Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Wednesday Oct 02, 2024

ਕੀ Melbourne ਨੂੰ ਅਸਲ ਵਿੱਚ ਧਰਨੇ-ਪ੍ਰਦਰਸ਼ਨਾਂ ਦੀ ਰਾਜਧਾਨੀ ਕਿਹਾ ਜਾਣਾ ਚਾਹੀਦਾ ਹੈ? ਤਾਜ਼ਾ ਮਾਮਲੇ ਵਿੱਚ ਤਾਂ ਇਹ ਗੱਲ ਪੂਰੀ ਢੁੱਕਦੀ ਹੈ। 7 ਅਕਤੂਬਰ ਨੂੰ ਹਮਾਸ- ਇਜ਼ਰਾਈਲ ਸਘੰਰਸ਼ ਦੇ ਇੱਕ ਸਾਲ ਪੂਰਾ ਹੋਣ 'ਤੇ ਮੈਲਬੋਰਨ ਸ਼ਹਿਰ ਵਿੱਚ ਇੱਕ ਰੈਲੀ ਉਲੀਕੀ ਗਈ ਹੈ। ਹਾਲਾਂਕਿ ਅਜਿਹਾ ਹੀ ਇੱਕ ਮੁਜ਼ਾਹਰਾ ਸਿਡਨੀ ਵਿੱਚ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਪਰ NSW ਪੁਲਿਸ ਉਸਨੂੰ ਅਦਾਲਤ ਜ਼ਰੀਏ ਰੋਕਣ ਜਾ ਰਹੀ ਹੈ। ਪਰ ਵਿਕਟੋਰੀਆ ਸਰਕਾਰ ਲਈ ਇਹ ਸੰਭਵ ਨਹੀਂ। ਕਿਉਂਕਿ ਧਰਨਿਆਂ ਨੂੰ ਲੈ ਕੇ Victoria ਦਾ ਕਾਨੂੰਨ ਬੜਾ ਲੱਚੀਲਾ ਹੈ। ਹਾਲਾਂਕਿ ਪ੍ਰਧਾਨ ਮੰਤਰੀ Anthony Albanese ਇਹ ਕਹਿ ਚੁੱਕੇ ਹਨ ਕਿ 7 ਅਕਤੂਬਰ ਕੋਈ ਐਸੀ ਤਾਰੀਖ਼ ਨਹੀਂ ਜਿਸ ਨੂੰ ਮਨਾਇਆ ਜਾਵੇ। ਇਸ ਪ੍ਰਦਰਸ਼ਨ ਨੂੰ ਕਿਸੇ ਹੋਰ ਦਿਨ ਟਾਲ ਦੇਣਾ ਚਾਹੀਦਾ ਹੈ।

Wednesday Oct 02, 2024

ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੌਰਾਨ ਇਜ਼ਰਾਇਲੀ ਫ਼ੌਜ ਦੇ ਅੱਠ ਫ਼ੌਜੀ ਹਲਾਕ ਹੋ ਗਏ ਹਨ। ਜ਼ਮੀਨੀ ਹਮਲੇ ਦੌਰਾਨ 7 ਹੋਰ ਇਜ਼ਰਾਇਲੀ ਫ਼ੌਜੀਆਂ ਦੇ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਜ਼ਰਾਈਲ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਸ ਦੇ ਲਿਬਨਾਨ ’ਚ ਫ਼ੌਜੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਇਕ ਬਿਆਨ ’ਚ ਕਿਹਾ ਸੀ ਕਿ ਉਸ ਦੀ ਕਮਾਂਡੋ ਬ੍ਰਿਗੇਡ ਦਾ 22 ਸਾਲਾ ਜਵਾਨ ਲਿਬਨਾਨ ’ਚ ਹਮਲੇ ਦੌਰਾਨ ਮਾਰਿਆ ਗਿਆ ਹੈ। ਫ਼ੌਜ ਨੇ ਕਿਹਾ ਕਿ ਜਵਾਨ ਦੋ ਵੱਖਰੇ ਹਮਲਿਆਂ ’ਚ ਮਾਰੇ ਗਏ ਹਨ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੇ ਲੋਕਾਂ ਨੂੰ ਯਹੂਦੀ ਨਵੇਂ ਸਾਲ ਦੀ ਵਧਾਈ ਦਿੱਤੀ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਜ਼ਰਾਈਲ ਜੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਉਹ ਤਲ ਅਵੀਵ ਦੀ ਹਮਾਇਤ ਨਹੀਂ ਕਰਨਗੇ।

Wednesday Oct 02, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Oct 02, 2024

ਨਵੀਂ ਆ ਰਹੀ ਪੰਜਾਬੀ ਫਿਲਮ 'ਸ਼ਾਹਕੋਟ' ਦੇ ਅਦਾਕਾਰ ਗੁਰੂ ਰੰਧਾਵਾ ਅਤੇ ਨਿਰਦੇਸ਼ਕ ਰਾਜੀਵ ਢੀਂਗਰਾ ਨਾਲ ਗੱਲਬਾਤ। ਗੁਰੂ ਰੰਧਾਵਾ ਦੀ ਬਤੌਰ ਹੀਰੋ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।

Wednesday Oct 02, 2024

ਅੱਜ ਜ਼ੀਰਾ ਵਿੱਚ ਤਣਾਅਪੂਰਨ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਕਾਂਗਰਸੀ ਵਰਕਰਾਂ ’ਤੇ ਕਥਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇੱਟਾਂ, ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੀਆਂ ਵੀ ਚੱਲੀਆਂ। ਕੁਲਬੀਰ ਸਿੰਘ ਜ਼ੀਰਾ ਅਤੇ ਗੁਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

Wednesday Oct 02, 2024

ਅੱਜ ਦੀ ਕਹਾਣੀ 'ਮਿੱਠੂ ਦਾ ਮੇਮਣਾ' ਬਹੁਤ ਹੀ ਭਾਵੁਕ ਅਤੇ ਦਿਲ ਨੂੰ ਟੁੰਬ ਦੇਣ ਵਾਲੀ ਕਹਾਣੀ ਹੈ, ਇਹ ਕਹਾਣੀ ਹੈ ਇੱਕ ਨਿੱਕੇ ਜਿਹੇ ਬੱਚੇ ਅਤੇ ਉਸਦੇ ਮੇਮਣੇ ਦੀ, ਜਿਸਨੂੰ ਉਹ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਅਤੇ ਹਰ ਵੇਲ੍ਹੇ ਉਸਨੂੰ ਆਪਣੇ ਨਾਲ ਹੀ ਰੱਖਦਾ ਹੈ, ਮਿੱਠੂ ਨਹੀਂ ਚਾਉਂਦਾ ਕਿ ਉਸਦਾ ਮੇਮਣਾ ਕਦੇ ਉਸਤੋਂ ਦੂਰ ਹੋਵੇ ਪਰ ਅੰਤ ਨੂੰ ਉਹੀ ਹੋਇਆ ਉਸਤੋਂ ਉਸਦਾ ਮੇਮਣਾ ਖੋਹ ਲਿਆ ਗਿਆ, ਕਹਾਣੀ ਸਾਡੇ ਸਮਾਜ ਦੇ ਬਹੁਤ ਸਾਰੇ ਰੂਪਾਂ ਦੀ ਗੱਲ ਕਰਦੀ ਹੈ, ਸਾਡੀਆਂ ਦੋਗਲੀਆਂ ਸ਼ਖਸ਼ੀਅਤਾਂ ਦੀ ਗੱਲ ਕਰਦੀ ਹੈ

