Radio Haanji Podcast

Radio Haanji 1674 AM — Australia's premier Punjabi radio station and podcast network. Serving the Punjabi community across Australia and worldwide with news, entertainment, culture, and community content entirely in Punjabi.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Podchaser
  • BoomPlay

Episodes

Tuesday Sep 17, 2024

ਪੰਜ ਭਾਰਤੀ ਮੂਲ ਦੇ ਲੋਕਾਂ ਨੂੰ ਕੁਚਲ ਦੇਣ ਵਾਲੇ BMW ਡ੍ਰਾਈਵਰ ਦੀ ਕੋਰਟ ਪੇਸ਼ੀ 
Ballarat ਅਦਾਲਤ ਵਿੱਚ ਸੋਮਵਾਰ ਦੇ ਦਿਨ committal hearing ਦੇ ਪਹਿਲੇ ਦਿਨ Daylesford crash ਮਾਮਲੇ ਵਿੱਚ ਇੱਕ ਗਵਾਹ ਦੇ ਬਿਆਨ ਦਰਜ ਕੀਤੇ ਗਏ। 
Royal Daylesford Hotel ਦੇ ਠੀਕ ਸਾਹਮਣੇ ਬਣੀ ਸ਼ਰਾਬ ਅਤੇ ਮੀਟ ਦੀ ਦੁਕਾਨ ਦੇ ਮਾਲਕ Martin Hinck ਨੇ ਕੋਰਟ ਨੂੰ ਦੱਸਿਆ ਕਿ ਜਿਵੇਂ ਹੀ ਹਾਦਸੇ ਦੇ ਵਾਪਰਨ ਦੌਰਾਨ ਉਸਨੇ ਇੱਕ ਜੋਰਦਾਰ ਆਵਾਜ਼ ਸੁਣੀ ਤਾਂ ਉਹ ਭੱਜ ਕੇ ਕਾਰ ਕੋਲ ਗਿਆ ਅਤੇ ਵਿੱਚ ਬੈਠੇ William Swale ਦਾ ਚਿਹਰਾ ਵੇਖਿਆ। ਇੰਝ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਤਕੜੇ ਨਸ਼ੇ ਦੇ ਪ੍ਰਭਾਵ 'ਚ ਹੋਵੇ। ਉਸਦਾ ਰੰਗ ਉੱਡਿਆ ਪਿਆ ਸੀ, ਅੱਖਾਂ ਬੰਦ ਅਤੇ ਮੂੰਹ ਖੁੱਲ੍ਹਾ ਪਿਆ ਸੀ। 
ਚੇਤੇ ਕਰਵਾ ਦਈਏ ਕਿ ਨਵੰਬਰ 2022 ਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ Daylesford ਵਿੱਚ 66 ਸਾਲਾਂ William Swale ਨੇ ਆਪਣੀ ਚਿੱਟੇ ਰੰਗ ਦੀ BMW SUV ਕਾਰ ਹੋਟਲ ਦੇ ਬਾਹਰੀ lawn 'ਚ ਬੈਠੇ ਲੋਕਾਂ 'ਤੇ ਚੜ੍ਹਾ ਦਿੱਤੀ ਸੀ। 
ਇਸ ਹਾਦਸੇ ਵਿੱਚ ਸਾਰੇ ਹੀ ਭਾਰਤੀ ਮੂਲ ਦੇ ਲੋਕਾਂ ਦੀ ਜਾਨ ਚਲੀ ਗਈ ਸੀ। Pratibha Sharma (44), ਉਸਦੀ ਧੀ Anvi (9) , ਅਤੇ ਪਤੀ Jatin Kumar (30), ਅਤੇ  ਉਹਨਾਂ ਦਾ ਦੋਸਤ Vivek Bhatia (38), ਉਸਦਾ ਬੇਟਾ Vihaan (11) ਸਾਰੇ ਮੌਕੇ 'ਤੇ ਮ੍ਰਿਤ ਕਰਾਰ ਦੇ ਦਿੱਤੇ ਗਏ ਸਨ। 
Ballarat Magistrates Court ਵਿੱਚ ਇਹ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ William Swale ਸਾਲ 1994 ਤੋਂ diabetes ਦਾ ਮਰੀਜ਼ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸਦਾ blood glucose ਹੇਠਾਂ ਚਲਾ ਗਿਆ ਸੀ ਅਤੇ ਉਸਨੂੰ hypoglycaemic attack ਆਇਆ ਸੀ। 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਫਲੋਰੀਡਾ ਦੇ ਵੈਸਟ ਪਾਮ ਬੀਚ ਵਿੱਚ ਉਸ ਸਮੇਂ ਕੀਤੀ ਗਈ ਜਦੋਂ ਉਹ ਆਪਣੇ ਗੌਲਫ਼ ਕਲੱਬ ਵਿੱਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ (FBI) ਦੇ ਅਧਿਕਾਰੀਆਂ ਨੇ ਹਮਲੇ ਨੂੰ ਨਾਕਾਮ ਬਣਾ ਕੇ ਮਸ਼ਕੂਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੀ ਪਛਾਣ ਰਿਆਨ ਵੈਸਲੇ ਰਾਊਥ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਮੁਲਕੂ ਸੁਰੱਖਿਅਤ ਹਨ। ਇਸ ਘਟਨਾ ਤੋਂ ਨੌਂ ਹਫ਼ਤੇ ਪਹਿਲਾਂ, 13 ਜੁਲਾਈ ਨੂੰ ਪੈਨਸਿਲਵੇਨੀਆ ਵਿੱਚ ਚੋਣ ਰੈਲੀ ਦੌਰਾਨ ਵੀ ਇੱਕ ਹਮਲਾਵਰ ਨੇ ਟਰੰਪ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਸੀ, ਜਿਸ ਵਿੱਚ ਇਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਗੁਜ਼ਰ ਗਈ ਸੀ।

