਲੋਕ ਹੋਏ ਸਨ ਹਲਾਕ, 250 ਨੂੰ ਬੰਧੀ ਬਣਾ ਗਜ਼ਾ ਲਿਜਾਇਆ ਗਿਆ ਸੀ, ਉਦੋਂ ਤੋਂ ਹੁਣ ਤੱਕ ਇਸਰਾਇਲ ਦੀ ਜਵਾਬੀ ਕਾਰਵਾਈ ਵਿੱਚ ਗਜ਼ਾ ਅੰਦਰ 42,000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਲੱਖਾਂ ਬੇਘਰ ਹੋਏ ਹਨ, ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਨੇਤਾ 7 ਅਕਤੂਬਰ ਨੂੰ ਰੈਲੀਆਂ ਨਾ ਕੱਢਣ ਦੀ ਗੱਲ ਕਰ ਚੁੱਕੇ ਹਨ।

Sunday Oct 06, 2024
Sunday Oct 06, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ







