Episodes

Saturday Oct 05, 2024
Saturday Oct 05, 2024
ਅੰਬਰੀਂ ਉਡਾਰੀਆਂ ਮਾਰਦਾ ਇਹ ਮਨ ਬਹੁਤ ਕੁੱਝ ਚਾਹੁੰਦਾ ਹੈ, ਮਨ ਦੀਆਂ ਚਾਹਤਾਂ ਦਾ ਕੋਈ ਅੰਤ ਨਹੀਂ ਹੁੰਦਾ, ਪਹਿਲੀ ਚਾਹਤ ਕਿਸੇ ਦੂਜੀ ਚਾਹਤ ਨੂੰ ਜਨਮ ਦੇਂਦੀ ਹੈ, ਦੂਜੀ ਤੀਜ਼ੀ ਨੂੰ ਅਤੇ ਫਿਰ ਇਹ ਸਿਲਸਲਾ ਜਨਮ ਤੋਂ ਮਰਣ ਤੱਕ ਸਾਹਾਂ ਦੇ ਨਾਲ-ਨਾਲ ਚਲਦਾ ਹੀ ਰਹਿੰਦਾ, ਅੱਜ ਦੀ ਕਹਾਣੀ ਓਸ਼ੋ ਦੇ ਪ੍ਰਵਚਨਾਂ ਦੇ ਵਿਚੋਂ ਲਈ ਗਈ ਹੈ ਜੋ ਮਨ ਦੀਆਂ ਹਨ ਉਡਾਰੀਆਂ ਬਾਰੇ ਬੜਾ ਕੁੱਝ ਸਮਝਾਉਂਦੀ ਹੈ...

Saturday Oct 05, 2024
Saturday Oct 05, 2024
ਰੇਡੀਓ ਹਾਂਜੀ ਨਾਲ ਖਾਸ ਮੁਲਾਕਾਤ ਵਿੱਚ ਅਸੀਂ ਗੱਲਬਾਤ ਕਰਾਂਗੇ ਗੁਰਸ਼ਬਦ ਨਾਲ ਅਤੇ ਗੱਲਬਾਤ ਕਰਾਂਗੇ ਨਵੀਂ ਰਿਲੀਜ਼ ਹੋ ਚੁੱਕੀ ਫਿਲਮ ਸ਼ਾਹਕੋਟ ਬਾਰੇ, ਕੀ ਹੈ ਖਾਸ ਇਸ ਫਿਲਮ ਵਿਚ ਅਤੇ ਗੁਰੂ ਰੰਧਾਵਾ ਨਾਲ ਕੰਮ ਕਰਨ ਦਾ ਤਜ਼ਰਬਾ ਕਿਵੇਂ ਦਾ ਰਿਹਾ ਅਤੇ ਹੋਰ ਬਹੁਤ ਸਾਰੀਆਂ ਗੱਲ਼ਾਂ

Saturday Oct 05, 2024
Saturday Oct 05, 2024
ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਤਕ ਵੋਟਾਂ ਪੈਣਗੀਆਂ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ ਹੋਣ ਦੇ ਬਾਵਜੂਦ ਉਮੀਦਵਾਰਾਂ ਨੇ ਸ਼ੁਕਰਵਾਰ ਨੂੰ ਪਾਰਟੀ ਅਤੇ ਬੂਥ ਵਰਕਰਾਂ ਨਾਲ ਮੁਲਾਕਾਤ ਜਾਰੀ ਰੱਖੀ। ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿਰੋਧੀ ਲਹਿਰ ’ਤੇ ਕਾਬੂ ਪਾਉਣ ਦੀ ਉਮੀਦ ਕਰ ਰਹੀ ਹੈ, ਜਦਕਿ ਕਾਂਗਰਸ ਇਕ ਦਹਾਕੇ ਦੇ ਲੰਮੇ ਅੰਤਰਾਲ ਤੋਂ ਬਾਅਦ ਵਾਪਸੀ ਦੀ ਉਮੀਦ ਵਿਚ ਸੱਤਾ ਹਾਸਲ ਕਰਨ ਲਈ ਅਪਣੀ ਪੂਰੀ ਤਾਕਤ ਲਗਾ ਰਹੀ ਹੈ।

Friday Oct 04, 2024
Friday Oct 04, 2024
ਇਜ਼ਰਾਈਲ ਨੇ ਬੁੱਧਵਾਰ ਦੇਰ ਰਾਤ ਮੱਧ ਬੇਰੂਤ ਦੀ ਇਕ ਇਮਾਰਤ 'ਤੇ ਹਵਾਈ ਹਮਲਾ ਕੀਤਾ, ਜਿਸ ਵਿੱਚ 9 ਹਿਜ਼ਬੁੱਲਾ ਮੈਂਬਰ ਮਾਰੇ ਗਏ। ਇਹ ਪਹਿਲੀ ਵਾਰ ਹੈ ਕਿ ਇਜ਼ਰਾਈਲ ਨੇ ਬੇਰੂਤ ਦੇ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਦੇ 200 ਟਿਕਾਣਿਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ, ਜਿਸ ਵਿੱਚ 15 ਹਿਜ਼ਬੁੱਲਾ ਲੜਾਕੇ ਮਾਰੇ ਗਏ। ਇਹ ਹਮਲਾ ਦੱਖਣੀ ਲਿਬਨਾਨ 'ਚ 8 ਇਜ਼ਰਾਇਲੀ ਸੈਨੀਕਾਂ ਦੀ ਮੌਤ ਮਗਰੋਂ ਹੋਇਆ।

Friday Oct 04, 2024
Friday Oct 04, 2024
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਨੂੰ ਪ੍ਰਚਾਰ ਖ਼ਤਮ ਹੋ ਗਿਆ। 90 ਹਲਕਿਆਂ ਵਿੱਚ 5 ਅਕਤੂਬਰ ਨੂੰ 2.03 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 1031 ਉਮੀਦਵਾਰ ਮੈਦਾਨ ਵਿੱਚ ਹਨ। ਹੁਣ ਉਮੀਦਵਾਰ ਘਰ-ਘਰ ਜਾ ਕੇ ਪ੍ਰਚਾਰ ਕਰਨਗੇ। ਚੋਣ ਕਮਿਸ਼ਨ ਨੇ ਬਾਹਰਲੇ ਵਿਅਕਤੀਆਂ ਨੂੰ ਹਲਕਿਆਂ ਤੋਂ ਬਾਹਰ ਜਾਣ ਦੇ ਹੁਕਮ ਜਾਰੀ ਕੀਤੇ ਹਨ। ਵੋਟਿੰਗ 5 ਅਕਤੂਬਰ ਨੂੰ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

Friday Oct 04, 2024
Friday Oct 04, 2024
ਕਹਿੰਦੇ ਜਦੋਂ ਰੱਬ ਕਿਸੇ ਵੀ ਇਨਸਾਨ ਨੂੰ ਇਸ ਦੁਨੀਆ ਵਿੱਚ ਭੇਜਦਾ ਤਾਂ ਉਸਦੀ ਕਿਸਮਤ ਉਸਦੇ ਨਾਲ ਹੀ ਲਿੱਖ ਕੇ ਭੇਜਦਾ, ਤੇ ਰੱਬ ਤੇ ਯਕੀਨ ਰੱਖ ਕੇ ਹੱਕ-ਸੱਚ ਦੀ ਕਮਾਈ ਕਰਨ ਵਾਲਿਆਂ ਨੂੰ ਕਦੇ ਕਿਸੇ ਚੀਜ਼ ਦੀ ਥੋੜ ਨਹੀਂ ਰਹਿੰਦੀ, ਪਰ ਬਹੁਤ ਸਾਰੇ ਲੋਕ ਇੰਞ ਦੇ ਹੁੰਦੇ ਹਨ ਜਿਹੜੇ ਰੱਬ ਨਾਲ ਜ਼ਿਆਦਾ ਸ਼ੈਤਾਨੀ ਸ਼ਕਤੀਆਂ ਤੇ ਯਕੀਨ ਕਰਦੇ ਹਨ ਤੇ ਟੂਣੇ-ਟੱਪੇ ਕਰਕੇ ਆਵਦੀ ਜ਼ਿੰਦਗੀ ਸਵਾਰਣ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਕਿਸੇ ਦੀ ਜ਼ਿੰਦਗੀ ਵਿਗਾੜਣ ਦੀ, ਪਤਾ ਨਹੀਂ ਕਿਸੇ ਦਾ ਕੁੱਝ ਸੌਰੇ ਜਾਂ ਵਿਗੜੇ ਪਰ ਯਕੀਨਨ ਏਦਾਂ ਦੇ ਕੰਮ ਰਿਸ਼ਤਿਆਂ ਅਤੇ ਸਾਂਝਾਂ ਨੂੰ ਜ਼ਰੂਰ ਖ਼ਤਮ ਕਰਦੇ ਹਨ, ਅੱਜ ਦੀ ਕਹਾਣੀ ਦੋ ਭਰਾਵਾਂ ਦੀ ਕਹਾਣੀ ਹੈ ਜਿੰਨ੍ਹਾਂ ਦੇ ਰਿਸ਼ਤੇ ਇਹ ਟੂਣਾ ਖਾ ਗਿਆ, ਆਸ ਕਰਦੇ ਹਾਂ ਅੱਜ ਦੀ ਕਹਾਣੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਲਈ ਮਿਲੂਗਾ