Tuesday Sep 17, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Sep 16, 2024

NSW ਸਟੇਟ ਨੂੰ ਜੇਕਰ ਆਸਟ੍ਰੇਲੀਆ ਹੀ ਨਹੀਂ ਦੁਨੀਆਂ ਦੀ 'Toll Capital' ਕਹਿ ਲਿਆ ਜਾਵੇ ਤਾਂ ਕੁਝ ਵੀ ਗ਼ਲਤ ਨਹੀਂ ਹੋਵੇਗਾ। ਨਿਊ ਸਾਊਥ ਵੇਲਸ ਸਰਕਾਰ ਵੱਲੋਂ ਜੁਲਾਈ 2023 ਤੋਂ ਜੂਨ 2024 ਤੱਕ ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਪਿਛਲੇ ਇੱਕ ਸਾਲ ਵਿੱਚ ਸੂਬੇ ਦੇ ਲੋਕਾਂ ਨੇ ਲਗਭਗ $2.5 ਬਿਲੀਅਨ ਡਾਲਰ ਟੋਲ ਟੈਕਸਾਂ ਵਿੱਚ ਉਡਾ ਦਿੱਤੇ ਹਨ। ਸਰਕਾਰ ਦੁਆਰਾ $10,000 ਡਾਲਰ ਜਾਂ ਵੱਧ ਰਕਮ Toll Taxes ਵਿੱਚ ਦੇਣ ਵਾਲੇ ਸਿਖਰਲੇ 1000 ਲੋਕਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ

Monday Sep 16, 2024

ਵਿਕਟੋਰੀਆ ਸੂਬੇ ਵਿੱਚ ਐਂਬੂਲੈਂਸ ਸਟਾਫ ਦੀ ਕਿੰਨੀ ਭਾਰੀ ਕਮੀ ਹੈ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਬੀਤੀ ਰਾਤ 30 ਪੈਰਾਮੈਡੀਕਸ ਛੁੱਟੀ 'ਤੇ ਸੀ ਅਤੇ Melbourne ਦੇ ਈਸਟ ਵਿੱਚ ਪੈਂਦੇ Surry Hills ਇਲਾਕੇ ਵਿੱਚ ਇੱਕ 69 ਸਾਲਾਂ ਵਿਅਕਤੀ ਇਸ ਕਰਕੇ ਦਮ ਤੋੜ ਗਿਆ, ਕਿਉਂਕਿ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ।ਇਸ ਬਜ਼ੁਰਗ ਦੇ ਗੁਆਂਢੀ ਨੇ ਤੜਕੇ 2 ਵਜੇ triple ਜ਼ੀਰੋ 'ਤੇ ਕਾਲ ਕੀਤੀ ਜਦਕਿ ਮਦਦ ਪਹੁੰਚੀ ਸਵੇਰੇ 6 ਵਜੇ। ਯੂਨੀਅਨ ਅਨੁਸਾਰ ਪੈਰਾਮੈਡੀਕਸ ਕਰਮਚਾਰੀਆਂ ਦੀ ਭਾਰੀ ਕਮੀ ਇਸਦੀ ਪ੍ਰਮੁੱਖ ਵਜ੍ਹਾ ਹੈ।

Monday Sep 16, 2024

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (76) ਅਤੇ 58 ਹੋਰ ਲੋਕਾਂ ਖ਼ਿਲਾਫ਼ ਇੱਕ ਵਿਦਿਆਰਥੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਿਛਲੇ ਮਹੀਨੇ ਦੇਸ਼ ਵਿੱਚ ਹੋਈਆਂ ਹਿੰਸਕ ਝੜਪਾਂ ਨਾਲ ਜੁੜਿਆ ਹੈ। ਮੀਡੀਆ ਦੀ ਖ਼ਬਰ ਮੁਤਾਬਕ, ਪ੍ਰਦਰਸ਼ਨਾਂ ਦੌਰਾਨ ਸਰਕਾਰੀ ਨੌਕਰੀਆਂ ਵਿੱਚ ਕੋਟਾ ਪ੍ਰਣਾਲੀ ਵਿਰੋਧੀ ਅੰਦੋਲਨਾਂ ਦੇ ਕਾਰਨ ਹਸੀਨਾ 5 ਅਗਸਤ ਨੂੰ ਅਸਤੀਫ਼ਾ ਦੇਣ ਮਗਰੋਂ ਭਾਰਤ ਚਲੀ ਗਈ ਸੀ।

Monday Sep 16, 2024

ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Monday Sep 16, 2024

ਅੱਜ ਦੀ ਕਹਾਣੀ ਉਸ ਮੁਹੱਬਤ ਦੀ ਕਹਾਣੀ ਹੈ ਜੋ ਮੁਹੱਬਤ ਰੂਹ ਨੂੰ ਰੂਹ ਨਾਲ ਜੋੜ੍ਹਦੀ ਹੈ, ਹਾਲਾਤ ਕਿਵੇਂ ਦੇ ਵੀ ਹੋਣ ਇੱਕ ਦੂਜੇ ਦਾ ਸਾਥ ਆਖਰੀ ਸਾਹ ਤੱਕ ਦੇਣ ਦੀ ਕਹਾਣੀ ਹੈ, ਲੇਖਕ ਨੇ ਬੜੀ ਹੀ ਕੋਮਲਤਾ ਨਾਲ ਅਹਿਸਾਸਾਂ ਨੂੰ ਸ਼ਬਦ ਦਿੱਤੇ ਹਨ, ਜੋ ਦਿਲ ਨੂੰ ਟੁੰਬਦੇ ਹਨ, ਆਸ ਹੈ ਕਿ ਇਹ ਕਹਾਣੀ ਆਪ ਸਭ ਨੂੰ ਵੀ ਜ਼ਰੂਰ ਪਸੰਦ ਆਵੇਗੀ...

Saturday Sep 14, 2024

ਪੰਜਾਬ ਪੁਲੀਸ ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਅੱਜ ਇੱਕ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਪਿੱਛੇ ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਅਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ 'ਪਸ਼ੀਆ' ਮੁੱਖ ਸਾਜ਼ਿਸ਼ਕਰਤਾ ਸਨ। ਚੰਡੀਗੜ੍ਹ ਦੇ ਸੈਕਟਰ-10 ਵਿੱਚ ਬੁੱਧਵਾਰ ਨੂੰ ਇਹ ਧਮਾਕਾ ਹੋਇਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰੋਹਨ ਮਸੀਹ ਵਾਸੀ ਪਸ਼ੀਆ, ਅੰਮ੍ਰਿਤਸਰ ਵਜੋਂ ਕੀਤੀ ਹੈ। ਪੁਲੀਸ ਨੇ ਉਸ ਕੋਲੋਂ ਗੋਲੀ ਸਿੱਟੇ ਅਤੇ ਇੱਕ 9ਐੱਮਐੱਮ ਗਲੌਕ ਪਿਸਤੌਲ ਵੀ ਬਰਾਮਦ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Copyright 2026 All rights reserved.

Podcast Powered By Podbean

Version: 20241125