Episodes

Thursday Sep 12, 2024
Thursday Sep 12, 2024
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਖ਼ਤਮ ਕਰਨ ਬਾਰੇ ਉਦੋਂ ਸੋਚੇਗੀ ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਅਤੇ ਅਜੇ ਅਜਿਹਾ ਨਹੀਂ ਹੈ। ਰਾਹੁਲ ਨੇ ਇੱਥੇ ਵੱਕਾਰੀ ਜੌਰਜਟਾਊਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਹੁਲ ਨੂੰ ਰਾਖਵੇਂਕਰਨ ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਪੁੱਛਿਆ ਸੀ ਕਿ ਇਹ ਕਦੋਂ ਤੱਕ ਜਾਰੀ ਰਹੇਗਾ। ਇਸ ’ਤੇ ਉਨ੍ਹਾਂ ਕਿਹਾ, ‘‘ਜਦੋਂ ਭਾਰਤ ਵਿੱਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਤਾਂ ਅਸੀਂ ਰਾਖਵਾਂਕਰਨ ਖ਼ਤਮ ਕਰਨ ਬਾਰੇ ਸੋਚਾਂਗੇ। ਅਜੇ ਭਾਰਤ ਇਸ ਵਾਸਤੇ ਇਕ ਨਿਰਪੱਖ ਜਗ੍ਹਾ ਨਹੀਂ ਹੈ।’

Thursday Sep 12, 2024
Thursday Sep 12, 2024
ਅਮਰੀਕਾ ਵਿੱਚ ਨਵੰਬਰ ’ਚ ਹੋਣ ਵਾਲੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤੋਂ ਪਹਿਲਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਅਤੇ ਉਨ੍ਹਾਂ ਅਮਰੀਕੀ ਵਿਦੇਸ਼ ਨੀਤੀ, ਅਰਥਚਾਰੇ, ਸਰਹੱਦੀ ਸੁਰੱਖਿਆ ਤੇ ਗਰਭਪਾਤ ਜਿਹੇ ਮੁੱਦਿਆਂ ’ਤੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਦੌਰਾਨ ਹੈਰਿਸ ਟਰੰਪ ’ਤੇ ਭਾਰੂ ਰਹੀ ਤੇ ਉਸ ਨੇ ਕਈ ਮਾਮਲਿਆਂ ’ਤੇ ਟਰੰਪ ਨੂੰ ਘੇਰ ਲਿਆ। ਦੋਵਾਂ ਆਗੂਆਂ ਵਿਚਾਲੇ ਇਹ ਬਹਿਸ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ) ਲਈ ਉਨ੍ਹਾਂ ਦੀ ਦਾਅਵੇਦਾਰੀ ਦੇ ਲਿਹਾਜ਼ ਨਾਲ ਅਹਿਮ ਸਾਬਤ ਹੋ ਸਕਦੀ ਹੈ।

Thursday Sep 12, 2024
Thursday Sep 12, 2024
ਅਸਲ ਵਿੱਚ Melbourne CBD 'ਚ ਪੈਂਦੇ Convention Centre ਦੇ ਅੰਦਰ Land Forces expo ਚੱਲ ਰਿਹਾ ਹੈ। ਇਹ ਹਥਿਆਰਾਂ ਦੀ ਪ੍ਰਦਰਸ਼ਨੀ ਹੈ। ਬਹੁਤ ਸਾਰੇ ਗੁੱਟ ਸ਼ੋਸ਼ਲ ਮੀਡੀਆ ਜਾਂ ਹੋਰਨਾਂ ਪਲੇਟਫਾਰਮਾਂ ਜ਼ਰੀਏ ਪਿਛਲੇ ਕਈ ਦਿਨਾਂ ਤੋਂ ਇਕੱਠੇ ਹੋ ਰਹੇ ਸਨ, ਤਾਂ ਜੋ ਇਸ ਤਿੰਨ ਰੋਜ਼ਾ exhibition ਦੇ ਬਾਹਰ ਮੁਜਾਹਰੇ ਕੀਤੇ ਜਾ ਸਕਣ। ਇਸਰਾਇਲ- ਗਜ਼ਾ ਸਘਰੰਸ਼ ਜਾਂ ਰੂਸ-ਯੂਕ੍ਰੇਨ ਜੰਗ ਇਹਨਾਂ ਪ੍ਰਦਰਸ਼ਨਾਂ ਨੂੰ ਹੋਰ ਪ੍ਰਭਾਵਿਤ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਇਹਨਾਂ ਜੰਗਾਂ ਵਿੱਚ ਪ੍ਰਭਾਵੀ ਰੋਲ ਅਦਾ ਕਰ ਰਿਹਾ ਹੈ। ਇਸ ਲਈ ਹਥਿਆਰਾਂ ਦੀ ਨੁਮਾਇਸ਼ ਬੰਦ ਹੋਣੀ ਚਾਹੀਦੀ ਹੈ।

