Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Friday Sep 27, 2024

Pritpal is a talented artist originally from New Delhi, now based in Australia, where he is making significant strides in the music industry. With deep roots in Punjabi culture,Pritpal has brought a fresh perspective to his music, blending the vibrant rhythms of Punjab with modern musical elements.

Friday Sep 27, 2024

ਕੀ ਹੋਵੇਗਾ ਹਿਜ਼ਬੁੱਲ੍ਹਾ ਬਨਾਮ ਇਜ਼ਰਾਈਲ ਜੰਗ ਦਾ ਭਵਿੱਖ? ਕੀ ਆਸਟ੍ਰੇਲੀਆ ਜਾਂ ਦੂਸਰੇ ਪੱਛਮੀ ਮੁਲਕ ਇਜ਼ਰਾਈਲ ਅਤੇ ਰੂਸ ਦੋਹਾਂ ਦੇ ਮਾਮਲੇ ਵਿੱਚ ਵੱਖੋ ਵੱਖਰੀ ਨੀਤੀ ਅਪਣਾਉਂਦੇ ਹਨ? ਕੀ ਹੈ ਪ੍ਰੋਜੈਕਟ 2025? "ਕੀ ਬਣੂ ਦੁਨੀਆਂ ਦਾ" ਅਗਲੇ ਸਾਲ ਤੱਕ? ਪ੍ਰੋਗਰਾਮ News and Views.

Thursday Sep 26, 2024


Woolworths ਅਤੇ Coles ਨੇ ਜਾਣ ਬੁੱਝ ਕੇ ਵਧਾਏ ਵਸਤੂਆਂ ਦੇ ਰੇਟ
Australian Competition and Consumer Commission ਯਾਨੀ ACCC ਨੇ ਆਪਣੀ ਮਹੀਨਿਆਂ ਬੱਧੀ ਕੀਤੀ ਜਾਂਚ ਵਿੱਚ ਪਾਇਆ ਕਿ ਸਤੰਬਰ 2021 ਤੋਂ ਮਈ 2023 ਦਰਮਿਆਨ Woolworths ਨੇ 266 ਅਲੱਗ ਅਲੱਗ ਉਤਪਾਦਾਂ ਦੀ ਕੀਮਤਾਂ ਨੂੰ ਜਾਣ ਬੁੱਝ ਜੇ ਵਧਾਇਆ ਅਤੇ ਬਾਅਦ ਵਿੱਚ ਮਾਮੂਲੀ (ਕੁਝ ਸੇਂਟ) ਕਮੀ ਕਰਕੇ ਉਸਨੂੰ ਡਿਸਕਾਊਂਟ 'ਤੇ ਲਿਖਿਆ ਦੱਸ ਦਿੱਤਾ। ਜਦਕਿ ਉਹ ਅਸਲ ਕੀਮਤ ਨਾਲੋਂ ਹਾਲੇ ਵੀ ਇਹ ਵਧੇਰੇ ਕੀਮਤ 'ਤੇ ਵੇਚ ਰਹੇ ਸਨ।
ਗ੍ਰਾਹਕਾਂ ਨੂੰ ਗੁੰਮਰਾਹ ਕਰਨ ਲਈ Coles ਨੇ ਅਜਿਹੇ ਹੀ ਤਰੀਕੇ ਨਾਲ 245 ਪ੍ਰੋਡਕਟ ਪਹਿਲਾਂ ਰੇਟ ਵਧਾ ਕੇ ਰੱਖ ਦਿੱਤੇ ਅਤੇ ਮਗਰੋਂ 'Down Down' ਦੇ ਸਟਿੱਕਰ ਲਗਾਕੇ ਇਹਨਾਂ ਨੂੰ ਸਸਤੇ ਦੱਸ ਵੇਚਿਆ।
ਗ੍ਰਾਹਕਾਂ ਦੇ ਹੱਕਾਂ 'ਤੇ ਨਜ਼ਰਸਾਨੀ ਰੱਖਣ ਵਾਲੀ ਸੰਸਥਾ ACCC ਨੇ ਆਪਣੀ ਤਾਜ਼ਾ inquiry 'ਚ ਪਾਇਆ ਹੈ ਕਿ ਆਸਟ੍ਰੇਲੀਆ ਦੇ 67 ਫੀਸਦ ਰਿਟੇਲ ਬਾਜ਼ਾਰ 'ਤੇ ਕਬਜ਼ਾ ਕਰਨ ਵਾਲੀਆਂ ਦੋ ਵੱਡੀਆਂ ਕੰਪਨੀਆਂ Coles ਅਤੇ Woolworths ਉੱਤੇ ਹੁਣ ਲੋਕਾਂ ਦਾ ਭਰੋਸਾ ਨਹੀਂ ਰਿਹਾ।
ਬੇਸ਼ੱਕ ਇਹ ਦੋ ਵੱਡੀਆਂ ਕੰਪਨੀਆਂ ਅਤੇ ਦੂਸਰੇ ਰਿਟੇਲ ਚੇਨ ਸਟੋਰਾਂ ਨੂੰ ਵੀ ਜਵਾਬ ਦੇਹ ਬਣਾਉਣ ਲਈ ਆਸਟ੍ਰੇਲੀਆ ਸਰਕਾਰ ਵੀ ਸਖ਼ਤ ਰੌਂਅ ਵਿੱਚ ਵਿਖਾਈ ਦੇ ਰਹੀ ਹੈ। ਪਰ ਕੀ ਲੋਕਾਂ ਦੀ ਜੇਬ 'ਤੇ ਵੱਜਿਆ 'ਡਾਕਾ' ਅਤੇ ਨਾਜਾਇਜ਼ ਕੀਮਤਾਂ ਰਾਹੀਂ ਲੁੱਟੇ ਗਏ ਪੈਸੇ ਵਾਪਸ ਮੁੜਨਗੇ?
#Woolworths #Coles #retailstores #inflation