Thursday Oct 03, 2024
Thursday Oct 03, 2024
ਮੈਲਬੌਰਨ ਦੇ Berwick 'ਚ ਰਹਿਣ ਵਾਲੇ ਬਲਜੀਤ ਸਿੰਘ ਨੂੰ NAB (National Australia Bank) ਦੀ ਤਕਨੀਕੀ ਗ਼ਲਤੀ ਕਾਰਣ ਕਰੀਬਨ $500,000 ਡਾਲਰ ਤੱਕ ਮਿਲ ਗਏ ਸਨ। ਪਰ ਪੰਜਾਬੀ ਮੂਲ ਦੇ ਇਸ ਆਸਟ੍ਰੇਲੀਆਈ ਨਾਗਰਿਕ ਨੇ ਇਮਾਨਦਾਰੀ ਵਿਖਾਈ ਅਤੇ ਪੈਸਿਆਂ ਨੂੰ ਨਹੀਂ ਛੇੜਿਆ। ਬਲਜੀਤ ਸਿੰਘ ਅਨੁਸਾਰ ਇਹ ਉਸਦੇ ਕਿਸੇ ਹਮਨਾਮ ਵਿਅਕਤੀ (ਪਰ ਵੱਖਰੇ spelling ਨਾਲ) ਦਾ ਬੈਂਕ ਖਾਤਾ ਸੀ। ਜਦੋਂ ਉਸਨੇ online app ਰਾਹੀਂ ਨਵੇਂ ਅਕਾਊਂਟ ਨੂੰ set-up ਕਰਨ ਦੀ ਕੋਸ਼ਿਸ ਕੀਤੀ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ, ਜਦੋਂ ਉਹ ਇਸ ਅਕਾਊਂਟ ਤੱਕ ਪਹੁੰਚ ਕਰ ਗਿਆ। ਬਲਜੀਤ ਨੇ ਇਸ ਬਾਬਤ ਬੈਂਕ ਨੂੰ ਸੂਚਿਤ ਕੀਤਾ। NAB ਦਾ ਕਹਿਣਾ ਸੀ ਕਿ ਇਹ ਮਨੁੱਖੀ ਗ਼ਲਤੀ ਹੈ। ਪਰ ਬਲਜੀਤ ਸਿੰਘ ਹੈਰਾਨ ਹੈ ਕਿ ਕਿਵੇਂ ਐਨੀ ਸੰਜੀਦਾ ਜਾਣਕਾਰੀ ਕਿਸੇ ਵੀ ਅਣਜਾਣ ਸਖ਼ਸ ਤੱਕ ਕਿਵੇਂ ਪਹੁੰਚ ਸਕਦੀ ਹੈ। ਬੈਂਕ ਦੇ security measures ਕੀ ਹਨ?