Thursday Sep 12, 2024
Thursday Sep 12, 2024
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

Wednesday Sep 11, 2024
Wednesday Sep 11, 2024
ਵਿਸ਼ਾਲ ਜੀ ਨੇ ਬੜੀ ਸੋਹਣੀ ਗੱਲ ਨਾਲ ਇਸ ਗੱਲਬਾਤ ਦੀ ਸ਼ੁਰੂਵਾਤ ਕੀਤੀ ਕਿ ਜਦੋਂ ਕਿਸੇ ਲੇਖਕ ਨਾਲ ਮੁਲਾਕਾਤ ਹੁੰਦੀ ਐ ਤਾਂ ਚਾਅ ਚੜ੍ਹ ਜਾਂਦਾ ਹੈ, ਤੇ ਇਹ ਗੱਲ ਸੋਲਾਂ ਆਨੇ ਸੱਚ ਹੈ, ਜੱਗੀ ਜੋਹਲ ਜੀ ਦੀਆਂ ਰਚਨਾਵਾਂ ਜਿੰਨ੍ਹੀਆਂ ਡੂੰਗੀਆਂ ਅਤੇ ਦਿਲ ਤੇ ਪ੍ਰਭਾਵ ਛੱਡਣ ਵਾਲੀਆਂ ਹਨ, ਉਹਨਾਂ ਦੀ ਸ਼ਖਸ਼ੀਅਤ ਵੀ ਓਨੀ ਹੀ ਬਾਕਮਾਲ ਹੈ, ਅੱਜ ਦੀ ਇਸ ਇੰਟਰਵਿਊ ਵਿੱਚ ਇੱਕ ਪਾਠਕ ਜਾਂ ਸਰੋਤਾ ਹੋਣ ਤੋਂ ਲੈ ਕੇ ਖੁਦ ਲੇਖਕ ਹੋਣ ਅਤੇ ਇਹ ਲਿਖਤਾਂ ਕਿਤਾਬ ਵਿੱਚ ਛਪਵਾ ਕੇ ਸਾਰਿਆਂ ਤੱਕ ਪਹੁੰਚਾਉਣ ਤੱਕ ਦੇ ਸਫ਼ਰ ਬਾਰੇ ਜਾਣਗੇ...

Wednesday Sep 11, 2024
Wednesday Sep 11, 2024
Melbourne Convention Centre 'ਚ ਆਸਟ੍ਰੇਲੀਆ ਦੀ ਫੌਜ ਅਤੇ ਰੱਖਿਆ ਮੰਤਰਾਲੇ ਤੋਂ ਇਲਾਵਾ ਦੁਨੀਆਂ ਦੀਆਂ ਹਥਿਆਰ ਕੰਪਨੀਆਂ ਦਾ ਇੱਕ exhibition ਚੱਲ ਰਿਹਾ। ਇਸੇ ਦਾ ਵਿਰੋਧ ਕਰਨ ਲਈ 25,000 ਦੇ ਲਗਭਗ ਮੁਜ਼ਾਹਰਾਕਾਰੀ ਸ਼ਹਿਰ ਵਿੱਚ ਇਕੱਠੇ ਹੋਏ ਹਨ।
ਪੁਲਿਸ ਦੇ ਉੱਤੇ ਗਲੇ ਸੜੇ ਟਮਾਟਰ ਸੁੱਟੇ ਜਾ ਰਹੇ ਹਨ। ਪ੍ਰਦਰਸ਼ਨ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਗਏ ਸਨ। Victoria ਪੁਲਿਸ ਨੂੰ ਵਾਧੂ ਮਦਦ ਲਈ NSW ਪੁਲਿਸ ਦੀ ਸਹਾਇਤਾ ਲੈਣੀ ਪਈ ਹੈ।
ਮੰਨਿਆਂ ਜਾ ਰਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਕਾਰਣ ਲਗਭਗ $15 ਮਿਲੀਅਨ ਡਾਲਰ ਦਾ ਖਰਚ ਸਰਕਾਰੀ ਖਜ਼ਾਨੇ 'ਤੇ ਪੈ ਗਿਆ ਹੈ। ਪ੍ਰਦਰਸ਼ਨਕਾਰੀ ਆਸਟ੍ਰੇਲੀਆ ਸਰਕਾਰ 'ਤੇ ਦੁਨੀਆਂ ਭਰ ਦੀਆਂ ਜੰਗਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾ ਰਹੇ ਹਨ।

Wednesday Sep 11, 2024
Wednesday Sep 11, 2024
ਯੂਕਰੇਨ ਨੇ ਅੱਜ ਰੂਸ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਯੂਕਰੇਨ ਨੇ ਰੂਸ ਦੀ ਰਾਜਧਾਨ ਮਾਸਕੋ ਸਣੇ ਅੱਠ ਸੂਬਿਆਂ ਵਿਚ 144 ਡਰੋਨ ਹਮਲੇ ਕੀਤੇ ਹਨ। ਇਸ ਹਮਲੇ ਵਿਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਨਿਊਜ਼ ਏਜ਼ਰਜ਼ ਦੀ ਰਿਪੋਰਟ ਅਨੁਸਾਰ ਰਾਜਧਾਨੀ ਵਿਚ 20 ਦੇ ਕਰੀਬ ਡਰੋਨ ਸੁੱਟੇ ਗਏ ਹਨ। ਇਸ ਹਮਲੇ ਕਾਰਨ ਹਵਾਈ ਅੱਡਿਆਂ ਤੋਂ 50 ਦੇ ਕਰੀਬ ਉਡਾਨਾਂ ਨੂੰ ਦੂਜੇ ਹਵਾਈ ਅੱਡਿਆਂ ਰਾਹੀਂ ਭੇਜਿਆ ਗਿਆ ਹੈ। ਰੂਸੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਸਕੋ ਦੇ ਚਾਰ ਵਿਚੋਂ ਤਿੰਨ ਹਵਾਈ ਅੱਡਿਆਂ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਤਕ ਬੰਦ ਰੱਖਣਾ ਪਿਆ। ਇਸ ਹਮਲੇ ਦਾ ਜਵਾਬ ਦਿੰਦਿਆਂ ਰੂਸ ਨੇ ਵੀ ਯੂਕਰੇਨ ’ਤੇ ਡਰੋਨ ਹਮਲੇ ਕੀਤੇ ਹਨ।

Wednesday Sep 11, 2024
Wednesday Sep 11, 2024
Get ready to giggle your way into a fantastic day with 'Laughter Therapy'! It's the ultimate morning dose of hilarious hijinks, where kids unleash their inner comedians, share their side-splitting jokes, and tickle your funny bone. We're here to make your mornings merry, no matter how cheesy the jokes get – because laughter is our superpower!