Thursday Sep 26, 2024

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਸੰਯੁਕਤ ਰਾਸ਼ਟਰ (ਯੂਐਨ) ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਭਾਰਤ ਦੀ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਯੂਐਨ ਦੀ ਇਸ ਤਾਕਤਵਰ ਸੰਸਥਾ ਦੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ।ਇਥੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕਰਦਿਆਂ ਮੈਕਰੌਂ ਨੇ ਕਿਹਾ, ‘‘ਇਸ ਸਮੇਂ ਸਾਡੀ ਸਲਾਮਤੀ ਕੌਂਸਲ ਰੁਕੀ ਹੋਈ ਹੈ। ਸਾਨੂੰ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਲੋੜ ਹੈ।’’ ਗ਼ੌਰਤਲਬ ਹੈ ਕਿ ਫਰਾਂਸ ਖ਼ੁਦ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਹੈ।ਉਨ੍ਹਾਂ ਕਿਹਾ, ‘‘ਇਸੇ ਕਾਰਨ ਫਰਾਂਸ ਚਹੁੰਦਾ ਹੈ ਕਿ ਸੁਰੱਖਿਆ ਕੌਂਸਲ ਦੇ ਮੈਂਬਰਾਂ ਦੀ ਗਿਣਤੀ ਵਧਾਈ ਜਾਵੇ। ਜਰਮਨੀ, ਜਪਾਨ, ਭਾਰਤ ਅਤੇ ਬਰਾਜ਼ੀਲ ਨੂੰ ਇਸ ਦੇ ਪੱਕੇ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ, ਨਾਲ ਹੀ ਅਫ਼ਰੀਕਾ ਤੋਂ ਵੀ ਉਸ ਦੀ ਚੋਣ ਮੁਤਾਬਕ ਦੋ ਮੈਂਬਰ ਇਸ ਵਿਚ ਲਏ ਜਾਣੇ ਚਾਹੀਦੇ ਹਨ।’’