Wednesday Oct 02, 2024

ਲੈਕਟੋਸ ਇੰਟਾਲਰੈਂਸ ਇੱਕ ਹਾਲਤ ਹੈ ਜਿਸ ਵਿੱਚ ਸਰੀਰ ਦੁੱਧ ਜਾਂ ਇਸਦੇ ਸਮਾਨਾਂ ਵਿੱਚ ਮੌਜੂਦ ਲੈਕਟੋਸ ਨੂੰ ਪਚਾਉਣ ਵਾਲਾ ਐਂਜ਼ਾਈਮ ਨਹੀਂ ਬਣਾ ਸਕਦਾ। ਇਸ ਨਾਲ ਦੁੱਧ ਪੀਣ ਤੋਂ ਬਾਅਦ ਪੇਟ ਵਿੱਚ ਗੈਸ, ਦਰਦ, ਅਤੇ ਕਈ ਵਾਰ ਡਾਇਰੀਆ ਵੀ ਹੋ ਸਕਦਾ ਹੈ। ਇਹ ਸਮੱਸਿਆ ਹਰ ਕਿਸੇ ਵਿੱਚ ਵੱਖਰੀ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ—ਕੁਝ ਲੋਕ ਸਿਰਫ਼ ਕੁਝ ਸਮਾਨਾਂ ਨਾਲ ਤਕਲੀਫ਼ ਮਹਿਸੂਸ ਕਰਦੇ ਹਨ, ਜਦਕਿ ਕੁਝ ਲੋਕਾਂ ਨੂੰ ਹਰ ਤਰ੍ਹਾਂ ਦੇ ਦੁੱਧ ਵਾਲੇ ਸਮਾਨਾਂ ਨਾਲ ਸਮੱਸਿਆ ਆਉਂਦੀ ਹੈ। ਸਮੇਂ ਦੇ ਨਾਲ, ਲੋਕ ਆਪਣੀ ਖੁਰਾਕ 'ਚ ਬਦਲਾਅ ਕਰਕੇ ਇਸਨੂੰ ਕੰਟਰੋਲ ਕਰ ਸਕਦੇ ਹਨ।ਦੁੱਧ ਦੇ ਸਮਾਨਾਂ ਦੀ ਥਾਂ ਲੈਕਟੋਸ-ਮੁਕਤ ਚੀਜ਼ਾਂ ਵਰਤਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

Tuesday Oct 01, 2024

Southern Cross Station ਮੈਲਬੌਰਨ ਸ਼ਹਿਰ ਦਾ ਦਿਲ ਹੈ। ਜਿਥੋਂ 60 ਲੱਖ ਲੋਕਾਂ ਨੇ ਮੈਲਬੋਰਨ ਦੇ ਅੱਡ ਅੱਡ ਬਲਕਿ ਦਿਹਾਤੀ ਅਤੇ inter-state ਤੱਕ travel ਕੀਤਾ। ਸਾਲ 2006 ਵਿੱਚ ਸਰਕਾਰ ਨੇ ਲਗਭਗ $700 ਮਿਲੀਅਨ ਡਾਲਰ ਖਰਚ ਕੇ ਇਸ ਦਾ ਮੁੜ ਨਿਰਮਾਣ ਅਤੇ ਨਵੀਨੀਕਰਨ ਕੀਤਾ ਸੀ। ਉਦੋਂ ਇਸ ਨੂੰ Spencer Street Station ਕਿਹਾ ਜਾਂਦਾ ਸੀ। ਪਰ ਐਨਾ ਸੋਹਣਾ ਬਣਾਉਣ ਦੇ ਬਾਵਜੂਦ ਅੱਜ ਹਾਲਾਤ ਇਹ ਨੇ ਕਿ 30 ਫੀਸਦ ਕਾਰੋਬਾਰ ਬੰਦ ਪਏ ਹਨ। 

Tuesday Oct 01, 2024

ਇਜ਼ਰਾਇਲ ਦੀ ਫੌਜ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ’ਤੇ ਜ਼ਮੀਨੀ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ, ਇਰਾਨ ਨੇ ਇਜ਼ਰਾਇਲ ਵੱਲ ਕਈ ਮਿਜ਼ਾਈਲਾਂ ਦਾਗ਼ੀਆਂ ਸਨ। ਇਸ ਦੇ ਨਤੀਜੇ ਵਜੋਂ, ਇਜ਼ਰਾਇਲ ਨੇ ਸਾਇਰਨ ਵਜਾਏ ਅਤੇ ਲੋਕਾਂ ਨੂੰ ਬੰਕਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ

Tuesday Oct 01, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Copyright 2026 All rights reserved.

Podcast Powered By Podbean

Version: 20241125