Tuesday Sep 10, 2024
Tuesday Sep 10, 2024
ਖਾਹਿਸ਼ਾਂ, ਬੜੀ ਸੋਹਣੀ ਚੀਜ਼ ਹੁੰਦੀਆਂ ਨੇ, ਬੜੇ ਸੋਹਣੇ ਅਹਿਸਾਸ ਹੁੰਦੀਆਂ ਹਨ, ਖਾਹਿਸ਼ਾਂ ਆਪਣੀਆਂ ਹੋਣ ਜਾਂ ਆਪਣੇ ਕਿਸੇ ਪਰਵਾਰ ਦੇ ਜੀਅ ਦੀਆਂ, ਬੜੀ ਮਹੱਤਤਾ ਰੱਖਦਿਆਂ ਨੇ ਸਾਡੀ ਜ਼ਿੰਦਗੀ ਵਿੱਚ, ਪਰ ਜਦੋਂ ਖਾਹਿਸ਼ਾਂ ਅਤੇ ਹਲਾਤਾਂ ਵਿਚਲਾ ਫ਼ਾਸਲਾ ਲੋੜੋਂ ਜ਼ਿਆਦਾ ਹੋਵੇ ਤਾਂ ਫਿਰ ਇਹ ਖਾਹਿਸ਼ਾਂ ਜਾਨਲੇਵਾ ਵੀ ਸਾਬਿਤ ਹੋ ਜਾਂਦੀਆਂ ਹਨ, ਪਰ ਖਾਹਿਸ਼ਾਂ ਨਾਲੋਂ ਵੀ ਵੱਡਾ ਤੇ ਕੀਮਤੀ ਕੁੱਝ ਹੈ ਜੋ ਅਸੀਂ ਹਨ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕੁਰਬਾਨ ਕਰ ਦੇਂਦੇ ਹਨ, ਉਹ ਹੈ ਸਾਡੀ ਜ਼ਿੰਦਗੀ, ਸਾਡੀ ਖੁਸ਼ੀ, ਸਾਡਾ ਸੁਖਚੈਨ, ਜਦੋਂ ਮਕਸਦ ਜ਼ਿੰਦਗੀ ਜੀਣ ਦਾ ਹੋਵੇਗਾ, ਮਾਨਣ ਦਾ ਹੋਵੇਗਾ ਉਦੋਂ ਇਹਨਾਂ ਖਾਹਿਸ਼ਾਂ ਦੇ ਪੱਲੇ ਨੂੰ ਥੋੜ੍ਹਾ ਜਿਹਾ ਢਿੱਲਾ ਛੱਡਣਾ ਪਊਗਾ ਤਾਂ ਹੀ ਜ਼ਿੰਦਗੀ ਦਾ ਪੱਲਾ ਫੜਿਆ ਜਾ ਸਕਦਾ ਹੈ, ਸੰਤੁਲਨ ਦਾ ਬਣਿਆ ਰਹਿਣਾ ਬਹੁਤ ਜਰੂਰੀ ਹੈ...

Tuesday Sep 10, 2024
Tuesday Sep 10, 2024
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਆਪ ਅਤੇ ਕਾਂਗਰਸ ਵਿਚਕਾਰ ਗੱਠਜੋੜ ਲਈ ਚੱਲ ਰਹੀ ਗੱਲਬਾਤ ਸਿਰੇ ਨਹੀਂ ਚੜ੍ਹੀ। ਹੁਣ ‘ਆਪ’ ਅਤੇ ਕਾਂਗਰਸ ਵੱਲੋਂ ਵੱਖੋ-ਵੱਖਰੇ ਤੌਰ ’ਤੇ ਚੋਣਾਂ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਹਰ ਆਗੂ ਸੂਬੇ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਭਾਜਪਾ ਨੂੰ ਹਰਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਮੁੱਖ ਮਕਸਦ ਭਾਜਪਾ ਨੂੰ ਹਰਾਉਣਾ ਹੈ।