Thursday Oct 03, 2024
Thursday Oct 03, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Oct 02, 2024
Wednesday Oct 02, 2024
ਕੀ Melbourne ਨੂੰ ਅਸਲ ਵਿੱਚ ਧਰਨੇ-ਪ੍ਰਦਰਸ਼ਨਾਂ ਦੀ ਰਾਜਧਾਨੀ ਕਿਹਾ ਜਾਣਾ ਚਾਹੀਦਾ ਹੈ? ਤਾਜ਼ਾ ਮਾਮਲੇ ਵਿੱਚ ਤਾਂ ਇਹ ਗੱਲ ਪੂਰੀ ਢੁੱਕਦੀ ਹੈ। 7 ਅਕਤੂਬਰ ਨੂੰ ਹਮਾਸ- ਇਜ਼ਰਾਈਲ ਸਘੰਰਸ਼ ਦੇ ਇੱਕ ਸਾਲ ਪੂਰਾ ਹੋਣ 'ਤੇ ਮੈਲਬੋਰਨ ਸ਼ਹਿਰ ਵਿੱਚ ਇੱਕ ਰੈਲੀ ਉਲੀਕੀ ਗਈ ਹੈ। ਹਾਲਾਂਕਿ ਅਜਿਹਾ ਹੀ ਇੱਕ ਮੁਜ਼ਾਹਰਾ ਸਿਡਨੀ ਵਿੱਚ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਪਰ NSW ਪੁਲਿਸ ਉਸਨੂੰ ਅਦਾਲਤ ਜ਼ਰੀਏ ਰੋਕਣ ਜਾ ਰਹੀ ਹੈ। ਪਰ ਵਿਕਟੋਰੀਆ ਸਰਕਾਰ ਲਈ ਇਹ ਸੰਭਵ ਨਹੀਂ। ਕਿਉਂਕਿ ਧਰਨਿਆਂ ਨੂੰ ਲੈ ਕੇ Victoria ਦਾ ਕਾਨੂੰਨ ਬੜਾ ਲੱਚੀਲਾ ਹੈ। ਹਾਲਾਂਕਿ ਪ੍ਰਧਾਨ ਮੰਤਰੀ Anthony Albanese ਇਹ ਕਹਿ ਚੁੱਕੇ ਹਨ ਕਿ 7 ਅਕਤੂਬਰ ਕੋਈ ਐਸੀ ਤਾਰੀਖ਼ ਨਹੀਂ ਜਿਸ ਨੂੰ ਮਨਾਇਆ ਜਾਵੇ। ਇਸ ਪ੍ਰਦਰਸ਼ਨ ਨੂੰ ਕਿਸੇ ਹੋਰ ਦਿਨ ਟਾਲ ਦੇਣਾ ਚਾਹੀਦਾ ਹੈ।

Wednesday Oct 02, 2024
Wednesday Oct 02, 2024
ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੌਰਾਨ ਇਜ਼ਰਾਇਲੀ ਫ਼ੌਜ ਦੇ ਅੱਠ ਫ਼ੌਜੀ ਹਲਾਕ ਹੋ ਗਏ ਹਨ। ਜ਼ਮੀਨੀ ਹਮਲੇ ਦੌਰਾਨ 7 ਹੋਰ ਇਜ਼ਰਾਇਲੀ ਫ਼ੌਜੀਆਂ ਦੇ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਜ਼ਰਾਈਲ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਸ ਦੇ ਲਿਬਨਾਨ ’ਚ ਫ਼ੌਜੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਇਕ ਬਿਆਨ ’ਚ ਕਿਹਾ ਸੀ ਕਿ ਉਸ ਦੀ ਕਮਾਂਡੋ ਬ੍ਰਿਗੇਡ ਦਾ 22 ਸਾਲਾ ਜਵਾਨ ਲਿਬਨਾਨ ’ਚ ਹਮਲੇ ਦੌਰਾਨ ਮਾਰਿਆ ਗਿਆ ਹੈ। ਫ਼ੌਜ ਨੇ ਕਿਹਾ ਕਿ ਜਵਾਨ ਦੋ ਵੱਖਰੇ ਹਮਲਿਆਂ ’ਚ ਮਾਰੇ ਗਏ ਹਨ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੇ ਲੋਕਾਂ ਨੂੰ ਯਹੂਦੀ ਨਵੇਂ ਸਾਲ ਦੀ ਵਧਾਈ ਦਿੱਤੀ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਜ਼ਰਾਈਲ ਜੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਉਹ ਤਲ ਅਵੀਵ ਦੀ ਹਮਾਇਤ ਨਹੀਂ ਕਰਨਗੇ।