Thursday Sep 26, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Thursday Sep 26, 2024

ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਅੱਜ ਤੋਂ ਸੂਬੇ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦਿਨ ਸ਼ਾਮ ਨੂੰ ਹੀ ਕੀਤੀ ਜਾਵੇਗੀ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚਲੂ ਰਹੇਗੀ। ਚੋਣਾਂ ਦੇ ਐਲਾਨ ਨਾਲ ਸੂਬੇ ਵਿਚ ਸਿਆਸੀ ਗਤੀਵਿਧੀਆਂ ਨੂੰ ਤੇਜ਼ੀ ਮਿਲੀ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਕਿ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੰਚਾਇਤ ਚੋਣਾਂ ਹੋ ਰਹੀਆਂ ਹਨ। ਚੋਣ ਜ਼ਾਬਤੇ ਦੇ ਲਾਗੂ ਹੋਣ ਨਾਲ ਪੇਂਡੂ ਵਿਕਾਸ ਦੇ ਨਵੇਂ ਕੰਮ ਅਸਥਾਈ ਤੌਰ 'ਤੇ ਰੁਕ ਗਏ ਹਨ।

Thursday Sep 26, 2024

ਖ਼ਬਰਾਂ ਦੇ ਇਸ ਹਿੱਸੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਦੁਨੀਆ ਦੀਆ ਪ੍ਰਮੁੱਖ ਖ਼ਬਰਾਂ

Thursday Sep 26, 2024


ਅਦਾਰੇ ABC ਦੀ ਖ਼ਬਰ ਮੁਤਾਬਕ 47 ਸਾਲਾਂ ਜਮੇਲ ਕੌਰ ਦੇ ਪੋਸਟਰਾਂ 'ਤੇ ਨਸਲੀ ਟਿੱਪਣੀ ਲਿਖੀ ਗਈ ਹੈ। "Go home and fix your own country" ਅਤੇ "Australia is for Australians" ਵਰਗੀ ਸ਼ਬਦਾਵਲੀ ਵਰਤੀ ਗਈ ਹੈ।
ਦੱਸ ਦਈਏ ਕਿ Casey Council ਵਿੱਚ ਰਹਿਣ ਵਾਲੀ ਕੁੱਲ ਆਬਾਦੀ 'ਚੋਂ ਲਗਭਗ ਅੱਧੇ ਯਾਨੀ 45 ਫੀਸਦ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ। ਇਸ ਬਾਬਤ vandalism ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।

Wednesday Sep 25, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Sep 25, 2024

ਇਛਾਵਾਂ, ਬੜਾ ਹੀ ਛੋਟਾ ਜਿਹਾ ਸ਼ਬਦ, ਪਰ ਇਸ ਸ਼ਬਦ ਦੇ ਮਾਇਨੇ, ਪ੍ਰਭਾਵ ਅਤੇ ਪਸਾਰਾ ਏਡਾ ਵੱਡਾ ਹੈ ਕਿ ਸਾਡੀ ਸਾਰੀ ਜ਼ਿੰਦਗੀ ਇਸ ਵਿੱਚ ਸਮਾ ਜਾਂਦੀ ਹੈ, ਇੱਛਾਵਾਂ ਇੱਕ ਅਜਿਹੇ ਫੁਰਨੇ ਵਰਗੀਆਂ ਹੁੰਦੀਆਂ ਹਨ ਜੋ ਇੱਕ ਤੋਂ ਬਾਅਦ ਇੱਕ ਫੁਰਦਾ ਰਹਿੰਦਾ ਹੈ ਇਨਸਾਨ ਇਸਦਾ ਗੁਲਾਮ ਬਣ ਇਸਦੇ ਮਗਰ ਹੋ ਤੁਰਦਾ ਹੈ

Copyright 2026 All rights reserved.

Podcast Powered By Podbean

Version: 20241125